Home /News /lifestyle /

ਪ੍ਰੀ-ਵੈਡਿੰਗ ਸ਼ੂਟ ਦੀ ਤਰ੍ਹਾਂ ਵਧਿਆ ਪ੍ਰੀ-ਮੈਰਿਜ ਕਾਊਂਸਲਿੰਗ ਦਾ ਰੁਝਾਨ, ਜਾਣੋ ਕਾਰਨ

ਪ੍ਰੀ-ਵੈਡਿੰਗ ਸ਼ੂਟ ਦੀ ਤਰ੍ਹਾਂ ਵਧਿਆ ਪ੍ਰੀ-ਮੈਰਿਜ ਕਾਊਂਸਲਿੰਗ ਦਾ ਰੁਝਾਨ, ਜਾਣੋ ਕਾਰਨ

ਪ੍ਰੀ-ਵੈਡਿੰਗ ਸ਼ੂਟ ਦੀ ਤਰ੍ਹਾਂ ਵਧਿਆ ਪ੍ਰੀ-ਮੈਰਿਜ ਕਾਊਂਸਲਿੰਗ ਦਾ ਰੁਝਾਨ, ਜਾਣੋ ਕਾਰਨ

ਪ੍ਰੀ-ਵੈਡਿੰਗ ਸ਼ੂਟ ਦੀ ਤਰ੍ਹਾਂ ਵਧਿਆ ਪ੍ਰੀ-ਮੈਰਿਜ ਕਾਊਂਸਲਿੰਗ ਦਾ ਰੁਝਾਨ, ਜਾਣੋ ਕਾਰਨ

ਨਵੀਂ ਦਿੱਲੀ : ਵਿਆਹ ਇੱਕ ਅਜਿਹਾ ਬੰਧਨ ਹੈ ਜਿਸ ਦੀ ਬੁਨਿਆਦ ਵਿਸ਼ਵਾਸ 'ਤੇ ਟਿਕੀ ਹੁੰਦੀ ਹੈ ਅਤੇ ਜਦੋਂ ਇਸ ਰਿਸ਼ਤੇ ਵਿੱਚ ਕੋਈ ਮੁਸ਼ਕਲ ਆ ਜਾਵੇ ਤਾਂ ਇਸ ਨੂੰ ਦੂਰ ਕਰਨ ਲਈ ਕਈ ਜੋੜੇ ਪੂਰੀ ਵਾਹ ਲਗਾ ਦਿੰਦੇ ਹਨ। ਕੁਝ ਆਪਸੀ ਸਮਝ ਨਾਲ ਇਨ੍ਹਾਂ ਮੁਸ਼ਕਲਾਂ ਨੂੰ ਸੁਲਝਾ ਲੈਂਦੇ ਹਨ ਜਦਕਿ ਕਈਆਂ ਨੂੰ ਕਿਸੇ ਬਾਹਰਲੇ ਵਿਅਕਤੀ ਦੀ ਜਾਂ ਰਿਸ਼ਤੇਦਾਰਾਂ ਦੀ ਮਦਦ ਲੈਣੀ ਪੈਂਦੀ ਹੈ। ਇੱਥੇ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਵਿਆਹ ਤੋਂ ਪਹਿਲਾਂ ਇੱਕ ਦੂਜੇ ਬਾਰੇ ਜਾਣ ਲੈਣਾ ਚਾਹੀਦਾ ਹੈ ਤੇ ਇਹ ਫੈਸਲਾ ਬੇਹੱਦ ਸੋਚ ਸਮਝ ਕੇ ਲੈਣਾ ਚਾਹੀਦਾ ਹੈ

ਹੋਰ ਪੜ੍ਹੋ ...
  • Share this:

    ਨਵੀਂ ਦਿੱਲੀ : ਵਿਆਹ ਇੱਕ ਅਜਿਹਾ ਬੰਧਨ ਹੈ ਜਿਸ ਦੀ ਬੁਨਿਆਦ ਵਿਸ਼ਵਾਸ 'ਤੇ ਟਿਕੀ ਹੁੰਦੀ ਹੈ ਅਤੇ ਜਦੋਂ ਇਸ ਰਿਸ਼ਤੇ ਵਿੱਚ ਕੋਈ ਮੁਸ਼ਕਲ ਆ ਜਾਵੇ ਤਾਂ ਇਸ ਨੂੰ ਦੂਰ ਕਰਨ ਲਈ ਕਈ ਜੋੜੇ ਪੂਰੀ ਵਾਹ ਲਗਾ ਦਿੰਦੇ ਹਨ। ਕੁਝ ਆਪਸੀ ਸਮਝ ਨਾਲ ਇਨ੍ਹਾਂ ਮੁਸ਼ਕਲਾਂ ਨੂੰ ਸੁਲਝਾ ਲੈਂਦੇ ਹਨ ਜਦਕਿ ਕਈਆਂ ਨੂੰ ਕਿਸੇ ਬਾਹਰਲੇ ਵਿਅਕਤੀ ਦੀ ਜਾਂ ਰਿਸ਼ਤੇਦਾਰਾਂ ਦੀ ਮਦਦ ਲੈਣੀ ਪੈਂਦੀ ਹੈ। ਇੱਥੇ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਵਿਆਹ ਤੋਂ ਪਹਿਲਾਂ ਇੱਕ ਦੂਜੇ ਬਾਰੇ ਜਾਣ ਲੈਣਾ ਚਾਹੀਦਾ ਹੈ ਤੇ ਇਹ ਫੈਸਲਾ ਬੇਹੱਦ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਜਦੋਂ ਰਿਸ਼ਤੇਦਾਰ ਵੀ ਸਫਲ ਨਾ ਹੋਣ ਤਾਂ ਸਲਾਹਕਾਰਾਂ ਦਾ ਸਹਾਰਾ ਲਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਹੁਣ ਵਿਆਹੁਤਾ ਜੋੜੇ ਵਿਆਹ ਤੋਂ ਪਹਿਲਾਂ ਸਲਾਹਕਾਰਾਂ ਤੋਂ ਸੈਸ਼ਨ ਲੈ ਰਹੇ ਹਨ। ਵਿਆਹ ਤੋਂ ਪਹਿਲਾਂ ਮੈਰਿਜ ਕਾਊਂਸਲਿੰਗ ਦਾ ਇਹ ਰਿਵਾਜ ਮਹਾਨਗਰਾਂ 'ਚ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੂੰ ਪ੍ਰੀ-ਮੈਰਿਜ ਕਾਊਂਸਲਿੰਗ ਵੀ ਕਿਹਾ ਜਾ ਸਕਦਾ ਹੈ।

    ਦਿੱਲੀ ਵਿੱਚ ਇੰਪੀਰੀਅਲ ਵੈਡਿੰਗ ਨਾਮ ਦੀ ਪਰਸਨਲਾਈਜ਼ਡ ਮੈਚਮੇਕਿੰਗ ਅਤੇ ਕਾਉਂਸਲਿੰਗ ਸੇਵਾ ਪ੍ਰਦਾਨ ਕਰਨ ਵਾਲੀ ਮੈਰਿਜ ਐਡਵਾਈਜ਼ਰ ਰੇਣੂ ਗਰਗ ਦਾ ਕਹਿਣਾ ਹੈ ਕਿ ਕਾਉਂਸਲਿੰਗ ਸ਼ਬਦ ਤੋਂ ਹੀ ਲੋਕ ਰਿਸ਼ਤੇ ਦੇ ਕਮਜ਼ੋਰ ਹੋਣ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਪਿਛਲੇ 10 ਸਾਲਾਂ ਤੋਂ ਮੈਰਿਜ ਕਾਉਂਸਲਰ ਵਜੋਂ ਕੰਮ ਕਰਦੇ ਹੋਏ, ਉਸ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਮੈਰਿਜ ਕਾਉਂਸਲਿੰਗ ਦਾ ਰਿਸ਼ਤਾ ਦੋ ਮਨੁੱਖਾਂ ਦੇ ਸੁਭਾਅ ਨੂੰ ਸਮਝਣਾ ਹੈ। ਜਿਸ ਲਈ ਉਨ੍ਹਾਂ ਨੂੰ ਵਿਆਹ ਦੇ ਅਰਥ ਦੱਸਣਾ ਤੇ ਉਨ੍ਹਾਂ ਨੂੰ ਬਿਹਤਰ ਇਕਸੁਰਤਾ ਲਈ ਤਿਆਰ ਕਰਨਾ ਹੈ। ਵਿਆਹ ਨਾਲ ਜੁੜੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਗੰਢ ਬੰਨ੍ਹਣ ਤੋਂ ਪਹਿਲਾਂ ਜਾਣ ਲਿਆ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਮੁਸ਼ਕਲ ਨਹੀਂ ਰਹਿੰਦੇ ਅਤੇ ਜ਼ਿੰਦਗੀ ਬਿਹਤਰ ਬਣ ਜਾਂਦੀ ਹੈ।

    ਰੇਣੂ ਦਾ ਇਹ ਵੀ ਕਹਿਣਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਲੜਕੇ-ਲੜਕੀਆਂ ਦੇ ਬਾਇਓ-ਡਾਟਾ ਦੀ ਮੈਚਮੇਕਿੰਗ ਕਰ ਰਹੀ ਹੈ ਅਤੇ ਵਿਆਹ ਤੋਂ ਪਹਿਲਾਂ ਉਨ੍ਹਾਂ ਦੀ ਕਾਊਂਸਲਿੰਗ ਵੀ ਕਰ ਰਹੀ ਹੈ। ਨਿੱਜੀ ਮਦਦ ਵਜੋਂ ਲੜਕੇ ਅਤੇ ਲੜਕੀਆਂ ਦਾ ਬਾਇਓ-ਡਾਟਾ ਮਿਲਾ ਕੇ ਉਨ੍ਹਾਂ ਨੂੰ ਇੱਕ-ਦੂਜੇ ਦੀ ਦਿਲਚਸਪੀ ਮੁਤਾਬਕ ਸ਼ਾਰਟਲਿਸਟ ਕਰਦੇ ਹਨ ਅਤੇ ਬਾਇਓ-ਡਾਟਾ ਉਨ੍ਹਾਂ ਨੂੰ ਭੇਜ ਦਿੰਦੇ ਹਨ। ਜੇਕਰ ਉਹ ਸਹਿਮਤ ਹਨ ਤਾਂ ਇੱਕ ਦੂਜੇ ਨਾਲ ਗੱਲ ਕਰਦੇ ਹਨ ਤੇ ਜਦੋਂ ਮਾਮਲਾ ਵਧਦਾ ਹੈ ਤਾਂ ਰਿਲੇਸ਼ਨਸ਼ਿਪ ਮੈਨੇਜਰ ਦੋਵਾਂ ਧਿਰਾਂ ਦੀ ਮੀਟਿੰਗ ਦਾ ਬੰਦੋਬਸਤ ਕਰਦਾ ਹੈ। ਇਸ ਦੌਰਾਨ ਜੇਕਰ ਲੜਕਾ-ਲੜਕੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਮਹਿਸੂਸ ਹੁੰਦੀ ਹੈ ਤਾਂ ਦੋਵਾਂ ਨੂੰ ਬਿਠਾ ਕੇ, ਉਨ੍ਹਾਂ ਦੇ ਵਿਚਾਰ ਜਾਣ ਕੇ, ਉਨ੍ਹਾਂ ਦੇ ਮੁਤਾਬਕ ਕਾਊਂਸਲਿੰਗ ਕੀਤੀ ਜਾਂਦੀ ਹੈ।

    ਸਿਰਫ ਰੇਣੂ ਹੀ ਨਹੀਂ ਸਗੋਂ ਉਸ ਨਾਲ ਕੌਂਸਲਿੰਗ ਸੇਵਾ ਦੇਣ ਵਾਲੀ ਮੈਰਿਜ ਕੰਸਲਟੈਂਟ ਸ਼ਿਵਾਨੀ ਮਿਸ਼ਰੀ ਸਾਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿੱਚ ਟੁੱਟ ਰਹੇ ਰਿਸ਼ਤਿਆਂ ਕਾਰਨ ਨੌਜਵਾਨ ਵਿਆਹ ਦਾ ਫੈਸਲਾ ਲੈਣ ਵਿੱਚ ਘਬਰਾਹਟ ਮਹਿਸੂਸ ਕਰਦੇ ਹਨ। ਇਹੀ ਕਾਰਨ ਹੈ ਕਿ ਹੁਣ ਉਹ ਪ੍ਰੀ-ਮੈਰਿਜ ਕਾਊਂਸਲਿੰਗ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕੋਲ ਅਜਿਹੇ ਜੋੜੇ ਵੀ ਹਨ ਜੋ ਵਿਆਹ ਤੋਂ ਬਾਅਦ ਦੀਆਂ ਚੁਣੌਤੀਆਂ ਨੂੰ ਜਾਣਨ ਅਤੇ ਉਨ੍ਹਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਸਲਾਹਕਾਰ ਦੀ ਸਲਾਹ ਲੈਣਾ ਚਾਹੁੰਦੇ ਹਨ।

    ਸ਼ਿਵਾਨੀ ਦਾ ਇਹ ਵੀ ਕਹਿਣਾ ਹੈ ਕਿ ਅਰੇਂਜ ਮੈਰਿਜ ਵਿੱਚ ਪ੍ਰੀ-ਮੈਰਿਜ ਕਾਊਂਸਲਿੰਗ ਕੀਤੀ ਜਾ ਸਕਦੀ ਹੈ ਪਰ ਕਈ ਵਾਰ ਲਵ-ਮੈਰਿਜ ਕਰਨ ਵਾਲੇ ਜੋੜੇ ਵੀ ਬਿਹਤਰ ਜ਼ਿੰਦਗੀ ਲਈ ਪ੍ਰੀ-ਮੈਰਿਜ ਕਾਊਂਸਲਿੰਗ ਲਈ ਉਨ੍ਹਾਂ ਕੋਲ ਆਉਂਦੇ ਹਨ। ਇਸ ਦੌਰਾਨ ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ, ਕਈ ਖਦਸ਼ੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਇਕ-ਦੂਜੇ ਦੇ ਸੁਭਾਅ ਨੂੰ ਲੈ ਕੇ ਸ਼ਿਕਾਇਤਾਂ ਵੀ ਹੁੰਦੀਆਂ ਹਨ ਜਾਂ ਫਿਰ ਪਰਿਵਾਰਕ ਸਮੱਸਿਆਵਾਂ ਵੀ ਹੁੰਦੀਆਂ ਹਨ, ਜਿਸ ਲਈ ਉਹ ਸਲਾਹ ਲੈਂਦੇ ਹਨ।

    Published by:Rupinder Kaur Sabherwal
    First published:

    Tags: Marriage, Trend, Wedding