Home /News /lifestyle /

Hair Style Tips: ਪਤਲੇ ਤੇ ਹਲਕੇ ਵਾਲਾਂ ਤੋਂ ਹੋ ਪਰੇਸ਼ਾਨ, ਅਪਣਾਓ ਇਹ ਹੇਅਰ ਕਟਿੰਗ ਸਟਾਈਲ

Hair Style Tips:  ਵਾਲ ਸਾਡੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਲਈ ਹਰ ਕੋਈ ਲੰਬੇ, ਸੰਘਣੇ ਅਤੇ ਮਜ਼ਬੂਤ ਵਾਲਾਂ ਦੀ ਇੱਛਾ ਰੱਖਦਾ ਹੈ। ਅੱਜ-ਕੱਲ੍ਹ ਦੇ ਸਾਡੇ ਜੀਵਨ ਸਟਾਈਲ ਕਾਰਨ ਵਾਲਾਂ ਦੀਆਂ ਕਈ ਸਮੱਸਿਆਵਾਂ ਦੇਖਣ ਵਿਚ ਆ ਰਹੀਆਂ ਹਨ। ਕੁੜੀਆਂ-ਮੁੰਡਿਆਂ ਦੇ ਵਾਲ ਬਹੁਤ ਪਤਲੇ ਅਤੇ ਹਲਕੇ ਹੁੰਦੇ ਹਨ। ਜਿਸ ਕਾਰਨ ਉਹ ਚਾਹੁੰਦੇ ਹੋਏ ਵੀ ਆਪਣਾ ਮਨਚਾਹੀ ਸਟਾਈਲ ਨਹੀਂ ਚੁਣ ਪਾਉਂਦੇ। ਅਜਿਹੀ ਸਥਿਤੀ ਵਿੱਚ, ਆਪਣੇ ਵਾਲਾਂ ਨੂੰ ਸੰਘਣਾ ਤੇ ਸੋਹਣਾ ਬਣਾਉਣ ਲਈ ਕਈ ਹੇਅਰ ਕੱਟ ਅਪਣਾਏ ਜਾ ਸਕਦੇ ਹਨ। ਤੁਸੀਂ ਆਪਣੇ ਸਮਾਰਟ ਹੇਅਰਸਟਾਈਲ (Smart Hairstyle) ਨਾਲ ਵਧੀਆ ਦਿੱਖ ਵੀ ਪ੍ਰਾਪਤ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਇਹ ਗੱਲ ਆਮ ਤੌਰ ਤੇ ਦੇਖਣ ਵਿਚ ਆਉਂਦੀ ਹੈ ਕਿ ਹਰ ਸਟਾਈਲ ਸੰਘਣੇ ਵਾਲਾਂ ਵਾਲੀਆਂ ਔਰਤਾਂ ਲਈ ਸਭ ਤੋਂ ਵਧੀਆ ਦਿਖਾਈ ਦਿੰਦਾ ਹੈ, ਪਰ ਜਦੋਂ ਵਾਲਾਂ ਨੂੰ ਸਜਾਉਣ ਦੀ ਗੱਲ ਆਉਂਦੀ ਹੈ ਤਾਂ ਪਤਲੇ ਅਤੇ ਹਲਕੇ ਵਾਲਾਂ ਵਾਲੀਆਂ ਔਰਤਾਂ ਨੂੰ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਤੁਹਾਨੂੰ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ। ਪਰ ਹੁਣ ਇਹ ਚਿੰਤਾ ਦਾ ਵਿਸ਼ਾ ਨਹੀਂ ਰਿਹਾ, ਤੁਸੀਂ ਚਾਹੋ ਤਾਂ ਹੇਅਰ ਕਟ ਲੈਣ ਦੇ ਨਾਲ-ਨਾਲ ਹੇਅਰ ਕੇਅਰ ਦੇ ਕੁਝ ਟਿਪਸ ਨੂੰ ਅਪਣਾ ਕੇ ਪਤਲੇ ਅਤੇ ਹਲਕੇ ਵਾਲਾਂ ਨੂੰ ਵੀ ਆਸਾਨੀ ਨਾਲ ਪਰਫੈਕਟ ਲੁੱਕ ਦੇ ਸਕਦੇ ਹੋ।

ਬਲੋ ਡ੍ਰਾਇਅਰ ਦੀ ਵਰਤੋਂ ਨਾ ਕਰੋ

ਜੇਕਰ ਤੁਹਾਡੇ ਵਾਲ ਬਹੁਤ ਪਤਲੇ ਅਤੇ ਹਲਕੇ ਹਨ ਤਾਂ ਵਾਲਾਂ 'ਤੇ ਬਲੋ ਡ੍ਰਾਇਅਰ ਦੀ ਵਰਤੋਂ ਕਦੇ ਨਾ ਕਰੋ। ਇਸ ਨਾਲ ਤੁਹਾਡੇ ਵਾਲ ਖੁਸ਼ਕ ਅਤੇ ਖਰਾਬ ਹੋ ਸਕਦੇ ਹਨ। ਖਾਸ ਕਰਕੇ ਹੇਅਰ ਕਟ ਲੈਣ ਤੋਂ ਬਾਅਦ ਬਲੋ ਡਰਾਇਰ ਨਾਲ ਵਾਲ ਬਹੁਤ ਹੀ ਅਜੀਬ ਲੱਗਣ ਲੱਗਦੇ ਹਨ ਅਤੇ ਤੁਹਾਡਾ ਹੇਅਰ ਸਟਾਈਲ ਵੀ ਖਰਾਬ ਹੋ ਜਾਂਦਾ ਹੈ।

ਸਟਾਈਲਿਸਟ ਦੀ ਸਲਾਹ ਲਓ

ਵਾਲ ਕੱਟਣ ਤੋਂ ਪਹਿਲਾਂ ਤੁਸੀਂ ਕਿਸੇ ਚੰਗੇ ਹੇਅਰ ਸਟਾਈਲਿਸਟ ਨਾਲ ਸਲਾਹ ਕਰ ਸਕਦੇ ਹੋ। ਹੇਅਰ ਸਟਾਈਲਿਸਟ ਦੇ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੀ ਚਿਹਰੇ ਤੇ ਪਸੰਦ ਦੇ ਹਿਸਾਬ ਨਾਲ ਵਧੀਆ ਹੇਅਰ ਕਟ ਕਰਵਾ ਸਕਦੇ ਹੋ।

ਸਮੇਂ ਸਿਰ ਕਟਿੰਗ ਕਰਵਾਓ

ਜੇਕਰ ਤੁਹਾਡੇ ਵਾਲ ਪਤਲੇ ਅਤੇ ਹਲਕੇ ਹਨ, ਤਾਂ ਉਨ੍ਹਾਂ ਨੂੰ ਕੱਟਣਾ ਨਾ ਭੁੱਲੋ। ਤੁਹਾਨੂੰ ਦੱਸ ਦੇਈਏ ਕਿ ਸਮੇਂ-ਸਮੇਂ 'ਤੇ ਪਤਲੇ ਵਾਲਾਂ ਨੂੰ ਨਾ ਕੱਟਣ ਨਾਲ ਤੁਸੀਂ ਦੋ ਮੂੰਹੇਂ ਵਾਲਾਂ ਦੀ ਸਮੱਸਿਆ ਦੇ ਸ਼ਿਕਾਰ ਹੋ ਜਾਵੋਗੇ। ਇਸ ਲਈ, ਹਰ 6 ਮਹੀਨਿਆਂ ਬਾਅਦ ਵਾਲਾਂ ਨੂੰ ਕੱਟਣਾ ਯਕੀਨੀ ਬਣਾਓ।

ਵਾਲਾਂ ਦੇ ਰੰਗ ਵੱਲ ਧਿਆਨ ਦਿਓ

ਪਤਲੇ ਅਤੇ ਹਲਕੇ ਵਾਲਾਂ ਲਈ ਸਹੀ ਵਾਲਾਂ ਦਾ ਰੰਗ ਚੁਣਨਾ ਵੀ ਜ਼ਰੂਰੀ ਹੈ। ਆਮ ਤੌਰ 'ਤੇ ਲਾਲ, ਬਰਗੰਡੀ ਅਤੇ ਤਾਂਬੇ ਦੇ ਲਾਲ ਰੰਗ ਔਰਤਾਂ 'ਤੇ ਚੰਗੀ ਤਰ੍ਹਾਂ ਸੂਟ ਕਰਦੇ ਹਨ। ਇਸਦੇ ਨਾਲ ਹੀ ਸਕਿਨ ਟੋਨ ਦੇ ਹਿਸਾਬ ਨਾਲ ਹਨੀ ਬਲੌਂਡ ਕਲਰ ਵਾਲਾਂ ਨੂੰ ਬਹੁਤ ਹੀ ਸੂਟ ਕਰਦਾ ਹੈ।

ਵਾਲਾਂ ਦੀ ਮਾਤਰਾ ਦਾ ਧਿਆਨ ਰੱਖੋ

ਵਾਲਾਂ ਦੀ ਮਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ, ਹੇਅਰ ਕਟ ਲੈਣਾ ਬਿਹਤਰ ਹੁੰਦਾ ਹੈ। ਬਹੁਤ ਹੀ ਪਤਲੇ ਵਾਲਾਂ 'ਤੇ ਲੇਜ਼ਰ ਕੱਟ ਕਰਵਾਉਣਾ ਬਹੁਤ ਹੀ ਫਾਇਦੇਮੰਦ ਹੈ। ਲੇਅਰ ਕੱਟ ਨਾਲ ਪਤਲੇ ਵਾਲਾਂ ਦੀ ਮਾਤਰਾ ਜ਼ਿਆਦਾ ਮਹਿਸੂਸ ਹੋਣ ਲਗਦੀ ਹੈ ਅਤੇ ਤੁਹਾਡੇ ਵਾਲ ਸੰਘਣੇ ਦਿਖਣ ਲੱਗਦੇ ਹਨ।
Published by:rupinderkaursab
First published:

Tags: Beauty, Beauty tips, Hair Care Tips, Hairstyle

ਅਗਲੀ ਖਬਰ