Home /News /lifestyle /

Travel Guide: ਮਾਨਸੂਨ 'ਚ ਜ਼ਰੂਰ ਘੁੰਮੋ ਕਰਨਾਟਕ ਦੀਆਂ ਇਹ ਥਾਵਾਂ, ਦੇਖਣ ਨੂੰ ਮਿਲਣਗੇ ਦਿਲਕਸ਼ ਨਜ਼ਾਰੇ

Travel Guide: ਮਾਨਸੂਨ 'ਚ ਜ਼ਰੂਰ ਘੁੰਮੋ ਕਰਨਾਟਕ ਦੀਆਂ ਇਹ ਥਾਵਾਂ, ਦੇਖਣ ਨੂੰ ਮਿਲਣਗੇ ਦਿਲਕਸ਼ ਨਜ਼ਾਰੇ

ਮਾਨਸੂਨ 'ਚ ਜ਼ਰੂਰ ਘੁੰਮੋ ਕਰਨਾਟਕ ਦੀਆਂ ਇਹ ਥਾਵਾਂ, ਦੇਖਣ ਨੂੰ ਮਿਲਣਗੇ ਦਿਲਕਸ਼ ਨਜ਼ਾਰੇ

ਮਾਨਸੂਨ 'ਚ ਜ਼ਰੂਰ ਘੁੰਮੋ ਕਰਨਾਟਕ ਦੀਆਂ ਇਹ ਥਾਵਾਂ, ਦੇਖਣ ਨੂੰ ਮਿਲਣਗੇ ਦਿਲਕਸ਼ ਨਜ਼ਾਰੇ

ਭਾਰਤ ਵਿੱਚ ਮਾਨਸੂਨ ਦਾ ਮੌਸਮ ਚੱਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਮੌਸਮ ਵਿੱਚ ਘੁੰਮਣਾ ਫਿਰਨਾ ਪਸੰਦ ਹੁੰਦਾ ਹੈ। ਪਰ ਮੀਂਹ ਦੇ ਮੌਸਮ ਵਿੱਚ ਘੁੰਮਣ ਲਈ ਬਹੁਤ ਘੱਟ ਵਿਕਲਪ ਹਨ। ਲੋਕਾਂ ਨੂੰ ਕਿਤੇ ਘੁੰਮਣ ਜਾਣ ਲਈ ਮੌਸਮ ਵਧੀਆ ਹੋਣ ਦੀ ਉਡੀਕ ਕਰਨੀ ਪੈਂਦੀ ਹੈ। ਜੇਕਰ ਤੁਸੀਂ ਵੀ ਇਸੇ ਦੁਬਿਧਾ ਵਿੱਚ ਹੋ ਤਾਂ ਤੁਸੀਂ ਕਰਨਾਟਕ ਦੇ ਹਸਨ (Hassan, Karnataka) ਵਿੱਚ ਘੁੰਮਣ ਜਾ ਸਕਦੇ ਹੋ।

ਹੋਰ ਪੜ੍ਹੋ ...
  • Share this:
ਭਾਰਤ ਵਿੱਚ ਮਾਨਸੂਨ ਦਾ ਮੌਸਮ ਚੱਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਮੌਸਮ ਵਿੱਚ ਘੁੰਮਣਾ ਫਿਰਨਾ ਪਸੰਦ ਹੁੰਦਾ ਹੈ। ਪਰ ਮੀਂਹ ਦੇ ਮੌਸਮ ਵਿੱਚ ਘੁੰਮਣ ਲਈ ਬਹੁਤ ਘੱਟ ਵਿਕਲਪ ਹਨ। ਲੋਕਾਂ ਨੂੰ ਕਿਤੇ ਘੁੰਮਣ ਜਾਣ ਲਈ ਮੌਸਮ ਵਧੀਆ ਹੋਣ ਦੀ ਉਡੀਕ ਕਰਨੀ ਪੈਂਦੀ ਹੈ। ਜੇਕਰ ਤੁਸੀਂ ਵੀ ਇਸੇ ਦੁਬਿਧਾ ਵਿੱਚ ਹੋ ਤਾਂ ਤੁਸੀਂ ਕਰਨਾਟਕ ਦੇ ਹਸਨ (Hassan, Karnataka) ਵਿੱਚ ਘੁੰਮਣ ਜਾ ਸਕਦੇ ਹੋ। ਇੱਥੇ ਤੁਹਾਨੂੰ ਕੁਦਰਤ ਦੇ ਅਨੋਖੇ ਦ੍ਰਿਸ਼ ਅਤੇ ਇਤਿਹਾਸ ਥਾਵਾਂ ਦੇਖਣ ਨੂੰ ਮਿਲਣਗੀਆਂ। ਤੁਸੀਂ ਇੱਥੇ ਕੌਫੀ ਫੀਲਡ, ਬਿਸਲੇ ਘਾਟ ਵਰਗੀਆਂ ਥਾਵਾਂ ਦਾ ਆਨੰਦ ਲੈਣ ਜਾ ਰਹੇ ਹੋ। ਮੀਂਹ ਦੌਰਾਨ ਇੱਥੋਂ ਦਾ ਨਾਜ਼ਾਰਾ ਹੋਰ ਵੀ ਵਧੇਰੇ ਖ਼ੂਬਸੂਰਤ ਹੋ ਜਾਂਦਾ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਇੱਥੇ ਚਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ।

ਜੇਕਰ ਤੁਸੀਂ ਗਾਈਡਡ ਟ੍ਰੈਕ 'ਤੇ ਜਾਂਦੇ ਹੋ, ਤਾਂ ਇੱਥੇ ਜਾਣਾ ਬਿਲਕੁਲ ਸੁਰੱਖਿਅਤ ਹੈ। ਮੀਂਹ ਦੇ ਮੌਸਮ ਵਿੱਚ ਕੁਦਰਤ ਦਾ ਆਨੰਦ ਮਾਣਨ ਦੇ ਨਾਲ ਨਾਲ ਤੁਸੀਂ ਜਾਨਵਰਾਂ ਨੂੰ ਬਹੁਤ ਨੇੜੇ ਤੋਂ ਦੇਖ ਸਕਦੇ ਹੋ। ਇੱਥੇ ਦੀ ਯਾਤਰਾ ਤੁਹਾਡੇ ਲਈ ਸਾਹਸ ਨਾਲ ਭਰਪੂਰ ਹੋਣ ਦੇ ਨਾਲ-ਨਾਲ ਸੁਰੱਖਿਅਤ ਵੀ ਹੈ। ਤੁਸੀਂ ਇੱਥੇ ਸੰਘਣੇ ਜੰਗਲਾਂ ਵਿੱਚ ਟ੍ਰੈਕਿੰਗ ਲਈ ਸਥਾਨਕ ਗਾਈਡ ਦੀ ਮਦਦ ਲੈ ਸਕਦੇ ਹੋ। ਆਓ ਜਾਣਦੇ ਹਾਂ ਕਿ ਕਰਨਾਟਕ ਦੇ ਹਸਨ (Hassan, Karnataka) ਵਿਚ ਮੀਂਹ ਦੌਰਾਨ ਘੁੰਮਣਯੋਗ ਥਾਵਾਂ ਕਿਹੜੀਆਂ ਹਨ-

ਹੋਯਸਾਲਾ (hoysala)

ਮਾਨਸੂਨ ਦੌਰਾਨ ਇੱਥੇ ਘੁੰਮਣ ਯੋਗ ਕਈ ਥਾਵਾਂ ਹਨ। ਜਿੰਨਾਂ ਵਿੱਚੋਂ ਹੋਯਸਾਲਾ ਪ੍ਰਮੁੱਖ ਹੈ। ਹੋਯਸਾਲਾ ਦੀ ਰਾਜਧਾਨੀ ਦੁਆਰਸਮੁਦਰ ਇੱਥੋਂ ਦਾ ਮੁੱਖ ਆਕਰਸ਼ਣ ਹੈ। ਤੁਹਾਨੂੰ ਇੱਥੇ ਖ਼ੂਬਸੂਰਤ ਆਰਕੀਟੈਕਚਰ ਦੇਖਣ ਦਾ ਮੌਕਾ ਮਿਲੇਗਾ। ਤੁਸੀਂ ਟ੍ਰੈਕਿੰਗ ਦੇ ਨਾਲ ਨਾਲ ਇੱਥੋਂ ਦੇ ਇਤਿਹਾਸ ਬਾਰੇ ਜਾਣ ਸਕਦੇ ਹੋ।

ਮੰਜਰਾਬਾਦ (Manjrabad)

18ਵੀਂ ਸਦੀ ਦਾ ਮੰਜਰਾਬਾਦ ਕਿਲ੍ਹਾ ਘੁੰਮਣ ਲਈ ਬਹੁਤ ਹੀ ਖ਼ੂਬਸੂਰਤ ਥਾਂ ਹੈ। ਇਹ ਟੀਪੂ ਸੁਲਤਾਨ ਦੁਆਰਾ ਬਣਾਈ ਗਈ ਇੱਕ ਇਸਲਾਮੀ ਆਰਕੀਟੈਕਚਰਲ ਇਮਾਰਤ ਹੈ। ਇਹ 8 ਪੁਆਇੰਟ ਵਾਲੇ ਤਾਰੇ ਵਰਗਾ ਦਿਸਦਾ ਹੈ। ਇੱਥੋਂ ਤੁਹਾਨੂੰ ਪੱਛਮੀ ਘਾਟ ਦਾ ਨਜ਼ਾਰਾ ਵੀ ਦੇਖਣ ਨੂੰ ਮਿਲੇਗਾ।

ਸ਼ੇਤੀਹਲੀ ਪਿੰਡ (Shetihali Village)

ਹੇਮਾਵਤੀ ਨਦੀ ਦੇ ਕੰਢੇ 'ਤੇ ਸਥਿਤ ਸ਼ੇਤੀਹਲੀ ਪਿੰਡ ਦਾ ਦੌਰਾ ਕਰਨਾ ਨਾ ਭੁੱਲੋ। ਇਸ ਪਿੰਡ ਨੂੰ ਫਰਾਂਸੀਸੀ ਮਿਸ਼ਨਰੀਆਂ ਨੇ 1860 ਵਿੱਚ ਵਸਾਇਆ ਸੀ। ਇਸ ਦੇ ਨਿਰਮਾਣ ਸਮੱਗਰੀ ਵਿੱਚ ਗੁੜ ਅਤੇ ਅੰਡੇ ਦੀ ਵਰਤੋਂ ਕੀਤੀ ਗਈ ਹੈ। ਮਾਨਸੂਨ ਦੇ ਮੌਸਮ ਦੌਰਾਨ ਇਹ ਸਥਾਨ ਹੋਰ ਵੀ ਖ਼ੂਬਸੂਰਤ ਤੇ ਨਾਟਕੀ ਹੋ ਜਾਂਦਾ ਹੈ। ਮਾਨਸੂਨ ਦੇ ਮੌਸਮ ਵਿੱਚ ਇੱਥੇ ਸ਼ੈਲਾਨੀਆਂ ਨੂੰ ਬਹੁਤ ਵਧੀਆਂ ਦ੍ਰਿਸ਼ ਦੇਖਣ ਨੂੰ ਮਿਲਦੇ ਹਨ।
Published by:Drishti Gupta
First published:

Tags: Karnataka, Tourism, Travel

ਅਗਲੀ ਖਬਰ