ਮੇਘਾਲਿਆ ਭਾਰਤ ਦੀਆਂ ਖ਼ੂਬਸੂਰਤ ਥਾਵਾਂ ਵਿੱਚੋਂ ਇੱਕ ਹੈ। ਇਹ ਪੂਰਬੀ ਭਾਰਤ ਵਿਚ ਸਥਿਤ ਦੇਸ਼ ਦੀ ਪ੍ਰਮੁੱਖ ਟੂਰਿਸਟ ਪਲੇਸ ਹੈ। ਕਹਿ ਸਕਦੇ ਹਾਂ ਕਿ ਮੇਘਾਲਿਆ ਤੋਂ ਬਿਨਾਂ ਪੂਰਬੀ ਭਾਰਤ ਦੀ ਯਾਤਰਾ ਅਧੂਰੀ ਹੈ। ਮੇਘਾਲਿਆ ਦੀ ਖ਼ੂਬਸੂਰਤੀ ਦੇਖਣ ਲੋਕ ਦੂਰੋਂ ਦੂਰੋਂ ਆਉਂਦੇ ਹਨ। ਜੇਕਰ ਤੁਸੀਂ ਵੀ ਪੂਰਬੀ ਭਾਰਤ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਮੇਘਾਲਿਆ ਜ਼ਰੂਰ ਜਾਣਾ ਚਾਹੀਦਾ ਹੈ। ਮੇਘਾਲਿਆਂ ਦੀ ਰਾਜਧਾਨੀ ਸ਼ਿਲਾਂਗ ਹੈ। ਅੱਜ ਅਸੀਂ ਤੁਹਾਨੂੰ ਸ਼ਿਲਾਂਗ ਵਿੱਚ ਸਥਿਤ ਖ਼ੂਬਸੂਰਤ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ। ਸ਼ਿਲਾਂਗ ਦੀਆਂ ਇਹ ਥਾਵਾਂ ਤੁਹਾਡੇ ਟੂਰ ਨੂੰ ਯਾਦਗਾਰ ਬਣਾ ਦੇਣਗੀਆਂ। ਆਓ ਜਾਣਦੇ ਹਾਂ ਮੇਘਾਲਿਆ ਦੀ ਰਾਜਥਾਨੀ ਸ਼ਿਲਾਂਗ ਦੀਆਂ ਰੌਚਕ ਥਾਵਾਂ ਬਾਰੇ ਡਿਟੇਲ-
ਸ਼ਿਲਾਂਗ ਵਿੱਚ ਖ਼ੂਬਸੂਰਤ ਥਾਵਾਂ
ਡੌਨ ਬੋਸਕੋ ਮਿਊਜ਼ੀਅਮ
ਸ਼ਿਲਾਂਗ ਦੇ ਡੌਨ ਬੋਸਕੋ ਨਾਂ ਦਾ ਮਸ਼ਹੂਰ ਮਿਊਜ਼ੀਅਮ ਸਥਿਤ ਹੈ। ਡੌਨ ਬੋਸਕੋ ਮਿਊਜ਼ੀਅਮ ਦਾ ਨਾਂ ਏਸ਼ੀਆ ਦੇ ਸਭ ਤੋਂ ਵੱਡੇ ਮਿਊਜ਼ੀਅਮਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਮਿਊਜ਼ੀਅਮ ਵਿੱਚ ਕੁੱਲ 17 ਗੈਲਰੀਆਂ ਹਨ। ਇਸ ਮਿਊਜ਼ੀਅਮ ਵਿੱਚ ਜਾ ਕੇ ਤੁਸੀਂ ਸੁੰਦਰ ਚਿੱਤਰਕਾਰੀ, ਕਲਾਕਾਰੀ, ਚਿੱਤਰ ਅਤੇ ਮੂਰਤੀਆਂ ਦੇਖ ਸਕਦੇ ਹੋ।
ਲੇਡੀ ਹੈਦਰੀ ਪਾਰਕ
ਸ਼ਿਲਾਂਗ ਵਿੱਚ ਸਥਿਤੀ ਲੇਡੀ ਹੈਦਰੀ ਪਾਰਕ ਬਹੁਤ ਮਸ਼ਹੂਰ ਹੈ। ਇਹ ਇੱਥੇ ਆਉਣ ਵਾਲਿਆਂ ਲਈ ਖਿੱਚ ਦਾ ਕੇਂਦਰ ਬਣਦਾ ਹੈ। ਇਸ ਪਾਰਕ ਵਿੱਚ ਮੋਜੂਦ ਆਰਕਿਡ ਅਤੇ ਰ੍ਹੋਡੋਡੈਂਡਰਨ ਦੇ ਫੁੱਲ ਵੀ ਸੈਲਾਨੀਆਂ ਨੂੰ ਕਾਫੀ ਆਕਰਸ਼ਿਤ ਕਰਦੇ ਹਨ। ਤੁਸੀਂ ਇੱਥੇ ਰੰਗ ਬਰੰਗੀਆਂ ਬੱਤਖਾਂ ਤੇ ਮੱਛੀਆਂ ਨੂੰ ਬਹੁਤ ਨੇੜਿਓ ਦੇਖ ਸਕਦੇ ਹੋ।
ਉਮੀਆ ਝੀਲ
ਉਮੀਆ ਝੀਲ ਉਮੀਆ ਨਦੀ ਉੱਤੇ ਬਣੀ ਹੋਈ ਹੈ। ਇਸ ਝੀਲ ਦਾ ਨਿਰਮਾਣ 1960 ਈ. ਵਿੱਚ ਕੀਤਾ ਗਿਆ। ਇਹ ਸ਼ਿਲਾਂਗ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਤੁਸੀਂ ਇੱਥੇ ਜਾ ਕੇ ਇਸ ਝੀਲ ਦੇ ਖ਼ੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਹੋ। ਇੱਥੇ ਤੁਸੀਂ ਬੋਟਿੰਗ ਅਤੇ ਕਾਇਆਕਿੰਗ ਵੀ ਕਰ ਸਕਦੇ ਹੋ।
ਡੇਵਿਡ ਸਕਾਟ ਟ੍ਰੇਲ
ਜੇਕਰ ਤੁਸੀਂ ਸ਼ਿਲਾਂਗ ਵਿੱਚ ਹੋ ਅਤੇ ਕੁਝ ਐਡਵੈਂਚਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਡੇਵਿਡ ਸਕਾਟ ਟ੍ਰੇਲ ਜ਼ਰੂਰ ਜਾਣਾ ਚਾਹੀਦਾ ਹੈ। ਡੇਵਿਡ ਸਕਾਟ ਟ੍ਰੇਲ ਸ਼ਿਲਾਂਗ ਦੀ ਐਡਵੈਂਚਰ ਵਾਲੀ ਥਾਂ ਹੈ। ਇੱਥੇ ਤੁਸੀਂ 16 ਕਿਲੋਮੀਟਰ ਦੀ ਟ੍ਰੈਕਿੰਗ ਟ੍ਰੇਲ ਅਤੇ ਘੋੜੇ ਦੇ ਕਾਰਟ ਟ੍ਰੇਲ ਦਾ ਆਨੰਦ ਲੈ ਸਕਦੇ ਹੋ।
ਐਲੀਫੈਂਟ ਫਾਲਸ
ਐਲੀਫੈਂਟ ਫਾਲਸ ਸ਼ਿਲਾਂਗ ਵਿੱਚ ਮੌਜੂਦ ਇੱਕ ਬਹੁਤ ਹੀ ਖੂਬਸੂਰਤ ਥਾਂ ਹੈ। ਇਸਨੂੰ ਮੇਘਾਲਿਆ ਦੀਆਂ ਪ੍ਰਮੁੱਖ ਟੂਰਿਸਟ ਥਾਵਾਂ ਵਿੱਚ ਗਿਣਿਆ ਜਾਂਦਾ ਹੈ। ਐਲੀਫੈਂਟ ਫਾਲਸ ਦੇਖੇ ਬਿਨਾਂ ਤੁਹਾਡੀ ਮੇਘਾਲਿਆ ਜਾਂ ਸ਼ਿਲਾਂਗ ਦੀ ਯਾਤਰਾ ਅਧੂਰੀ ਹੈ। ਇੱਥੇ ਦੇ ਕੁਦਰਤੀ ਨਜ਼ਾਰੇ ਹਰ ਇੱਕ ਦਾ ਮਨ ਮੋਹ ਲੈਂਦੇ ਹਨ। ਤੁਹਾਨੂੰ ਇੱਥੇ ਜਾ ਕੇ ਕੁਦਰਤ ਦਾ ਸਕੂਨ ਮਿਲੇਗਾ।
ਸ਼ਿਲਾਂਗ ਪੀਕ
ਇਹ ਸ਼ਿਲਾਂਗ ਦਾ ਸਭ ਤੋਂ ਉੱਚਾ ਸਥਾਨ ਹੈ। ਇਸਦੀ ਉਚਾਈ ਲਗਭਗ 6449 ਫੁੱਟ ਹੈ। ਇੱਥੇ ਦੂਰ ਤੱਕ ਦੇ ਖ਼ੂਬਸੂਰਤ ਨਜ਼ਾਰੇ ਦਿਖਾਈ ਦਿੰਦੇ ਹਨ। ਇਸ ਸਥਾਨ ਉੱਤੇ ਜਾ ਕੇ ਤੁਸੀਂ ਬੰਗਲਾਦੇਸ਼ ਦੀ ਝਲਕ ਵੀ ਦੇਖ ਸਕਦੇ ਹੋ। ਇਸਦੇ ਇਲਾਵਾ ਇੱਥੇ ਭਾਰਤੀ ਹਵਾਈ ਸੈਨਾ ਦਾ ਰਾਡਾਰ ਸਟੇਸ਼ਨ ਹੋ ਕਰਕੇ ਸੁਰੱਖਿਆ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ।
ਪੁਲਿਸ ਬਾਜ਼ਾਰ
ਸ਼ਿਲਾਂਗ ਦੀ ਯਾਤਰਾ ਦੌਰਾਨ ਤੁਸੀਂ ਖਰੀਦਦਾਰੀ ਲਈ ਪੁਲਿਸ ਬਾਜ਼ਾਰ ਜਾ ਸਕਦੇ ਹੋ। ਇਹ ਸ਼ਿਲਾਂਗ ਦਾ ਇੱਕ ਮਸ਼ਹੂਰ ਬਾਜ਼ਾਰ ਹੈ। ਇੱਥੇ ਤੁਹਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਣਗੀਆਂ। ਇਸਦੇ ਨਾਲ ਹੀ ਤੁਸੀਂ ਸ਼ਿਲਾਂਗ ਦੇ ਪੁਲਿਸ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਭੋਜਨਾਂ ਦਾ ਆਨੰਦ ਵੀ ਲੈ ਸਕਦੇ ਹੋ। ਇੱਥੇ ਕਈ ਤਰ੍ਹਾਂ ਦੇ ਸਥਾਨਕ ਤੇ ਅੰਤਰਰਾਸ਼ਟਰੀ ਭੋਜਨ ਮਿਲਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Travel, Travel Tips