Home /News /lifestyle /

Tuesday Tips: ਮੰਗਲਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਭਾਰੀ ਨੁਕਸਾਨ

Tuesday Tips:  ਮੰਗਲਵਾਰ ਨੂੰ ਮੰਗਲ ਗ੍ਰਹਿ ਦਾ ਕਾਰਕ ਦਿਨ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਮੰਗਲਵਾਰ ਭਗਵਾਨ ਹਨੂੰਮਾਨ ਨੂੰ ਸਮਰਪਿਤ ਦਿਨ ਹੈ। ਹਿੰਦੂ ਧਰਮ ਗ੍ਰੰਥਾਂ ਵਿਚ ਹਫ਼ਤੇ ਦੇ ਹਰ ਦਿਨ ਦਾ ਵੱਖਰਾ ਮਹੱਤਵ ਬਿਆਨ ਕੀਤਾ ਗਿਆ ਹੈ। ਇਸ ਹਿਸਾਬ ਨਾਲ ਜੇਕਰ ਅਸੀਂ ਦਿਨ ਮੁਤਾਬਕ ਕੰਮ ਕਰੀਏ ਤਾਂ ਸਾਡੇ 'ਤੇ ਦੇਵੀ ਦੇਵਤਿਆਂ ਦੀ ਕਿਰਪਾ ਬਣੀ ਰਹਿੰਦੀ ਹੈ। ਹਨੂੰਮਾਨ ਜੀ ਦੀ ਪੂਜਾ ਕਰਨ ਲਈ ਮੰਗਲਵਾਰ ਨੂੰ ਸਭ ਤੋਂ ਉੱਤਮ ਦਿਨ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਇਹ ਵਿਸ਼ਵਾਸ਼ ਹੈ ਕਿ ਮੰਗਲਵਾਰ ਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕੁੰਡਲੀ 'ਚ ਰੁਕਾਵਟਾਂ ਪੈਦਾ ਹੋਣ। ਭੋਪਾਲ ਦੇ ਜੋਤਸ਼ੀ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਪ੍ਰਾਪਤ ਜਾਣਕਾਰੀ ਅਧਾਰਿਤ ਅੱਗੇ ਤੁਹਾਨੂੰ ਦੱਸਾਂਗੇ ਕਿ ਮੰਗਲਵਾਰ ਨੂੰ ਕਿਹੜਾ ਕੰਮ ਨਹੀਂ ਕਰਨਾ ਚਾਹੀਦਾ।

ਵਾਲ ਅਤੇ ਨਹੁੰ ਨਾ ਕੱਟੋ

ਜੋਤਿਸ਼ ਸ਼ਾਸਤਰ ਵਿੱਚ ਮੰਗਲਵਾਰ ਨੂੰ ਵਾਲ ਅਤੇ ਨਹੁੰ ਕੱਟਣ ਦੀ ਮਨਾਹੀ ਹੈ। ਮੰਨਿਆ ਜਾਂਦਾ ਹੈ ਕਿ ਮੰਗਲਵਾਰ ਨੂੰ ਵਾਲ ਕਟਵਾਉਣਾ, ਸ਼ੇਵ ਕਰਨਾ, ਨਹੁੰ ਕੱਟਣਾ ਅਸ਼ੁੱਭ ਹੈ। ਮੰਗਲਵਾਰ ਨੂੰ ਇਹ ਸਾਰੇ ਕੰਮ ਕਰਨ ਨਾਲ ਵਿਅਕਤੀ ਦੇ ਜੀਵਨ ਵਿੱਚ ਧਨ ਅਤੇ ਅਕਲ ਦੀ ਕਮੀ ਹੋ ਸਕਦੀ ਹੈ।

ਪੈਸੇ ਦਾ ਲੈਣ-ਦੇਣ ਨਾ ਕਰੋ

ਧਾਰਮਿਕ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਦੇ ਦਿਨ ਨਾ ਤਾਂ ਕਿਸੇ ਤੋਂ ਪੈਸੇ ਉਧਾਰ ਲੈਣੇ ਚਾਹੀਦੇ ਹਨ ਅਤੇ ਨਾ ਹੀ ਕਿਸੇ ਨੂੰ ਉਧਾਰ ਦੇਣਾ ਚਾਹੀਦਾ ਹੈ। ਅਜਿਹਾ ਵਿਸ਼ਵਾਸ਼ ਹੈ ਕਿ ਇਸ ਨਾਲ ਵਿੱਤੀ ਪਰੇਸ਼ਾਨੀ ਅਤੇ ਨੁਕਸਾਨ ਦੀ ਸੰਭਾਵਨਾ ਵੱਧ ਜਾਂਦੀ ਹੈ।

ਸ਼ਰਾਬ ਤੇ ਮਾਸ ਦੇ ਸੇਵਨ ਤੋਂ ਪਰਹੇਜ

ਮੰਗਲਵਾਰ ਦਾ ਦਿਨ ਬਜਰੰਗਬਲੀ ਨੂੰ ਸਮਰਪਿਤ ਹੈ, ਇਸ ਲਈ ਇਸ ਦਿਨ ਸਾਤਵਿਕ ਰਹਿਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਮੰਗਲਵਾਰ ਨੂੰ ਸ਼ਰਾਬ ਅਤੇ ਮਾਸਾਹਾਰੀ ਭੋਜਨ ਦਾ ਸੇਵਨ ਕਰਦੇ ਹੋ, ਤਾਂ ਤੁਹਾਡੇ ਕੰਮ ਵਿੱਚ ਰੁਕਾਵਟਾਂ ਜ਼ਰੂਰ ਆਉਣਗੀਆਂ। ਅਜਿਹੇ 'ਚ ਮੰਗਲਵਾਰ ਨੂੰ ਸ਼ਰਾਬ ਅਤੇ ਮਾਸਾਹਾਰੀ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ।

ਮੇਕਅਪ ਨਾ ਖਰੀਦੋ

ਜੋਤਿਸ਼ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਕੋਈ ਵੀ ਲੜਕੀ ਜਾਂ ਔਰਤ ਸ਼ਿੰਗਾਰ ਨਹੀਂ ਖਰੀਦ ਸਕਦੀ, ਕਿਉਂਕਿ ਅਜਿਹਾ ਕਰਨਾ ਔਰਤ ਲਈ ਅਸ਼ੁੱਭ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਵਿੱਚ ਦਰਾਰ ਆ ਸਕਦੀ ਹੈ।

ਕਾਲੇ ਕੱਪੜੇ ਨਾ ਪਹਿਨੋ

ਮੰਗਲਵਾਰ ਨੂੰ ਕਾਲੇ ਰੰਗ ਦੇ ਕੱਪੜੇ ਵੀ ਨਹੀਂ ਪਹਿਨਣੇ ਚਾਹੀਦੇ। ਕਾਲੇ ਕੱਪੜਿਆਂ ਨਾਲ ਘਰ ਵਿਚ ਕਲੇਸ਼ ਵਧਦਾ ਹੈ। ਇਹ ਵੀ ਵਿਸ਼ਵਾਸ਼ ਹੈ ਕਿ ਇਸ ਦਿਨ ਲਾਲ ਰੰਗ ਦੇ ਕੱਪੜੇ ਪਹਿਨਣ ਨਾਲ ਮੰਗਲ ਦੋਸ਼ ਦਾ ਪ੍ਰਭਾਵ ਘੱਟ ਜਾਂਦਾ ਹੈ।
Published by:rupinderkaursab
First published:

Tags: Astrology, Hindu, Hinduism, Horoscope, Rashifal Today, Vastu tips

ਅਗਲੀ ਖਬਰ