Home /News /lifestyle /

ਮਨ ਮੋਹ ਲੈਣਗੇ ਲੱਦਾਖ ਦੇ ਕੁਦਰਤੀ ਨਜ਼ਾਰੇ, ਜਾਣੋ ਲੱਦਾਖ ਜਾਣ ਦਾ ਸਹੀ ਸਮਾਂ

ਮਨ ਮੋਹ ਲੈਣਗੇ ਲੱਦਾਖ ਦੇ ਕੁਦਰਤੀ ਨਜ਼ਾਰੇ, ਜਾਣੋ ਲੱਦਾਖ ਜਾਣ ਦਾ ਸਹੀ ਸਮਾਂ

ਮਨ ਮੋਹ ਲੈਣਗੇ ਲੱਦਾਖ ਦੇ ਕੁਦਰਤੀ ਨਜ਼ਾਰੇ, ਜਾਣੋ ਲੱਦਾਖ ਜਾਣ ਦਾ ਸਹੀ ਸਮਾਂ

ਮਨ ਮੋਹ ਲੈਣਗੇ ਲੱਦਾਖ ਦੇ ਕੁਦਰਤੀ ਨਜ਼ਾਰੇ, ਜਾਣੋ ਲੱਦਾਖ ਜਾਣ ਦਾ ਸਹੀ ਸਮਾਂ

Trip to Ladakh: ਘੁੰਮਣਾ ਸਾਡੇ ਸਰੀਰ ਤੇ ਮਨ ਨੂੰ ਤਰੋਤਾਜ਼ਾ ਕਰ ਦਿੰਦਾ ਹੈ। ਹਰ ਕੋਈ ਆਪਣੇ ਵਿੱਤ ਮੁਤਾਬਿਕ ਘੁੰਮਣ ਦਾ ਆਹਰ ਕਰਦਾ ਹੈ। ਘੁਮੱਕੜਾ ਵਿਚੋਂ ਹਰ ਕੋਈ ਆਪਣੀ ਜ਼ਿੰਦਗੀ ਵਿਚ ਇਕ ਵਾਰ ਲੱਦਾਖ ਵਰਗੀ ਖੂਬਸੂਰਤ ਜਗ੍ਹਾ 'ਤੇ ਜਾਣ ਦੀ ਯੋਜਨਾ ਜ਼ਰੂਰ ਬਣਾਉਂਦਾ ਹੈ। ਜੇਕਰ ਤੁਸੀਂ ਸਿੰਧ ਨਦੀ ਦੇ ਕੰਢੇ ਵਸੇ ਇਸ ਸ਼ਹਿਰ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਪੂਰੀ ਤਿਆਰੀ ਕਰ ਲਓ।

ਹੋਰ ਪੜ੍ਹੋ ...
  • Share this:

Trip to Ladakh: ਘੁੰਮਣਾ ਸਾਡੇ ਸਰੀਰ ਤੇ ਮਨ ਨੂੰ ਤਰੋਤਾਜ਼ਾ ਕਰ ਦਿੰਦਾ ਹੈ। ਹਰ ਕੋਈ ਆਪਣੇ ਵਿੱਤ ਮੁਤਾਬਿਕ ਘੁੰਮਣ ਦਾ ਆਹਰ ਕਰਦਾ ਹੈ। ਘੁਮੱਕੜਾ ਵਿਚੋਂ ਹਰ ਕੋਈ ਆਪਣੀ ਜ਼ਿੰਦਗੀ ਵਿਚ ਇਕ ਵਾਰ ਲੱਦਾਖ ਵਰਗੀ ਖੂਬਸੂਰਤ ਜਗ੍ਹਾ 'ਤੇ ਜਾਣ ਦੀ ਯੋਜਨਾ ਜ਼ਰੂਰ ਬਣਾਉਂਦਾ ਹੈ। ਜੇਕਰ ਤੁਸੀਂ ਸਿੰਧ ਨਦੀ ਦੇ ਕੰਢੇ ਵਸੇ ਇਸ ਸ਼ਹਿਰ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਪੂਰੀ ਤਿਆਰੀ ਕਰ ਲਓ। ਲੱਦਾਖ ਵਿੱਚ ਹਰ ਕਿਸਮ ਦੇ ਲੋਕਾਂ ਲਈ ਕੁਝ ਨਾ ਕੁਝ ਹੈ। ਜੇਕਰ ਤੁਸੀਂ ਕੁਦਰਤ ਪ੍ਰੇਮੀ ਹੋ ਤਾਂ ਇਹ ਸਥਾਨ ਤੁਹਾਡੇ ਲਈ ਸਭ ਤੋਂ ਵਧੀਆ ਹੋਣ ਵਾਲਾ ਹੈ। ਜੇਕਰ ਤੁਸੀਂ ਨਵੀਂਆਂ ਥਾਵਾਂ 'ਤੇ ਜਾ ਕੇ ਉੱਥੋਂ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਚੰਗੀ ਤਰ੍ਹਾਂ ਜਾਣਨਾ ਅਤੇ ਪਛਾਣਨਾ ਚਾਹੁੰਦੇ ਹੋ, ਤਾਂ ਇਹ ਜਗ੍ਹਾ ਤੁਹਾਡੇ ਲਈ ਸਭ ਤੋਂ ਵਧੀਆ ਹੈ। ਜੇਕਰ ਤੁਸੀਂ ਜੰਗਲੀ ਜੀਵਾਂ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਇੱਥੇ 200 ਕਿਸਮਾਂ ਦੇ ਪੰਛੀਆਂ ਨੂੰ ਦੇਖ ਸਕਦੇ ਹੋ। ਇੱਥੇ ਦਰਿਆ ਅਤੇ ਪਹਾੜ ਤੁਹਾਨੂੰ ਕੀਲ ਲੈਣਗੇ।

ਲੱਦਾਖ ਜਾਣ ਦਾ ਸਭ ਤੋਂ ਵਧੀਆ ਸਮਾਂ

ਵੈਸੇ, ਤੁਸੀਂ ਕਿਸੇ ਵੀ ਸਮੇਂ ਲੱਦਾਖ ਜਾ ਸਕਦੇ ਹੋ। ਲੱਦਾਖ ਦਾ ਮੌਸਮ ਜ਼ਿਆਦਾਤਰ ਮਹੀਨਿਆਂ ਲਈ ਠੰਡਾ ਰਹਿੰਦਾ ਹੈ ਅਤੇ ਉੱਤਰੀ ਭਾਰਤੀਆਂ ਲਈ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਇੱਥੇ ਆਉਣਾ ਇੱਕ ਸੁਹਾਵਣਾ ਅਨੁਭਵ ਹੁੰਦਾ ਹੈ। ਜੇਕਰ ਤੁਸੀਂ ਬਰਫਬਾਰੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਅਤੇ ਸਰਦੀਆਂ 'ਚ ਕੁਝ ਐਡਵੈਂਚਰ ਗੇਮਾਂ ਖੇਡਣਾ ਚਾਹੁੰਦੇ ਹੋ ਤਾਂ ਤੁਸੀਂ ਅਕਤੂਬਰ ਤੋਂ ਬਾਅਦ ਕਿਸੇ ਵੀ ਸਮੇਂ ਇੱਥੇ ਜਾ ਸਕਦੇ ਹੋ।

ਲੱਦਾਖ ਜਾਣ ਦੇ ਰਸਤੇ

ਇੱਥੇ ਸੜਕ, ਰੇਲ ਅਤੇ ਹਵਾਈ ਰਸਤੇ ਰਾਹੀਂ ਪਹੁੰਚਿਆ ਜਾ ਸਕਦਾ ਹੈ। ਜੇਕਰ ਤੁਸੀਂ ਸੜਕ ਰਾਹੀਂ ਆ ਰਹੇ ਹੋ ਤਾਂ ਬੱਸ ਜਾਂ ਨਿੱਜੀ ਵਾਹਨ ਰਾਹੀਂ ਜਾਓ। ਜੇਕਰ ਰੇਲਗੱਡੀ ਰਾਹੀਂ ਆਉਂਦੇ ਹਾਂ ਤਾਂ ਜੰਮੂ ਤਵੀ ਸਟੇਸ਼ਨ ਲੱਦਾਖ ਦੇ ਸਭ ਤੋਂ ਨੇੜੇ ਹੈ ਅਤੇ ਇਹ ਲੱਦਾਖ ਤੋਂ 700 ਕਿਲੋਮੀਟਰ ਦੂਰ ਹੈ। ਇੱਥੋਂ ਤੁਸੀਂ ਬੱਸ ਜਾਂ ਕੈਬ ਲੈ ਸਕਦੇ ਹੋ। ਇੱਥੋਂ ਦਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਲੇਹ ਵਿੱਚ ਹੈ।

ਲੱਦਾਖ ਵਿਚ ਕੀਤੀਆਂ ਜਾ ਸਕਣ ਵਾਲੀਆਂ ਗਤੀਵਿਧੀਆਂ


  • ਤੁਸੀਂ ਸਮੇਂ-ਸਮੇਂ 'ਤੇ ਹੋਣ ਮਨਾਏ ਜਾਣ ਵਾਲੇ ਲੱਦਾਖ ਦੇ ਤਿਉਹਾਰਾਂ ਦਾ ਆਨੰਦ ਲੈ ਸਕਦੇ ਹੋ।

  • ਕੁਦਰਤ ਦੇ ਸੁੰਦਰ ਤੇ ਦਿਲਕਸ਼ ਨਜ਼ਾਰਿਆਂ ਨੂੰ ਮਾਣ ਸਕਦੇ ਹੋ।

  • ਮੰਦਿਰ, ਮੱਠ ਦੇ ਦਰਸ਼ਨਾਂ ਕਰ ਸਕਦੇ ਹੋ।

  • ਪਹਾੜਾਂ ਅਤੇ ਨਦੀਆਂ ਦੇ ਸੁੰਦਰ ਨਜ਼ਾਰੇ ਵੇਖ ਸਕਦੇ ਹੋ।

Published by:Drishti Gupta
First published:

Tags: Ladakh, Lifestyle, Tourism, Travel