Try these ways to protect your feet: ਗਰਮੀਆਂ ਦੇ ਮੌਸਮ ਵਿੱਚ ਸਕਿਨ ਬਰਨ (Skin Burn) ਆਮ ਜਿਹਾ ਹੋ ਗਿਆ ਹੈ ਪਰ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰਨੇ ਪੈਂਦੇ ਹਨ। ਹਾਲਾਂਕਿ ਚਿਹਰੇ ਅਤੇ ਬਾਕੀ ਦੀ ਸਕਿਨ ਨੂੰ ਕਿਸੇ ਤਰ੍ਹਾਂ ਧੁੱਪ ਤੋਂ ਬਚਾਇਆ ਜਾ ਸਕਦਾ ਹੈ ਪਰ, ਪੈਰਾਂ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਖਾਸ ਤੌਰ 'ਤੇ ਮਰਦਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਪੈਰਾਂ 'ਤੇ ਜੁੱਤੀਆਂ ਪਹਿਨਣ ਨਾਲ ਪਸੀਨਾ ਆਉਣਾ ਅਤੇ ਸਕਿਨ ਦੀ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ।
ਇਸ ਲਈ ਕੁਝ ਥਾਵਾਂ 'ਤੇ ਚੱਪਲਾਂ ਪਾ ਕੇ ਬਾਹਰ ਜਾਣ ਨਾਲ ਪੈਰ ਧੁੱਪ ਅਤੇ ਧੂੜ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ, ਜੇਕਰ ਤੁਸੀਂ ਚਾਹੋ ਤਾਂ ਜੁੱਤੀਆਂ ਜਾਂ ਚੱਪਲਾਂ ਪਹਿਨਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਇਸ ਮੁਸ਼ਕਲ ਨੂੰ ਆਸਾਨ ਬਣਾ ਸਕਦੇ ਹੋ। ਬੇਸ਼ੱਕ, ਗਰਮੀਆਂ ਵਿੱਚ ਪੈਰਾਂ ਦੇ ਪਸੀਨੇ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਸੰਭਵ ਨਹੀਂ ਹੈ। ਪਰ ਪੈਰਾਂ 'ਚ ਜੁੱਤੀਆਂ ਜਾਂ ਚੱਪਲਾਂ ਪਾਉਂਦੇ ਸਮੇਂ ਕੁਝ ਖਾਸ ਟਿਪਸ ਅਪਣਾ ਕੇ ਤੁਸੀਂ ਨਾ ਸਿਰਫ ਪੈਰਾਂ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਸਕਦੇ ਹੋ ਸਗੋਂ ਸਮਾਰਟ ਲੁੱਕ ਵੀ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਪੈਰਾਂ ਦਾ ਖਾਸ ਧਿਆਨ ਰੱਖਣ ਦੇ ਸੁਝਾਵਾਂ ਬਾਰੇ।
ਇਨ੍ਹਾਂ ਜੁੱਤੀਆਂ ਨੂੰ ਦਿਓ ਤਰਜੀਹ
ਗਰਮੀਆਂ ਵਿੱਚ, espadrilles, ਹਲਕੇ ਸਨੀਕਰ ਜੁੱਤੇ, loafers ਅਤੇ ਸਪੋਰਟਸ ਸ਼ੂਜ਼ ਵੱਲ ਧਿਆਨ ਦੇਣਾ ਬਿਹਤਰ ਰਹੇਗਾ। ਇਹ ਜੁੱਤੀਆਂ ਪਹਿਨਣ ਵਿੱਚ ਬਹੁਤ ਆਰਾਮਦਾਇਕ ਹੁੰਦੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਪਹਿਨਣ ਨਾਲ ਲੁੱਕ ਵੀ ਕਾਫੀ ਵਧੀਆ ਲੱਗਦੀ ਹੈ।
ਪੈਰ ਸਾਫ਼ ਕਰੋ
ਗਰਮੀਆਂ ਵਿੱਚ ਪੈਰਾਂ ਨੂੰ ਸਾਫ਼ ਰੱਖਣ ਅਤੇ ਫੰਗਲ ਇਨਫੈਕਸ਼ਨ ਤੋਂ ਬਚਾਉਣ ਲਈ ਪੇਡੀਕਿਓਰ ਦੀ ਮਦਦ ਲਈ ਜਾ ਸਕਦੀ ਹੈ। ਹਫ਼ਤੇ ਵਿੱਚ ਇੱਕ ਵਾਰ ਪੈਡੀਕਿਓਰ ਕਰਨ ਨਾਲ ਨਾ ਪੈਰਾਂ ਵਿੱਚੋਂ ਪਸੀਨੇ ਦੀ ਬਦਬੂ ਦੂਰ ਹੋਣ ਦੇ ਨਾਲ-ਨਾਲ ਪੈਰ ਸਾਫ਼ ਅਤੇ ਇਨਫੈਕਸ਼ਨ ਮੁਕਤ ਵੀ ਰਹਿੰਦੇ ਹਨ।
ਇਸ ਤਰ੍ਹਾਂ ਪਹਿਨੋ ਚੱਪਲਾਂ
ਜੇਕਰ ਤੁਹਾਡੇ ਪੈਰਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਤਾਂ ਚਮੜੇ ਦੀਆਂ ਚੱਪਲਾਂ ਬਿਲਕੁਲ ਵੀ ਨਾ ਪਹਿਨੋ। ਨਾਲ ਹੀ, ਪਸੀਨੇ ਕਾਰਨ, ਧੂੜ ਅਤੇ ਮਿੱਟੀ ਕਾਰਨ ਚੱਪਲ ਚਿਪਚਿਪੀ ਹੋ ਜਾਂਦੀ ਹੈ। ਇਸ ਲਈ ਚੱਪਲਾਂ ਨੂੰ ਨਿਯਮਿਤ ਰੂਪ ਨਾਲ ਧੋਂਦੇ ਰਹੋ। ਇਸ ਤੋਂ ਇਲਾਵਾ ਹਮੇਸ਼ਾ ਚੱਪਲਾਂ ਪਹਿਨਣ ਦੀ ਬਜਾਏ ਘਰ 'ਚ ਨੰਗੇ ਪੈਰੀਂ ਰਹਿਣ ਦੀ ਕੋਸ਼ਿਸ਼ ਕਰੋ।
ਇਸ ਤਰ੍ਹਾਂ ਪਹਿਨੋ ਜੁੱਤੀ
ਬੇਸ਼ੱਕ, ਪੈਰਾਂ ਨੂੰ ਧੁੱਪ ਅਤੇ ਧੂੜ ਤੋਂ ਬਚਾਉਣ ਲਈ ਜੁੱਤੀ ਪਹਿਨਣਾ ਇੱਕ ਵਧੀਆ ਵਿਕਲਪ ਹੈ। ਪਰ ਗਰਮੀਆਂ ਵਿੱਚ ਜੁੱਤੀਆਂ ਪਾਉਣ ਨਾਲ ਪੈਰਾਂ ਵਿੱਚ ਬਹੁਤ ਪਸੀਨਾ ਆਉਂਦਾ ਹੈ। ਅਜਿਹੇ 'ਚ ਚਮੜੇ ਦੀ ਜੁੱਤੀ ਅਤੇ ਭਾਰੀ ਜੁੱਤੀ ਪਹਿਨਣਾ ਭੁੱਲ ਕੇ ਵੀ ਨਾ ਪਾਓ। ਨਾਲ ਹੀ, ਜੇ ਸੰਭਵ ਹੋਵੇ ਤਾਂ ਕੱਪੜੇ ਦੀ ਜੁੱਤੀ ਪਹਿਨਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੇ ਪੈਰਾਂ 'ਚ ਪਸੀਨਾ ਵੀ ਘੱਟ ਆਵੇਗਾ ਅਤੇ ਇਨਫੈਕਸ਼ਨ ਦਾ ਡਰ ਵੀ ਨਹੀਂ ਰਹੇਗਾ।
ਇੰਝ ਕਰੋ ਚੱਪਲਾਂ ਦੀ ਚੋਣ
ਗਰਮੀਆਂ ਵਿੱਚ ਸਲੀਪਰ ਦੀ ਚੋਣ ਕਰਦੇ ਸਮੇਂ ਸਾਧਾਰਨ ਚੱਪਲਾਂ ਦੀ ਬਜਾਏ ਕੁਝ ਸਟਾਈਲਿਸ਼ ਚੱਪਲਾਂ ਖਰੀਦੋ। ਇਸ ਦੇ ਲਈ ਤੁਸੀਂ ਗਰਮੀਆਂ 'ਚ ਫਲਿੱਪ ਫਲਾਪ ਸਲੀਪਰ, ਐਥਲੈਟਿਕ ਸੈਂਡਲ, ਸਿੰਗਲ ਸਟ੍ਰੈਪ ਸੈਂਡਲ, ਕਰਾਸ ਸੈਂਡਲ ਅਤੇ ਸਿੰਥੈਟਿਕ ਸੈਂਡਲ ਟ੍ਰਾਈ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।