Home /News /lifestyle /

Two Women Fights Video: ਆਪਸ 'ਚ ਬੁਰੀ ਤਰ੍ਹਾਂ ਭਿੜੀਆਂ ਦੋ ਔਰਤਾਂ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

Two Women Fights Video:  ਹਿੰਸਕ ਝਗੜੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਕਿਉਂਕਿ ਲੋਕ ਵੀ ਅਜਿਹੀਆਂ ਵੀਡੀਓਜ਼ ਨੂੰ ਦੇਖਦੇ ਹਨ ਤੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰਦੇ ਹਨ। ਅਜਿਹੀ ਇੱਕ ਵੀਡੀਓ ਨਾਸਿਕ ਦੇ ਪਿੰਪਲਗਾਓਂ ਟੋਲ ਪਲਾਜ਼ਾ ਦੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੋ ਔਰਤਾਂ ਇੱਕ ਦੂਜੇ ਨਾਲ ਕੁਟਮਾਰ ਕਰਦੀਆਂ ਦੇਖਦੀਆਂ ਗਈਆਂ। ਇਨ੍ਹਾਂ ਵਿੱਚ ਇੱਕ ਮਹਿਲਾ ਤੇ ਦੂਜੀ ਟੋਲ ਪਲਾਜ਼ਾ ਦੀ ਕਰਮਚਾਰੀ ਮਹਿਲਾ ਹੈ।

ਹੋਰ ਪੜ੍ਹੋ ...
  • Share this:

ਵੀਡੀਓ ਵਿੱਚ ਸਾਫ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਦੋਵੇਂ ਔਰਤਾਂ ਇੱਕ ਦੂਜੇ ਦੀਆਂ ਬਾਹਾਂ ਮਰੋੜਦੀਆਂ ਹਨ ਤੇ ਵਾਲ ਪੁੱਟਦੀਆਂ ਹਨ। ਇਸ ਲੜਾਈ ਨੂੰ ਕਿਸੇ ਵੱਲੋਂ ਆਪਣੇ ਮੋਬਾਈਲ ਫੋਨ ਦੇ ਕੈਮਰੇ ਵਿੱਚ ਰਿਕਾਰਡ ਕਰ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਵੀਡੀਓ ਨੰ ਕਈਆਂ ਨੇ ਦੇਖਿਆ ਤੇ ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਸਾਹਮਣੇ ਆਏ।

ਇਸ ਵੀਡੀਓ ਨੂੰ ਟਵਿੱਟਰ 'ਤੇ ਇੱਕ ਯੂਜ਼ਰ ਵੱਲੋਂ ਸ਼ੇਅਰ ਕਰਦਿਆਂ ਇਹ ਕੈਪਸ਼ਨ ਦਿੱਤੀ ਗਈ ਹੈ ਕਿ ਇਹ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਨਾਸਿਕ ਦੇ ਕੋਲ ਪਿੰਪਲਗਾਓਂ ਟੋਲ ਬੂਥ 'ਤੇ ਔਰਤਾਂ ਦੀ ਜ਼ਬਰਦਸਤ ਲੜਾਈ ਹੋਈ। ਸਾੜੀ ਪਹਿਨੇ ਇਹ ਦੋਵੇਂ ਔਰਤਾਂ ਇੱਕ ਦੂਜੇ ਨੂੰ ਥੱਪੜ ਮਾਰਦੀਆਂ ਹਨ। ਫਿਰ ਇੱਕ ਦੂਜੇ ਨਾਲ ਲੜਦੀਆਂ ਇਹ ਔਰਤਾਂ ਮਰਾਠੀ ਵਿੱਚ ਬਹਿਸ ਕਰਦੀਆਂ ਹਨ ਤੇ ਸਾੜੀ ਪਾੜਨ ਦੀਆਂ ਧਮਕੀ ਦਿੰਦੀਆਂ ਹਨ। ਇਸ ਲੜਾਈ ਨੂੰ ਲੋਕ ਤਮਾਸ਼ੇ ਦੀ ਤਰ੍ਹਾਂ ਕੋਲ ਖੜੇ ਦੇਖਦੇ ਰਹੇ ਤੇ ਦਖਲ ਦੇਣ ਤੋਂ ਬੱਚਦੇ ਨਜ਼ਰ ਆਏ।

ਪਰ ਬਾਅਦ ਵਿੱਚ ਇੱਕ ਹੋਰ ਪਲਾਜਾ ਦੀ ਔਰਤ ਉਨ੍ਹਾਂ ਦੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਇਹ ਵੀਡੀਓ ਟਵਿੱਟਰ 'ਤੇ ਖੂਬ ਵਾਇਰਲ ਹੋ ਰਹੀ ਹੈ ਤੇ ਹੁਣ ਤੱਕ ਹਜ਼ਾਰਾਂ ਵਿਊਜ਼ ਇਸ ਵੀਡੀਓ ਨੂੰ ਮਿਲੇ ਹਨ। ਇਸ ਵੀਡੀਓ ਲਈ ਲੋਕ ਵੱਖ-ਵੱਖ ਕੁਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕਾਂ ਵੱਲੋਂ ਇਸ ਹਿੰਸਕ ਝਗੜੇ ਦੀ ਨਿਖੇਧੀ ਕੀਤੀ ਗਈ ਹੈ। ਇੱਥੋਂ ਤੱਕ ਕਿ ਕਈ ਯੂਜ਼ਰਜ਼ ਨੇ ਤਾਂ ਲੜਾਈ ਦੇਖਣ ਵਾਲੇ ਲੋਕਾਂ 'ਤੇ ਵੀ ਟਿੱਪਣੀਆਂ ਕੀਤੀਆਂ ਹਨ ਤੇ ਉਨ੍ਹਾਂ ਨੂੰ ਬੇਵਕੂਫ ਦੱਸਿਆ ਹੈ।

ਕਿਉਂਕਿ ਕਿਸੇ ਵੱਲੋਂ ਵੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਗੋਂ ਕੋਲ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ ਹਨ। ਝਗੜੇ ਦਾ ਕਾਰਨ ਟੋਲ ਦੀ ਫੀਸ ਦਾ ਭੁਗਤਾਨ ਨਾ ਕਰਨ ਨੂੰ ਲੈ ਕੇ ਹੋਇਆ ਸੀ ਜੋ ਹੁਣ ਸੋਸ਼ਲ ਮੀਡੀਆ 'ਤੇ ਸੁਰੱਖੀਆਂ ਬਟੋਰ ਰਿਹਾ ਹੈ। ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।

Published by:Rupinder Kaur Sabherwal
First published:

Tags: Social media, Social media news, Video, Viral, Viral news, Viral video