HOME » NEWS » Life

ਇੰਡੀਅਨ ਟੂਰਿਸਟਾਂ ਵਲੋਂ ਮਨਾਲੀ ਚ ਹੋਈ ਭੀੜ ਕਾਰਨ ਮੀਮਜ਼ ਨਾਲ਼ ਭਰਿਆ ਟਵਿੱਟਰ

News18 Punjabi | Trending Desk
Updated: July 6, 2021, 3:28 PM IST
share image
ਇੰਡੀਅਨ ਟੂਰਿਸਟਾਂ ਵਲੋਂ ਮਨਾਲੀ ਚ ਹੋਈ ਭੀੜ ਕਾਰਨ ਮੀਮਜ਼ ਨਾਲ਼ ਭਰਿਆ ਟਵਿੱਟਰ
ਇੰਡੀਅਨ ਟੂਰਿਸਟਾਂ ਵਲੋਂ ਮਨਾਲੀ ਚ ਹੋਈ ਭੀੜ ਕਾਰਨ ਮੀਮਜ਼ ਨਾਲ਼ ਭਰਿਆ ਟਵਿੱਟਰ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ ਘੱਟ ਰਹੇ ਹਨ ਜਿਸਦੇ ਚਲਦੇ ਟੂਰਿਸਟਾਂ ਨੇ ਘੁੰਮਣਾ-ਫਿਰਨਾ ਸ਼ੁਰੂ ਕਰ ਦਿੱਤਾ ਹੈ । ਘੁੰਮਣ ਦੇ ਸ਼ੌਕੀਨ ਗਰਮੀ ਦੇ ਇਸ ਮੌਸਮ ਵਿੱਚ ਗਰਮੀ ਤੋਂ ਬਚਣ ਲਈ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵੱਲ ਜਾ ਰਹੇ ਹਨ । ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਕੋਵਿਡ-19 ਸੰਬੰਧੀ ਲੱਗੀਆਂ ਪਾਬੰਦੀਆਂ ਨੂੰ ਘੱਟ ਕੀਤਾ ਸੀ ਜਿਸਦੇ ਚਲ਼ਦੇ ਹੁਣ ਸੈਲਾਨੀ ਪਹਾੜੀ ਥਾਵਾਂ ਤੇ ਘੁੰਮਣ ਜਾ ਰਹੇ ਹਨ । ਇਹਨਾਂ ਵਿੱਚੋਂ ਮੁੱਖ ਘੁੰਮਣ ਵਾਲੀਆਂ ਥਾਵਾਂ ਹਨ-ਸ਼ਿਮਲਾ, ਕੁਲੂ, ਮਨਾਲੀ, ਧਰਮਸ਼ਾਲਾ ਆਦਿ,ਹਿਮਾਚਲ ਪ੍ਰਦੇਸ਼ ਵਿੱਚ ਇਹਨਾਂ ਥਾਵਾਂ ਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ ।

ਇਸ ਵੀਕੈਂਡ ਦੇ ਦੌਰਾਨ ਮਨਾਲੀ ਗਏ ਸੈਲਾਨੀਆਂ ਦੀਆਂ ਭੀੜ ਵਾਲੀਆਂ ਫੋਟੋਆਂ ਇੰਟਰਨੈੱਟ ਤੇ ਕਾਫੀ ਵਾਇਰਲ ਹੋਈਆਂ ਹਨ ।ਸ਼ਿਮਲਾ ਹੋਟਲ ਤੇ ਰੈਸਟੋਰੈਂਟ ਐਸ਼ੋਸੀਏਸ਼ਨ ਦੇ ਪ੍ਰਧਾਨ ਸੰਜੇ ਸੂਦ ਨੇ ਪੀਟੀਆਈ ਨਾਲ਼ ਗੱਲ ਕਰਦਿਆਂ ਕਿਹਾ ਕਿ, ਸਰਕਾਰ ਵੱਲੋਂ ਰਾਜ ਵਿੱਚ ਆਰਟੀਪੀਸੀ ਰਿਪੋਰਟ ਤੇ ਈ-ਕੋਵਿਡ ਪਾਸ ਦੀ ਸ਼ਰਤ ਵਾਪਸ ਲੈਣ ਨਾਲ਼ ਸੈਰ-ਸਪਾਟੇ ਨੂੰ ਕਾਫੀ ਹੁਲਾਰਾ ਮਿਲਿਆ ਹੈ ।

ਟੂਰਿਜ਼ਮ ਇੰਡਸਟਰੀ ਸਟੇਕਹੋਲਡਰ ਐਸ਼ੋਸਈਏਸ਼ਨ ਦੇ ਪ੍ਰਧਾਨ ਮਹਿੰਦਰ ਸੇਠ ਨੇ ਪੀਟੀਆਈ ਨਾਲ਼ ਗੱਲ ਕਰਦਿਆਂ ਕਿਹਾ ਕਿ ਵੀਕੈਂਡ ਦੇ ਦੌਰਾਨ ਹੋਟਲ ਲਗਭਗ 60-90 ਪ੍ਰਤੀਸ਼ਤ ਤੱਕ ਭਰੇ ਰਹਿੰਦੇ ਹਨ ਜਦਿ ਆਮ ਦਿਨਾਂ ਵਿੱਚ ਇਹ 40-45 ਪ੍ਰਤੀਸ਼ਤ ਤੱਕ ਬੁੱਕ ਹੁੰਦੇ ਹਨ ।
ਜਿਓ ਹੀ ਕਾਫੀ ਭੀੜ-ਭੜੱਕੇ ਵਾਲੀ ਮਨਾਲੀ ਦੀਆਂ ਸੜਕਾਂ ਦੀ ਫੋਟੋਆਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਦੋਂ ਹੀ ਲੋਕਾਂ ਨੇ ਇਹਨਾਂ ਫੋਟੋਆਂ ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕੁਝ ਲੋਕਾਂ ਨੇ ਇਹਨਾਂ ਫੋਟੋਆਂ ਨੂੰ ਦੇਖ ਕੇ ਸਮਾਜਿਕ ਦੂਰੀ ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਤਾਂ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਮੀਮਜ਼ ਤੇ ਚੁਟਕੁਲੇ ਬਣਾਉਣੇ ਸ਼ੁਰੂ ਕਰ ਦਿੱਤੇ ।

ਪਿਛਲੇ ਮਹੀਨੇ ਬਾਰਡਰਾਂ ਦੇ ਖੁੱਲਣ ਨਾਲ਼ ਕਈ ਵਹੀਕਲਾਂ ਦੀ ਕਤਾਰਾਂ ਵਾਲੀਆਂ ਫੋਟੋਆਂ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ।ਇਹਨਾਂ ਕਤਾਰਾਂ ਵਿੱਚ ਲੱਗੇ ਵਾਹਨਾਂ ਦਾ ਕਾਰਨ ਇਹ ਸੀ ਕਿ ਪੁਲਿਸ ਨੇ ਦੂਜੇ ਰਾਜਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਕੋਰੋਨਾ ਦੇ ਈ-ਪਾਸ ਲਈ ਰੋਕ ਲਿਆ ਸੀ ਜਿਸ ਕਾਰਨ ਉੱਥੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਸਨ ।
Published by: Ramanpreet Kaur
First published: July 6, 2021, 3:28 PM IST
ਹੋਰ ਪੜ੍ਹੋ
ਅਗਲੀ ਖ਼ਬਰ