Twitter Blue Tick To Cost: ਟਵਿੱਟਰ ਪਸੰਦ ਕਰਨ ਵਾਲੇ ਉਪਭੋਗਤਾਵਾਂ ਦਾ ਖਰਚ ਹੁਣ ਹਰ ਮਹੀਨੇੇ ਵੱਧਣ ਜਾ ਰਿਹਾ ਹੈ। ਦਰਅਸਲ, ਐਲੋਨ ਮਸਕ (Elon Musk) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਲੂ ਟਿੱਕ ਲਈ ਪੈਸੇ ਦੇਣੇ ਹੋਣਗੇ। ਐਲੋਨ ਮਸਕ ਨੇ ਟਵੀਟ ਕਰ ਇਸ ਗੱਲ ਨੂੰ ਸਪਸ਼ਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਹੁਣ ਯੂਜ਼ਰਸ ਨੂੰ ਬਲੂ ਟਿੱਕ ਲਈ ਹਰ ਮਹੀਨੇ 8 ਡਾਲਰ ਯਾਨੀ ਲਗਭਗ 600 ਰੁਪਏ ਦੇਣੇ ਹੋਣਗੇ। ਮਸਕ ਨੇ ਇਸ ਬਾਰੇ ਲਗਾਤਾਰ ਕਈ ਟਵੀਟ ਕੀਤੇ।
ਮਸਕ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਟਵਿੱਟਰ ਦੇ ਨਵੇਂ ਮਾਲਕ ਅਤੇ ਟੇਸਲਾ ਕੰਪਨੀ ਦੇ ਸੀਈਓ ਐਲੋਨ ਮਸਕ ਨੇ ਕਿਹਾ ਕਿ ਟਵਿੱਟਰ 'ਤੇ ਬਲੂ ਟਿਕ ਕਿਸ ਕੋਲ ਹੈ, ਕਿਸ ਕੋਲ ਨਹੀਂ ਹੈ, ਦਾ ਮੌਜੂਦਾ ਤਰੀਕਾ ਬਕਵਾਸ ਅਤੇ ਬੇਤੁਕਾ ਹੈ। ਲੋਕਾਂ ਦੇ ਹੱਥਾਂ ਵਿੱਚ ਸੱਤਾ ਹੋਣੀ ਚਾਹੀਦੀ ਹੈ। ਹੁਣ ਟਵਿਟਰ 'ਤੇ ਬਲੂ ਟਿੱਕ ਲਈ ਹਰ ਮਹੀਨੇ ਤੁਹਾਨੂੰ 8 ਡਾਲਰ ਯਾਨੀ ਲਗਭਗ 600 ਰੁਪਏ ਦੇਣੇ ਪੈਣਗੇ।
ਭੁਗਤਾਨ ਕਰਨ ਵਾਲਿਆਂ ਨੂੰ ਮਿਲਣਗੀਆਂ ਇਹ ਸਹੂਲਤਾਂ
ਐਲੋਨ ਮਸਕ ਨੇ ਇਸ ਟਵੀਟ ਰਾਹੀਂ ਹੋਰ ਜਾਣਕਾਰੀ ਦਿੱਤੀ ਹੈ। ਮਸਕ ਨੇ ਦੱਸਿਆ ਕਿ ਜੇਕਰ ਕੋਈ ਯੂਜ਼ਰ ਬਲੂ ਟਿੱਕ ਦੇ 8 ਡਾਲਰ ਦੇ ਰਿਹਾ ਹੈ ਤਾਂ ਉਸ ਨੂੰ ਕੀ ਦਿੱਤਾ ਜਾਵੇਗਾ। ਮਸਕ ਨੇ ਕਿਹਾ ਕਿ ਬਲੂ ਟਿੱਕ ਵਾਲੇ ਲੋਕਾਂ ਨੂੰ ਜਵਾਬ, ਖੋਜ ਅਤੇ ਜ਼ਿਕਰ ਵਿੱਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੂੰ ਲੰਬੇ ਵੀਡੀਓ ਅਤੇ ਆਡੀਓ ਪੋਸਟ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸ਼ਤਿਹਾਰ ਵੀ ਪਹਿਲਾਂ ਨਾਲੋਂ ਅੱਧੇ ਹੋਣਗੇ। ਐਲੋਨ ਮਸਕ ਨੇ ਅੱਗੇ ਲਿਖਿਆ ਕਿ ਪੇਵਾਲ ਰਾਹੀਂ ਪ੍ਰਕਾਸ਼ਕਾਂ ਨੂੰ ਸਾਡੇ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business ideas, Elon Musk, Twitter