HOME » NEWS » Life

ਇਮਲੀ ਖਾਓ Immunity ਵਧਾਓ, ਇੰਮਿਊਨਿਟੀ ਤੋਂ ਲੈ ਕੇ ਦਿਲ ਤੱਕ ਜੁੜਿਆ ਹੈ ਕੁਨੈਕਸ਼ਨ

News18 Punjabi | News18 Punjab
Updated: July 21, 2020, 10:08 PM IST
share image
ਇਮਲੀ ਖਾਓ Immunity ਵਧਾਓ, ਇੰਮਿਊਨਿਟੀ ਤੋਂ ਲੈ ਕੇ ਦਿਲ ਤੱਕ ਜੁੜਿਆ ਹੈ ਕੁਨੈਕਸ਼ਨ

  • Share this:
  • Facebook share img
  • Twitter share img
  • Linkedin share img
ਇਮਲੀ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਜੋ ਕਿ ਸਰੀਰ ਦੀ ਇੰਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਇੰਮਿਊਨਿਟੀ (Immunity) ਨੂੰ ਵਧਾਉਣ ਤੋਂ ਲੈ ਕੇ ਡਾਇਜੇਸ਼ਨ (Digestion) ਨੂੰ ਚੰਗਾ ਰੱਖਣ ਅਤੇ ਦਿਲ ਨੂੰ ਬਿਮਾਰੀਆਂ (Heart Diseases) ਨੂੰ ਦੂਰ ਰੱਖਣ ਤੱਕ ਇਮਲੀ (Tamarind) ਹੈਲਥ (Health) ਲਈ ਬਹੁਤ ਚੰਗੀ ਹੁੰਦੀ ਹੈ।
ਇਮਲੀ (Tamarind) ਨੂੰ ਵੇਖ ਕੇ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਮਿੱਠੇ ਅਤੇ ਚਟਪਟੇ ਸਵਾਦ ਵਾਲੀ ਇਮਲੀ ਦਾ ਇਸਤੇਮਾਲ ਦੁਨੀਆ ਭਰ ਵਿੱਚ ਚਟਣੀ, ਸੌਸ ਅਤੇ ਇੱਥੇ ਤੱਕ ਕਿ ਮਠਿਆਈਆਂ ਲਈ ਵੀ ਕੀਤਾ ਜਾਂਦਾ ਹੈ। ਇੰਮਿਊਨਿਟੀ (Immunity) ਨੂੰ ਵਧਾਉਣ ਤੋਂ ਲੈ ਕੇ ਡਾਇਜੇਸ਼ਨ (Digestion) ਨੂੰ ਚੰਗਾ ਰੱਖਣ ਅਤੇ ਦਿਲ ਨੂੰ ਬਿਮਾਰੀਆਂ (Heart Diseases) ਨੂੰ ਦੂਰ ਰੱਖਣ ਤੱਕ ਇਮਲੀ ਹੈਲਥ (Health) ਲਈ ਬਹੁਤ ਚੰਗੀ ਹੁੰਦੀ ਹੈ। ਵਿਟਾਮਿਨ ਸੀ, ਈ ਅਤੇ ਬੀ ਤੋਂ ਇਲਾਵਾ ਇਮਲੀ ਵਿੱਚ ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਮੈਂਗਨੀਜ ਅਤੇ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਡਾਇਬੀਟੀਜ ਲਈ ਲਾਹੇਵੰਦ
ਇਮਲੀ ਦੇ ਬੀਜ ਦੇ ਅਰਕ ਦੀ ਕੁਦਰਤ ਐਂਟੀ - ਇੰਫਲੇਮੇਟਰੀ ਹੁੰਦੀ ਹੈ ਅਤੇ ਇਸ ਨੂੰ ਬ‍ਲਡ ਸ਼ੂਗਰ ਲੈਵਲ ਨੂੰ ਸਥਿਰ ਕਰਨ ਅਤੇ ਡਾਇਬਿਟੀਜ ਨਾਲ ਪੀੜਤ ਲੋਕਾਂ ਵਿੱਚ ਫ਼ਾਇਦੇਮੰਦ ਹੈ। ਇਹ ਖ਼ੂਨ ਵਿਚੋਂ ਸ਼ੂਗਰ ਦੇ ਪੱਧਰ ਨੂੰ ਘਟਾਉਂਦੀ ਹੈ।

ਇੰਮਿਊਨਿਟੀ ਬੂਸਟਰ
ਇਮਲੀ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਜੋ ਕਿ ਸਰੀਰ ਦੀ ਇੰਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਇਮਲੀ ਇੱਕ ਇੰਮਿਊਨਿਟੀ ਬੂਸਟਰ ਦੀ ਤਰਾਂ ਕੰਮ ਕਰਦੀ ਹੈ। ਇਹ ਸਰੀਰ ਵਿਚੋਂ ਵਾਇਰਲ ਇਨਫੈਕਸ਼ਨ ਨੂੰ ਕੋਹਾਂ ਦੂਰ ਰੱਖਦੀ ਹੈ। ਇਸ ਨੂੰ ਖਾਣ ਨਾਲ ਚਿਹਰੇ ਅਤੇ ਵਾਲਾਂ ਵਿੱਚ ਚਮਕ ਨਜ਼ਰ ਆਉਂਦੀ ਹੈ।

ਭਾਰ ਘੱਟ ਕਰਨ ਵਿੱਚ ਮਦਦਗਾਰ
ਇਮਲੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਵਿੱਚ ਫੈਟ ਦੀ ਮਾਤਰਾ ਬਿਲ‍ਕੁਲ ਨਹੀਂ ਹੁੰਦੀ ।ਇਮਲੀ ਨੂੰ ਖਾਣ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਮਲੀ ਹਾਇਡਰਾਕਸੀਸਿਟਰਿਕ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਭੁੱਖ ਨੂੰ ਘੱਟ ਕਰਦੀ ਹੈ।

ਡਾਈਜੇਸ਼ਨ ਵਿੱਚ ਮਦਦਗਾਰ
ਇਮਲੀ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਇੱਕ ਚੰਗੇ ਪਾਚਕ ਦੇ ਰੂਪ ਵਿੱਚ ਕੀਤਾ ਜਾਂਦਾ ਰਿਹਾ ਹੈ ਕਿਉਂਕਿ ਇਸ ਵਿੱਚ ਟਾਰਟਰਿਕ ਐਸਿਡ, ਮੈਲਿਕ ਐਸਿਡ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।

ਸਿਹਤਮੰਦ ਹਾਰਟ
ਇਮਲੀ ਦਿਲ ਲਈ ਬਹੁਤ ਚੰਗੀ ਹੁੰਦੀ ਹੈ। ਇਸ ਵਿੱਚ ਮੌਜੂਦ ਫਲੇਵੋਨੋਇਡਸ, ਐਲ ਡੀ ਐਲ ਜਾਂ ਬੈੱਡ ਕੋਲੇਸਟਰਾਲ ਨੂੰ ਘੱਟ ਕਰਨ ਅਤੇ ਐਚ ਡੀ ਐਲ ਜਾਂ ਗੁੱਡ ਕੋਲੇਸਟਰਾਲ ਦੇ ਪੱਧਰ ਨੂੰ ਵਧਾਉਂਦੇ ਹਨ। ਇਸ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਬ‍ਲਡ ਪ੍ਰੇਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।ਇਮਲੀ ਨਾਲ ਫੈਟ ਵੀ ਘਟਦੀ ਹੈ।
Published by: Anuradha Shukla
First published: July 21, 2020, 9:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading