ਅੱਜਕਲ ਮਾਰਕੀਟ ਵਿੱਚ ਸਰੋਕਟੀ ਤੇ ਐਕਰੈਸਿਵ ਲੁਕਸ ਵਾਲੇ ਟੂ-ਵ੍ਹੀਲਰਸ ਦੀ ਕਾਫੀ ਡਿਮਾਂਡ ਹੈ। ਸਕੂਟਰ ਸੈਗਮੈਂਟ ਵਿੱਚ ਇਸ ਦੀ ਮੰਗ ਸਭ ਤੋਂ ਵੱਧ ਹੈ। ਅਲੱਗ ਅਲੱਗ ਸਪੋਰਟੀ ਲੁਕ ਵਾਲੇ ਸਕੂਟਰਾਂ ਵਿੱਚ ਬਾਕੀ ਬ੍ਰਾਂਡਸ ਦੇ ਨਾਲ-ਨਾਲ Ntorq ਦਾ ਨਾਂ ਵੀ ਪ੍ਰਮੁਖਤਾ ਨਾਲ ਲਿਆ ਜਾਂਦਾ ਹੈ।
TVS ਮੋਟਰ ਜਲਦ ਹੀ ਆਪਣੇ ਮਸ਼ਹੂਰ Ntorq 125 ਸਪੋਰਟੀ ਸਕੂਟਰ ਦਾ ਨਵਾਂ ਵੇਰੀਐਂਟ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ ਆਉਣ ਵਾਲੇ ਇਸ ਨਵੇਂ ਵ੍ਹੀਕਲ ਦੇ ਨਾਮ ਦੀ ਪੁਸ਼ਟੀ ਹੋਣੀ ਬਾਕੀ ਹੈ, ਕੰਪਨੀ ਨੇ ਇਸਦੇ ਲਈ ਇੱਕ ਟੀਜ਼ਰ ਜਾਰੀ ਕੀਤਾ ਹੈ। ਇਹ ਸੁਝਾਅ ਦਿੰਦਾ ਹੈ ਕਿ ਇਸਨੂੰ Ntorq 125 XT ਕਿਹਾ ਜਾ ਸਕਦਾ ਹੈ।
ਨਵਾਂ Ntorq ਵੇਰੀਐਂਟ ਮੌਜੂਦਾ ਸਕੂਟਰ ਨਾਲੋਂ ਵੀ ਜ਼ਿਆਦਾ ਕਿੱਟ-ਅੱਪ ਮਾਡਲ ਬਣ ਸਕਦਾ ਹੈ। ਨਵੇਂ ਸਕੂਟਰ 'ਚ ਵਾਧੂ ਤਕਨੀਕ, LED ਲਾਈਟਿੰਗ ਅਤੇ ਨਵੇਂ ਰਾਈਡਿੰਗ ਮੋਡ ਦੇਖਣ ਨੂੰ ਮਿਲ ਸਕਦੇ ਹਨ। ਜਿਸ ਨਾਲ ਇਸ ਨੂੰ ਹੋਰ ਵੀ ਵਧੀਆ ਬਣਾਇਆ ਜਾਵੇਗਾ। ਹਾਲਾਂਕਿ, ਪਾਵਰਟ੍ਰੇਨ ਵਿੱਚ ਕਿਸੇ ਬਦਲਾਅ ਦੀ ਉਮੀਦ ਨਹੀਂ ਕੀਤੀ ਜਾ ਰਹੀ ਹੈ ਜੋ ਕਿ 125cc ਸਿੰਗਲ-ਸਿਲੰਡਰ ਇੰਜਣ ਵਾਂਗ ਹੀ ਰਹੇਗਾ।
ਕੀ ਹੋਵੇਗੀ ਇਸ ਨਵੇਂ ਸਕੂਟਰ ਦੀ ਕੀਮਤ : ਨਵੇਂ ਸਕੂਟਰ ਨੂੰ ਮੌਜੂਦਾ ਮਾਡਲ ਵਾਂਗ ਹੀ ਸਸਪੈਂਸ਼ਨ ਅਤੇ ਬ੍ਰੇਕਿੰਗ ਮਿਲੇਗੀ। ਜਿੱਥੋਂ ਤੱਕ TVS ਦੀ ਨਵੀਂ Ntorq ਵੇਰੀਐਂਟ ਦੀ ਕੀਮਤ ਦਾ ਸਵਾਲ ਹੈ, ਸਕੂਟਰ ਨੂੰ ਮੌਜੂਦਾ 'ਐਕਸਪੀ' ਟ੍ਰਿਮ ਨਾਲੋਂ ਮਹਿੰਗਾ ਬਣਾਇਆ ਜਾ ਸਕਦਾ ਹੈ। ਮੌਜੂਦਾ ਮਾਡਲ ਦੀ ਕੀਮਤ 89,211 ਰੁਪਏ (ਐਕਸ-ਸ਼ੋਰੂਮ) ਹੈ। ਨਵੇਂ ਮਾਡਲ ਦੀ ਲਾਂਚਿੰਗ ਅਗਲੇ ਕੁਝ ਹਫ਼ਤਿਆਂ ਵਿੱਚ ਹੋਣ ਦੀ ਸੰਭਾਵਨਾ ਹੈ। TVS ਦੀ ਨਵੀਂ Ntorq ਮਾਰਕੀਟ ਵਿੱਚ ਮੌਜੂਦ ਸੁਜ਼ੂਕੀ ਐਵੇਨਿਸ 125, ਹੌਂਡਾ ਡੀਓ ਅਤੇ Aprilia SR125 ਸਮੇਤ ਸੈਗਮੈਂਟ ਵਿੱਚ ਹੋਰ ਸਪੋਰਟੀ ਸਕੂਟਰਾਂ ਨੂੰ ਟੱਕਰ ਦੇਵੇਗੀ।
ਇਹ ਹੈ ਕੰਪਨੀ ਦੀ ਯੋਜਨਾ : TVS ਮੋਟਰ ਕੰਪਨੀ ਨੇ ਹਾਲ ਹੀ ਵਿੱਚ ਮਾਰਕਿਟ ਲਈ Norton ਵਿੱਚ $100 ਮਿਲੀਅਨ ਦੇ ਵਾਧੂ ਨਿਵੇਸ਼ ਦੀ ਘੋਸ਼ਣਾ ਕੀਤੀ ਹੈ ਅਤੇ ਫੈਕਟਰੀ ਰੇਸਿੰਗ ਟੀਮ ਲਈ PETRONAS ਨਾਲ ਆਪਣੀ ਨਵੀਂ ਭਾਈਵਾਲੀ ਦਾ ਵੀ ਐਲਾਨ ਕੀਤਾ ਹੈ। ਇਸ ਨੇ ਭਾਰਤ ਵਿੱਚ ਵਪਾਰਕ ਵਾਹਨ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: TVS Ntorq 125 XT