Home /News /lifestyle /

Travel News: ਭੀੜ ਤੋਂ ਦੂਰ ਘੁੰਮਣ ਦੀ ਬਣਾਓ ਯੋਜਨਾ, ਭਾਰਤ ਦੇ ਇਨ੍ਹਾਂ ਇਲਾਕਿਆਂ 'ਚ ਮਿਲੇਗਾ ਆਨੰਦ

Travel News: ਭੀੜ ਤੋਂ ਦੂਰ ਘੁੰਮਣ ਦੀ ਬਣਾਓ ਯੋਜਨਾ, ਭਾਰਤ ਦੇ ਇਨ੍ਹਾਂ ਇਲਾਕਿਆਂ 'ਚ ਮਿਲੇਗਾ ਆਨੰਦ

Father’s Day 2022 : "ਫਾਦਰਸ ਡੇ" ਮਨਾਉਣ ਲਈ Best ਹਨ ਉਤਰਾਖੰਡ ਦੀਆਂ ਇਹ 5 ਥਾਵਾਂ

Father’s Day 2022 : "ਫਾਦਰਸ ਡੇ" ਮਨਾਉਣ ਲਈ Best ਹਨ ਉਤਰਾਖੰਡ ਦੀਆਂ ਇਹ 5 ਥਾਵਾਂ

Travel To Offbeat Hill Stations: ਕੋਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ ਕਰਕੇ ਲਗਭਗ 2 ਸਾਲਾਂ ਤੱਕ ਲੋਕ ਘਰਾਂ ਵਿੱਚ ਕੈਦ ਰਹੇ। ਹੁਣ ਸਥਿਤੀ ਵਿੱਚ ਕੁਝ ਬਦਲਾਅ ਆਇਆ ਹੈ। ਲੋਕ ਵੀ ਘਰਾਂ ਤੋਂ ਬਾਹਰ ਨਿਕਲਣ ਲੱਗੇ ਹਨ। ਕੁਝ ਲੋਕ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਚੰਗੇ ਅਤੇ ਖੂਬਸੂਰਤ ਪਹਾੜੀ ਇਲਾਕਿਆ 'ਤੇ ਜਾ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਚੰਗਾ ਸਮਾਂ ਬਿਤਾ ਸਕਣ। ਇਸ ਵਾਰ ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਨੂੰ ਭੀੜ ਤੋਂ ਦੂਰ ਬਿਤਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਖੂਬਸੂਰਤ ਇਲਾਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਲੋਕ ਜ਼ਿਆਦਾ ਨਹੀਂ ਜਾਣਦੇ-

ਹੋਰ ਪੜ੍ਹੋ ...
 • Share this:

  Travel To Offbeat Hill Stations: ਕੋਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ ਕਰਕੇ ਲਗਭਗ 2 ਸਾਲਾਂ ਤੱਕ ਲੋਕ ਘਰਾਂ ਵਿੱਚ ਕੈਦ ਰਹੇ। ਹੁਣ ਸਥਿਤੀ ਵਿੱਚ ਕੁਝ ਬਦਲਾਅ ਆਇਆ ਹੈ। ਲੋਕ ਵੀ ਘਰਾਂ ਤੋਂ ਬਾਹਰ ਨਿਕਲਣ ਲੱਗੇ ਹਨ। ਕੁਝ ਲੋਕ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਉਹ ਚੰਗੇ ਅਤੇ ਖੂਬਸੂਰਤ ਪਹਾੜੀ ਇਲਾਕਿਆ 'ਤੇ ਜਾ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਚੰਗਾ ਸਮਾਂ ਬਿਤਾ ਸਕਣ। ਇਸ ਵਾਰ ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਨੂੰ ਭੀੜ ਤੋਂ ਦੂਰ ਬਿਤਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਖੂਬਸੂਰਤ ਇਲਾਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਲੋਕ ਜ਼ਿਆਦਾ ਨਹੀਂ ਜਾਣਦੇ-

  ਚਟਪਾਲ (ਜੰਮੂ-ਕਸ਼ਮੀਰ)

  ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਜੰਮੂ-ਕਸ਼ਮੀਰ ਦਾ ਚਟਪਾਲ ਬਹੁਤ ਹੀ ਖ਼ੂਬਸੂਰਤ ਇਲਾਕਾ ਹੈ ਜਿੱਥੇ ਤੁਸੀਂ ਇਸ ਵਾਰ ਜਾਣ ਦੀ ਯੋਜਨਾ ਬਣਾ ਸਕਦੇ ਹੋ। ਚਟਪਾਲ ਕਸ਼ਮੀਰ ਘਾਟੀ ਦੇ ਸ਼ਾਂਗਾਸ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਸਥਾਨ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ। ਹਾਲਾਂਕਿ ਇਸ ਜਗ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇੱਥੇ ਤੁਸੀਂ ਠੰਡੇ ਪਾਣੀ ਦੇ ਕੰਢੇ ਅਤੇ ਹਰੇ ਭਰੇ ਮੈਦਾਨਾਂ ਵਿੱਚ ਭੀੜ ਤੋਂ ਦੂਰ ਚੰਗਾ ਸਮਾਂ ਬਿਤਾ ਸਕਦੇ ਹੋ। ਇੱਥੇ ਪਹੁੰਚਣ ਲਈ, ਤੁਸੀਂ ਸ਼੍ਰੀਨਗਰ ਤੋਂ ਚਟਪਾਲ ਤੱਕ ਕੈਬ ਕਿਰਾਏ 'ਤੇ ਲੈ ਸਕਦੇ ਹੋ। ਇੱਥੇ ਜੰਮੂ-ਕਸ਼ਮੀਰ ਸੈਰ-ਸਪਾਟਾ ਵਿਭਾਗ ਦੀਆਂ ਕਈ ਕਾਟੇਜ ਹਨ, ਜਿੱਥੇ ਤੁਸੀਂ ਆਪਣੇ ਠਹਿਰਣ ਦਾ ਪ੍ਰਬੰਧ ਕਰ ਸਕਦੇ ਹੋ।

  ਅਸਕੋਟ (ਉਤਰਾਖੰਡ)

  ਉੱਤਰਾਖੰਡ ਦਾ ਅਸਕੋਟ ਭਾਰਤ-ਨੇਪਾਲ ਸਰਹੱਦ ਦੇ ਨੇੜੇ ਸਥਿਤ ਹੈ। ਅਸਕੋਟ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਜੇ ਤੁਸੀਂ ਆਪਣੀ ਛੁੱਟੀਆਂ ਨੂੰ ਹਿਮਾਲਿਆ ਵਿੱਚ ਬਿਤਾਉਣ ਚਾਹੁੰਦੇ ਹੋ ਤਾਂ ਤੁਹਾਨੂੰ ਅਸਕੋਟ ਜ਼ਰੂਰ ਜਾਣਾ ਚਾਹੀਦਾ ਹੈ। ਅਸਕੋਟ ਪਹੁੰਚਣ ਲਈ, ਤੁਸੀਂ ਉੱਤਰਾਖੰਡ ਵਿੱਚ ਕੁਮਾਉਂ ਖੇਤਰ ਦੇ ਕਾਠਗੋਦਾਮ ਤੱਕ ਰੇਲ ਗੱਡੀ ਲੈ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਅਸਕੋਟ ਲਈ ਕੈਬ ਕਿਰਾਏ 'ਤੇ ਲੈਣੀ ਪਵੇਗੀ। ਦੇਹਰਾਦੂਨ ਅਤੇ ਪਿਥੌਰਾਗੜ੍ਹ ਤੋਂ ਅਸਕੋਟ ਲਈ ਜਹਾਜ ਲਈ ਵੀ ਜਾਇਆ ਜਾ ਸਕਦਾ ਹੈ। ਇਸ ਲਈ ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਦੇਹਰਾਦੂਨ ਲਈ ਫਲਾਈਟ ਲੈ ਸਕਦੇ ਹੋ ਅਤੇ ਉੱਥੋਂ ਪਿਥੌਰਾਗੜ੍ਹ ਜਾ ਸਕਦੇ ਹੋ ਜਾਂ ਤੁਸੀਂ ਦਿੱਲੀ ਤੋਂ ਦੇਹਰਾਦੂਨ ਲਈ ਬੱਸ ਲੈ ਸਕਦੇ ਹੋ। ਅਸਕੋਟ ਵਿੱਚ PWD ਦਾ ਇੱਕ ਆਰਾਮ ਘਰ ਹੈ, ਜਿੱਥੇ ਤੁਸੀਂ ਠਹਿਰ ਸਕਦੇ ਹੋ।

  ਕੇਮਰਾਗੁੰਡੀ (ਕਰਨਾਟਕ)

  ਜੇਕਰ ਤੁਸੀਂ ਦੱਖਣੀ ਭਾਰਤ ਘੁੰਮਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਾਰ ਛੁੱਟੀਆਂ ਮਨਾਉਣ ਲਈ ਕਰਨਾਟਕ ਜਾ ਸਕਦੇ ਹੋ। ਦੱਖਣੀ ਭਾਰਤ ਦੇ ਕਰਨਾਟਕ ਵਿੱਚ ਮੌਜੂਦ ਕਾਮਰਾਗੁੰਡੀ ਬਹੁਤ ਹੀ ਖ਼ੂਬਸੂਰਤ ਸਥਾਨ ਹੈ। ਇਹ ਕਰਨਾਟਕ ਦੇ ਚਿੱਕਮਗਲੁਰੂ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਬੰਗਲੌਰ ਤੋਂ ਲਗਭਗ 273 ਕਿਲੋਮੀਟਰ ਦੂਰ ਹੈ। ਇਸ ਜਗ੍ਹਾ ਉੱਤੇ ਝਰਨੇ ਅਤੇ ਪਹਾੜਾਂ ਵਰਗੇ ਸ਼ਾਨਦਾਰ ਦ੍ਰਿਸ਼ ਹਨ। ਕੇਮਰਾਗੁੰਡੀ ਸਥਾਨ ਚਿੱਕਮਗਲੁਰੂ ਤੋਂ ਸੜਕ ਦੁਆਰਾ 53 ਕਿਲੋਮੀਟਰ ਦੂਰ ਹੈ। ਜੇ ਤੁਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਲਿੰਗਦਾਹਲੀ ਤੋਂ ਇੱਕ ਬੱਸ ਲੈ ਕੇ ਇੱਥੇ ਪਹੁੰਚ ਸਕਦੇ ਹੋ। ਇੱਥੇ ਰਾਜ ਭਵਨ ਦੇ ਕੋਲ ਰਹਿਣ ਲਈ ਇੱਕ ਗੈਸਟ ਹਾਊਸ ਹੈ।

  ਕਲਪਾ (ਹਿਮਾਚਲ ਪ੍ਰਦੇਸ਼)

  ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਕਲਪਾ ਇੱਕ ਅਜਿਹੀ ਥਾਂ ਹੈ, ਜੋ ਗਰਮੀਆਂ ਦੀਆਂ ਛੁੱਟੀਆਂ ਲਈ ਬਹੁਤ ਵਧੀਆ ਹੈ। ਸਤਲੁਜ ਦਰਿਆ ਘਾਟ ਦਾ ਇਹ ਸ਼ਹਿਰ ਸੇਬਾਂ ਦੇ ਬਾਗਾਂ ਅਤੇ ਸੰਘਣੇ ਦੇਵਦਾਰ ਦੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਇਸ ਸ਼ਹਿਰ ਦੇ ਆਲੇ-ਦੁਆਲੇ ਬਹੁਤ ਸਾਰੇ ਟਰੈਕ ਹਨ, ਜਿੱਥੇ ਤੁਸੀਂ ਐਡਵੈਂਚਰ ਟ੍ਰੈਕਿੰਗ ਦਾ ਬਹੁਤ ਆਨੰਦ ਲੈ ਸਕਦੇ ਹੋ। ਕਲਪਾ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਇਥੇ ਸ਼ਿਮਲਾ ਅਤੇ ਮਨਾਲੀ ਰਾਹੀਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਜੇਕਰ ਤੁਸੀਂ ਦਿੱਲੀ ਤੋਂ ਬੱਸ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਰੇਕਾਂਗ ਪੀਓ ਤੱਕ ਬੱਸ ਉਪਲਬਧ ਹੈ। ਇੱਥੇ ਰਹਿਣ ਲਈ ਕਲਪਾ ਅਤੇ ਰੇਕਾਂਗ ਵਿੱਚ ਕਈ ਚੰਗੇ ਹੋਟਲ ਹਨ।

  ਤੁੰਗੀ (ਮਹਾਰਾਸ਼ਟਰ)

  ਤੁਸੀਂ ਮਹਾਰਾਸ਼ਟਰ ਦੇ ਲੋਨਾਵਾਲਾ, ਖੰਡਾਲਾ ਅਤੇ ਮਹਾਬਲੇਸ਼ਵਰ ਇਲਾਕਿਆ ਬਾਰੇ ਸੁਣਿਆ ਹੋਵੇਗਾ। ਜੇਕਰ ਤੁਸੀਂ ਇਸ ਵਾਰ ਦੀਆਂ ਗਰਮੀ ਦੀਆਂ ਛੁੱਟੀਆਂ ਵਿੱਚ ਮਹਾਰਾਸ਼ਟਰ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਤੁੰਗੀ ਜ਼ਰੂਰ ਜਾਣਾ ਚਾਹੀਦਾ ਹੈ। ਤੁੰਗੀ ਦਾ ਸੁੰਦਰ ਕੁਦਰਤੀ ਨਜ਼ਾਰਾ ਤੁਹਾਡੇ ਮਨ ਨੂੰ ਖੁਸ਼ ਕਰ ਦੇਵੇਗਾ। ਤੁੰਗੀ ਪੁਣੇ ਤੋਂ ਲਗਭਗ 85 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਤੁੰਗੀ ਵਿਚ ਆਰਾਮ ਕਰਨ ਅਤੇ ਤਾਜ਼ਗੀ ਦੇਣ ਤੋਂ ਇਲਾਵਾ, ਪਵਨਾ ਝੀਲ ਦੇ ਆਲੇ-ਦੁਆਲੇ ਟ੍ਰੈਕਿੰਗ ਵੀ ਕੀਤੀ ਜਾ ਸਕਦੀ ਹੈ। ਤੁਸੀਂ ਸੜਕ ਦੁਆਰਾ ਪੁਣੇ ਤੋਂ ਤੁੰਗੀ ਤੱਕ ਆਸਾਨੀ ਨਾਲ ਜਾ ਸਕਦੇ ਹੋ। ਇੱਥੇ ਬਹੁਤ ਸਾਰੇ ਚੰਗੇ ਹੋਟਲ ਹਨ, ਜਿੱਥੇ ਤੁਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਸਾਥੀ ਨਾਲ ਠਹਿਰ ਸਕਦੇ ਹੋ।

  Published by:Rupinder Kaur Sabherwal
  First published:

  Tags: Himachal, Jammu and kashmir, Lifestyle, Maharashtra, Travel, Travel agent, Uttarakhand