UBON ਇੱਕ ਭਾਰਤੀ ਬਰਾਂਡ ਹੈ ਜੋ ਪਹਿਲਾਂ ਆਪਣੇ ਮਿਊਜ਼ਿਕ ਨਾਲ ਸਬੰਧਤ ਉਤਪਾਦਾਂ ਨੂੰ ਲੈ ਕੇ ਮਸ਼ਹੂਰ ਹੋਈ ਤੇ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਰੇਂਜ ਹੋਰ ਵਧਾਈ। ਪਰ ਕੰਪਨੀ ਨੇ ਜੋ ਨਵਾਂ ਪ੍ਰਾਡਕਟ ਲਾਂਚ ਕੀਤਾ ਹੈ ਉਹ ਇੱਕ ਘੜੀ, ਇੱਕ ਚਾਰਜਰ, ਇੱਕ ਟੇਬਲ ਲੈਂਪ, ਇੱਕ ਕੈਲੰਡਰ ਦੀ ਕਮੀ ਨੂੰ ਪੂਰਾ ਕਰਦਾ ਹੈ। ਕੰਪਨੀ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟ ਟੇਬਲ ਲੈਂਪ ਲਾਂਚ ਕਰ ਦਿੱਤਾ ਹੈ। ਇਹ ਲੈਂਪ ਘੜੀ, ਚਾਰਜਰ, ਟੇਬਲ ਲੈਂਪ ਅਤੇ ਕੈਲੰਡਰ ਦਾ ਕੰਮ ਕਰਦਾ ਹੈ। ਇਸ ਉਤਪਾਦ ਦਾ ਨਾਮ UBON Tech Master LM-915 ਹੈ। ਇੱਕ ਤਰ੍ਹਾਂ ਨਾਲ, UBON Tech Master LM-915 ਇੱਕ ਸਮਾਰਟ ਲੈਂਪ ਹੈ ਜੋ ਕੈਲੰਡਰ ਅਤੇ ਘੜੀ ਦੇ ਰੂਪ ਵਿੱਚ ਕੰਮ ਕਰਦੇ ਹੋਏ ਵੀ ਫੋਨ ਨੂੰ ਚਾਰਜ ਕਰ ਸਕਦਾ ਹੈ। ਇਹ ਇੱਕ ਫੋਲਡੇਬਲ ਅਤੇ ਪੋਰਟੇਬਲ ਡਿਵਾਈਸ ਹੈ।
ਕਮਾਲ ਦੇ ਹਨ ਫੀਚਰ
UBON Tech Master LM-915 ਇੱਕ 6-ਇਨ-1 ਡਿਵਾਈਸ ਹੈ। UBON Tech Master LM-915 ਵਿੱਚ 20W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਮਿਲਦਾ ਹੈ। ਇਸ ਵਿੱਚ ਇਨ-ਬਿਲਟ ਮੋਬਾਈਲ ਸਟੈਂਡ ਅਤੇ ਡਿਜੀਟਲ ਘੜੀ ਵੀ ਹੈ। ਨਾਲ ਹੀ ਇਸ ਵਿੱਚ USB ਸਪੋਰਟ ਹੈ। ਇਸ ਵਿਚ ਟੱਚ ਸਕਰੀਨ ਕੰਟਰੋਲ ਪੈਨਲ ਵੀ ਹੈ। ਇਸ ਲੈਂਪ ਦਾ ਰੰਗ ਵੀ ਐਡਜਸਟ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ UBON Tech Master LM-915 ਨੂੰ ਖੋਲ੍ਹਦੇ ਹੋ ਤਾਂ ਤੁਹਾਨੂੰ ਇੱਕ LCD ਸਕ੍ਰੀਨ ਦਿਖਾਈ ਦੇਵੇਗੀ।
ਇਸ ਸਕਰੀਨ 'ਚ ਯੂਜ਼ਰਸ ਸਮਾਂ, ਮੌਸਮ ਦੇ ਅਪਡੇਟ ਆਦਿ ਦੇਖ ਸਕਣਗੇ। ਇਸ 'ਚ ਵਾਇਰਲੈੱਸ ਚਾਰਜਿੰਗ ਪੈਡ ਵੀ ਮਿਲੇਗਾ। ਇਸ ਇੱਕ ਯੁਨੀਕ ਪ੍ਰਾਡਕਟ ਹੈ ਜਿਸ ਦੀ ਕੀਮਤ 3,590 ਰੁਪਏ ਰੱਖੀ ਗਈ ਹੈ। ਇਸ ਨੂੰ ਤੁਸੀਂ ਗਿਫਟ ਵਜੋਂ ਆਪਣੇ ਕੋ-ਵਰਕਰ ਜਾਂ ਸਾਥੀ ਨੂੰ ਦੇ ਸਕਦੇ ਹੋ। ਇਸ ਨੂੰ ਡੈਸਕ ਉੱਤੇ ਰੱਖਣ ਨਾਲ ਕਾਫੀ ਵਧੀਆ ਇੰਪ੍ਰੈਸ਼ਨ ਪੈਂਦਾ ਹੈ ਤੇ ਨਾਲ ਹੀ ਇਹ ਤੁਹਾਡਾ ਕੰਮ ਵੀ ਕਾਫੀ ਆਸਾਨ ਕਰ ਸਕਦਾ ਹੈ। ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇੱਕ ਡਿਵਾਈਸ ਲੈਂਪ, ਘੜੀ, ਚਾਰਜਰ, ਟੇਬਲ ਲੈਂਪ ਅਤੇ ਕੈਲੰਡਰ ਦਾ ਕੰਮ ਕਰਦੀ ਹੈ ਤਾਂ ਇਹ ਤੁਹਾਡੇ ਵਰਕ ਪਲੇਸ ਉੱਤੇ ਕਾਫੀ ਸਪੇਸ ਖਾਲੀ ਕਰੇਗਾ ਤੇ ਵਰਕ ਪਲੇਸ ਨੂੰ ਹੋਰ ਵੀ ਪ੍ਰੋਡਕਟਿਵ ਬਣਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech news update, Tech updates, Technology