Home /News /lifestyle /

Matar Pulao Recipe: ਮਟਰ ਪੁਲਾਓ ਦੀ ਇਹ ਆਸਾਨ ਰੈਸਿਪੀ ਕਰੋ ਟ੍ਰਾਈ, ਸਵਾਦ 'ਚ ਵੀ ਹੈ ਲਾਜਵਾਬ

Matar Pulao Recipe: ਮਟਰ ਪੁਲਾਓ ਦੀ ਇਹ ਆਸਾਨ ਰੈਸਿਪੀ ਕਰੋ ਟ੍ਰਾਈ, ਸਵਾਦ 'ਚ ਵੀ ਹੈ ਲਾਜਵਾਬ

Matar Pulao Recipe: ਮਟਰ ਪੁਲਾਓ ਦੀ ਇਹ ਆਸਾਨ ਰੈਸਿਪੀ ਕਰੋ ਟ੍ਰਾਈ, ਸਵਾਦ 'ਚ ਵੀ ਹੈ ਲਾਜਵਾਬ

Matar Pulao Recipe: ਮਟਰ ਪੁਲਾਓ ਦੀ ਇਹ ਆਸਾਨ ਰੈਸਿਪੀ ਕਰੋ ਟ੍ਰਾਈ, ਸਵਾਦ 'ਚ ਵੀ ਹੈ ਲਾਜਵਾਬ

Matar Pulao Recipe : ਕੁਝ ਲੋਕ ਰੋਟੀ ਤੋਂ ਵੱਧ ਚਾਵਲ ਖਾਣਾ ਪਸੰਦ ਕਰਦੇ ਹਨ। ਵੈਸੇ ਤਾਂ ਚਾਵਲ ਦੇ ਪਕਵਾਨਾਂ ਦੀਆਂ ਕਈ ਕਿਸਮਾਂ ਹਨ ਪਰ ਜ਼ਿਆਦਾਤਰ ਲੋਕ ਸਬਜ਼ੀਆਂ ਨਾਲ ਮਿਲਾ ਕੇ ਬਣੇ ਪੁਲਾਓ ਖਾਣਾ ਪਸੰਦ ਕਰਦੇ ਹਨ। ਕਿਉਂਕਿ ਖਾਣ 'ਚ ਪੁਲਾਓ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਇਹੀ ਕਾਰਨ ਹੈ ਕਿ ਪੁਲਾਓ ਭਾਰਤੀ ਪਕਵਾਨਾਂ ਦਾ ਇੱਕ ਮਹੱਤਵਪੂਰਨ ਭੋਜਨ ਪਦਾਰਥ ਹੈ। ਕੋਈ ਪਾਰਟੀ ਹੋਵੇ ਜਾਂ ਕੋਈ ਫੰਕਸ਼ਨ, ਤੁਹਾਨੂੰ ਪੁਲਾਓ ਜ਼ਰੂਰ ਮਿਲਣਗੇ। ਘਰ ਵਿੱਚ ਵੀ ਅਕਸਰ ਲੋਕ ਪੁਲਾਓ ਬਣਾ ਕੇ ਖਾਣਾ ਪਸੰਦ ਕਰਦੇ ਹਨ।

ਹੋਰ ਪੜ੍ਹੋ ...
 • Share this:
Matar Pulao Recipe : ਕੁਝ ਲੋਕ ਰੋਟੀ ਤੋਂ ਵੱਧ ਚਾਵਲ ਖਾਣਾ ਪਸੰਦ ਕਰਦੇ ਹਨ। ਵੈਸੇ ਤਾਂ ਚਾਵਲ ਦੇ ਪਕਵਾਨਾਂ ਦੀਆਂ ਕਈ ਕਿਸਮਾਂ ਹਨ ਪਰ ਜ਼ਿਆਦਾਤਰ ਲੋਕ ਸਬਜ਼ੀਆਂ ਨਾਲ ਮਿਲਾ ਕੇ ਬਣੇ ਪੁਲਾਓ ਖਾਣਾ ਪਸੰਦ ਕਰਦੇ ਹਨ। ਕਿਉਂਕਿ ਖਾਣ 'ਚ ਪੁਲਾਓ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਇਹੀ ਕਾਰਨ ਹੈ ਕਿ ਪੁਲਾਓ ਭਾਰਤੀ ਪਕਵਾਨਾਂ ਦਾ ਇੱਕ ਮਹੱਤਵਪੂਰਨ ਭੋਜਨ ਪਦਾਰਥ ਹੈ। ਕੋਈ ਪਾਰਟੀ ਹੋਵੇ ਜਾਂ ਕੋਈ ਫੰਕਸ਼ਨ, ਤੁਹਾਨੂੰ ਪੁਲਾਓ ਜ਼ਰੂਰ ਮਿਲਣਗੇ। ਘਰ ਵਿੱਚ ਵੀ ਅਕਸਰ ਲੋਕ ਪੁਲਾਓ ਬਣਾ ਕੇ ਖਾਣਾ ਪਸੰਦ ਕਰਦੇ ਹਨ। ਜ਼ਿਆਦਾਤਰ ਪੁਲਾਓ ਪਸੰਦ ਕਰਨ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਹ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ।

ਪੁਲਾਓ ਦੀਆਂ ਕਈ ਕਿਸਮਾਂ ਹਨ, ਜਿਵੇਂ ਪਨੀਰ ਪੁਲਾਓ, ਜੀਰਾ ਪੁਲਾਓ, ਡ੍ਰਾਈ ਫਰੂਟਸ ਪੁਲਾਓ, ਸ਼ਾਹੀ ਪੁਲਾਓ ਇਹ ਸਭ ਕਾਫੀ ਮਸ਼ਹੂਰ ਹਨ। ਅੱਜ ਅਸੀਂ ਤੁਹਾਡੇ ਨਾਲ ਪੁਲਾਓ ਦੀ ਇੱਕ ਹੋਰ ਕਿਸਮ, ਮਟਰ ਪੁਲਾਓ ਦੀ ਇੱਕ ਅਜਿਹੀ ਰੈਸਿਪੀ ਸਾਂਝੀ ਕਰਨ ਜਾ ਰਹੇ ਹਾਂ ਜੋ ਸਭ ਨੂੰ ਪਸੰਦ ਆਉਂਦੀ ਹੈ ਤੇ ਕਾਫੀ ਮਸ਼ਹੂਰ ਵੀ ਹੈ।ਮਟਰ ਪੁਲਾਓ ਇੱਕ ਬਹੁਤ ਹੀ ਸਵਾਦਿਸ਼ਟ ਭੋਜਨ ਪਕਵਾਨ ਹੈ ਅਤੇ ਇਹ ਤੁਹਾਡੇ ਭੋਜਨ ਦੇ ਸੁਆਦ ਨੂੰ ਹੋਰ ਵੀ ਵਧਾ ਦਿੰਦਾ ਹੈ। ਇਸ ਰੈਸਿਪੀ ਨੂੰ ਤੁਸੀਂ ਦੁਪਹਿਰ ਜਾਂ ਰਾਤ ਦੇ ਖਾਣੇ ਵਿੱਚ ਬਣਾ ਕੇ ਖਾ ਸਕਦੇ ਹੋ। ਜੇਕਰ ਤੁਸੀਂ ਰਾਤ ਨੂੰ ਕੁਝ ਹਲਕਾ ਖਾਣ ਦੇ ਮੂਡ ਵਿੱਚ ਹੋ ਤਾਂ ਮਟਰ ਪੁਲਾਓ ਇੱਕ ਵਧੀਆ ਵਿਕਲਪ ਹੋ ਸਕਦਾ ਹੈ।

ਮਟਰ ਪੁਲਾਓ ਬਣਾਉਣ ਲਈ ਸਮੱਗਰੀ

 • ਚੌਲ - 1/2 ਕੱਪ

 • ਟਮਾਟਰ - 2

 • ਆਲੂ - 2

 • ਪਿਆਜ਼ - 2-3

 • ਹਰੀ ਮਿਰਚ - 2-3

 • ਅਦਰਕ-ਲਸਣ ਦਾ ਪੇਸਟ - 2 ਚਮਚ

 • ਜੀਰਾ - 1 ਚਮਚ

 • ਹਲਦੀ - 1/2 ਚਮਚ

 • ਗਰਮ ਮਸਾਲਾ - 1/2 ਚਮਚ

 • ਬਿਰਿਆਨੀ ਮਸਾਲਾ - 1/2 ਚਮਚ

 • ਲਾਲ ਮਿਰਚ ਪਾਊਡਰ - 1/2 ਚਮਚ

 • ਵੱਡੀ ਇਲਾਇਚੀ - 2

 • ਛੋਟੀ ਇਲਾਇਚੀ - 2

 • ਹਿੰਗ - 1 ਚੁਟਕੀ

 • ਦਾਲਚੀਨੀ - 2 ਟੁਕੜੇ

 • ਹਰਾ ਧਨੀਆ ਕੱਟਿਆ ਹੋਇਆ - 2 ਚਮਚ

 • ਨਿੰਬੂ - 1/2

 • ਤੇਜ਼ ਪੱਤਾ - 2

 • ਤੇਲ - 2 ਚਮਚ

 • ਲੂਣ - ਸੁਆਦ ਅਨੁਸਾਰ


ਮਟਰ ਪੁਲਾਓ ਬਣਾਉਣ ਦੀ ਰੈਸਿਪੀ-
ਮਟਰ ਪੁਲਾਓ ਬਣਾਉਣ ਲਈ ਸਭ ਤੋਂ ਪਹਿਲਾਂ ਚੌਲਾਂ ਨੂੰ ਸਾਫ਼ ਕਰਕੇ ਪਾਣੀ ਨਾਲ ਧੋ ਲਓ, ਉਸ ਤੋਂ ਬਾਅਦ ਚੌਲਾਂ ਨੂੰ ਪਾਣੀ 'ਚ ਕੁਝ ਦੇਰ ਭਿਓਂ ਕੇ ਰੱਖੋ। ਹੁਣ ਪਿਆਜ਼, ਟਮਾਟਰ, ਹਰੀ ਮਿਰਚ ਅਤੇ ਆਲੂ ਦੇ ਟੁਕੜੇ ਕੱਟ ਲਓ। ਇਸ ਤੋਂ ਬਾਅਦ ਕੂਕਰ ਵਿੱਚ ਤੇਲ ਪਾ ਕੇ ਮੱਧਮ ਸੇਕ 'ਤੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਜੀਰਾ ਅਤੇ ਹਿੰਗ ਪਾ ਕੇ ਭੁੰਨ ਲਓ। ਜਦੋਂ ਜੀਰਾ ਤੜਕ ਜਾਵੇ ਤਾਂ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼, ਹਰੀ ਮਿਰਚ, ਆਲੂ ਅਤੇ ਮਟਰ ਪਾਓ ਅਤੇ ਇੱਕ ਕੜਛੀ ਨਾਲ ਹਿਲਾਉਂਦੇ ਹੋਏ ਹਲਕਾ-ਹਲਕਾ ਭੁੰਨ ਲਓ।

ਇਸ ਤੋਂ ਬਾਅਦ ਇਸ ਮਿਸ਼ਰਣ 'ਚ ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਸਮੇਤ ਹੋਰ ਸੁੱਕੇ ਮਸਾਲੇ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਦੋ-ਤਿੰਨ ਮਿੰਟ ਭੁੰਨਣ ਤੋਂ ਬਾਅਦ ਜਦੋਂ ਪਿਆਜ਼ ਅਤੇ ਟਮਾਟਰ ਬਹੁਤ ਨਰਮ ਹੋ ਜਾਣ ਤਾਂ ਭਿੱਜੇ ਹੋਏ ਚੌਲਾਂ ਨੂੰ ਕੂਕਰ ਵਿੱਚ ਪਾ ਦਿਓ ਅਤੇ ਹਿਲਾ ਕੇ ਕੁਝ ਦੇਰ ਭੁੰਨ ਲਓ। ਇਸ ਤੋਂ ਬਾਅਦ ਕੂਕਰ ਵਿੱਚ ਲੋੜ ਮੁਤਾਬਕ ਪਾਣੀ ਪਾ ਕੇ ਢੱਕ ਕੇ 10 ਮਿੰਟ ਤੱਕ ਪਕਾਓ। ਤੁਸੀਂ ਚਾਹੋ ਤਾਂ ਕੂਕਰ ਦਾ ਢੱਕਣ ਲਗਾ ਕੇ 2-3 ਸੀਟੀਆਂ ਵੀ ਲਗਵਾ ਸਕਦੇ ਹੋ। ਨਿਰਧਾਰਤ ਸਮੇਂ ਤੋਂ ਬਾਅਦ, ਗੈਸ ਨੂੰ ਬੰਦ ਕਰੋ ਅਤੇ ਢੱਕਣ ਨੂੰ ਖੋਲ੍ਹ ਕੇ ਦੇਖੋ ਕਿ ਪੁਲਾਓ ਪੂਰੀ ਤਰ੍ਹਾਂ ਤਿਆਰ ਹਨ ਜਾਂ ਨਹੀਂ।

ਜੇਕਰ ਚੌਲ ਪੂਰੀ ਤਰ੍ਹਾਂ ਪੱਕੇ ਨਾ ਹੋਣ ਤਾਂ ਉਨ੍ਹਾਂ ਨੂੰ ਕੁਝ ਦੇਰ ਹੋਰ ਪੱਕਣ ਦਿਓ। ਜੇਕਰ ਤੁਹਾਡੇ ਕੂਕਰ ਵਿੱਚ ਸੀਟੀ ਵੱਜ ਰਹੀ ਹੈ, ਤਾਂ ਕੂਕਰ ਦਾ ਪ੍ਰੈਸ਼ਰ ਆਪਣੇ ਆਪ ਛੱਡ ਦਿਓ, ਇਸ ਤੋਂ ਬਾਅਦ ਢੱਕਣ ਨੂੰ ਖੋਲ੍ਹੋ। ਤੁਹਾਡਾ ਸੁਆਦੀ ਮਟਰ ਪੁਲਾਓ ਤਿਆਰ ਹੈ। ਇਸ ਨੂੰ ਸਰਵਿੰਗ ਪਲੇਟ 'ਚ ਕੱਢ ਕੇ ਹਰੇ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ ਅਤੇ ਚਾਹੋ ਤਾਂ ਇਸ 'ਤੇ ਨਿੰਬੂ ਦਾ ਰਸ ਵੀ ਪਾ ਸਕਦੇ ਹੋ।
Published by:rupinderkaursab
First published:

Tags: Food, Healthy Food, Recipe

ਅਗਲੀ ਖਬਰ