Home Remedies for Chickenpox: ਦੁਨੀਆਂ ਵਿੱਚ ਕਈ ਅਜਿਹੀਆਂ ਲਾਗ ਵਾਲੀਆਂ ਬਿਮਾਰੀਆਂ ਹਨ ਜੋ ਇੱਕ ਵਿਅਕਤੀ ਤੋਂ ਕਿਸੇ ਦੂਜੇ ਵਿਅਕਤੀ ਨੂੰ ਆਸਾਨੀ ਨਾਲ ਹੋ ਸਕਦੀਆਂ ਹਨ। ਇੰਨ੍ਹਾਂ ਵਿੱਚੋਂ ਕੁਝ ਆਮ ਜ਼ੁਕਾਮ ਵਰਗੀਆਂ ਬਿਮਾਰੀਆਂ ਤੇ ਕੁਝ ਗੰਭੀਰ ਬਿਮਾਰੀਆਂ ਵੀ ਹਨ,ਜਿਵੇਂ ਕਿ ਚਿਕਨਪੌਕਸ। ਵੈਸੇ ਤਾਂ ਚਿਕਨਪੌਕਸ ਇੱਕ ਖ਼ਤਰਨਾਕ ਅਤੇ ਗੰਭੀਰ ਵਾਇਰਲ ਲਾਗ ਹੈ, ਜੋ ਕਿ ਇਸ ਵਾਇਰਲ ਨਾਲ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਹੀ ਨਹੀਂ, ਸਗੋਂ ਹਵਾ ਰਾਹੀਂ ਵੀ ਆਸਾਨੀ ਨਾਲ ਫੈਲ ਸਕਦਾ ਹੈ।
ਚਿਕਨਪੌਕਸ ਕਾਰਨ ਸਰੀਰ 'ਤੇ ਪਾਣੀ ਨਾਲ ਭਰੇ ਗੋਲ ਛਾਲੇ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਹਰ ਸਮੇਂ ਖਾਰਸ਼ ਅਤੇ ਜਲਨ ਦੇ ਨਾਲ ਤੇਜ਼ ਬੁਖਾਰ ਹੋ ਸਕਦਾ ਹੈ। ਇਸ ਦਾ ਡਾਕਟਰੀ ਇਲਾਜ ਵੀ ਹੈ ਪਰ ਫਿਰ ਵੀ ਇਹ ਆਪਣੇ ਸਮੇਂ ਦੇ ਮੁਤਾਬਿਕ ਹੀ ਠੀਕ ਹੁੰਦਾ ਹੈ। ਚਿਕਨਪੌਕਸ ਨਾਲ ਸੰਕਰਮਿਤ ਵਿਅਕਤੀ ਨੂੰ ਲਾਗ ਦੇ 1-2 ਦਿਨਾਂ ਬਾਅਦ ਸਰੀਰ 'ਤੇ ਛਾਲੇ ਦਿਖਾਈ ਦੇ ਸਕਦੇ ਹਨ ਅਤੇ ਇਸ ਨੂੰ ਠੀਕ ਹੋਣ ਵਿੱਚ ਕੁਝ ਹਫ਼ਤੇ ਲੱਗ ਸਕਦੇ ਹਨ। ਚਿਕਨਪੌਕਸ ਬਹੁਤ ਖ਼ਤਰਨਾਕ ਹੈ ਜਿਸ ਵਿੱਚ ਵਿਅਕਤੀ ਨੂੰ ਕਮਜ਼ੋਰੀ ਮਹਿਸੂਸ ਹੋਣ ਦੇ ਨਾਲ-ਨਾਲ ਬਹੁਤ ਜ਼ਿਆਦਾ ਦਰਦ ਅਤੇ ਬੇਅਰਾਮੀ ਵਿੱਚੋਂ ਲੰਘਣਾ ਪੈ ਸਕਦਾ ਹੈ। ਚਿਕਨਪੌਕਸ ਦੇ ਲੱਛਣਾਂ ਤੋਂ ਛੁਟਕਾਰਾ ਪਾਉਣ ਅਤੇ ਲਾਗ ਨੂੰ ਜਲਦੀ ਠੀਕ ਕਰਨ ਲਈ ਤੁਸੀਂ ਕੁਝ ਘਰੇਲੂ ਉਪਚਾਰ ਅਪਣਾ ਸਕਦੇ ਹੋ।
ਨਿੰਮ ਦਾ ਰਸ
ਨਿੰਮ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਖੁਜਲੀ ਤੋਂ ਤੁਰੰਤ ਰਾਹਤ ਪ੍ਰਦਾਨ ਕਰਦੀ ਹੈ। ਇਸ ਦਾ ਪੇਸਟ ਵੀ ਛਾਲਿਆਂ ਨੂੰ ਸੁਕਾਉਣ ਵਿੱਚ ਮਦਦਗਾਰ ਹੁੰਦਾ ਹੈ। ਨਿੰਮ ਦੀਆਂ ਕੁਝ ਪੱਤੀਆਂ ਨੂੰ ਪੀਸ ਕੇ ਨਹਾਉਣ ਵਾਲੇ ਪਾਣੀ 'ਚ ਭਿਓ ਦਿਓ ਤੇ ਕੁਝ ਦੇਰ ਬਾਅਦ ਉਸ ਪਾਣੀ ਨਾਲ ਨਹਾ ਲਓ।
ਬੇਕਿੰਗ ਸੋਡਾ
ਸਟਾਈਲ ਕ੍ਰੇਜ਼ ਦੇ ਅਨੁਸਾਰ, ਬੇਕਿੰਗ ਸੋਡਾ ਐਂਟੀਸੈਪਟਿਕ ਅਤੇ ਐਂਟੀਮਾਈਕ੍ਰੋਬਾਇਲ ਹੈ। ਬੇਕਿੰਗ ਸੋਡਾ ਬਾਥ ਇਨਫੈਕਸ਼ਨ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਕਰ ਸਕਦਾ ਹੈ। ਨਹਾਉਣ ਲਈ 1 ਕੱਪ ਪਾਣੀ ਵਿੱਚ ਬੇਕਿੰਗ ਸੋਡਾ ਘੋਲ ਕੇ ਨਹਾਉਣ ਵਾਲੇ ਟੱਬ 'ਚ 10-12 ਮਿੰਟ ਲਈ ਛੱਡ ਦਿਓ ਅਤੇ ਫਿਰ ਉਸ ਪਾਣੀ ਨਾਲ ਨਹਾ ਲਓ। ਐਂਟੀਸੈਪਟਿਕ ਤਰਲ ਜਿਵੇਂ ਕਿ ਡੈਟੋਲ ਜਾਂ ਸੈਵਲੋਨ ਨੂੰ ਵੀ ਪਾਣੀ ਵਿੱਚ ਮਿਲਾ ਕੇ ਇਸ਼ਨਾਨ ਕੀਤਾ ਜਾ ਸਕਦਾ ਹੈ।
ਅਸੈਂਸ਼ੀਅਲ ਆਇਲ
ਚਿਕਨਪੌਕਸ ਦੇ ਲੱਛਣਾਂ ਵਿੱਚ ਨਾਰੀਅਲ, ਲੈਵੇਂਡਰ, ਯੂਕਲਿਪਟਸ ਅਤੇ ਚੰਦਨ ਵਰਗੇ ਅਸੈਂਸ਼ੀਅਲ ਆਇਲ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਸਕਿਨ 'ਤੇ ਨਾਰੀਅਲ ਦਾ ਤੇਲ ਲਗਾਉਣ ਨਾਲ ਜਲਣ ਤੋਂ ਰਾਹਤ ਮਿਲਦੀ ਹੈ। ਰੂੰ ਦੀ ਮਦਦ ਨਾਲ ਚਿਕਨਪੌਕਸ ਦੌਰਾਨ ਧੱਫੜਾਂ ਅਤੇ ਛਾਲਿਆਂ 'ਤੇ ਅਸੈਂਸ਼ੀਅਲ ਆਇਲ ਲਗਾਓ।
ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਚਿਕਨਪੌਕਸ ਦੇ ਦੌਰਾਨ ਸੋਜ ਅਤੇ ਸਕਿਨ ਦੀ ਖਾਰਸ਼ ਨੂੰ ਸ਼ਾਂਤ ਕਰਦੀ ਹੈ ਅਤੇ ਸਰੀਰ ਨੂੰ ਠੰਡਕ ਮਹਿਸੂਸ ਕਰਵਾਉਂਦੀ ਹੈ। ਤਾਜ਼ੇ ਐਲੋਵੇਰਾ ਜੈੱਲ ਨੂੰ ਧੱਫੜ 'ਤੇ ਲਗਾਉਣ ਨਾਲ ਜਲਣ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਐਲੋਵੇਰਾ ਸਕਿਨ ਨੂੰ ਹਾਈਡਰੇਟ ਕਰਦਾ ਹੈ। ਐਲੋਵੇਰਾ ਜੈੱਲ ਚਿਕਨਪੌਕਸ ਵਿੱਚ ਵਰਤਣ ਲਈ ਸੁਰੱਖਿਅਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Health tips