Home /News /lifestyle /

ਸ਼ਾਨਦਾਰ ਫੀਚਰਸ ਤੇ ਲੰਬੀ ਰੇਂਜ ਦੇ ਨਾਲ ਆ ਰਿਹਾ ਹੈ TVS ਦਾ ਨਵਾਂ ਇਲੈਕਟ੍ਰਿਕ ਸਕੂਟਰ

ਸ਼ਾਨਦਾਰ ਫੀਚਰਸ ਤੇ ਲੰਬੀ ਰੇਂਜ ਦੇ ਨਾਲ ਆ ਰਿਹਾ ਹੈ TVS ਦਾ ਨਵਾਂ ਇਲੈਕਟ੍ਰਿਕ ਸਕੂਟਰ

ਸ਼ਾਨਦਾਰ ਫੀਚਰਸ ਤੇ ਲੰਬੀ ਰੇਂਜ ਦੇ ਨਾਲ ਆ ਰਿਹਾ ਹੈ TVS ਦਾ ਨਵਾਂ ਇਲੈਕਟ੍ਰਿਕ ਸਕੂਟਰ

ਸ਼ਾਨਦਾਰ ਫੀਚਰਸ ਤੇ ਲੰਬੀ ਰੇਂਜ ਦੇ ਨਾਲ ਆ ਰਿਹਾ ਹੈ TVS ਦਾ ਨਵਾਂ ਇਲੈਕਟ੍ਰਿਕ ਸਕੂਟਰ

Electric scooters in India: ਇਹ ਮੈਕਸੀ ਸਕੂਟਰ ਸੈਗਮੈਂਟ 'ਚ ਆ ਸਕਦਾ ਹੈ, ਜਿਸ 'ਚ ਸ਼ਾਰਪ ਲੁੱਕ ਅਤੇ ਡਿਜ਼ਾਈਨ ਦੇਖਣ ਨੂੰ ਮਿਲੇਗਾ। ਪ੍ਰੀਮੀਅਮ ਇਲੈਕਟ੍ਰਿਕ ਸਕੂਟਰ ਸੈਗਮੈਂਟ 'ਤੇ ਆਉਂਦੇ ਹੋਏ, TVS Creon ਨੂੰ ਇੱਕ ਵੱਡਾ ਟੱਚਸਕਰੀਨ ਪੈਨਲ ਮਿਲੇਗਾ, ਜੋ ਕਿ ਸਾਰੀਆਂ ਜ਼ਰੂਰੀ ਜਾਣਕਾਰੀਆਂ ਦਿਖਾਏਗਾ।

ਹੋਰ ਪੜ੍ਹੋ ...
  • Share this:
Electric vehicles in high demand: ਇਲੈਕਟ੍ਰਿਕ ਵਾਹਨਾਂ (Electric vehicles) ਦੀ ਲਗਾਤਾਰ ਵਧਧੀ ਮੰਗ ਵਿਚਕਾਰ ਕਈ ਕੋਪਹੀਆ ਵਾਹਨ ਕੰਪਨੀਆਂ ਇਸ ਦੌੜ ਵਿੱਚ ਨਵੇਂ ਤੋਂ ਨਵੇਂ ਇਲੈਕਟ੍ਰਿਕ ਸਕੂਟਰ ਲਾਂਚ ਕਰ ਰਹੀਆਂ ਹਨ। ਹੁਣ ਵੈਟਰਨ ਦੋਪਹੀਆ ਵਾਹਨ ਕੰਪਨੀ TVS ਜਲਦ ਹੀ ਆਪਣਾ ਦੂਜਾ ਇਲੈਕਟ੍ਰਿਕ ਸਕੂਟਰ (Electric scooter) ਲਾਂਚ ਕਰਨ ਜਾ ਰਹੀ ਹੈ ਜੋ 2018 ਆਟੋ ਐਕਸਪੋ 'ਚ ਸ਼ੋਅਕੇਸ ਕ੍ਰੇਅਨ 'ਤੇ ਆਧਾਰਿਤ ਹੋ ਸਕਦਾ ਹੈ। ਹਾਲ ਹੀ 'ਚ ਬੈਂਗਲੁਰੂ 'ਚ TVS Creon ਇਲੈਕਟ੍ਰਿਕ ਸਕੂਟਰ (Electric scooter) ਟੈਸਟਿੰਗ ਦੀ ਤਸਵੀਰ ਸਾਹਮਣੇ ਆਈ ਸੀ ਅਤੇ ਉਦੋਂ ਤੋਂ ਹੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਤੇ ਲੋਕ TVS iCube ਤੋਂ ਬਾਅਦ ਬਿਹਤਰ ਬੈਟਰੀ ਰੇਂਜ ਵਾਲੇ ਇਲੈਕਟ੍ਰਿਕ ਸਕੂਟਰ ਦੀ ਉਡੀਕ ਕਰ ਰਹੇ ਹਨ।

ਮਿਲਣਗੇ ਇਹ ਫੀਚਰਸ
ਫਿਲਹਾਲ ਜੇਕਰ ਅਸੀਂ ਆਉਣ ਵਾਲੇ TVS Creon ਦੀ ਗੱਲ ਕਰੀਏ ਤਾਂ ਇਹ ਮੈਕਸੀ ਸਕੂਟਰ ਸੈਗਮੈਂਟ 'ਚ ਆ ਸਕਦਾ ਹੈ ਅਤੇ ਇਸ ਨੂੰ ਸ਼ਾਰਪ ਲੁੱਕ ਅਤੇ ਡਿਜ਼ਾਈਨ ਮਿਲੇਗਾ। ਪ੍ਰੀਮੀਅਮ ਇਲੈਕਟ੍ਰਿਕ ਸਕੂਟਰ ਸੈਗਮੈਂਟ 'ਚ ਆਉਣ ਵਾਲੇ TVS Creon 'ਚ ਵੱਡਾ ਟੱਚਸਕਰੀਨ ਪੈਨਲ ਦਿੱਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਸਟੈਪ-ਅੱਪ ਸੀਟ ਡਿਜ਼ਾਈਨ, ਇੰਟੀਗ੍ਰੇਟਿਡ ਗ੍ਰੈਬ ਰੇਲਜ਼ ਅਤੇ ਆਇਤਾਕਾਰ ਰੀਅਰ ਵਿਊ ਮਿਰਰ ਦੇਖਣ ਨੂੰ ਮਿਲ ਸਕਦੇ ਹਨ ਅਤੇ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ TVS Creon ਇਲੈਕਟ੍ਰਿਕ ਸਕੂਟਰ 'ਚ ਅਲੈਕਸਾ ਵਾਇਸ ਕਮਾਂਡ, ਲਾਈਵ ਵਾਹਨ ਟਰੈਕਿੰਗ, ਜੀਓ ਫੈਂਸਿੰਗ, ਕਰੈਸ਼ ਅਲਰਟ ਵਰਗੇ ਫੀਚਰ ਵੀ ਸਾਨੂੰ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ TVS SmartXonnect ਐਪ ਰਾਹੀਂ ਇਹ ਇਲੈਕਟ੍ਰਿਕ ਸਕੂਟਰ ਐਂਟੀ ਥੈਫਟ ਅਲਰਟ, ਨੇਵੀਗੇਸ਼ਨ ਅਸਿਸਟ ਅਤੇ ਲਾਸਟ ਪਾਰਕਡ ਲੋਕੇਸ਼ਨ ਸਮੇਤ ਕਈ ਵਿਸ਼ੇਸ਼ ਫੀਚਰਸ ਆਫਰ ਕਰ ਸਕਦਾ ਹੈ।

TVS ਦੀ ਇਸ ਨਵੀਂ ਇਲੈਕਟ੍ਰਿਕ ਸਕੂਟਕ ਵਿੱਚ ਮਿਲੇਗੀ ਬਿਹਤਰ ਰੇਂਜ ਅਤੇ ਗਤੀ
ਤੁਹਾਨੂੰ ਦੱਸ ਦੇਈਏ ਕਿ ਕੰਪਨੀ TVS iCube ਤੋਂ ਵੱਡੇ ਬੈਟਰੀ ਪੈਕ ਦੇ ਨਾਲ TVS Creon ਨੂੰ ਲਾਂਚ ਕਰ ਸਕਦੀ ਹੈ ਅਤੇ ਜਿਸ ਕਾਰਨ ਇਸਦੀ ਰੇਂਜ ਵੀ ਬਿਹਤਰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ TVS ਦਾ ਇਹ ਸਕੂਟਰ ਇਕ ਵਾਰ ਚਾਰਜ ਕਰਨ 'ਤੇ ਈਕੋ ਮੋਡ 'ਚ 150 ਕਿਲੋਮੀਟਰ ਤੱਕ ਗੱਡੀ ਚਲਾ ਸਕਦਾ ਹੈ। ਇਸ ਦੇ ਨਾਲ ਹੀ ਇਸ ਦੀ ਟਾਪ ਸਪੀਡ 100 kmph ਤੱਕ ਹੋਣ ਦੀ ਉਮੀਦ ਹੈ।
Published by:Tanya Chaudhary
First published:

Tags: Car Bike News, Electric Scooter, Tvs

ਅਗਲੀ ਖਬਰ