HOME » NEWS » Life

ਕਪਿਲ ਸ਼ਰਮਾ ਨੇ ਪਤਨੀ ਗਿੰਨੀ ਤੇ ਧੀ ਅਨਾਰਿਆ ਨਾਲ ਮਨਾਈ ਦੀਵਾਲੀ, ਸਾਂਝੀਆਂ ਕੀਤੀਆਂ ਤਸਵੀਰਾਂ...

News18 Punjabi | News18 Punjab
Updated: November 15, 2020, 2:38 PM IST
share image
ਕਪਿਲ ਸ਼ਰਮਾ ਨੇ ਪਤਨੀ ਗਿੰਨੀ ਤੇ ਧੀ ਅਨਾਰਿਆ ਨਾਲ ਮਨਾਈ ਦੀਵਾਲੀ, ਸਾਂਝੀਆਂ ਕੀਤੀਆਂ ਤਸਵੀਰਾਂ...
ਕਪਿਲ ਸ਼ਰਮਾ ਨੇ ਪਤਨੀ ਗਿੰਨੀ ਤੇ ਧੀ ਅਨਾਰਿਆ ਨਾਲ ਮਨਾਈ ਦੀਵਾਲੀ, ਸਾਂਝੀਆਂ ਕੀਤੀਆਂ ਤਸਵੀਰਾਂ... (photo credit: instagram/@kapilsharma)

  • Share this:
  • Facebook share img
  • Twitter share img
  • Linkedin share img
ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਪੂਰੇ ਦੇਸ਼ ਨੇ ਦੀਵਾਲੀ ਦਾ ਤਿਉਹਾਰ ਬੜੀ ਸਾਦਗੀ ਨਾਲ ਮਨਾਇਆ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਤੋਂ ਲੈ ਕੇ ਟੀਵੀ ਜਗਤ ਦੇ ਸਿਤਾਰਿਆਂ ਦੀਆਂ ਤਸਵੀਰਾਂ ਛਾਈਆਂ ਹੋਈਆਂ ਹਨ।

ਇਸੇ ਦੌਰਾਨ ਕਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਆਪਣੀ ਪਤਨੀ ਗਿੰਨੀ ਅਤੇ ਬੇਟੀ ਅਨਾਰਿਆ (Kapil Sharma's Wife Ginni and Daughter Anayra) ਸਣੇ ਪਰਿਵਾਰ ਨਾਲ ਦੀਵਾਲੀ ਮਨਾਈ। ਇਹ ਉਨ੍ਹਾਂ ਦੀ ਧੀ ਨਾਲ ਪਹਿਲੀ ਦੀਵਾਲੀ ਸੀ। ਕਪਿਲ ਸ਼ਰਮਾ ਨੇ ਦੀਵਾਲੀ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।







View this post on Instagram






A post shared by Kapil Sharma (@kapilsharma)





ਇਨ੍ਹਾਂ ਤਸਵੀਰਾਂ 'ਚ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ, ਬੇਟੀ ਅਨਾਰਿਆ ਅਤੇ ਮਾਂ ਨਾਲ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ।

ਫੋਟੋ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ ਹੈ-' ' ਮੇਰੇ ਅਤੇ ਮੇਰੇ ਪਰਿਵਾਰ ਵੱਲ਼ੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।
Published by: Gurwinder Singh
First published: November 15, 2020, 2:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading