• Home
  • »
  • News
  • »
  • lifestyle
  • »
  • TVS JUPITER 125 FROM PRICE TO SPECIFICATIONS HERE IS EVERYTHING THAT YOU SHOULD KNOW GH AP

ਟੀਵੀਐਸ ਨੇ ਲਾਂਚ ਕੀਤੀ ਨਵੀਂ ਜੁਪੀਟਰ 125, ਕੀਮਤ 73,400 ਤੋਂ ਸ਼ੁਰੂ, ਜਾਣੋ ਇਸ ਦੇ ਫੀਚਰ

ਟੀਵੀਐਸ ਨੇ ਲਾਂਚ ਕੀਤੀ ਨਵੀਂ ਜੁਪੀਟਰ 125, ਕੀਮਤ 73,400 ਤੋਂ ਸ਼ੁਰੂ

  • Share this:
ਟੀਵੀਐਸ ਜੁਪੀਟਰ 125 ਨੂੰ ਹਾਲ ਹੀ ਵਿੱਚ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਇੰਡੀਆ ਯਾਮਾਹਾ ਮੋਟਰ ਨੇ ਇਸ ਨੂੰ 125 ਸੀਸੀ ਸੈਗਮੈਂਟ ਵਿੱਚ ਲਾਂਚ ਕੀਤਾ ਹੈ। ਇਸ 'ਚ ਕਈ ਸੈਗਮੈਂਟ ਫਸਟ ਫੀਚਰਸ ਦਿੱਤੇ ਗਏ ਹਨ। ਕੰਪਨੀ ਨੇ ਆਪਣੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿੱਥੇ ਗਾਹਕ ਟੀਵੀਐਸ ਦੀ ਅਧਿਕਾਰਤ ਡੀਲਰਸ਼ਿਪ 'ਤੇ ਜਾ ਕੇ ਬੁਕਿੰਗ ਕਰਾ ਸਕਦੇ ਹਨ।

ਅੱਜ ਅਸੀਂ ਤੁਹਾਨੂੰ ਇਸ ਦੇ ਸਾਰੇ ਫੀਚਰਸ, ਸਪੈਸੀਫਿਕੇਸ਼ਨਸ ਤੇ ਕੀਮਤਾਂ ਬਾਰੇ ਜਾਣੂ ਕਰਾਵਾਂਗੇ। ਤਾਂ ਜੋ ਤੁਸੀਂ ਫੈਸਲਾ ਕਰ ਸਕੋ ਕਿ ਤੁਸੀਂ ਟੀਵੀਐਸ ਜੁਪੀਟਰ 125 ਇਸ ਪ੍ਰਾਈਸ ਰੇਂਜ ਵਿੱਚ ਖਰੀਦਣੀ ਹੈ ਜਾਂ ਹਨੀਂ। ਆਓ ਝਾਤ ਮਾਰੀਏ ਇਸ ਦੇ ਫੀਚਰਜ਼ 'ਤੇ :

- ਟੀਵੀਐਸ ਜੁਪੀਟਰ 125, 124.8 ਸੀਸੀ ਸਿੰਗਲ ਸਿਲੰਡਰ, 2 ਵਾਲਵ, 4-ਸਟ੍ਰੋਕ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ।

-TVS ਜੁਪੀਟਰ 125 ਦੇ ਪਾਵਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਦਾ ਇੰਜਣ 6500 rpm 'ਤੇ 8.04 bhp ਦੀ ਵੱਧ ਤੋਂ ਵੱਧ ਪਾਵਰ ਅਤੇ 4500 rpm' ਤੇ 10.5 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।

-ਟੀਵੀਐਸ ਜੁਪੀਟਰ 125 ਦਾ ਇੰਜਣ ਸੀਵੀਟੀ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ।

-ਟੀਵੀਐਸ ਜੁਪੀਟਰ 125 ਭਾਰਤੀ ਬਾਜ਼ਾਰ ਵਿੱਚ ਤਿੰਨ ਰੰਗਾਂ ਵਿੱਚ ਵਿਕਰੀ ਲਈ ਉਪਲਬਧ ਹੈ। ਇਨ੍ਹਾਂ ਵਿੱਚ ਸੰਤਰੀ, ਨੀਲਾ ਅਤੇ ਸਲੇਟੀ ਰੰਗ ਸ਼ਾਮਲ ਹਨ।

-TVS ਜੁਪੀਟਰ 125 ਦੇ ਸਾਹਮਣੇ 230 ਮਿਲੀਮੀਟਰ ਡਿਸਕ ਬ੍ਰੇਕ ਜਾਂ 130 ਮਿਲੀਮੀਟਰ ਡਰੱਮ ਬ੍ਰੇਕ ਦੀ ਚੋਣ ਦਾ ਵਿਕਲਪ ਹੈ। ਇਸ ਦੇ ਨਾਲ ਹੀ ਇਸ ਦੇ ਰਿਅਰ 'ਚ 130 ਮਿਲੀਮੀਟਰ ਦਾ ਡਰੱਮ ਬ੍ਰੇਕ ਦਿੱਤਾ ਗਿਆ ਹੈ।

-ਟੀਵੀਐਸ ਜੁਪੀਟਰ 125 ਦੀ ਲੰਬਾਈ 1852 ਮਿਲੀਮੀਟਰ, ਚੌੜਾਈ 681 ਮਿਲੀਮੀਟਰ ਤੇ ਉਚਾਈ 1168 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 1275 ਮਿਲੀਮੀਟਰ ਹੈ। ਇਸ ਦੇ ਨਾਲ ਹੀ ਇਸ ਦੀ ਗਰਾਊਂਡ ਕਲੀਅਰੈਂਸ 163 ਮਿਲੀਮੀਟਰ ਹੈ। ਇਸ ਦੀ ਸੀਟ ਦੀ ਉਚਾਈ 790 ਮਿਲੀਮੀਟਰ ਹੈ। ਟੀਵੀਐਸ ਜੁਪੀਟਰ 125 ਦਾ ਵਜ਼ਨ 108 ਕਿਲੋਗ੍ਰਾਮ ਹੈ।

-ਟੀਵੀਐਸ ਜੁਪੀਟਰ 125 ਦੇ ਅਗਲੇ ਪਾਸੇ ਟੈਲੀਸਕੋਪਿਕ ਹਾਈਡ੍ਰੌਲਿਕਸ ਹਨ ਅਤੇ ਪਿਛਲੇ ਪਾਸੇ ਮੋਨੋਟਿਊਬ ਇਨਵਰਟਿਡ ਗੈਸ ਫਿਲਡ ਸ਼ੌਕਸ (ਐਮਆਈਜੀ) ਦੇ ਨਾਲ ਸਪਰਿੰਗ ਏਡਿਡ 3-ਸਟੈਪ ਐਡਜਸਟੇਬਲ ਸਸਪੈਂਸ਼ਨ ਹੈ।

-ਟੀਵੀਐਸ ਜੁਪੀਟਰ 125 ਵਿੱਚ 5.1 ਲੀਟਰ ਦੀ ਸਮਰੱਥਾ ਵਾਲਾ ਇੱਕ ਪੈਟਰੋਲ ਟੈਂਕ ਹੈ। ਇਸ ਵਿੱਚ ਤੁਹਾਨੂੰ 33 ਲੀਟਰ ਅੰਡਰ-ਸੀਟ ਸਟੋਰੇਜ ਮਿਲਦੀ ਹੈ।

ਭਾਰਤੀ ਬਾਜ਼ਾਰ ਵਿੱਚ ਟੀਵੀਐਸ ਜੁਪੀਟਰ 125 ਦੇ ਸ਼ੀਟ ਮੈਟਲ ਵੇਰੀਐਂਟ ਦੀ ਦਿੱਲੀ ਐਕਸ-ਸ਼ੋਅਰੂਮ ਵਿੱਚ ਕੀਮਤ 73,400 ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ ਡਰੱਮ ਅਲੌਏ ਵੇਰੀਐਂਟ ਦੀ ਕੀਮਤ 76,800 ਰੁਪਏ ਹੈ। ਜਦੋਂ ਕਿ, ਇਸ ਦੇ ਡਿਸਕ ਵੇਰੀਐਂਟ (ਟੀਵੀਐਸ ਜੁਪੀਟਰ 125 ਦੀ ਕੀਮਤ) ਦੀ ਕੀਮਤ 81,300 ਰੁਪਏ ਹੈ।
First published:
Advertisement
Advertisement