ਆਪਣੇ ਜੀਵਨ ਵਿੱਚ ਹਰ ਕੋਈ ਨਵੀਆਂ ਨਵੀਆਂ ਥਾਵਾਂ ਦੇਖਣਾ ਚਾਹੁੰਦਾ ਹੈ। ਕੀ ਤੁਸੀਂ ਵੀ ਇਨ੍ਹਾਂ ਸਰਦੀਆਂ ਵਿੱਚ ਕਿਤੇ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ। ਜੇਕਰ ਤੁਹਾਡੀ ਇੱਛਾ ਥਾਈਲੈਂਡ ਜਾਣ ਦੀ ਹੈ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। IRCTC ਦਸੰਬਰ ਮਹੀਨੇ ਵਿੱਚ ਤੁਹਾਡੇ ਲਈ ਥਾਈਲੈਂਡ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਪੈਕੇਜ ਦਾ ਨਾਂ Delightful Thailand Ex Lucknow ਹੈ। ਇਸ ਪੈਕੇਜ ਵਿੱਚ ਤੁਹਾਨੂੰ 5 ਰਾਤਾਂ ਅਤੇ 6 ਦਿਨ ਥਾਈਲੈਂਡ ਵਿੱਚ ਘੁੰਮਣ ਦਾ ਮੌਕਾ ਮਿਲੇਗਾ।
IRCTC ਥਾਈਲੈਂਡ ਟੂਰ ਪੈਕੇਜ ਬਾਰੇ ਡਿਟੇਲ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ IRCTC ਦਾ ਇਹ ਟੂਰ ਪੈਕੇਜ 23 ਦਸੰਬਰ ਨੂੰ ਸ਼ੁਰੂ ਹੋ ਕੇ 28 ਦਸੰਬਰ ਨੂੰ ਖਤਮ ਹੋਵੇਗਾ। ਇਸ ਪੈਕੇਜ ਦੇ ਤਹਿਤ ਥਾਈਲੈਂਡ ਲਈ ਫਲਾਇਟ 23 ਦਸੰਬਰ ਨੂੰ ਲਖਨਊ ਤੋਂ ਰਵਾਨਾ ਹੋਵੇਗੀ। ਇਸ ਫਲਾਈਟ ਦਾ ਸਮਾਂ ਲਖਨਊ ਹਵਾਈ ਅੱਡੇ ਤੋਂ ਰਾਤ ਦੇ 23:20 ਵਜੇ ਹੈ। ਇਸ ਪੈਕੇਜ ਵਿੱਚ ਤੁਹਾਨੂੰ ਹੋਟਲ, ਫਲਾਈਟ ਟਿਕਟ, ਖਾਣ-ਪੀਣ ਆਦਿ ਦੀਆਂ ਕਈ ਸਹੂਲਤਾਂ ਮਿਲਣਗੀਆਂ। ਇਸ ਪੈਕੇਜ ਵਿੱਚ ਤੁਹਾਨੂੰ ਥਾਈਲੈਂਡ ਦੇ ਕਈ ਮਸ਼ਹੂਰ ਸਥਾਨਾਂ ਜਿਵੇਂ ਕਿ ਕੋਰਲ ਆਈਲੈਂਡ, ਜੇਮਸ ਗੈਲਰੀ, ਨੌਂਗ ਨੌਚ ਟ੍ਰੋਪਿਕਲ ਗਾਰਡਨ ਆਦਿ ਨੂੰ ਦੇਖਣ ਦਾ ਮੌਕਾ ਮਿਲੇਗਾ। ਤੁਸੀਂ ਥਾਈਲੈਂਡ ਦੀਆਂ ਮਨਮੋਹਕ ਥਾਵਾਂ ਦਾ ਆਨੰਦ ਲੈ ਸਕੋਗੇ।
IRCTC ਥਾਈਲੈਂਡ ਟੂਰ ਪੈਕੇਜ ਦਾ ਖਰਚਾ
IRCTC ਦੇ ਥਾਈਲੈਂਡ ਟੂਰ ਪੈਕੇਜ ਲਈ ਤੁਹਾਨੂੰ 73,700 ਰੁਪਏ ਖਰਚ ਕਰਨੇ ਪੈਣਗੇ। ਜਦੋਂ ਕਿ 2 ਲੋਕਾਂ ਨਾਲ ਪ੍ਰਤੀ ਵਿਅਕਤੀ ਕਿਰਾਇਆ 62,900 ਰੁਪਏ ਹੈ। ਇਸ ਤੋਂ ਇਲਾਵਾ ਤਿੰਨ ਲੋਕਾਂ ਦੇ ਨਾਲ ਯਾਤਰਾ ਕਰਨ 'ਤੇ ਪ੍ਰਤੀ ਵਿਅਕਤੀ 62,900 ਰੁਪਏ ਖਰਚ ਹੋਣਗੇ। ਇਸ ਟੂਰ ਪੈਕੇਜ ਤਹਿਤ ਬੱਚੇ ਲਈ ਤੁਹਾਨੂੰ ਬੈੱਡ ਦੇ ਨਾਲ 60,400 ਰੁਪਏ ਅਤੇ ਬੈੱਡ ਤੋਂ ਬਿਨਾਂ ਦੇ 54,300 ਰੁਪਏ ਖਰਚ ਕਰਨੇ ਪੈਣਗੇ। ਇਸ ਖਰਚੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਸ਼ਾਮਿਲ ਹੈ।
ਬੁਕਿੰਗ ਕਰਨ ਦਾ ਤਰੀਕਾ
IRCTC ਦੇ ਥਾਈਲੈਂਡ ਟੂਰ ਪੈਕਜ ਦਸੰਬਰ 2022 ਲਈ ਜੇਕਰ ਤੁਸੀਂ ਬੁਕਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਇਸਦੇ ਲਈ IRCTC ਦੀ ਅਧਿਕਾਰਿਤ ਵੈੱਬਸਾਈਟ www.irctctourism.com 'ਤੇ ਜਾ ਕੇ ਆਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ IRCTC ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।