Home /News /lifestyle /

Upcoming Cars: ਅਗਲੇ ਹਫ਼ਤੇ ਭਾਰਤ ਵਿੱਚ ਲਾਂਚ ਹੋਣ ਜਾ ਰਹੀਆਂ ਇਹ ਕਾਰਾਂ, ਜਾਣੋ ਫੀਚਰਸ

Upcoming Cars: ਅਗਲੇ ਹਫ਼ਤੇ ਭਾਰਤ ਵਿੱਚ ਲਾਂਚ ਹੋਣ ਜਾ ਰਹੀਆਂ ਇਹ ਕਾਰਾਂ, ਜਾਣੋ ਫੀਚਰਸ

Upcoming Cars: ਅਗਲੇ ਹਫ਼ਤੇ ਭਾਰਤ ਵਿੱਚ ਲਾਂਚ ਹੋਣ ਜਾ ਰਹੀਆਂ ਇਹ ਕਾਰਾਂ, ਜਾਣੋ ਫੀਚਰਸ

Upcoming Cars: ਅਗਲੇ ਹਫ਼ਤੇ ਭਾਰਤ ਵਿੱਚ ਲਾਂਚ ਹੋਣ ਜਾ ਰਹੀਆਂ ਇਹ ਕਾਰਾਂ, ਜਾਣੋ ਫੀਚਰਸ

ਇਸ ਮਹੀਨੇ ਭਾਰਤ ਵਿੱਚ ਕਾਰਾਂ ਦੇ ਕਈ ਨਵੇਂ ਮਾਡਲ ਬਾਜ਼ਾਰ ਵਿੱਚ ਲਾਂਚ ਹੋਣ ਜਾ ਰਹੇ ਹਨ। ਅਲ ਮਾਰੂਤੀ ਬ੍ਰੇਜ਼ਾ ਨੂੰ ਇਸ ਮਹੀਨੇ ਦੇ ਪਹਿਲੇ ਹਫ਼ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਬਾਅਦ ਟੋਇਟਾ ਦੀ ਅਰਬਨ ਕਰੂਜ਼ਰ ਹਾਈਰਾਈਡਰ ਭਾਰਤੀ ਬਾਜ਼ਾਰ ਵਿੱਚ ਆ ਗਈ ਹੈ। ਇਸੇ ਲੜੀ ਦੇ ਤਹਿਤ ਹੀ ਅਗਲੇ ਹਫ਼ਤੇ 2 ਨਵੀਆਂ ਕਾਰਾਂ ਲਾਂਚ ਹੋਣ ਜਾ ਰਹੀਆਂ ਹਨ।

ਹੋਰ ਪੜ੍ਹੋ ...
  • Share this:
ਇਸ ਮਹੀਨੇ ਭਾਰਤ ਵਿੱਚ ਕਾਰਾਂ ਦੇ ਕਈ ਨਵੇਂ ਮਾਡਲ ਬਾਜ਼ਾਰ ਵਿੱਚ ਲਾਂਚ ਹੋਣ ਜਾ ਰਹੇ ਹਨ। ਅਲ ਮਾਰੂਤੀ ਬ੍ਰੇਜ਼ਾ ਨੂੰ ਇਸ ਮਹੀਨੇ ਦੇ ਪਹਿਲੇ ਹਫ਼ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਬਾਅਦ ਟੋਇਟਾ ਦੀ ਅਰਬਨ ਕਰੂਜ਼ਰ ਹਾਈਰਾਈਡਰ ਭਾਰਤੀ ਬਾਜ਼ਾਰ ਵਿੱਚ ਆ ਗਈ ਹੈ। ਇਸੇ ਲੜੀ ਦੇ ਤਹਿਤ ਹੀ ਅਗਲੇ ਹਫ਼ਤੇ 2 ਨਵੀਆਂ ਕਾਰਾਂ ਲਾਂਚ ਹੋਣ ਜਾ ਰਹੀਆਂ ਹਨ। ਅਗਲੇ ਹਫ਼ਤੇ Audi 8L ਅਤੇ Hyundai Tucson ਕਾਰਾਂ ਭਾਰਤੀ ਬਾਜ਼ਾਰ ਵਿੱਚ ਲਾਂਚ ਹੋਣਗੀਆਂ। ਆਓ ਜਾਣਦੇ ਹਾਂ, ਲਾਂਚ ਹੋਣ ਜਾ ਰਹੀਆਂ ਇਨ੍ਹਾਂ ਕਾਰਾਂ ਬਾਰੇ ਡਿਟੇਲ-

Audi A8 L ਦੇ ਫੀਚਰ

ਦੱਸ ਦੇਈਏ ਕਿ Audi A8 L ਫੇਸਲਿਫਟ ਮਾਡਲ ਵਿੱਚ ਵੀ ਕਈ ਬਦਲਾਅ ਦੇਖਣ ਨੂੰ ਮਿਲਣਗੇ। ਐਕਸਟੀਰਿਅਰ ਦੀ ਗੱਲ ਕਰੀਏ ਤਾਂ ਇਹ ਕਾਰ ਨਵੇਂ ਡਿਜ਼ਾਈਨ ਕੀਤੇ ਗ੍ਰਿਲਸ ਦੇ ਨਾਲ ਆਵੇਗੀ। ਇਸ ਤੋਂ ਇਲਾਵਾ ਨਵੇਂ ਮਾਡਲ 'ਚ ਔਡੀ ਦੇ ਨਵੇਂ ਡਿਜੀਟਲ ਮੈਟਰਿਕਸ LED ਹੈੱਡਲੈਂਪਸ, ਫਾਗ ਲੈਂਪ ਅਤੇ ਅਪਡੇਟਡ ਸਟ੍ਰਿਪ ਸਰਾਊਂਡ ਵੀ ਉਪਲੱਬਧ ਹੋਣਗੇ। ਕੰਪਨੀ ਇਸ ਲਗਜ਼ਰੀ ਕਾਰ ਦੀ ਕੀਮਤ ਤੋਂ 12 ਜੁਲਾਈ ਨੂੰ ਪਰਦਾ ਉਠਾਏਗੀ।

ਇਸਦੇ ਨਾਲ ਹੀ ਕਾਰ ਦੇ ਇੰਟੀਰੀਅਰ 'ਚ ਪਿਛਲੀ ਸੀਟ ਲਈ 10.1-ਇੰਚ ਦੀ ਵਾਧੂ ਇੰਫੋਟੇਨਮੈਂਟ ਡਿਸਪਲੇਅ ਦਿੱਤੀ ਜਾਵੇਗੀ। ਕਾਰ ਵਿੱਚ ਅਪਡੇਟ ਕੀਤੇ MIB3 ਸਾਫਟਵੇਅਰ ਦੇ ਨਾਲ ਇੱਕ ਵਿਕਲਪਿਕ ਪਰਫਿਊਮ ਫੰਕਸ਼ਨ ਵੀ ਹੋਵੇਗਾ। ਇੰਜਣ ਅਤੇ ਪਾਵਰ ਦੀ ਗੱਲ ਕਰੀਏ ਤਾਂ ਇਹ ਕਾਰ 3.0 ਲੀਟਰ TFSI ਪੈਟਰੋਲ ਇੰਜਣ ਦੇ ਨਾਲ ਆਵੇਗੀ। ਇਸ ਦੇ ਨਾਲ ਹੀ ਤੁਹਾਨੂੰ ਮਾਈਲਡ ਹਾਈਬ੍ਰਿਡ ਟੈਕ ਦਾ ਵਿਕਲਪ ਵੀ ਮਿਲੇਗਾ। ਪੈਟਰੋਲ ਇੰਜਣ 461bhp ਅਤੇ ਮਾਈਲਡ ਹਾਈਬ੍ਰਿਡ ਇੰਜਣ 340bhp ਦੀ ਪਾਵਰ ਜਨਰੇਟ ਕਰਦਾ ਹੈ।

ਹੁੰਡਈ ਟਕਸਨ (Hyundai Tucson)

ਨਵੀਂ ਜਨਰੇਸ਼ਨ ਹੁੰਡਈ ਟਕਸਨ (Hyundai Tucson) ਨੂੰ ਭਾਰਤ 'ਚ 13 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਸ ਕਾਰ ਬਾਰੇ ਸਾਰੀ ਅਧਿਕਾਰਤ ਜਾਣਕਾਰੀ ਉਸੇ ਦਿਨ ਹੀ ਜਾਰੀ ਕੀਤੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰ 2.0L MPI ਪੈਟਰੋਲ ਇੰਜਣ ਅਤੇ 7 ਸੀਟਰ ਲੇਆਉਟ ਆਪਸ਼ਨ ਦੇ ਨਾਲ ਆਵੇਗੀ।

ਇਸ ਤੋਂ ਇਲਾਵਾ ਨਵੀਂ Tucson 2.0L CRDi ਡੀਜ਼ਲ ਮੋਟਰ ਨਾਲ ਵੀ ਉਪਲਬਧ ਹੋਵੇਗੀ। ਨਵੇਂ ਮਾਡਲ 'ਚ ਆਟੋਮੈਟਿਕ ਗਿਅਰਬਾਕਸ ਵੀ ਪੇਸ਼ ਕੀਤਾ ਜਾਵੇਗਾ। ਇਸ ਨੂੰ ADAS ਦੇ ਰੂਪ ਵਿੱਚ ਇੱਕ ਵੱਡਾ ਅਪਡੇਟ ਵੀ ਮਿਲੇਗਾ। ਨਵੀਂ Hyundai Tucson ਨੂੰ ਅਪਡੇਟ ਬਲੂਲਿੰਕ ਕਨੈਕਟਡ ਕਾਰ ਤਕਨੀਕ ਵੀ ਮਿਲੇਗੀ। ਕਾਰ 10.25-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਪੈਨੋਰਾਮਿਕ ਸਨਰੂਫ ਨਾਲ ਵੀ ਲੈਸ ਹੋਵੇਗੀ।
Published by:rupinderkaursab
First published:

Tags: Audi, Cars, Hyundai

ਅਗਲੀ ਖਬਰ