Home /News /lifestyle /

Navratri Special Foods: ਨਵਰਾਤਰੀ ਵਰਤ ਦੌਰਾਨ ਸਾਬੂਦਾਣੇ ਤੋਂ ਬਣੇ ਇਹ ਸੱਤ ਸੁਆਦੀ ਪਕਵਾਨ ਕਰੋ Try

Navratri Special Foods:  ਨਵਰਾਤਰੀ ਯਾਨੀ 9 ਰਾਤਾਂ ਦਾ ਤਿਉਹਾਰ ਨੇੜੇ ਆ ਰਿਹਾ ਹੈ। ਇਸ ਵਾਰ ਇਹ 9ਰਾਤਾਂ 26 ਸਤੰਬਰ ਤੋਂ 5 ਅਕਤੂਬਰ ਵਿਚਕਾਰ ਦੀਆਂ ਹਨ। ਨਵਰਾਤਰੀ ਦਾ ਤਿਉਹਾਰ ਮਾਂ ਦੁਰਗਾ ਦੀ ਪੂਜਾ ਨਾਲ ਸੰਬੰਧਤ ਹੈ। ਇਹਨਾਂ 9ਦਿਨਾਂ ਵਿਚ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ। ਵਰਤਾਂ ਦੌਰਾਨ ਉਹ ਦਿਨ ਵਿਚ ਇਕ ਵਾਰ ਫਲ ਜਾਂ ਸਾਬੂਦਾਣਾ ਖਾਂਦੇ ਹਨ। ਸਾਬੂਦਾਣੇ ਦੀ ਖਿਚੜੀ ਨਵਰਾਤਿਆ ਲਈ ਬਹੁਤ ਮਸ਼ਹੂਰ ਹੈ। ਪਰ ਇਕ ਖਿਚੜੀ ਹੀ ਨਹੀਂ ਸਾਬੂਦਾਣੇ ਤੋਂ ਹੋਰ ਵੀ ਕਈ ਸੁਵਾਦਿਸ਼ਟ ਭੋਜਨ ਤਿਆਰ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਸਾਬੂਦਾਣਾ ਖਿਚੜੀ

ਸਾਬੂਦਾਣਾ ਖਿਚੜੀ ਨਰਾਤਿਆਂ ਵਿਚ ਖਾਧਾ ਜਾਣ ਵਾਲਾ ਰਵਾਇਤੀ ਪਕਵਾਨ ਹੈ। ਖਿਚੜੀ ਬਣਾਉਣ ਲਈ ਸਾਬੂਦਾਣੇ ਨੂੰ ਕੁਝ ਸਮੇਂ ਲਈ ਪਾਣੀ ਵਿਚ ਭਿਉਂ ਦਿਉ। ਭਿੱਜਣ ਨਾਲ ਸਾਬੂਦਾਣਾ ਨਰਮ ਹੋ ਜਾਂਦਾ ਹੈ। ਇਸ ਉਪਰੰਤ ਇਸ ਵਿਚ ਆਲੂ, ਹਰੀਆਂ ਮਿਰਚਾਂ, ਮੂੰਗਫਲੀ ਅਤੇ ਧਨੀਆ ਆਦਿ ਨੂੰ ਮਿਲਾ ਕੇ ਖਿਚੜੀ ਤਿਆਰ ਕਰ ਲਵੋ।

ਸਾਬੂਦਾਣਾ ਵੜਾ

ਖਿਚੜੀ ਤੋਂ ਬਾਦ ਸਾਬੂਦਾਣਾ ਵੜਾ ਨਵਰਾਤਿਆਂ ਵਿਚ ਖਾਧਾ ਜਾਣ ਵਾਲਾ ਪਸੰਦੀਦਾ ਭੋਜਨ ਹੈ। ਇਸਨੂੰ ਬਣਾਉਣਾ ਬਹੁਤ ਆਸਾਨ ਹੈ। ਪਹਿਲਾਂ ਸਾਬੂਦਾਣੇ ਨੂੰ ਭਿਉਂਕੇ ਨਰਮ ਕਰ ਲਵੋ। ਇਸ ਉਪਰੰਤ ਉਬਲੇ ਹੋਏ ਆਲੂ, ਮੂੰਗਫਲੀ ਆਦਿ ਮਿਲਾ ਕੇ ਸਟਫਿੰਗ ਤਿਆਰ ਕਰੋ। ਹੁਣ ਫਰਾਈ ਕਰਕੇ ਵੜੇ ਤਿਆਰ ਕਰ ਲਵੋ। ਤੁਸੀਂ ਇਸਨੂੰ ਦਹੀਂ ਨਾਲ ਖਾ ਸਕਦੇ ਹੋ।

ਸਾਬੂਦਾਣਾ ਖੀਰ

ਕੁਝ ਲੋਕ ਮਿੱਠਾ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਇਸ ਲਈ ਨਵਰਾਤਿਆਂ ਦੌਰਾਨ ਸਾਬੂਦਾਣੇ ਦੀ ਮਿੱਠੀ ਖੀਰ ਬਣਾਈ ਜਾ ਸਕਦੀ ਹੈ। ਇਸ ਲਈ ਸਾਬੂਦਾਣੇ ਨੂੰ ਕੁਝ ਸਮੇਂ ਲਈ ਭਿਉਂ ਦਿਉ। ਫਿਰ ਆਮ ਖੀਰ ਵਾਂਗ ਹੀ ਇਸਨੂੰ ਦੁੱਧ ਵਿਚ ਰਿੰਨਕੇ ਬਣਾ ਲਵੋ।

ਸਾਬੂਦਾਣਾ ਕਟਲੇਟ

ਸਾਬੂਦਾਣਾ ਕਟਲੇਟ ਦਾ ਆਲੂ ਕਟਲੇਟ ਵਾਂਗ ਸੁਆਦ ਬਹੁਤ ਹੀ ਚੰਗਾ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਸਾਬੂਦਾਣੇ ਨੂੰ 4 ਤੋਂ 5 ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖੋ। ਫਿਰ ਇਸ ਵਿਚ ਉਬਲੇ ਆਲੂ ਮਿਲਾਓ। ਤਿਆਰ ਮਿਕਸਚਰ ਨੂੰ ਟਿੱਕੀ ਦੇ ਆਕਾਰ ਵਿਚ ਤੇਲ ਵਿਚ ਡੀਪ ਫਰਾਈ।

ਸਾਬੂਦਾਣਾ ਡੋਸਾ

ਡੋਸਾ ਦੱਖਣੀ ਭਾਰਤੀ ਦਾ ਰਵਾਇਤੀ ਪਕਵਾਨ ਹੈ। ਵਰਤਾਂ ਦੇ ਦੌਰਾਨ ਸਾਬੂਦਾਣਾ ਡੋਸਾ ਖਾਧਾ ਜਾ ਸਕਦਾ ਹੈ। ਇਸ ਲਈ ਸਾਬੂਦਾਣੇ ਦੇ ਨਾਲ ਚੌਲਾਂ ਦੀ ਵਰਤੋ ਕਰੋ। ਇਸ ਵਿਚ ਨਮਕ, ਕਾਲੀ ਮਿਰਚ ਤੇ ਧਨੀਆ ਆਦਿ ਮਿਲਾ ਕੇ ਮਸਾਲਾ ਤਿਆਰ ਕਰ ਲਵੋ। ਜਿਸਨੂੰ ਤਵੇ ਉਪਰ ਫੈਲਾ ਕੇ ਡੋਸੇ ਵਾਂਗ ਤਿਆਰ ਕਰ ਲਵੋ।

ਸਾਬੂਦਾਣਾ ਥਾਲੀਪੀਠ

ਇਹ ਮਹਾਰਾਸ਼ਟਰ ਦਾ ਇਕ ਮਸ਼ਹੂਰ ਪਕਵਾਨ ਹੈ। ਇਸਨੂੰ ਬਣਾਉਣ ਲਈ ਸਾਬੂਦਾਣਾ ਆਟਾ, ਆਲੂ, ਮੂੰਗਫਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦਾ ਮਿਕਚਰ ਤਿਆਰ ਕਰਕੇ ਰੋਟੀ ਦੇ ਰੂਪ ਵਿਚ ਗੋਲ ਆਕਾਰ ਦਿੱਤਾ ਜਾਂਦਾ ਹੈ, ਜਿਸਨੂੰ ਕਿ ਤਵੇ ਉੱਪਰ ਪਕਾਇਆ ਜਾਂਦਾ ਹੈ।

ਸਾਬੂਦਾਣਾ ਪੂਰੀ

ਸਾਬੂਦਾਣਾ ਪੂਰੀ ਬਹੁਤ ਹੀ ਸਵਾਦਿਸ਼ਟ ਪਕਵਾਨ ਹੈ। ਪੂਰੀਆਂ ਬਣਾਉਣ ਲਈ ਸਾਬੂਦਾਣੇ ਤੋਂ ਇਲਾਵਾ ਆਲੂ, ਨਮਕ ਅਤੇ ਕਾਲੀ ਮਿਰਚ ਦੀ ਵਰਤੋਂ ਹੁੰਦੀ ਹੈ। ਮਿਕਚਰ ਤਿਆਰ ਕਰਕੇ ਇਸਨੂੰ ਗੋਲ ਆਕਾਰ ਵਿਚ ਵੇਲ ਕੇ ਤੇਲ ਵਿਚ ਡੀਪ ਫਰਾਈ ਕਰਕੇ ਪੂਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ।

Published by:Rupinder Kaur Sabherwal
First published:

Tags: Lifestyle, Navratra, Recipe, Religion