Home /News /lifestyle /

TVS ਦੀ ਸਸਤੀ ਸਪੋਰਟਸ ਬਾਈਕ ਹੋਈ ਮਹਿੰਗੀ, ਵੇਖੋ ਕੀਮਤਾਂ 'ਚ ਕਿੰਨਾ ਹੋਇਆ ਬਦਲਾਅ ?

TVS ਮੋਟਰ ਕੰਪਨੀ ਨੇ ਭਾਰਤ 'ਚ ਆਪਣੀ ਨਵੀਂ Raider 125 ਸਪੋਰਟੀ ਕਮਿਊਟਰ ਬਾਈਕ (Raider 125 Sporty Commuter Bike) ਦੀ ਕੀਮਤ ਵਧਾ ਦਿੱਤੀ ਹੈ। ਹਾਲਾਂਕਿ, ਨਵੀਂ ਕੀਮਤ ਸਿਰਫ ਬਾਈਕ ਦੇ ਡਿਸਕ ਬ੍ਰੇਕ ਵੇਰੀਐਂਟ ਨੂੰ ਪ੍ਰਭਾਵਿਤ ਕਰਦੀ ਹੈ।

  • Share this:
TVS ਮੋਟਰ ਕੰਪਨੀ ਨੇ ਭਾਰਤ 'ਚ ਆਪਣੀ ਨਵੀਂ Raider 125 ਸਪੋਰਟੀ ਕਮਿਊਟਰ ਬਾਈਕ (Raider 125 Sporty Commuter Bike) ਦੀ ਕੀਮਤ ਵਧਾ ਦਿੱਤੀ ਹੈ। ਹਾਲਾਂਕਿ, ਨਵੀਂ ਕੀਮਤ ਸਿਰਫ ਬਾਈਕ ਦੇ ਡਿਸਕ ਬ੍ਰੇਕ ਵੇਰੀਐਂਟ ਨੂੰ ਪ੍ਰਭਾਵਿਤ ਕਰਦੀ ਹੈ।

ਇਸ ਦੇ ਨਾਲ ਹੀ ਡਰਮ ਬ੍ਰੇਕ ਵੇਰੀਐਂਟ ਨੂੰ ਪੁਰਾਣੇ ਰੇਟ 'ਤੇ ਹੀ ਵੇਚਿਆ ਜਾ ਰਿਹਾ ਹੈ। TVS Raider 125 ਡਿਸਕ ਟ੍ਰਿਮ ਦੀ ਕੀਮਤ ਹੁਣ 90,989 ਰੁਪਏ (ਐਕਸ-ਸ਼ੋਰੂਮ) ਹੈ ਜੋ ਪਹਿਲਾਂ 89,089 ਰੁਪਏ (ਐਕਸ-ਸ਼ੋਰੂਮ) ਸੀ। ਧਿਆਨ ਯੋਗ ਹੈ ਕਿ ਦੋਵੇਂ ਕੀਮਤਾਂ ਮੁੰਬਈ ਬਾਜ਼ਾਰ ਦੀਆਂ ਹਨ।

ਰੇਡਰ 125 ਡ੍ਰਮ ਟ੍ਰਿਮ (Raider 125 Drum Trim) ਦੀ ਕੀਮਤ ਅਜੇ ਵੀ 84,573 ਰੁਪਏ (ਐਕਸ-ਸ਼ੋਰੂਮ, ਮੁੰਬਈ) ਹੈ। ਇਸ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਈ 2022 ਵਿੱਚ TVS ਰੇਡਰ ਦੀ ਕੀਮਤ ਵਧਾਈ ਗਈ ਸੀ। ਉਸ ਸਮੇਂ ਇਸ ਦੀ ਕੀਮਤ 'ਚ 1,620 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਕੋਈ ਹੋਰ ਬਦਲਾਅ ਨਹੀਂ
ਕੀਮਤ ਸੋਧ ਤੋਂ ਇਲਾਵਾ ਬਾਈਕ 'ਚ ਕੋਈ ਹੋਰ ਬਦਲਾਅ ਨਹੀਂ ਕੀਤਾ ਗਿਆ ਹੈ। ਮੋਟਰਸਾਈਕਲ ਉਸੇ 124.8cc, ਸਿੰਗਲ-ਸਿਲੰਡਰ, ਤ੍ਰਿ-ਵਾਲਵ ਇੰਜਣ ਦੁਆਰਾ ਸੰਚਾਲਿਤ ਹੈ ਜੋ 11.2bhp ਦੀ ਪਾਵਰ ਅਤੇ 11.2Nm ਪੀਕ ਟਾਰਕ ਬਣਾਉਂਦਾ ਹੈ।

ਬਾਈਕ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਵਿੱਚ ਇੱਕ LED ਹੈੱਡਲਾਈਟ, ਆਈਡਲ ਸਟਾਪ-ਸਟਾਰਟ ਸਿਸਟਮ, ਦੋ ਰਾਈਡ ਮੋਡ (ਈਕੋ ਅਤੇ ਪਾਵਰ), ਅਤੇ ਫਰਸਟ-ਇਨ-ਸੈਗਮੈਂਟ ਅੰਡਰ-ਸੀਟ ਸਟੋਰੇਜ ਸ਼ਾਮਲ ਹਨ। ਇਸ ਵਿੱਚ LCD ਡਿਜੀਟਲ ਸਪੀਡੋਮੀਟਰ, ਅਤੇ 3V ਆਈ-ਟਚ ਸਟਾਰਟ ਵਰਗੀਆਂ ਵਿਸ਼ੇਸ਼ਤਾਵਾਂ ਵੀ ਮਿਲਦੀਆਂ ਹਨ।

ਤਿੰਨ ਰੰਗਾਂ ਵਿੱਚ ਉਪਲਬਧ ਹੈ
ਇਹ ਗੈਸ-ਚਾਰਜਡ 5-ਸਟੈਪ ਐਡਜਸਟੇਬਲ ਮੋਨੋ-ਸ਼ੌਕ ਸਸਪੈਂਸ਼ਨ (Gas-Charged 5-Step Adjustable Mono-Shock Suspension), ਲੋ-ਫ੍ਰਿਕਸ਼ਨ ਫਰੰਟ ਸਸਪੈਂਸ਼ਨ ਅਤੇ ਸਪਲਿਟ ਸੀਟਾਂ (low-friction front suspension and split seats), 5-ਸਪੀਡ ਗਿਅਰਬਾਕਸ (5-Speed Gearbox) ਅਤੇ 17-ਇੰਚ ਅਲੌਏ ਚੰਕੀ ਵਾਈਡ ਟਾਇਰਾਂ (17-inch Alloy Chunky Wide Tyres) ਨਾਲ ਪੇਸ਼ ਕੀਤਾ ਗਿਆ ਹੈ। ਬਾਈਕ ਨੂੰ ਚਾਰ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ- ਸਟ੍ਰਾਈਕਿੰਗ ਰੈੱਡ (Striking Red), ਬਲੇਜ਼ਿੰਗ ਬਲੂ (Blazing Blue), ਵਿੱਕਡ ਬਲੈਕ (Wicked Black) ਅਤੇ ਫਿਏਰੀ ਯੈਲੋ (Fiery Yellow)।
Published by:rupinderkaursab
First published:

Tags: Auto, Auto industry, Auto news, Automobile, Business, Superbike

ਅਗਲੀ ਖਬਰ