ਜਿਹੜੇ ਭਾਰਤੀ ਫੌਜੀ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰ ਰਹੇ ਹੋ ਉਹ ਭਾਰਤੀ ਫੌਜੀ ਨਹੀਂ ਹਨ, ਜਾਣੋ ਉਨ੍ਹਾਂ ਦੇ ਪਿੱਛੇ ਦਾ ਸੱਚ


Updated: January 11, 2019, 11:32 AM IST
ਜਿਹੜੇ ਭਾਰਤੀ ਫੌਜੀ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰ ਰਹੇ ਹੋ ਉਹ ਭਾਰਤੀ ਫੌਜੀ ਨਹੀਂ ਹਨ, ਜਾਣੋ ਉਨ੍ਹਾਂ ਦੇ ਪਿੱਛੇ ਦਾ ਸੱਚ
ਜਿਹੜੇ ਭਾਰਤੀ ਫੌਜੀ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰ ਰਹੇ ਹੋ ਉਹ ਭਾਰਤੀ ਫੌਜੀ ਨਹੀਂ ਹਨ

Updated: January 11, 2019, 11:32 AM IST
ਅਕਸਰ ਸੋਸ਼ਲ ਮੀਡੀਆ ਬੜੀ ਵਾਰ ਦੇਖਣ ਨੂੰ ਮਿਲਦਾ ਹੈ ਕਿ ਭਾਰਤੀਆਂ ਫੌਜੀਆਂ ਦੀਆਂ ਫੋਟੋਆਂ ਸਾਂਝੀਆਂ ਹੁੰਦੀਆਂ ਨਜ਼ਰ ਆਉਂਦੀਆਂ ਹਨ। ਜਿਸ ਵਿੱਚ ਅਕਸਰ ਫੌਜੀ ਵੀਰ ਬਹੁਤ ਮਿਹਨਤ ਕਰਦੇ, ਬਰਫ਼ ਵਿੱਚ ਡਿਊਟੀ ਦੇ ਰਹੇ ਨਜ਼ਰ ਆਉਂਦੇ ਹਨ ਤੇ ਅਸੀਂ ਦੇਸ਼ ਭਗਤੀ ਦੇ ਜਜ਼ਬੇ ਵਿੱਚ ਆ ਕੇ ਬਿਨਾਂ ਇਹ ਸੋਚੇ ਕਿ ਕੀ ਇਹ ਫੋਟੋਆਂ ਸੱਚੀਆਂ ਹਨ ਅਸੀਂ ਇਨ੍ਹਾਂ ਨੂੰ ਸ਼ੇਅਰ ਕਰ ਦਿੰਦੇ ਹਾਂ।  ਅਸੀਂ ਇੰਸਟਾਗ੍ਰਾਮ, ਫੇਸਬੁੱਕ, ਟਵਿੱਟਰ ਉੱਤੇ ਭਾਰਤੀ ਫੌਜੀਆਂ ਦੀਆਂ ਕਈ ਫੋਟੋਆਂ ਅੱਗੇ ਦੀਆਂ ਅੱਗੇ ਸ਼ੇਅਰ ਕਰ ਦਿੰਦੇ ਹਾਂ ਜਦੋਂ ਤੁਹਾਨੂੰ ਇਨ੍ਹਾਂ ਫੋਟੋਆਂ ਦੇ ਪਿੱਛੇ ਦੀ ਸੱਚਾਈ ਦਾ ਪਤਾ ਲੱਗੇਗਾ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਫਿਰ ਕਦੀਂ ਬਿਨਾਂ ਸੋਚੇ ਇਨ੍ਹਾਂ ਫੋਟੋਆਂ ਨੂੰ ਸ਼ੇਅਰ ਨਹੀਂ ਕਰੋਗੇ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਨ੍ਹਾਂ ਫੋਟੋਆਂ ਦੇ ਪਿਛੇ ਦਾ ਸੱਚ ਕਿ ਆਖਿਰ ਕੀ ਕਹਾਣੀ ਹੈ ਇਨ੍ਹਾਂ ਫੋਟੋਆਂ ਪਿੱਛੇ...

ਦੋ ਫੌਜੀ ਮਹਿਲਾਵਾਂ ਦੀ ਤਸਵੀਰ


ਇਨ੍ਹਾਂ ਦੋ ਫੌਜੀ ਮਹਿਲਾਵਾਂ ਦੀ ਫੋਟੋ ਇਹ ਕਹਿ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਕਿ ਇਹ ਕਿਸੇ ਫ਼ਿਲਮ ਦੀਆਂ ਹੀਰੋਇਨਾਂ ਤੋਂ ਘੱਟ ਨਹੀਂ, ਤੇ ਭਾਰਤੀ ਫੌਜ ਦੀਆਂ ਜਾਂਬਾਜ਼ ਕੁੜੀਆਂ ਪਾਕਿਸਤਾਨ ਸਰਹੱਦ ਉੱਤੇ ਤਾਇਨਾਤ ਹਨ ਤੇ ਇਨ੍ਹਾਂ ਦੀ ਫੋਟੋ ਨੂੰ ਸ਼ੇਅਰ ਕਰੋ ਤੇ ਜੈ ਹਿੰਦ ਲਿਖੋ।  ਇਸ ਫੋਟੋ ਨੂੰ ਭਾਰਤੀ ਫੌਜ ਦੇ ਬੰਗਾਲੀ ਭਾਸ਼ਾ ਦੇ ਫੇਸਬੁੱਕ ਪੇਜ IndianArmysuppporter  ਉੱਤੇ ਵੀ ਸ਼ੇਅਰ ਕੀਤਾ ਗਿਆ ਹੈ।ਫੋਟੋ ਪਿੱਛੇ ਦਾ ਸੱਚ - ਪਰ ਜੇ ਤੁਹਾਨੂੰ ਇਸ ਫੋਟੋ ਦੇ ਪਿੱਛੇ ਦੀ ਸੱਚਾਈ ਪਤਾ ਲੱਗੇਗੀ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਇਹ ਦੋ ਮਹਿਲਾ ਫੌਜੀ ਕੁਰਦਿਸਤਾਨ ਦੀ ਪਸ਼ਮਰਗਾ ਫੋਰਸ ਵਿੱਚ ਸ਼ਾਮਲ ਹਨ ਤੇ ISIS ਨਾਲ ਟਾਕਰਾ ਕਰਨ ਲਈ ਹਨ। ਤੇ ਇਸ ਫੌਜੀ ਮਹਿਲਾ ਦੀ ਵਰਦੀ ਉੱਤੇ ਲੱਗੇ ਝੰਡੇ ਦੀ ਫੋਟੋ ਭਾਰਤ ਦੇ ਝੰਡੇ ਨਾਲ ਮੇਲ ਖਾਂਦੀ ਹੈ ਪਰ ਅਸਲ ਵਿੱਚ ਇਹ ਝੰਡਾ ਕੁਰਦਿਸਤਾਨ ਦਾ ਹੈ।

ਫੌਜੀ ਜਵਾਨ ਦੀ ਬਰਫ਼ ਵਿੱਚ ਫੋਟੋ


ਇਹ ਫੋਟੋ ਸੋਸ਼ਲ ਮੀਡੀਆ ਉੱਤੇ ਇਹ ਲਿਖ ਕੇ ਵਾਇਰਲ ਹੋ ਰਹੀ ਹੈ ਕਿ ਸਾਡੇ ਜਵਾਨ 5 ਡਿਗਰੀ ਵਿੱਚ ਵੀ ਆਪਣੇ ਦੇਸ਼ ਦੀ ਸੇਵਾ ਕਰਦੇ ਹਨ, ਤੇ ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਸੌਂਦੇ ਹਾਂ, ਇਹ ਸਾਡਾ ਦੇਸ਼ ਬਚਾਉਂਦੇ ਹਨ, ਜੈ ਹਿੰਦ-ਜੈ ਭਾਰਤ। ਤੇ ਇਸ ਫੌਜੀ ਦਾ ਚਿਹਰਾ ਬਰਫ਼ ਨਾਲ ਢਕਿਆ ਹੋਇਆ ਹੈ। ਇਸ ਫੋਟੋ ਨੂੰ Bhartiyyoddha  ਫੇਸਬੁੱਕ ਪੇਜ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸਨੂੰ ਸੈਂਕੜੇ ਲੋਕਾਂ ਵੱਲੋਂ ਸ਼ੇਅਰ ਕੀਤਾ ਗਿਆ ਹੈ।

ਫੋਟੋ ਦੇ ਪਿੱਛੇ ਦਾ ਸੱਚ: ਦਰਅਸਲ ਇਹ ਫ਼ੋਟੋ ਡੈਨ ਨਾਂ ਦੇ ਅਮਰੀਕੀ ਤੈਰਾਕ ਤੇ ਸਰਫਰ ਦੀ ਫੋਟੋ ਹੈ, ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ, ਇਸਨੂੰ Jerry Mills ਨਾਂਅ ਦੇ ਵਿਅਕਤੀ ਨੇ ਆਪਣੇ ਯੂ-ਟਿਊਬ ਪੇਜ ਉੱਪਰ ਸ਼ੇਅਰ ਕੀਤਾ ਹੈ।

 
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...