Home /News /lifestyle /

IRCTC ਨਾਲ ਕਰੋ ਜਗਨਨਾਥ ਪੂਰੀ ਦੀ ਯਾਤਰਾ, ਜਾਣੋ ਪੈਕੇਜ 'ਤੇ ਡਿਟੇਲ

IRCTC ਨਾਲ ਕਰੋ ਜਗਨਨਾਥ ਪੂਰੀ ਦੀ ਯਾਤਰਾ, ਜਾਣੋ ਪੈਕੇਜ 'ਤੇ ਡਿਟੇਲ

IRCTC ਨਾਲ ਕਰੋ ਜਗਨਨਾਥ ਪੂਰੀ ਦੀ ਯਾਤਰਾ, ਜਾਣੋ ਪੈਕੇਜ 'ਤੇ ਡਿਟੇਲ

IRCTC ਨਾਲ ਕਰੋ ਜਗਨਨਾਥ ਪੂਰੀ ਦੀ ਯਾਤਰਾ, ਜਾਣੋ ਪੈਕੇਜ 'ਤੇ ਡਿਟੇਲ

IRCTC ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਂਦੀ ਹੈ ਜਿਸ ਵਿੱਚ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਸ਼ਾਮਿਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ IRCTC ਵੱਲੋਂ ਜਗਨਨਾਥ ਪੂਰੀ ਦੀ ਯਾਤਰਾ ਦੇ ਟੂਰ ਪੈਕੇਜ ਬਾਰੇ ਦੱਸ ਰਹੇ ਹਾਂ ਜਿਸ ਵਿੱਚ ਤੁਹਾਨੂੰ 7 ਰਾਤਾਂ ਅਤੇ 8 ਦਿਨਾਂ ਦੀ ਯਾਤਰਾ ਮਿਲੇਗੀ। ਭਾਰਤੀ ਰੇਲਵੇ 25 ਜਨਵਰੀ ਤੋਂ ਸ਼੍ਰੀ ਜਗਨਨਾਥ ਯਾਤਰਾ ਟੂਰਿਸਟ ਟਰੇਨ ਸ਼ੁਰੂ ਕਰਨ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਦੇਸ਼ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਾ ਬਹੁਤ ਸਾਰੇ ਲੋਕ ਚਾਹੁੰਦੇ ਹਨ ਪਰ ਕਈ ਵਾਰ ਆਉਣ-ਜਾਣ ਦੇ ਖਰਚੇ ਨੂੰ ਦੇਖਦੇ ਹੋਏ ਮਨ ਬਦਲ ਦਿੰਦੇ ਹਨ। ਜਦੋਂ ਕਿਤੇ ਯਾਤਰਾ 'ਤੇ ਜਾਣਾ ਹੁੰਦਾ ਹੈ ਤਾਂ ਰੇਲ ਦਾ ਸਫ਼ਰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ ਪਰ ਇਸ ਲਈ ਤੁਹਾਨੂੰ ਪਹਿਲਾਂ ਹੀ ਬੁਕਿੰਗ ਵਗੈਰਾ ਕਰਨੀ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਤੁਹਾਨੂੰ ਵੱਖ-ਵੱਖ ਥਾਵਾਂ 'ਤੇ ਰਹਿਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਵੀ ਲੱਭਣੀਆਂ ਪੈਂਦੀਆਂ ਹਨ। ਪਰ IRCTC ਨੇ ਇਹ ਕੰਮ ਬਹੁਤ ਆਸਾਨ ਕਰ ਦਿੱਤਾ ਹੈ।

IRCTC ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਂਦੀ ਹੈ ਜਿਸ ਵਿੱਚ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਸ਼ਾਮਿਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ IRCTC ਵੱਲੋਂ ਜਗਨਨਾਥ ਪੂਰੀ ਦੀ ਯਾਤਰਾ ਦੇ ਟੂਰ ਪੈਕੇਜ ਬਾਰੇ ਦੱਸ ਰਹੇ ਹਾਂ ਜਿਸ ਵਿੱਚ ਤੁਹਾਨੂੰ 7 ਰਾਤਾਂ ਅਤੇ 8 ਦਿਨਾਂ ਦੀ ਯਾਤਰਾ ਮਿਲੇਗੀ। ਭਾਰਤੀ ਰੇਲਵੇ 25 ਜਨਵਰੀ ਤੋਂ ਸ਼੍ਰੀ ਜਗਨਨਾਥ ਯਾਤਰਾ ਟੂਰਿਸਟ ਟਰੇਨ ਸ਼ੁਰੂ ਕਰਨ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਯਾਤਰਾ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ। ਇਸ ਰਾਹੀਂ ਤੁਸੀਂ ਵਾਰਾਣਸੀ ਵਿਖੇ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗਲਿਆਰਾ, ਗੰਗਾ ਆਰਤੀ, ਦਸ਼ਾਸ਼ਵਮੇਧ ਘਾਟ, ਪੁਰੀ ਦਾ ਜਗਨਨਾਥ ਮੰਦਿਰ, ਸਮੁੰਦਰ ਬੀਚ, ਭੁਵਨੇਸ਼ਵਰ ਦਾ ਲਿੰਗਰਾਜ ਮੰਦਿਰ, ਪਰਸ਼ੂਰਾਮੇਸ਼ਵਰ ਮੰਦਿਰ, ਉਦਯਾਗਿਰੀ ਗੁਫਾਵਾਂ, ਕੋਨਾਰਕ ਦਾ ਸੂਰਜ ਮੰਦਿਰ, ਬੈਦਯਾਨਾਥ ਧਾਮ ਗਯੋਤੀਨਾਥ ਜੈਲੇ ਅਤੇ ਬੈਦਯਾਨਾਥ ਧਾਮ ਦੇ ਦਰਸ਼ਨ ਕਰ ਸਕਦੇ ਹੋ। ਨਾਲ ਹੀ ਤੁਹਾਨੂੰ ਗਯਾ ਵਿੱਚ ਵਿਸ਼ਨੂੰਪਦ ਮੰਦਰ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।

ਇਹ ਹੈ ਪੈਕੇਜ ਦੀਆਂ ਖਾਸ ਗੱਲਾਂ:

ਇਸ ਪੈਕੇਜ ਦਾ ਨਾਮ- ਸ਼੍ਰੀ ਜਗਨਨਾਥ ਯਾਤਰਾ (NZBG10) ਹੈ ਅਤੇ ਇਸ ਰਾਹੀਂ ਤੁਸੀਂ ਕਾਸ਼ੀ, ਬੈਦਿਆਨਾਥ ਧਾਮ, ਪੁਰੀ, ਭੁਵਨੇਸ਼ਵਰ, ਕੋਨਾਰਕ ਅਤੇ ਗਯਾ ਦੀ ਯਾਤਰਾ ਕਰ ਸਕੋਗੇ। ਜਿਵੇਂ ਅਸੀਂ ਪਹਿਲਾਂ ਦੱਸਿਆ ਹੈ ਕਿ ਇਹ ਪੈਕੇਜ 7 ਰਾਤਾਂ ਅਤੇ 8 ਦਿਨ ਦਾ ਹੈ। ਜਿਸ ਵਿੱਚ ਤੁਹਾਨੂੰ ਰੇਲ ਗੱਡੀ ਰਾਹੀਂ ਸਫ਼ਰ ਕਰਨਾ ਹੋਵੇਗਾ। ਇਹ ਯਾਤਰਾ 25 ਜਨਵਰੀ, 2023 ਨੂੰ ਸ਼ੁਰੂ ਹੋਵੇਗੀ ਅਤੇ ਇਸ ਲਈ ਯਾਤਰੀ ਦਿੱਲੀ, ਗਾਜ਼ੀਆਬਾਦ, ਟੁੰਡਲਾ, ਅਲੀਗੜ੍ਹ, ਇਟਾਵਾ, ਕਾਨਪੁਰ ਅਤੇ ਲਖਨਊ ਤੋਂ ਬੋਰਡਿੰਗ/ਡੀਬੋਰਡਿੰਗ ਕਰ ਸਕਦੇ ਹਨ।

ਕਿਰਾਇਆ:

ਜੇਕਰ ਕਿਰਾਏ ਦੀ ਗੱਲ ਕਰੀਏ ਤਾਂ ਇਸ ਵਿੱਚ ਯਾਤਰੀ ਦੀ ਚੋਣ ਦੇ ਹਿਸਾਬ ਨਾਲ ਕਿਰਾਇਆ ਹੋਵੇਗਾ। ਇਸ ਧਾਰਮਿਕ ਯਾਤਰਾ ਦਾ ਕਿਰਾਇਆ 17,655 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ। ਟੂਰ ਪੈਕੇਜਾਂ ਲਈ ਟੈਰਿਫ ਵੱਖ-ਵੱਖ ਹੋਵੇਗਾ। ਇਹ ਯਾਤਰੀ ਦੁਆਰਾ ਚੁਣੀ ਗਈ ਸ਼੍ਰੇਣੀ ਅਤੇ Tier ਦੇ ਅਨੁਸਾਰ ਹੋਵੇਗਾ।

ਜੇਕਰ ਕੋਈ ਯਾਤਰੀ ਸਟੈਂਡਰਡ ਕਲਾਸ ਵਿੱਚ ਟ੍ਰਿਪਲ ਅਤੇ ਡਬਲ ਆਕੂਪੈਂਸੀ ਬੁਕ ਕਰਦਾ ਹੈ ਤਾਂ ਉਸਨੂੰ ਪ੍ਰਤੀ ਵਿਅਕਤੀ ਲਾਗਤ 17,655 ਰੁਪਏ ਦੇਣੇ ਪੈਣਗੇ ਜਦੋਂ ਕਿ ਸਿੰਗਲ ਆਕੂਪੈਂਸੀ ਲਈ ਪ੍ਰਤੀ ਵਿਅਕਤੀ ਲਾਗਤ 20,305 ਰੁਪਏ ਹੈ। 5 ਤੋਂ 11 ਸਾਲ ਦੇ ਬੱਚੇ ਲਈ 15890 ਰੁਪਏ ਖਰਚ ਕਰਨੇ ਪੈਣਗੇ।

ਉੱਥੇ ਹੀ ਜੇਕਰ ਕੋਈ ਯਾਤਰੀ ਉੱਤਮ ਸ਼੍ਰੇਣੀ ਵਿੱਚ ਟ੍ਰਿਪਲ ਅਤੇ ਡਬਲ ਆਕੂਪੈਂਸੀ ਚੁਣਦਾ ਹੈ ਤਾਂ ਉਸਨੂੰ ਪ੍ਰਤੀ ਵਿਅਕਤੀ 20,185 ਰੁਪਏ ਦੇਣੇ ਹੋਣਗੇ ਜਦੋਂ ਕਿ ਸਿੰਗਲ ਆਕੂਪੈਂਸੀ ਲਈ ਪ੍ਰਤੀ ਵਿਅਕਤੀ ਲਾਗਤ 23,215 ਰੁਪਏ ਹੈ। 5 ਤੋਂ 11 ਸਾਲ ਦੇ ਬੱਚੇ ਲਈ 18,170 ਰੁਪਏ ਦਾ ਚਾਰਜ ਹੈ। ਕੰਫਰਟ ਸ਼੍ਰੇਣੀ ਦੀ ਗੱਲ ਕਰੀਏ ਤਾਂ ਇੱਥੇ ਟ੍ਰਿਪਲ ਅਤੇ ਡਬਲ ਆਕੂਪੈਂਸੀ ਲਈ ਪ੍ਰਤੀ ਵਿਅਕਤੀ ਲਾਗਤ 25,245 ਰੁਪਏ ਹੈ ਜਦੋਂ ਕਿ ਸਿੰਗਲ ਆਕੂਪੈਂਸੀ ਲਈ ਪ੍ਰਤੀ ਵਿਅਕਤੀ ਲਾਗਤ 29,035 ਰੁਪਏ ਹੈ। 5 ਤੋਂ 11 ਸਾਲ ਦੇ ਬੱਚੇ ਲਈ 22,725 ਰੁਪਏ ਦਾ ਚਾਰਜ ਹੈ।

Published by:Drishti Gupta
First published:

Tags: IRCTC, Tourism, Travel