Home /News /lifestyle /

ਭਾਰਤ 'ਚ ਵੱਧ ਰਿਹਾ ਇਲੈਕਟ੍ਰਿਕ ਮੋਟਰਸਾਈਕਲਸ ਦਾ ਰੁਝਾਨ, ਸ਼ਾਨਦਾਰ ਲੁੱਕ ਨਾਲ ਜਲਦ ਲਾਂਚ ਹੋਵੇਗੀ Hop OXO, ਜਾਣੋ ਖਾਸੀਅਤਾਂ

ਭਾਰਤ 'ਚ ਵੱਧ ਰਿਹਾ ਇਲੈਕਟ੍ਰਿਕ ਮੋਟਰਸਾਈਕਲਸ ਦਾ ਰੁਝਾਨ, ਸ਼ਾਨਦਾਰ ਲੁੱਕ ਨਾਲ ਜਲਦ ਲਾਂਚ ਹੋਵੇਗੀ Hop OXO, ਜਾਣੋ ਖਾਸੀਅਤਾਂ

ਭਾਰਤ 'ਚ ਵੱਧ ਰਿਹਾ ਇਲੈਕਟ੍ਰਿਕ ਮੋਟਰਸਾਈਕਲਸ ਦਾ ਰੁਝਾਨ, ਸ਼ਾਨਦਾਰ ਲੁੱਕ ਨਾਲ ਜਲਦ ਲਾਂਚ ਹੋਵੇਗੀ Hop OXO, ਜਾਣੋ ਖਾਸੀਅਤਾਂ

ਭਾਰਤ 'ਚ ਵੱਧ ਰਿਹਾ ਇਲੈਕਟ੍ਰਿਕ ਮੋਟਰਸਾਈਕਲਸ ਦਾ ਰੁਝਾਨ, ਸ਼ਾਨਦਾਰ ਲੁੱਕ ਨਾਲ ਜਲਦ ਲਾਂਚ ਹੋਵੇਗੀ Hop OXO, ਜਾਣੋ ਖਾਸੀਅਤਾਂ

ਹੌਪਰ ਇਲੈਕਟ੍ਰਿਕ ਮੋਬਿਲਿਟੀ ਨੇ ਹਾਲ ਹੀ ਵਿੱਚ ਆਪਣੀ ਫਲੈਗਸ਼ਿਪ ਮੋਟਰਸਾਈਕਲ Hop OXO ਦਾ ਟੀਜ਼ਰ ਜਾਰੀ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ LED ਹੈੱਡਲੈਂਪਸ, DRLs, ਸਪੀਅਰ ਸ਼ੇਪ ਟਰਨ ਇੰਡੀਕੇਟਰਸ, ਟਰੈਡੀ ਵਿਜ਼ਰ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਇੱਕ ਹਮਲਾਵਰ ਦਿੱਖ ਪ੍ਰਾਪਤ ਕਰੇਗਾ।

ਹੋਰ ਪੜ੍ਹੋ ...
  • Share this:

Auto News: ਆਟੋਮੋਬਾਈਲ ਦੀ ਦੁਨੀਆਂ ਵਿੱਚ ਇਲੈਕਟ੍ਰਿਕ ਸਕੂਟਰ ਤੋਂ ਬਾਅਦ ਇਲੈਕਟ੍ਰਿਕ ਬਾਈਕ ਵੀ ਲੋਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਇਲੈਕਟ੍ਰਿਕ ਵਾਹਨਾਂ ਵਿੱਚ ਲੋਕਾਂ ਦੀ ਤਰਜੀਹ ਨੂੰ ਦੇਖਦਿਆਂ ਕਈ ਕੰਪਨੀਆਂ ਅਜਿਹੇ ਮਾਡਲਜ਼ ਪੇਸ਼ ਕਰ ਰਹੀਆਂ ਹਨ। ਦੱਸ ਦਈਏ ਕਿ ਭਾਰਤ ਵਿੱਚ ਇਲੈਕਟ੍ਰਿਕ ਮੋਟਰਸਾਈਕਲਾਂ ਦੀ ਵਿਕਰੀ ਸਮੇਂ ਦੇ ਨਾਲ ਵੱਧ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹੁਣ ਵੱਖ-ਵੱਖ ਕੰਪਨੀਆਂ ਇਲੈਕਟ੍ਰਿਕ ਸਕੂਟਰਾਂ ਦੇ ਨਾਲ-ਨਾਲ ਇਲੈਕਟ੍ਰਿਕ ਬਾਈਕ ਵੀ ਬਾਜ਼ਾਰ 'ਚ ਉਤਾਰ ਰਹੀਆਂ ਹਨ। ਹੁਣ ਇਸ ਕੜੀ ਵਿੱਚ, Hop ਇਲੈਕਟ੍ਰਿਕ ਮੋਬਿਲਿਟੀ ਆਪਣੀ ਫਲੈਗਸ਼ਿਪ ਇਲੈਕਟ੍ਰਿਕ ਮੋਟਰਸਾਈਕਲ Hop OXO ਨੂੰ ਲਾਂਚ ਕਰਨ ਜਾ ਰਹੀ ਹੈ ਅਤੇ 5 ਸਤੰਬਰ ਨੂੰ, ਕੀਮਤ ਅਤੇ ਬੈਟਰੀ ਰੇਂਜ ਦੇ ਨਾਲ Hop OXO ਦੀ ਲੁੱਕ ਅਤੇ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਜਾਵੇਗਾ।

5000 ਤੋਂ ਵੱਧ ਬੁਕਿੰਗ

ਦੱਸ ਦਈਏ ਕਿ ਜਿਵੇਂ ਹੀ ਪਿਛਲੇ ਮਹੀਨੇ Hop OXO ਲਈ ਬੁਕਿੰਗ ਸ਼ੁਰੂ ਹੋਈ, ਕੁਝ ਹੀ ਘੰਟਿਆਂ ਵਿੱਚ 5000 ਤੋਂ ਵੱਧ ਯੂਨਿਟਾਂ ਦੀ ਬੁਕਿੰਗ ਹੋ ਗਈ। ਫਿਲਹਾਲ ਅਸੀਂ ਤੁਹਾਨੂੰ Hop ਦੀ ਇਸ ਹਾਈ ਸਪੀਡ ਇਲੈਕਟ੍ਰਿਕ ਮੋਟਰਸਾਈਕਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਾਂਗੇ।

ਸ਼ਾਨਦਾਰ ਲੁੱਕ

Hop ਇਲੈਕਟ੍ਰਿਕ ਮੋਬਿਲਿਟੀ ਨੇ ਹਾਲ ਹੀ ਵਿੱਚ ਆਪਣੀ ਫਲੈਗਸ਼ਿਪ ਮੋਟਰਸਾਈਕਲ Hop OXO ਦਾ ਟੀਜ਼ਰ ਜਾਰੀ ਕੀਤਾ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਇਹ LED ਹੈੱਡਲੈਂਪਸ, DRL, ਸਪੀਅਰ ਸ਼ੇਪ ਟਰਨ ਇੰਡੀਕੇਟਰਸ, ਟ੍ਰੈਂਡੀ ਵਿਜ਼ਰ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ ਇੱਕ ਅਟੈਕਰ ਲੁੱਕ ਵਿੱਚ ਨਜ਼ਰ ਆ ਰਹੀ ਹੈ। ਸਿੰਗਲ ਸੀਟ ਸੈਟਅਪ ਦੇ ਨਾਲ ਆਉਣ ਵਾਲੀ, ਇਸ ਇਲੈਕਟ੍ਰਿਕ ਬਾਈਕ ਨੂੰ ਇੱਕ ਵੱਡਾ ਬੈਟਰੀ ਪੈਕ ਮਿਲੇਗਾ ਅਤੇ ਜਿਸ ਦੀ ਰੇਂਜ ਇੱਕ ਵਾਰ ਚਾਰਜ ਕਰਨ 'ਤੇ 100 ਕਿਲੋਮੀਟਰ ਤੋਂ 150 ਕਿਲੋਮੀਟਰ ਤੱਕ ਹੋ ਸਕਦੀ ਹੈ।

Hope Oxo ਦੀ ਟਾਪ ਸਪੀਡ 80-90 kmph ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ Hop ਇਲੈਕਟ੍ਰਿਕ ਮੋਬਿਲਿਟੀ ਹੁਣ ਤੱਕ ਭਾਰਤ 'ਚ ਇਲੈਕਟ੍ਰਿਕ ਸਕੂਟਰ ਸੈਗਮੈਂਟ 'ਚ ਕਾਫੀ ਸਰਗਰਮ ਹੈ ਅਤੇ ਇਸ ਦੇ ਕਈ ਮਸ਼ਹੂਰ ਮਾਡਲ ਹਨ ਅਤੇ ਆਉਣ ਵਾਲੇ ਸਮੇਂ 'ਚ Hope Oxo ਇਲੈਕਟ੍ਰਿਕ ਬਾਈਕ ਨੂੰ ਦੇਸ਼ ਦੇ 14 ਵੱਡੇ ਸ਼ਹਿਰਾਂ 'ਚ 140 ਟੱਚਪੁਆਇੰਟਸ 'ਤੇ ਵੇਚਿਆ ਜਾ ਸਕਦਾ ਹੈ। Hop ਇਲੈਕਟ੍ਰਿਕ ਮੋਬਿਲਿਟੀ ਨੇ ਦਾਅਵਾ ਕੀਤਾ ਹੈ ਕਿ Hop OXO ਦਾ ਦੇਸ਼ ਭਰ ਦੇ 20 ਸ਼ਹਿਰਾਂ 'ਚ ਇੱਕ ਲੱਖ ਕਿਲੋਮੀਟਰ ਤੋਂ ਵੱਧ ਦਾ ਟੈਸਟ ਕੀਤਾ ਗਿਆ ਹੈ।

Published by:Tanya Chaudhary
First published:

Tags: Auto industry, Auto news, Electric Vehicle