Home /News /lifestyle /

ਪਲਕਾਂ ਨੂੰ ਸੁੰਦਰ ਤੇ ਮੋਟਾ ਬਣਾਉਣ ਲਈ ਅਜ਼ਮਾਓ ਇਹ ਘਰੇਲੂ ਚੀਜ਼ਾਂ, ਨਿਖਰੇਗੀ ਸੁੰਦਰਤਾ

ਅੱਖਾਂ ਤੇ ਅੱਖਾਂ ਦੀਆਂ ਪਲਕਾਂ ਦੀ ਸੁੰਦਰਤਾ ਨਾਲ ਵਿਸ਼ੇਸ਼ ਸਬੰਧ ਨਾਲ ਹੈ। ਮੋਟੀਆਂ ਪਲਕਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਇਹੀ ਕਾਰਨ ਹੈ ਕਿ ਪਲਕਾਂ ਨੂੰ ਮੋਟੀ ਅਤੇ ਸੁੰਦਰ ਦਿੱਖ ਦੇਣ ਲਈ ਨਕਲੀ ਪਲਕਾਂ ਤੋਂ ਲੈ ਕੇ ਮਸਕਰਾ ਤੱਕ ਦੇ ਵਿਕਲਪ ਮੌਜੂਦ ਹਨ, ਪਰ ਜੇਕਰ ਇਹ ਪਲਕਾਂ ਬਿਨਾਂ ਕਿਸੇ ਕਾਸਮੈਟਿਕ ਦੀ ਵਰਤੋਂ ਕੀਤੇ ਕੁਦਰਤੀ ਤੌਰ 'ਤੇ ਮੋਟੀਆਂ ਹੋ ਜਾਣ ਤਾਂ ਇਹ ਕਿਸੇ ਔਰਤ ਲਈ ਸੁਪਣਾ ਪੂਰਾ ਹੋਣ ਵਰਗਾ ਹੋਵੇਗਾ।

ਹੋਰ ਪੜ੍ਹੋ ...
  • Share this:

ਮੇਕਅੱਪ ਵਿਚ ਅੱਖਾਂ ਨੂੰ ਸੁੰਦਰ ਅਤੇ ਵੱਡੀਆਂ ਦਿਖਣ ਲਈ ਪਲਕਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਅੱਖਾਂ ਚਿਹਰੇ ਨੂੰ ਸੁੰਦਰ ਬਣਾਉਂਦੀਆਂ ਹਨ। ਪਲਕਾਂ ਲੰਬੀਆਂ ਅਤੇ ਮੋਟੀਆਂ ਹੋਣ 'ਤੇ ਚਿਹਰੇ ਦੀ ਸੁੰਦਰਤਾ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪਲਕਾਂ ਨੂੰ ਸਜਾਉਣ ਦਾ ਕ੍ਰੇਜ਼ ਖਾਸ ਤੌਰ 'ਤੇ ਲੜਕੀਆਂ 'ਚ ਹੈ। ਜੇਕਰ ਤੁਸੀਂ ਵੀ ਮੋਟੀਆਂ ਪਲਕਾਂ ਨੂੰ ਪਸੰਦ ਕਰਦੇ ਹੋ, ਪਰ ਬਹੁਤ ਜ਼ਿਆਦਾ ਕਾਸਮੈਟਿਕ ਦੀ ਵਰਤੋਂ ਕਰਨ ਤੋਂ ਬਚਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਅਜ਼ਮਾਉਣ ਨਾਲ ਤੁਸੀਂ ਬਿਨਾਂ ਕਿਸੇ ਕਾਸਮੈਟਿਕ ਦੇ ਮੋਟੀਆਂ ਪਲਕਾਂ ਨੂੰ ਪ੍ਰਾਪਤ ਕਰ ਸਕੋਗੇ।

ਜੈਤੂਨ ਦਾ ਤੇਲ – ਸਕਿਨ ਦੀ ਸੁੰਦਰਤਾ ਵਧਾਉਣ ਵਿਚ ਮਦਦਗਾਰ ਜੈਤੂਨ ਦਾ ਤੇਲ ਪਲਕਾਂ ਨੂੰ ਤੇਜ਼ੀ ਨਾਲ ਵਧਾਉਣ ਵਿਚ ਵੀ ਕਾਰਗਰ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜੈਤੂਨ ਦੇ ਤੇਲ ਦੀਆਂ ਦੋ ਬੂੰਦਾਂ ਉਂਗਲਾਂ 'ਤੇ ਲੈ ਕੇ ਹਲਕੇ ਹੱਥਾਂ ਨਾਲ ਪਲਕਾਂ 'ਤੇ ਲਗਾਓ। ਤੁਸੀਂ ਆਪਣੀ ਰੁਟੀਨ ਵਿੱਚ ਜੈਤੂਨ ਦੇ ਤੇਲ ਨੂੰ ਸ਼ਾਮਲ ਕਰ ਕੇ ਆਪਣੀਆਂ ਪਲਕਾਂ ਨੂੰ ਤੇਜ਼ੀ ਨਾਲ ਵਧਾ ਸਕਦੇ ਹੋ।

ਕੈਸਟਰ ਆਇਲ - ਕੈਸਟਰ ਆਇਲ ਦੀ ਵਰਤੋਂ ਸਕਿਨ ਅਤੇ ਵਾਲਾਂ ਦੀ ਦੇਖਭਾਲ ਲਈ ਵੀ ਕੀਤੀ ਜਾਂਦੀ ਹੈ। ਪਲਕਾਂ ਨੂੰ ਮੋਟਾ ਬਣਾਉਣ ਲਈ, ਕੈਸਟਰ ਆਇਲ ਵਿਚ ਮਸਕਾਰਾ ਦੇ ਸਾਫ਼ ਬੁਰਸ਼ ਨੂੰ ਡੁਬੋ ਕੇ ਪਲਕਾਂ 'ਤੇ ਇਸ ਦੀ ਵਰਤੋਂ ਕਰੋ। ਅਜਿਹਾ ਲਗਾਤਾਰ ਕਰਨ ਨਾਲ ਤੁਹਾਡੀਆਂ ਪਲਕਾਂ ਤੇਜ਼ੀ ਨਾਲ ਵਧਣਗੀਆਂ ਅਤੇ ਤੁਹਾਨੂੰ ਕੈਮੀਕਲ ਨਾਲ ਭਰਪੂਰ ਕਾਸਮੈਟਿਕਸ ਤੋਂ ਛੁਟਕਾਰਾ ਮਿਲੇਗਾ।

ਐਲੋਵੇਰਾ ਜੈੱਲ - ਦਿ-ਲਿਸਟ ਦੇ ਅਨੁਸਾਰ, ਐਲੋਵੇਰਾ ਜੈੱਲ ਸਾਡੀ ਸਕਿਨ ਲਈ ਜਿੰਨਾ ਵਧੀਆ ਹੈ, ਪਲਕਾਂ ਨੂੰ ਮੋਟੀ ਬਣਾਉਣ ਲਈ ਓਨਾ ਹੀ ਪ੍ਰਭਾਵਸ਼ਾਲੀ ਹੈ। ਮਸਕਰਾ ਸਟਿੱਕ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਇਸ ਦੀ ਵਰਤੋਂ ਕਰਕੇ ਐਲੋਵੇਰਾ ਜੈੱਲ ਨੂੰ ਪਲਕਾਂ 'ਤੇ ਲਗਾਓ। ਇਸ ਉਪਾਅ ਨੂੰ ਅਪਣਾਉਣ ਨਾਲ ਪਲਕਾਂ ਦਾ ਵਾਧਾ ਤੇਜ਼ੀ ਨਾਲ ਵਧੇਗਾ।

ਗ੍ਰੀਨ ਟੀ — ਐਂਟੀ-ਆਕਸੀਡੈਂਟਸ ਨਾਲ ਭਰਪੂਰ ਗ੍ਰੀਨ ਟੀ ਸਿਹਤ ਲਈ ਜਿੰਨੀ ਫਾਇਦੇਮੰਦ ਹੁੰਦੀ ਹੈ, ਓਨੀ ਹੀ ਪਲਕਾਂ ਨੂੰ ਮੋਟੀ ਬਣਾਉਣ ਵਿਚ ਵੀ ਮਦਦਗਾਰ ਹੁੰਦੀ ਹੈ। ਚਾਹ ਪੀਣ ਤੋਂ ਬਾਅਦ ਬਚੇ ਹੋਏ ਟੀ ਬੈਗ ਨੂੰ ਪਲਕਾਂ 'ਤੇ ਰੱਖੋ। ਇਨ੍ਹਾਂ ਦੀ ਮਦਦ ਨਾਲ ਨਾ ਸਿਰਫ ਤੁਹਾਡੀਆਂ ਅੱਖਾਂ ਨੂੰ ਠੰਡਕ ਮਿਲੇਗੀ, ਨਾਲ ਹੀ ਪਲਕਾਂ ਵੀ ਤੇਜ਼ੀ ਨਾਲ ਵਧਣਗੀਆਂ।
Published by:rupinderkaursab
First published:

Tags: Beauty, Beauty tips, Fashion tips, Lifestyle

ਅਗਲੀ ਖਬਰ