Home /News /lifestyle /

ਕੰਨਿਆਕੁਮਾਰੀ ਤੇ ਰਾਮੇਸ਼ਵਰਮ ਸਮੇਤ ਘੁੰਮੋ ਦੱਖਣ ਭਾਰਤ ਦੇ ਇਹ ਇਤਿਹਾਸਕ ਸਥਾਨ, ਖਰਚਾ ਵੀ ਹੋਵੇਗਾ ਘੱਟ

ਜਦੋਂ ਦੋਸਤਾਂ ਜਾਂ ਪਰਿਵਾਰ ਨਾਲ ਕਿਤੇ ਦੂਰ ਘੁੰਮਣ ਜਾਣ ਦਾ ਮੰਨ ਕਰਦਾ ਹੈ ਤਾਂ ਅਕਸਰ ਖਰਚੇ ਦੀ ਪਰਵਾਹ ਕਰਦੇ ਹੋਏ ਅਸੀਂ ਪਲਾਨ ਕੈਂਸਲ ਕਰ ਦਿੰਦੇ ਹਾਂ ਪਰ ਜੇ ਤੁਹਾਨੂੰ ਕਹੀਏ ਕਿ ਘੱਟ ਖਰਚੇ ਵਿੱਚ ਤੁਹਾਨੂੰ ਦੱਖਣ ਭਾਰਤ ਘੁੰਮਣ ਦਾ ਮੌਕਾ ਮਿਲ ਰਿਹਾ ਹੈ ਤਾਂ ਤੁਸੀਂ ਕੀ ਕਹੋਗੇ। IRCTC ਤੁਹਾਡੇ ਲਈ ਇੱਕ ਸ਼ਾਨਦਾਰ ਟੂਰ ਪੈਕੇਜ ਲੈ ਕੇ ਆਇਆ ਹੈ।

ਹੋਰ ਪੜ੍ਹੋ ...
 • Share this:

  ਇਸ ਵਿਸ਼ੇਸ਼ ਪੈਕੇਜ ਵਿੱਚ ਤੁਹਾਨੂੰ ਦੱਖਣੀ ਭਾਰਤ ਦੀ ਸੈਰ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਪੈਕੇਜ ਵਿੱਚ ਯਾਤਰਾ ਦੌਰਾਨ ਹੈਦਰਾਬਾਦ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ, ਤੰਜਾਵੁਰ, ਮਹਾਬਲੀਪੁਰਮ, ਕਾਂਚੀਪੁਰਮ ਅਤੇ ਸ਼੍ਰੀਸੈਲਮ ਸਥਾਨ ਦੇਖਣ ਨੂੰ ਮਿਲਣਗੇ। 'ਸ਼੍ਰੀ ਰਾਮੇਸ਼ਵਰਮ ਮੱਲੀਕਾਰਜੁਨ ਦੱਖਣ ਭਾਰਤ ਯਾਤਰਾ' ਨਾਮ ਦਾ ਇਹ 12 ਰਾਤ ਅਤੇ 13 ਦਿਨਾਂ ਦਾ ਪੈਕੇਜ ਦਿੱਲੀ ਤੋਂ ਸ਼ੁਰੂ ਹੋਵੇਗਾ।

  IRCTC ਨੇ ਆਪਣੇ ਟਵਿਟਰ ਅਕਾਊਂਟ ਤੋਂ ਇਸ ਪੈਕੇਜ ਦਾ ਐਲਾਨ ਕੀਤਾ ਹੈ। ਇਸ ਯਾਤਰਾ ਦਾ ਕਿਰਾਇਆ 49,140 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ। ਇਹ ਪੈਕੇਜ 8 ਦਸੰਬਰ 2022 ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗਾ। ਇਸ ਪੈਕੇਜ ਵਿੱਚ ਤੁਹਾਨੂੰ ਖਾਣ-ਪੀਣ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਪੈਕੇਜ ਦੇ ਤਹਿਤ ਭਾਰਤ ਗੌਰਵ ਟੂਰਿਸਟ ਟਰੇਨ 'ਚ ਯਾਤਰਾ ਕੀਤੀ ਜਾਵੇਗੀ। ਯਾਤਰੀ ਦਿੱਲੀ ਸਫਦਰਜੰਗ, ਮਥੁਰਾ, ਆਗਰਾ ਕੈਂਟ, ਗਵਾਲੀਅਰ, ਝਾਂਸੀ, ਬੀਨਾ, ਭੋਪਾਲ, ਇਟਾਰਸੀ ਅਤੇ ਨਾਗਪੁਰ ਸਟੇਸ਼ਨਾਂ ਤੋਂ ਸਵਾਰ ਹੋ ਸਕਣਗੇ। ਜੇ ਤੁਸੀਂ ਇਸ ਟੂਰ ਪੈਕੇਜ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ IRCTC ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਆਨਲਾਈਨ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।

  ਧਿਆਨ ਦੇਣ ਯੋਗ ਟੂਰ ਪੈਕੇਜ ਦੀਆਂ ਮੁੱਖ ਗੱਲਾਂ

  ਪੈਕੇਜ ਦਾ ਨਾਮ - ਸ਼੍ਰੀ ਰਾਮੇਸ਼ਵਰਮ ਮੱਲੀਕਾਰਜੁਨ ਦੱਖਣ ਭਾਰਤ ਯਾਤਰਾ

  ਟੂਰ 12 ਰਾਤਾਂ ਅਤੇ 13 ਦਿਨ ਦਾ ਹੋਵੇਗਾ

  ਰਵਾਨਗੀ ਦੀ ਮਿਤੀ - ਦਸੰਬਰ 8, 2022

  ਭੋਜਨ ਯੋਜਨਾ - ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਇਸ ਪੈਕੇਜ ਵਿੱਚ ਸ਼ਾਮਲ ਹੋਵੇਗਾ

  ਬੋਰਡਿੰਗ/ਡਿਬੋਰਡਿੰਗ- ਦਿੱਲੀ ਸਫਦਰਜੰਗ, ਮਥੁਰਾ, ਆਗਰਾ ਕੈਂਟ, ਗਵਾਲੀਅਰ, ਝਾਂਸੀ, ਬੀਨਾ, ਭੋਪਾਲ, ਇਟਾਰਸੀ ਅਤੇ ਨਾਗਪੁਰ ਸਟੇਸ਼ਨ

  Published by:Drishti Gupta
  First published:

  Tags: IRCTC, Tour, Tourism, Travel