Home /News /lifestyle /

ਬਰਸਾਤ ਦੇ ਮੌਸਮ ਵਿੱਚ ਵਾਲਾਂ ਦਾ ਕਮਜ਼ੋਰ ਤੇ ਝੜਨ ਤੋਂ ਪਰੇਸ਼ਾਨ ਹੋ ? ਰੁਟੀਨ ਵਿੱਚ ਸ਼ਾਮਲ ਕਰੋ ਇਹ 4 ਆਯੁਰਵੈਦਿਕ ਉਪਾਅ

ਬਰਸਾਤ ਦੇ ਮੌਸਮ ਵਿੱਚ ਵਾਲਾਂ ਦਾ ਕਮਜ਼ੋਰ ਤੇ ਝੜਨ ਤੋਂ ਪਰੇਸ਼ਾਨ ਹੋ ? ਰੁਟੀਨ ਵਿੱਚ ਸ਼ਾਮਲ ਕਰੋ ਇਹ 4 ਆਯੁਰਵੈਦਿਕ ਉਪਾਅ

hair fall

hair fall

ਬਰਸਾਤ ਦੇ ਮੌਸਮ ਵਿੱਚ ਵਾਲ ਝੜਨ ਦੀ ਸਮੱਸਿਆ ਕਈ ਕਾਰਨਾਂ ਕਰਕੇ ਹੁੰਦੀ ਹੈ। ਜੇਕਰ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਵਿੱਚ ਕੁਝ ਆਯੁਰਵੈਦਿਕ ਨੁਸਖਿਆਂ ਨੂੰ ਸ਼ਾਮਲ ਕਰਦੇ ਹੋ, ਤਾਂ ਵਾਲਾਂ ਨੂੰ ਮਜ਼ਬੂਤ ​​ਬਣਾਇਆ ਜਾ ਸਕਦਾ ਹੈ।

  • Share this:
ਮੀਂਹ ਦੇ ਮੌਸਮ ਵਿੱਚ ਵਾਲਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਦੇਖਭਾਨ ਨਾ ਕਰਨ ਕਰਕੇ ਵਾਲ ਝੜਣ ਲੱਗਦੇ ਹਨ। ਇਸ ਮੌਸਮ 'ਚ ਵਾਤਾਵਰਨ 'ਚ ਨਮੀਂ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਕਾਰਨ ਵਾਲਾਂ ਤੇਲਯੁਕਤ ਅਤੇ ਚਿਪਚਿਪੇ ਹੋ ਜਾਂਦੇ ਹਨ। ਇਸਦੇ ਨਾਲ ਹੀ ਮੀਂਹ ਦੇ ਮੌਸਮ ਦੌਰਾਨ ਵਾਲਾਂ ਵਿੱਚ ਬੈਕਟੀਰੀਆ ਅਤੇ ਫੰਗਸ ਪੈਦਾ ਹੋ ਜਾਂਦੀ ਹੈ ਅਤੇ ਵਾਲ ਕਮਜ਼ੋਰ ਹੋ ਜਾਂਦੇ ਹਨ। ਸਿਰ ਦੀ ਚਮੜੀ ਅਤੇ ਵਾਲਾਂ ਦੇ ਰੋਮਾਂ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਕਾਰਨ ਵਾਲਾਂ ਦੀ ਕਿੰਨੀ ਵੀ ਦੇਖਭਾਲ ਕੀਤੀ ਜਾਵੇ, ਵਾਲ ਝੜਣ ਤੋਂ ਨਹੀਂ ਰੁਕਦੇ। ਜੇਕਰ ਤੁਸੀਂ ਬਰਸਾਤ ਦੇ ਮੌਸਮ ਵਿੱਚ ਵਾਲਾਂ ਦੇ ਝੜਣ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਕੁਝ ਆਯੁਰਵੈਦਿਕ ਨੁਸਖਿਆਂ ਦੀ ਮਦਦ ਨਾਲ ਵਾਲਾਂ ਦੀ ਝੜਨਾ ਨੂੰ ਘੱਟ ਕਰ ਸਕਦੇ ਹੋ।

ਵਾਲਾ ਨੂੰ ਝੜਣ ਤੋਂ ਰੋਕਣ ਲਈ ਆਯੁਰਵੈਦਿਕ ਢੰਗ

ਜੀਵਨ ਸ਼ੈਲੀ ਅਤੇ ਖੁਰਾਕ ਦਾ ਰੱਖੋ ਧਿਆਨ

ਆਯੁਰਵੇਦ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਤੁਹਾਨੂੰ ਵਾਲਾਂ ਦੀ ਦੇਖਭਾਲ ਲਈ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਇਸਦੇ ਨਾਲ ਹੀ ਰੋਜ਼ਾਨਾ ਜੀਵਨ ਵਿੱਚ ਯੋਗਾ ਅਤੇ ਪ੍ਰਾਣਾਯਾਮ ਨੂੰ ਸ਼ਾਮਲ ਕਰਕੇ ਵਾਲਾਂ ਦੇ ਝੜਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਮੇਥੀ-ਸੌਂਫ ਹੇਅਰ ਪੈਕ

ਮੇਥੀ ਅਤੇ ਸੌਂਫ ਦੀ ਮਦਦ ਨਾਲ ਤੁਸੀਂ ਵਾਲਾਂ ਨੂੰ ਝੜਣ ਤੋਂ ਰੋਕ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਇਸ ਨੂੰ ਚੌਲਾਂ ਦੇ ਪਾਣੀ 'ਚ ਰਾਤ ਭਰ ਭਿਉਣਾ ਹੋਰ ਵੀ ਬਿਹਤਰ ਹੋਵੇਗਾ। ਸਵੇਰੇ ਇਸ ਨੂੰ ਮਿਕਸਰ 'ਚ ਪੀਸ ਕੇ ਆਪਣੇ ਸਿਰ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾ ਲਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਤੁਸੀਂ ਅਜਿਹਾ ਹਫ਼ਤੇ ਵਿੱਚ ਦੋ ਦਿਨ ਕਰੋ। ਕੁਝ ਹੀ ਦਿਨਾਂ 'ਚ ਤੁਹਾਨੂੰ ਫ਼ਰਕ ਦਿਖਾਈ ਦੇਵੇਗਾ।

ਹਰਬਲ ਹੇਅਰ ਪੈਕ

ਇਸ ਨੂੰ ਬਣਾਉਣ ਲਈ ਤੁਸੀਂ ਇੱਕ ਕਟੋਰੀ ਵਿੱਚ ਐਲੋਵੇਰਾ, ਕੜੀ ਪੱਤਾ, ਆਂਵਲਾ, ਮੇਥੀ, ਹਿਬਿਸਕਸ ਲੈ ਕੇ ਮਿਕਸਰ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਨ੍ਹਾਂ 'ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਹ ਪੈਕ ਵਾਲਾਂ ਦੀ ਖੋਪੜੀ ਨੂੰ ਸਾਫ਼ ਰੱਖਣ ਅਤੇ pH ਸੰਤੁਲਨ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਤੁਸੀਂ ਇਸ ਪੇਸਟ ਨੂੰ ਹਫ਼ਤੇ 'ਚ ਇਕ ਵਾਰ ਸਿਰ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਧੋ ਲਓ।

ਤੇਲ ਦੀ ਮਾਲਿਸ਼

ਵਾਲਾਂ ਦੇ ਝੜਣ ਨੂੰ ਰੋਕਣ ਲਈ, ਤੁਹਾਨੂੰ ਆਪਣੇ ਸਿਰ ਦੀ ਕੋਸੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਖੋਪੜੀ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ ਅਤੇ ਵਾਲ ਜੜ੍ਹ ਤੋਂ ਮਜ਼ਬੂਤ ​​ਹੋਣ ਲੱਗਦੇ ਹਨ। ਮਸਾਜ ਲਈ ਤੁਸੀਂ ਸਰ੍ਹੋਂ, ਤਿਲ, ਬਦਾਮ ਜਾਂ ਔਲੇ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।
Published by:Sarafraz Singh
First published:

ਅਗਲੀ ਖਬਰ