Home /News /lifestyle /

List of Visa Free Countries: ਫੈਸਟੀਵਲ ਸੀਜ਼ਨ 'ਚ ਵੀਜ਼ਾ ਤੋਂ ਬਿਨਾਂ ਕਰੋ ਇਨ੍ਹਾਂ 5 ਦੇਸ਼ਾਂ ਦੀ ਯਾਤਰਾ, ਜਾਣੋ ਕਿਵੇਂ

List of Visa Free Countries: ਜਿਹੜੇ ਲੋਕ ਯਾਤਰਾ ਕਰਨਾ ਪਸੰਦ ਕਰਦੇ ਹਨ ਉਹ ਦੁਨੀਆ ਦੀ ਯਾਤਰਾ ਕਰਨਾ ਚਾਹੁੰਦੇ ਹਨ। ਲੋਕ ਨਾ ਸਿਰਫ ਭਾਰਤ ਘੁੰਮਣ ਦਾ ਸੁਪਨਾ ਦੇਖਦੇ ਹਨ ਸਗੋਂ ਵਿਦੇਸ਼ ਜਾਣ ਦਾ ਵੀ ਸੁਪਨਾ ਦੇਖਦੇ ਹਨ। ਵੈਸੇ ਤਾਂ ਭਾਰਤ ਵਿਚ ਵਸਦਾ ਹਰ ਕੋਈ ਇੱਕ ਨਾ ਇੱਕ ਵਾਰ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਉੱਥੋਂ ਦੇ ਖੂਬਸੂਰਤ ਨਜ਼ਾਰੇ ਦੇਖਣਾ ਚਾਹੁੰਦਾ ਹੈ ਪਰ ਵਿਦੇਸ਼ ਜਾਣ ਲਈ ਪੈਸੇ ਦੇ ਨਾਲ ਨਾਲ ਜ਼ਰੂਰੀ ਦਸਤਾਵੇਜ਼ ਵਜੋਂ ਪਾਸਪੋਰਟ ਵੀ ਲੱਗਦਾ ਹੈ।

ਹੋਰ ਪੜ੍ਹੋ ...
  • Share this:

ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਅਜਿਹੇ ਦੇਸ਼ ਹਨ ਜਿੱਥੇ ਜਾਣ ਲਈ ਭਾਰਤੀਆਂ ਨੂੰ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਪੈਂਦੀ। ਇਨ੍ਹਾਂ ਦੇਸ਼ਾਂ ਦਾ ਦੌਰਾ ਕਰਨ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨ ਦੀਵੀ ਲੋੜ ਨਹੀਂ ਹੈ। ਜਿੰਨੇ ਪੈਸੇ ਤੁਸੀਂ ਭਾਰਤ ਦੇ ਕਿਸੇ ਵੀ ਸੈਰ-ਸਪਾਟਾ ਸਥਾਨ 'ਤੇ ਜਾਣ ਲਈ ਖਰਚ ਕਰ ਸਕਦੇ ਹੋ, ਉਸੇ ਖਰਚੇ ਵਿੱਚ ਤੁਸੀਂ ਬਿਨਾਂ ਵੀਜ਼ਾ ਦੇ ਵਿਦੇਸ਼ ਯਾਤਰਾ ਵੀ ਕਰ ਸਕਦੇ ਹੋ। ਅੱਜ ਅਸੀਂ ਅਜਿਹੇ ਹੀ 5 ਦੇਸ਼ਾਂ ਬਾਰੇ ਦੱਸਾਂਗੇ ਜਿੱਥੇ ਤੁਸੀਂ ਬਿਨਾਂ ਵੀਜ਼ਾ ਦੇ ਜਾ ਸਕਦੇ ਹੋ...

ਮਲੇਸ਼ੀਆ : ਜੇਕਰ ਤੁਸੀਂ ਆਧੁਨਿਕਤਾ ਅਤੇ ਪੁਰਾਤਨਤਾ ਦਾ ਸੰਗਮ ਦੇਖਣਾ ਚਾਹੁੰਦੇ ਹੋ ਤਾਂ ਮਲੇਸ਼ੀਆ ਜ਼ਰੂਰ ਜਾਓ। ਇੱਥੇ ਜਾਣ ਲਈ ਤੁਹਾਨੂੰ ਈ-ਵੀਜ਼ਾ ਦੀ ਲੋੜ ਪੈਂਦੀ ਹੈ।

ਭੂਟਾਨ : ਭੂਟਾਨ ਨੂੰ ਸਭ ਤੋਂ ਖੁਸ਼ਹਾਲ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਇੱਥੇ ਜਾ ਕੇ ਕੁਝ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮੁਸ਼ਕਿਲ ਨਹੀਂ ਹੈ। ਇੱਥੇ ਜਾਣ ਲਈ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈ। ਇਹ ਦੇਸ਼ ਵੀ ਭਾਰਤ ਦੇ ਬਹੁਤ ਨੇੜੇ ਹੈ।

ਨੇਪਾਲ : ਜੇਕਰ ਤੁਸੀਂ ਪਹਾੜਾਂ ਦੀ ਸੁੰਦਰਤਾ ਨੂੰ ਨੇੜਿਓਂ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਭਾਰਤ ਦੇ ਬਹੁਤ ਨੇੜੇ ਇਸ ਦੇਸ਼ ਵਿੱਚ ਜਾਣ ਦੀ ਯੋਜਨਾ ਬਣਾ ਸਕਦੇ ਹੋ। ਇੱਥੇ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ।

ਥਾਈਲੈਂਡ : ਥਾਈਲੈਂਡ ਦਾ ਦੌਰਾ ਕਰਨਾ ਹਰ ਭਾਰਤੀ ਦਾ ਸੁਪਨਾ ਹੁੰਦਾ ਹੈ, ਕਿਉਂਕਿ ਇੱਥੇ ਮਨਮੋਹਕ ਬੀਚ, ਮੰਦਰ ਅਤੇ ਨਾਈਟ ਲਾਈਫ ਹਰ ਕਿਸੇ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਕੁਝ ਆਰਾਮ ਦਿੰਦੀ ਹੈ। ਇੱਥੇ ਜਾਣ ਲਈ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਉਪਲਬਧ ਹੈ।

ਮਾਲਦੀਵ : ਮਾਲਦੀਵ ਜਾਣਾ ਹਰ ਜੋੜੇ ਦਾ ਸੁਪਨਾ ਹੁੰਦਾ ਹੈ। ਖਾਸ ਤੌਰ 'ਤੇ ਲੋਕ ਇਸ ਨੂੰ ਬੈਸਟ ਹਨੀਮੂਨ ਡੈਸਟੀਨੇਸ਼ਨ ਵਜੋਂ ਚੁਣਦੇ ਹਨ। ਤੁਸੀਂ ਇੱਥੇ ਜਾਣ ਲਈ 30 ਦਿਨਾਂ ਲਈ ਵੀਜ਼ਾ ਆਨ ਅਰਾਈਵਲ ਵੀ ਪ੍ਰਾਪਤ ਕਰ ਸਕਦੇ ਹੋ।

Published by:Rupinder Kaur Sabherwal
First published:

Tags: Lifestyle, Malaysia, THAILAND, Travel, Travel agent, Visa