Home /News /lifestyle /

ਇੱਕ ਵਾਰ ਜ਼ਰੂਰ ਦੇਖਣ ਆਓ ਲਖਨਊ ਦਾ ਵੱਡਾ ਇਮਾਮਬਾੜਾ, ਅੱਜ ਤੱਕ ਕੋਈ ਨਹੀਂ ਕਰ ਸਕਿਆ ਇਸ ਇਮਾਰਤ ਦੀ ਨਕਲ

ਇੱਕ ਵਾਰ ਜ਼ਰੂਰ ਦੇਖਣ ਆਓ ਲਖਨਊ ਦਾ ਵੱਡਾ ਇਮਾਮਬਾੜਾ, ਅੱਜ ਤੱਕ ਕੋਈ ਨਹੀਂ ਕਰ ਸਕਿਆ ਇਸ ਇਮਾਰਤ ਦੀ ਨਕਲ

ਇੱਕ ਵਾਰ ਜ਼ਰੂਰ ਦੇਖਣ ਆਓ ਲਖਨਊ ਦਾ ਵੱਡਾ ਇਮਾਮਬਾੜਾ, ਅੱਜ ਤੱਕ ਕੋਈ ਨਹੀਂ ਕਰ ਸਕਿਆ ਇਸ ਇਮਾਰਤ ਦੀ ਨਕਲ

ਇੱਕ ਵਾਰ ਜ਼ਰੂਰ ਦੇਖਣ ਆਓ ਲਖਨਊ ਦਾ ਵੱਡਾ ਇਮਾਮਬਾੜਾ, ਅੱਜ ਤੱਕ ਕੋਈ ਨਹੀਂ ਕਰ ਸਕਿਆ ਇਸ ਇਮਾਰਤ ਦੀ ਨਕਲ

ਨਵਾਬਾਂ ਦੇ ਸ਼ਹਿਰ ਲਖਨਊ 'ਚ ਇੱਕ ਅਜਿਹੀ ਥਾਂ ਹੈ ਜਿਸ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ। ਇਸ਼ ਜਗ੍ਹਾ ਦਾ ਨਾਂ ਹੈ ਵੱਡਾ ਇਮਾਮਬਾੜਾ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਥਿਤ ਇਹ ਇਮਾਰਤ ਬਹੁਤ ਹੀ ਸ਼ਾਨਦਾਰ ਅਤੇ ਸੁੰਦਰ ਹੈ। ਵੱਡਾ ਇਮਾਮਬਾੜਾ ਨੂੰ ਭੂਲਭੁਲੀਆ ਤੇ ਆਸਫੀ ਇਮਾਮਬਾੜਾ ਵੀ ਕਿਹਾ ਜਾਂਦਾ ਹੈ। ਇਸ ਇਮਾਮਬਾੜੇ ਦੀ ਉਸਾਰੀ ਅਵਧ ਦੇ ਨਵਾਬ ਆਸਫ-ਉਦ-ਦੌਲਾ ਨੇ 1784 ਈ. ਵਿੱਚ ਕਰਵਾਈ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਭਿਆਨਕ ਕਾਲ ਪਿਆ ਸੀ।

ਹੋਰ ਪੜ੍ਹੋ ...
  • Share this:

ਨਵਾਬਾਂ ਦੇ ਸ਼ਹਿਰ ਲਖਨਊ 'ਚ ਇੱਕ ਅਜਿਹੀ ਥਾਂ ਹੈ ਜਿਸ ਨੂੰ ਦੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ। ਇਸ਼ ਜਗ੍ਹਾ ਦਾ ਨਾਂ ਹੈ ਵੱਡਾ ਇਮਾਮਬਾੜਾ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਥਿਤ ਇਹ ਇਮਾਰਤ ਬਹੁਤ ਹੀ ਸ਼ਾਨਦਾਰ ਅਤੇ ਸੁੰਦਰ ਹੈ। ਵੱਡਾ ਇਮਾਮਬਾੜਾ ਨੂੰ ਭੂਲਭੁਲੀਆ ਤੇ ਆਸਫੀ ਇਮਾਮਬਾੜਾ ਵੀ ਕਿਹਾ ਜਾਂਦਾ ਹੈ। ਇਸ ਇਮਾਮਬਾੜੇ ਦੀ ਉਸਾਰੀ ਅਵਧ ਦੇ ਨਵਾਬ ਆਸਫ-ਉਦ-ਦੌਲਾ ਨੇ 1784 ਈ. ਵਿੱਚ ਕਰਵਾਈ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਭਿਆਨਕ ਕਾਲ ਪਿਆ ਸੀ। ਨਵਾਬ ਨੇ ਉਸ ਵੇਲੇ ਇਸ ਸ਼ਾਨਦਾਰ ਇਮਾਰਤ ਨਾ ਨਿਰਮਾਣ ਸ਼ੁਰੂ ਕਰਵਾਇਆ ਤਾਂ ਜੋ ਅਕਾਲ ਵਿੱਚ ਵੀ ਲੋਕਾਂ ਨੂੰ ਰੁਜ਼ਗਾਰ ਮਿਲਦਾ ਰਹੇ। ਇਸ ਦੇ ਕੇਂਦਰੀ ਹਾਲ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਾਲਟਡ ਚੈਂਬਰ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਵੱਡਾ ਇਮਾਮਬਾੜਾ ਦੀਆਂ ਹੋਰ ਦਿਲਚਸਪ ਗੱਲਾਂ।

ਇਸ ਇਮਾਰਤ ਦੀ ਆਰਕੀਟੈਕਚਰ ਵਿੱਚ ਮੁਗਲ ਕਲਾ, ਰਾਜਪੂਤ ਅਤੇ ਗੋਥਿਕ ਯੂਰਪੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਸ ਸ਼ਾਨਦਾਰ ਇਮਾਰਤ ਦਾ ਗੁੰਬਦ ਵਾਲਾ ਹਾਲ ਲਗਭਗ 50 ਮੀਟਰ ਲੰਬਾ ਅਤੇ 15 ਮੀਟਰ ਉੱਚਾ ਹੈ। ਇਮਾਰਤ ਦੀਆਂ ਵੱਡੀਆਂ ਖਿੜਕੀਆਂ ਇਸ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦੀਆਂ ਹਨ। ਇਹ ਖਿੜਕੀਆਂ ਇਸ ਤਰ੍ਹਾਂ ਬਣਾਈਆਂ ਗਈਆਂ ਹਨ ਕਿ ਅੰਦਰ ਜਾਣ ਵਾਲੇ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ, ਪਰ ਖਿੜਕੀ ਵਿਚ ਬੈਠਾ ਵਿਅਕਤੀ ਅੰਦਰ ਜਾਂਦੇ ਵਿਅਕਤੀ ਨੂੰ ਨਹੀਂ ਦਿਖ ਸਕੇਗਾ। ਦੀਵਾਰਾਂ ਦੇ ਨਿਰਮਾਣ 'ਚ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਕਿ ਜੇਕਰ ਤੁਸੀਂ ਬਹੁਤ ਹੌਲੀ ਬੋਲੋਗੇ ਤਾਂ ਵੀ ਤੁਹਾਡੀ ਆਵਾਜ਼ ਦੂਰ ਤੱਕ ਸੁਣਾਈ ਦੇਵੇਗੀ। ਇਸ ਦਾ ਕੇਂਦਰੀ ਕਮਰਾ ਲਗਭਗ 16 ਮੀਟਰ ਚੌੜਾ ਅਤੇ 50 ਮੀਟਰ ਲੰਬਾ ਹੈ।

ਇੱਥੇ ਨੌਂ ਹੋਰ ਹਾਲ ਹਨ। ਛੱਤ ਤੱਕ ਪਹੁੰਚਣ ਲਈ ਲਗਭਗ 84 ਪੌੜੀਆਂ ਹਨ। ਉਹ ਅਜਿਹੇ ਰਸਤੇ ਤੋਂ ਲੰਘੀਆਂ ਹਨ ਕਿ ਕਈ ਵਾਰ ਲੋਕ ਉਲਝਣ ਵਿਚ ਪੈ ਜਾਂਦੇ ਹਨ। ਇਮਾਮਬਾੜਾ ਦੀਆਂ ਕੰਧਾਂ ਦੇ ਵਿਚਕਾਰ ਇੱਕ ਹਜ਼ਾਰ ਤੋਂ ਵੱਧ ਗਲਿਆਰੇ ਸਥਿਤ ਹਨ, ਜਿਨ੍ਹਾਂ ਨੂੰ ਭੂਲਭੁਲਈਆ ਕਿਹਾ ਜਾਂਦਾ ਹੈ। ਇਹਨਾਂ ਗਲਿਆਰਿਆਂ ਵਿੱਚ ਆ ਕੇ ਹਰ ਕੋਈ ਆਪਣਾ ਰਾਹ ਭੁੱਲ ਜਾਂਦਾ ਹੈ। ਇਸ ਸਮਾਰਕ ਦਾ ਆਰਕੀਟੈਕਟ ਦਿੱਲੀ ਦਾ ਕਿਫ਼ਯਾਤੁੱਲਾ ਸੀ। ਉਸ ਨੇ ਹੀ ਇਸ ਸ਼ਾਨਦਾਰ ਇਮਾਰਤ ਨੂੰ ਡਿਜ਼ਾਈਨ ਕੀਤਾ ਸੀ। ਇਸ ਦੇ ਨਿਰਮਾਣ ਵਿੱਚ ਲਗਭਗ 20 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਸੀ ਅਤੇ ਇਹ ਲਗਭਗ 11 ਸਾਲਾਂ ਵਿੱਚ ਪੂਰਾ ਹੋਇਆ ਸੀ।

ਕੋਈ ਨਹੀਂ ਬਣਾ ਸਕਿਆ ਅਜਿਹੀ ਦੂਜੀ ਇਮਾਰਤ : ਇੱਥੇ ਤੁਸੀਂ ਸ਼ਾਹੀ ਹਮਾਮ ਬਾਵੜੀ ਦੇਖ ਸਕਦੇ ਹੋ, ਜੋ ਕਿ ਇੱਕ ਡੂੰਘਾ ਖੂਹ ਹੈ। ਇਹ ਪੰਜ ਮੰਜ਼ਿਲਾ ਹੈ, ਪਰ ਇਹ ਸਿਰਫ਼ ਦੋ ਮੰਜ਼ਿਲਾਂ ਹੀ ਦਿਖਾਈ ਦਿੰਦਾ ਹੈ ਅਤੇ ਬਾਕੀ ਤਿੰਨ ਮੰਜ਼ਿਲਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਇਹ ਗ੍ਰੀਕ ਆਰਕੀਟੈਕਚਰ 'ਤੇ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਤੁਸੀਂ ਇੱਥੇ ਆਸਿਫੀ ਮਸਜਿਦ ਨੂੰ ਦੇਖ ਸਕਦੇ ਹੋ, ਜੋ ਕਿ ਬਹੁਤ ਵੱਡੀ ਮਸਜਿਦ ਹੈ। ਹਾਲਾਂਕਿ, ਇੱਥੇ ਗੈਰ-ਮੁਸਲਮਾਨਾਂ ਦੇ ਦਾਖਲੇ ਦੀ ਮਨਾਹੀ ਹੈ। ਇਸ ਇਮਾਰਤ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਅੱਜ ਤੱਕ ਕੋਈ ਵੀ ਆਰਕੀਟੈਕਟ ਇਸ ਦੀ ਨਕਲ ਨਹੀਂ ਕਰ ਸਕਿਆ ਹੈ। ਇਸ ਇਮਾਰਤ ਦੀ ਖਾਸ ਗੱਲ ਇਹ ਹੈ ਕਿ ਜੇ ਇੱਕ ਵਾਰ ਤੁਸੀਂ ਭੂਲਭੁਲਈਆ ਵਿੱਚ ਗੁਆਚ ਗਏ ਤਾਂ ਇੱਕ ਗਾਈਡ ਦੀ ਮਦਦ ਤੋਂ ਬਿਨਾਂ ਬਾਹਰ ਆਉਣਾ ਮੁਸ਼ਕਲ ਹੁੰਦਾ ਹੈ। ਜਦੋਂ ਤੁਸੀਂ ਵੱਡਾ ਇਮਾਮਬਾੜਾ ਦੀ ਛੱਤ 'ਤੇ ਜਾਂਦੇ ਹੋ, ਤਾਂ ਤੁਹਾਨੂੰ ਪੂਰੇ ਲਖਨਊ ਦਾ ਸੁੰਦਰ ਨਜ਼ਾਰਾ ਮਿਲੇਗਾ। ਵੱਡਾ ਇਮਾਮਬਾੜਾ ਕਿਸੇ ਪੱਥਰ ਤੋਂ ਨਹੀਂ ਬਲਕਿ ਲਖਨਵੀ ਇੱਟਾਂ ਤੋਂ ਬਣਿਆ ਹੈ। ਇਹ ਨਾ ਤਾਂ ਪੂਰੀ ਮਸਜਿਦ ਹੈ ਅਤੇ ਨਾ ਹੀ ਮਕਬਰਾ।

ਹੁਣ ਜੇ ਤੁਸੀਂ ਇਹ ਸਭ ਜਾਣਨ ਤੋਂ ਬਾਅਦ ਇੱਥੇ ਆਉਣ ਦਾ ਪ੍ਰੋਗਰਾਮ ਬਣਾ ਰਹੇ ਹੋ ਤੇ ਸੜਕ ਦੁਆਰਾ ਇੱਥੇ ਜਾ ਰਹੇ ਹੋ, ਤਾਂ ਇਹ ਚਾਰਬਾਗ ਬੱਸ ਸਟੈਂਡ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ 'ਤੇ ਹੈ। ਜੇਕਰ ਤੁਸੀਂ ਰੇਲ ਰਾਹੀਂ ਜਾ ਰਹੇ ਹੋ ਤਾਂ ਤੁਸੀਂ ਚਾਰਬਾਗ ਰੇਲਵੇ ਸਟੇਸ਼ਨ ਤੋਂ ਟੈਕਸੀ, ਆਟੋ ਲੈ ਕੇ ਇੱਥੇ ਜਾ ਸਕਦੇ ਹੋ। ਇਸ ਦੇ ਨਾਲ ਹੀ, ਜੇਕਰ ਤੁਸੀਂ ਹਵਾਈ ਜਹਾਜ਼ ਰਾਹੀਂ ਜਾ ਰਹੇ ਹੋ, ਤਾਂ ਇਹ ਲਖਨਊ ਹਵਾਈ ਅੱਡੇ ਤੋਂ 35 ਕਿਲੋਮੀਟਰ ਦੂਰ ਹੈ। ਇਸ ਇਮਾਰਤ ਨੂੰ ਦੇਖਣ ਲਈ ਐਂਟਰੀ ਫੀਸ ਦੇਣੀ ਪੈਂਦੀ ਹੈ। ਤੁਸੀਂ ਇੱਥੇ ਕਿਸੇ ਵੀ ਦਿਨ ਜਾ ਸਕਦੇ ਹੋ ਅਤੇ ਇਹ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

Published by:Drishti Gupta
First published:

Tags: Lucknow, Tourism, Travel