Home /News /lifestyle /

TV DTH ਦਾ ਰਿਚਾਰਜ ਨਵੇਂ ਸਾਲ ਵਿੱਚ ਹੋਵੇਗਾ ਸਸਤਾ, ਜਾਣੋ TRAI ਦੇ ਨਵੇਂ ਨਿਯਮ

TV DTH ਦਾ ਰਿਚਾਰਜ ਨਵੇਂ ਸਾਲ ਵਿੱਚ ਹੋਵੇਗਾ ਸਸਤਾ, ਜਾਣੋ TRAI ਦੇ ਨਵੇਂ ਨਿਯਮ

Recharge of TV DTH

Recharge of TV DTH

Recharge of TV DTH: ਅਸੀਂ ਟੀਵੀ ਦੇਖਣ ਲਈ ਆਪਣੇ ਘਰ ਡਿਸ਼ ਲਗਾਉਂਦੇ ਹਾਂ ਅਤੇ ਇਸ ਨੂੰ ਹਰ ਮਹੀਨੇ ਰਿਚਾਰਜ ਵੀ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਅੱਜ ਵੀ ਡਿਸ਼ ਨਹੀਂ ਲਗਵਾ ਰਹੇ ਕਿਉਂਕਿ ਡਿਸ਼ ਦੇ ਰਿਚਾਰਜ ਬਹੁਤ ਮਹਿੰਗੇ ਹੁੰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡੇ ਘਰ ਵਿਚ ਵੀ ਡਿਸ਼ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। TRAI ਯਾਨੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਬੀਤੇ ਮੰਗਲਵਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਨਵੇਂ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ

ਹੋਰ ਪੜ੍ਹੋ ...
  • Share this:

Recharge of TV DTH: ਅਸੀਂ ਟੀਵੀ ਦੇਖਣ ਲਈ ਆਪਣੇ ਘਰ ਡਿਸ਼ ਲਗਾਉਂਦੇ ਹਾਂ ਅਤੇ ਇਸ ਨੂੰ ਹਰ ਮਹੀਨੇ ਰਿਚਾਰਜ ਵੀ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਅੱਜ ਵੀ ਡਿਸ਼ ਨਹੀਂ ਲਗਵਾ ਰਹੇ ਕਿਉਂਕਿ ਡਿਸ਼ ਦੇ ਰਿਚਾਰਜ ਬਹੁਤ ਮਹਿੰਗੇ ਹੁੰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡੇ ਘਰ ਵਿਚ ਵੀ ਡਿਸ਼ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। TRAI ਯਾਨੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਬੀਤੇ ਮੰਗਲਵਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਨਵੇਂ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਸਦੇ ਤਹਿਤ ਸਿਰਫ਼ ਕੰਪਨੀ ਹੁਣ ਉਹਨਾਂ ਚੈੱਨਲਾਂ ਨੂੰ ਹੀ ਪੈਕ ਵਿੱਚ ਐੱਡ ਕਰ ਸਕੇਗੀ ਜਿਹਨਾਂ ਦੀ ਕੀਮਤ 19 ਰੁਪਏ ਤੋਂ ਘੱਟ ਹੈ। ਭਾਰਤੀ ਪ੍ਰਸਾਰਣ ਅਤੇ ਡਿਜੀਟਲ ਫਾਊਂਡੇਸ਼ਨ ਦੇ ਪ੍ਰਧਾਨ ਕੇ.ਕੇ. ਮਾਧਵਨ ਨੇ ਦੱਸਿਆ ਕਿ ਇਹ ਸਭ NTO 2.0 ਇੰਡਸਟਰੀ ਅਤੇ TRAI ਦੇ ਸਹਿਯੋਗ ਨਾਲ ਕੀਤਾ ਗਿਆ ਹੈ।

TRAI ਨੇ ਇਸ ਸਬੰਧੀ ਨਵੇਂ ਟੈਰਿਫ ਆਰਡਰ (NTO) ਵਿੱਚ ਕਈ ਸੋਧਾਂ ਕੀਤੀਆਂ ਹਨ ਅਤੇ ਕਿਹਾ ਹੈ ਕਿ ਬ੍ਰਾਡਕਾਸਟਰ ਆਪਣੇ ਚੈੱਨਲ ਪੈਕਸ 'ਤੇ 45% ਤੱਕ ਦੀ ਛੂਟ ਦੇ ਸਕਦੇ ਹਨ ਜੋ ਕਿ ਪਹਿਲਾਂ ਸੋਰਫ 33% ਹੀ ਸੀ।

TRAI ਦੁਆਰਾ ਬਣਾਏ ਇਹ ਨਵੇਂ ਨਿਯਮ ਫਰਵਰੀ 2023 ਤੋਂ ਲਾਗੂ ਹੋਣਗੇ। ਟਰਾਈ ਨੇ ਟੈਲੀਕਾਮ ਸਰਵਿਸ ਟੈਰਿਫ ਆਰਡਰ, 2022 ਅਤੇ ਟੈਲੀਕਾਮ ਸਰਵਿਸ ਇੰਟਰਕਨੈਕਸ਼ਨ ਰੈਗੂਲੇਸ਼ਨ, 2022 ਜਾਰੀ ਕੀਤਾ ਹੈ। ਇਸ ਨਵੇਂ ਨਿਯਮ ਮੁਤਾਬਕ ਸਿਰਫ 19 ਰੁਪਏ ਤੋਂ ਘੱਟ ਕੀਮਤ ਵਾਲੇ ਚੈਨਲਾਂ ਨੂੰ ਪੈਕ 'ਚ ਸ਼ਾਮਲ ਕੀਤਾ ਜਾਵੇਗਾ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕੋਈ ਚੈਨਲ ਦੇਖਣਾ ਚਾਹੁੰਦੇ ਹਾਂ ਪਰ ਉਸ ਇੱਕ ਚੈੱਨਲ ਲਈ ਸਾਨੂੰ ਪੈਕ ਹੀ ਲੈਣਾ ਪੈਂਦਾ ਹੈ ਜਿਸ ਕਰਕੇ ਸਾਨੂੰ ਬਾਕੀ ਚੈਨਲਾਂ ਦੇ ਵੀ ਪੈਸੇ ਦੇਣੇ ਪੈਦੇ ਹਨ।

ਪਰ ਹੁਣ ਇਹਨਾਂ ਨਵੇਂ ਨਿਯਮ ਮੁਤਾਬਿਕ ਅਜਿਹਾ ਨਹੀਂ ਹੋਵੇਗਾ। ਹੁਣ ਤੁਸੀਂ ਸਿਰਫ ਉਹਨਾਂ ਚੈਨਲਾਂ ਦੇ ਪੈਸੇ ਹੀ ਦੇਵੋਗੇ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਤੁਸੀਂ ਆਪਣੀ ਮਰਜ਼ੀ ਨਾਲ ਆਪਣਾ ਪੈਕ ਬਣਾ ਸਕਦੇ ਹੋ। TRAI ਨੇ ਕੰਪਨੀਆਂ ਨੂੰ 16 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਨਵੇਂ ਨਿਯਮਾਂ ਅਨੁਸਾਰ ਆਪਣੇ MRP ਅਤੇ ਪੈਕ ਦਾ ਖਰੜਾ ਤਿਆਰ ਕਰਕੇ ਦੇਣ ਅਤੇ ਨਾਲ ਹੀ ਇਸਨੂੰ ਆਪਣੀ ਵੈੱਬਸਾਈਟ 'ਤੇ ਵੀ ਅਪਲੋਡ ਕਰਨ।

Published by:Rupinder Kaur Sabherwal
First published:

Tags: Business, Business ideas, DTH