Travel With Indian Railways: ਧਾਰਮਿਕ ਯਾਤਰਾ 'ਤੇ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ ਖ਼ੁਸ਼ੀ ਦੀ ਖ਼ਬਰ ਹੈ। IRCTC ਭਾਰਤੀ ਰੇਲਵੇ ਨੇਸ਼ਿਰਡੀ ਤੇ ਜਯੋਤਿਰਲਿੰਗ ਦੀ ਧਾਰਮਿਕ ਯਾਤਰਾ ਲਈ ਇੱਕ ਨਵਾਂ ਪੈਕੇਜ ਲਾਂਚ ਕੀਤਾ ਹੈ। ਇਹ ਧਾਰਮਿਕ ਯਾਤਰਾ 10 ਅਕਤੂਬਰ 2022 ਨੂੰ ਦਰਭੰਗਾ ਸਟੇਸ਼ਨ ਤੋਂ ਸ਼ੁਰੂ ਹੋਵੇਗੀ। ਜੇਕਰ ਤੁਸੀਂ ਇਨ੍ਹਾਂ ਧਾਰਮਿਕ ਸਥਾਨਾਂ ਉੱਤੇ ਜਾਣ ਦੇ ਇੱਛੁਕ ਹੋ ਤਾਂ ਇਹ ਖ਼ਬਰ ਤੁਹਾਡੇ ਬਹੁਤ ਹੀ ਕੰਮ ਦੀ ਹੈ। ਆਓ ਜਾਣਦੇ ਹਾਂ IRCTC ਦੇ ਇਸ ਪੈਕੇਜ ਬਾਰੇ ਅਹਿਮ ਜਾਣਕਾਰੀ-
IRCTC ਦਾ ਇਹ ਧਾਰਮਿਕ ਟੂਰ ਪੈਕੇਜ 11 ਦਿਨ ਅਤੇ 10 ਰਾਤਾਂ ਦਾ ਹੋਵੇਗਾ। ਇਸ ਟੂਰ ਪੈਕੇਜ 'ਚ ਯਾਤਰੀ ਥਰਡ ਏਸੀ ਅਤੇ ਸਲੀਪਰ 'ਚ ਸਫ਼ਰ ਕਰ ਸਕਣਗੇ। ਇਸਦੇ ਤਹਿਤ 10 ਅਕਤੂਬਰ, 2022 ਨੂੰ ਸ਼ਾਮ 4 ਵਜੇ ਦਰਭੰਗਾ ਤੋਂ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ।
ਇਸ ਸਪੈਸ਼ਲ ਟਰੇਨ 'ਚ ਸਫ਼ਰ ਕਰਨ ਲਈ ਯਾਤਰੀ ਦਰਭੰਗਾ, ਮੁਜ਼ੱਫਰਪੁਰ ਅਤੇ ਪਾਟਲੀਪੁੱਤਰ ਸਟੇਸ਼ਨਾਂ ਤੋਂ ਇਸ ਯਾਤਰਾਂ ਲਈ ਟ੍ਰੇਨ ਲੈ ਸਕਣਗੇ। ਇਸ ਧਾਰਮਿਕ ਯਾਤਰਾ ਦਾ ਕਿਰਾਇਆ 18,450 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ। ਪੈਕੇਜ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਫਰਟ ਕਲਾਸ ਵਿੱਚ ਪ੍ਰਤੀ ਵਿਅਕਤੀ ਲਾਗਤ 29,620 ਰੁਪਏ ਹੈ, ਜਦੋਂ ਕਿ ਸਟੈਂਡਰਡ ਕਲਾਸ ਵਿੱਚ ਇਸਦੀ ਕੀਮਤ ਪ੍ਰਤੀ ਵਿਅਕਤੀ 18,450 ਰੁਪਏ ਹੈ।
IRCTC ਦੇ ਟੂਰ ਸੰਬੰਧੀ ਅਹਿਮ ਵੇਰਵੇ
IRCTC ਦੇ ਇਸ ਧਾਰਮਿਕ ਯਾਤਰਾ ਟੂਰ ਪੈਕੇਜ ਦਾ ਨਾਮ ਸ਼ਿਰਡੀ ਅਤੇ ਜਯੋਤਿਰਲਿੰਗ ਯਾਤਰਾ (SHIRDI & JYOTIRLINGA YATRA (EZSD02) ਹੈ। ਇਸ ਟੂਰ ਲਈ ਤੁਸੀਂ ਸਲੀਪਰ ਅਤੇ ਥਰਡ ਏ.ਸੀ ਕਲਾਸ ਵਿੱਚ ਸਫ਼ਰ ਕਰ ਸਕਦੇ ਹੋ। ਟੂਰ ਦੌਰਾਨ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਦਿੱਤਾ ਜਾਵੇਗਾ।
ਇਸ ਟੂਰ ਦੌਰਾਨ ਤੁਸੀਂ ਉਜੈਨ (ਮਹਾਕਾਲੇਸ਼ਵਰ ਜਯੋਤਿਰਲਿੰਗ ਅਤੇ ਓਮਕਾਰੇਸ਼ਵਰ ਜਯੋਤਿਰਲਿੰਗ), ਦਵਾਰਕਾ (ਦਵਾਰਕਾਧੀਸ਼ ਮੰਦਿਰ ਅਤੇ ਨਾਗੇਸ਼ਵਰ ਜਯੋਤਿਰਲਿੰਗ), ਸੋਮਨਾਥ (ਸੋਮਨਾਥ ਜਯੋਤਿਰਲਿੰਗ) ਅਤੇ ਮਨਮਾਡ (ਸ਼ਿਰਡੀ ਸਾਈਂ ਦਰਸ਼ਨ ਅਤੇ ਤ੍ਰਿੰਬਕੇਸ਼ਵਰ ਜਯੋਤਿਰਲਿੰਗ) ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕੋਗੇ।
IRCTC ਟੂਰ ਲਈ ਬੁਕਿੰਗ ਕਰਵਾਉਣ ਦਾ ਤਰੀਕਾ
ਯਾਤਰੀ ਇਸ ਟੂਰ ਪੈਕੇਜ ਲਈ IRCTC ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਆਨਲਾਈਨ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian, Indian Railways, IRCTC, Road trip, Tour, Travel, Travel agent