Home /News /lifestyle /

UGC ਨੇ ਦਿੱਤੀ ਇੱਕੋ ਸਮੇਂ ਦੋ ਡਿਗਰੀਆਂ ਕਰਨ ਦੀ ਇਜਾਜ਼ਤ, ਜਾਣੋ ਇਸ ਸੰਬੰਧੀ ਨਿਯਮ

UGC ਨੇ ਦਿੱਤੀ ਇੱਕੋ ਸਮੇਂ ਦੋ ਡਿਗਰੀਆਂ ਕਰਨ ਦੀ ਇਜਾਜ਼ਤ, ਜਾਣੋ ਇਸ ਸੰਬੰਧੀ ਨਿਯਮ

UGC ਨੇ ਦਿੱਤੀ ਇੱਕੋ ਸਮੇਂ ਦੋ ਡਿਗਰੀਆਂ ਕਰਨ ਦੀ ਇਜਾਜ਼ਤ, ਜਾਣੋ ਇਸ ਸੰਬੰਧੀ ਨਿਯਮ

UGC ਨੇ ਦਿੱਤੀ ਇੱਕੋ ਸਮੇਂ ਦੋ ਡਿਗਰੀਆਂ ਕਰਨ ਦੀ ਇਜਾਜ਼ਤ, ਜਾਣੋ ਇਸ ਸੰਬੰਧੀ ਨਿਯਮ

ਪਿਛਲੇ ਦਿਨੀਂ ਯੂਜੀਸੀ (UGC) ਨੇ ਵਿਦਿਆਰਥੀਆਂ ਨੂੰ ਦੋ ਡਿਗਰੀਆਂ ਨੂੰ ਇਕੱਠਿਆਂ ਕਰਨ ਦੀ ਇਜਾਜ਼ਤ ਦਿੱਤੀ ਹੈ। ਯੂਜੀਸੀ (UGC) ਦੇ ਇਸ ਫ਼ੈਸਲੇ ਦਾ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਇਸ ਸੰਬੰਧੀ ਯੂਜੀਸੀ (UGC) ਦੇ ਪ੍ਰਧਾਨ ਐਮ ਜਗਦੀਸ਼ ਕੁਮਾਰ (M Jagdish Kumar) ਨੇ ਬੋਲਦਿਆਂ ਕਿਹਾ ਕਿ ਯੂਜੀਸੀ (UGC) ਦਾ ਇਹ ਫ਼ੈਸਲਾ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਨੂੰ ਅਨੁਕੂਲਿਤ ਕਰਨ ਦਾ ਮੌਕਾ ਦੇਵੇਗਾ।

ਹੋਰ ਪੜ੍ਹੋ ...
  • Share this:

ਪਿਛਲੇ ਦਿਨੀਂ ਯੂਜੀਸੀ (UGC) ਨੇ ਵਿਦਿਆਰਥੀਆਂ ਨੂੰ ਦੋ ਡਿਗਰੀਆਂ ਨੂੰ ਇਕੱਠਿਆਂ ਕਰਨ ਦੀ ਇਜਾਜ਼ਤ ਦਿੱਤੀ ਹੈ। ਯੂਜੀਸੀ (UGC) ਦੇ ਇਸ ਫ਼ੈਸਲੇ ਦਾ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ। ਇਸ ਸੰਬੰਧੀ ਯੂਜੀਸੀ (UGC) ਦੇ ਪ੍ਰਧਾਨ ਐਮ ਜਗਦੀਸ਼ ਕੁਮਾਰ (M Jagdish Kumar) ਨੇ ਬੋਲਦਿਆਂ ਕਿਹਾ ਕਿ ਯੂਜੀਸੀ (UGC) ਦਾ ਇਹ ਫ਼ੈਸਲਾ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਨੂੰ ਅਨੁਕੂਲਿਤ ਕਰਨ ਦਾ ਮੌਕਾ ਦੇਵੇਗਾ।

ਤੁਹਾਨੂੰ ਦੱਸ ਦੇਈਏ ਕਿ ਨਵੀਂ ਸਿੱਖਿਆ ਪ੍ਰਣਾਲੀ (NEP) ਦੇ ਅਨੁਸਾਰ ਉੱਚ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਬਹੁ-ਅਨੁਸ਼ਾਸਨੀ ਅਤੇ ਸੰਪੂਰਨ ਸਿੱਖਿਆ ਪ੍ਰਦਾਨ ਕਰਦੀਆਂ ਹਨ, ਤਾਂ ਜੋ ਉਹਨਾਂ ਦੀ ਸਿੱਖਿਆ ਅਨੁਸ਼ਾਸਨੀ ਸੀਮਾਵਾਂ ਦੁਆਰਾ ਸੀਮਿਤ ਨਾ ਰਹੇ। ਇਹ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਅਤੇ ਇੱਛਾਵਾਂ ਦੇ ਅਧਾਰ ਤੇ ਉਹਨਾਂ ਦੀ ਸਿੱਖਿਆ ਨੂੰ ਵਿਅਕਤੀਗਤ ਬਣਾਉਣ ਅਤੇ ਅਨੁਕੂਲਿਤ ਕਰਨ ਦਾ ਮੌਕਾ ਦੇਣ ਲਈ ਵੀ ਹੈ।

ਇਸਦੇ ਨਾਲ ਹੀ ਇੱਕੋ ਸਮੇਂ ਦੋ ਡਿਗਰੀਆਂ ਡਿਗਰੀਆਂ ਕਰਨਾ ਹਰੇਕ ਵਿਦਿਆਰਥੀ ਲਈ ਲਾਜ਼ਮੀ ਨਹੀਂ ਹੈ। ਜੇਕਰ ਕਿਸੇ ਵਿਦਿਆਰਥੀ ਦੀ ਇੱਛਾ ਹੈ ਅਤੇ ਉਸਨੂੰ ਲੱਗਦਾ ਹੈ ਕਿ ਉਹ ਦੋਵੇਂ ਕੋਰਸਾ ਨੂੰ ਸਮਾਂ ਦੇ ਸਕੇਗਾ, ਤਾਂ ਉਹ ਦੋ ਡਿਗਰੀਆਂ ਨੂੰ ਇੱਕੋ ਸਮੇਂ ਕਰ ਸਕਦਾ ਹੈ। ਜੇਕਰ ਕੋਈ ਵਿਦਿਆਰਥੀ ਦੋ ਡਿਗਰੀਆਂ ਇੱਕਠੀਆਂ ਫਿਜ਼ੀਕਲ ਮੋਡ ਵਿੱਚ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ। ਯੂਜੀਸੀ (UGC) ਦੀਆਂ ਗਾਇਡਲਾਈਨਸ ਅਨੁਸਾਰ ਇਹ ਜ਼ਰੂਰੀ ਹੈ ਕਿ ਉਸਦੇ ਇੱਕ ਕੋਰਸ ਦੀਆਂ ਕਲਾਸਾਂ ਸਵੇਰ ਦੇ ਸਮੇਂ ਅਤੇ ਦੂਜੇ ਕੋਰਸ ਦੀਆਂ ਕਲਾਸਾਂ ਸ਼ਾਮ ਵੇਲੇ ਹੋਣ। ਅਸੀਂ ਕਹਿ ਸਕਦੇ ਹਾਂ ਕਿ ਦੋਵਾਂ ਕੋਰਸਾਂ ਦੀ ਸਮਾਂ ਸਾਰਣਾ ਵੱਖਰੀ ਹੋਣੀ ਚਾਹੀਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਨਵੀਂ ਸਿੱਖਿਆ ਪ੍ਰਣਾਲੀ ਵਿੱਚ ਦਿੱਤੀ ਗਈ ਇਸ ਲਚਕਤਾ ਦਾ ਮੁੱਢਲਾ ਮੰਤਵ ਇੱਕੋ ਜਿਹੇ ਵਿਸ਼ਿਆਂ ਵਿੱਚ ਡਿਗਰੀਆਂ ਕਰਨਾ ਨਹੀਂ ਹੈ। ਬਲਕਿ ਵੱਖੋ-ਵੱਖਰੇ ਵਿਸ਼ਿਆਂ ਵਿੱਚ ਇੱਕੋ ਸਮੇਂ ਡਿਗਰੀਆਂ ਕਰਕੇ ਆਪਣੇ ਹੁਨਰ ਅਤੇ ਗਿਆਨ ਵਿੱਚ ਵਿਭਿੰਨਤਾ ਕਰਨਾ ਹੈ। ਉਦਾਹਰਨ ਲਈ, ਸੰਸਕ੍ਰਿਤ ਦਾ ਇੱਕ ਬੈਚਲਰ ਵਿਦਿਆਰਥੀ ਡਾਟਾ ਵਿਸ਼ਲੇਸ਼ਣ ਜਾਂ ਅਰਥ ਸ਼ਾਸਤਰ ਵਿੱਚ ਡਿਗਰੀ ਕਰਨਾ ਪਸੰਦ ਕਰ ਸਕਦਾ ਹੈ ਜਾਂ ਵਿਗਿਆਨ ਦਾ ਇੱਕ ਬੈਚਲਰ ਵਿਦਿਆਰਥੀ ਕੰਪਿਊਟੇਸ਼ਨਲ ਭਾਸ਼ਾ ਵਿਗਿਆਨ ਦਾ ਅਧਿਐਨ ਕਰਨਾ ਪਸੰਦ ਕਰ ਸਕਦਾ ਹੈ। ਅਜਿਹੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਇਹ ਇੱਕ ਚੰਗਾ ਮੌਕਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਚਾਰ ਸਾਲਾ ਅੰਡਰਗ੍ਰੈਜੁਏਟ ਪ੍ਰੋਗਰਾਮ ਦੇ ਤਹਿਤ ਬਹੁ-ਅਨੁਸ਼ਾਸਨੀਤਾ ਪਹਿਲਾਂ ਹੀ ਮੌਜੂਦ ਹੈ। ਫਿਰ ਦੋ ਡਿਗਰੀ ਪ੍ਰੋਗਰਾਮ ਦਾ ਕੀ ਮਹੱਤਵ ਹੈ। ਇਸ ਬਾਰੇ ਯੂਜੀਸੀ (UGC) ਦੇ ਪ੍ਰਧਾਨ ਐਮ ਜਗਦੀਸ਼ ਕੁਮਾਰ ਨੇ ਕਿਹਾ ਕਿ ਅਸੀਂ ਬਹੁ-ਅਨੁਸ਼ਾਸਨੀ ਸਿੱਖਿਆ ਤੱਕ ਪਹੁੰਚ ਕਰਨ ਲਈ ਕਈ ਮਾਰਗ ਅਤੇ ਲਚਕਤਾ ਪ੍ਰਦਾਨ ਕਰਨਾ ਚਾਹੁੰਦੇ ਹਾਂ। ਇਸ ਲਈ ਵਿਦਿਆਰਥੀਆਂ ਨੂੰ ਕਈ ਵਿਕਲਪ ਅਤੇ ਉਹਨਾਂ ਨੂੰ ਦੋ ਡਿਗਰੀਆਂ ਨੂੰ ਇਕੱਠਿਆ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।

ਇੱਥੇ ਇਹ ਸੋਚਣਾ ਵੀ ਬਣਦਾ ਹੈ ਕਿ ਕੀ ਦੋ ਡਿਗਰੀਆਂ ਇੱਕੋ ਸਮੇਂ ਕਰਨ ਲਈ ਹੋਰ ਬੁਨਿਆਦੀ ਢਾਂਚੇ ਅਤੇ ਵਾਧੂ ਸਟਾਫ ਦੀ ਲੋੜ ਨਹੀਂ ਹੋਵੇਗੀ। ਇਸਦੇ ਲਈ ਮੌਜੂਦਾ ਬੁਨਿਆਦੀ ਢਾਂਚਾ ਅਤੇ ਅਧਿਆਪਨ ਸਟਾਫ ਕਾਫ਼ੀ ਹੋਣਾ ਚਾਹੀਦਾ ਹੈ, ਕਿਉਂਕਿ ਵਿਦਿਆਰਥੀਆਂ ਨੂੰ ਫਿਜ਼ੀਕਲ ਮੋਡ ਵਿੱਚ ਦੂਜੀ ਡਿਗਰੀ ਕਰਨ ਲਈ ਸਿਰਫ਼ ਖਾਲੀ ਸੀਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇੱਕੋ ਸਮੇਂ ਕੀਤੇ ਜਾਣ ਵਾਲੇ ਦੋਵਾਂ ਕੋਰਸਾਂ ਦੀ ਸਮਾਂ ਸਾਰਣੀ ਦਾ ਵੀ ਫ਼ਰਕ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ HEl ਆਪਣੇ ਵਿਦਿਆਰਥੀਆਂ ਨੂੰ ਔਨਲਾਈਨ ਮੋਡ ਵਿੱਚ ਦੂਜੀ ਡਿਗਰੀ ਕਰਨ ਦੀ ਇਜਾਜ਼ਤ ਦੇ ਰਿਹਾ ਹੈ, ਤਾਂ ਸੰਸਥਾ ਨੂੰ ਵਾਧੂ ਬੁਨਿਆਦੀ ਢਾਂਚੇ ਦੀ ਲੋੜ ਨਹੀਂ ਹੈ।

ਇਸਦੇ ਨਾਲ ਹੀ ਇੱਕ ਸਵਾਲ ਹੋਰ ਉੱਠਦਾ ਹੈ ਕਿ ਦੋ ਡਿਗਰੀਆਂ ਇਕੱਠਿਆ ਕਰਨ ਨਾਲ ਸਿੱਖਿਆ ਦੀ ਗੁਣਵੱਤਾ ਨਾਲ ਸਮਝੌਤਾ ਤਾਂ ਨਹੀਂ ਕੀਤਾ ਜਾਵੇਗਾ। ਬਹੁ-ਅਨੁਸ਼ਾਸਨੀ ਸਿੱਖਿਆ ਸੰਬੰਧੀ ਲਏ ਗਏ ਫ਼ੈਸਲੇ ਅਨੁਸਾਰ ਸਾਰੇ ਵਿਦਿਆਰਥੀਆਂ ਲਈ ਦੋ ਡਿਗਰੀਆਂ ਇੱਕੋ ਸਮੇਂ ਕਰਨਾ ਜ਼ਰੂਰੀ ਨਹੀਂ। ਵਿਦਿਆਰਥੀ ਇਸ ਵਿਕਲਪ ਦੀ ਵਰਤੋਂ ਆਪਣੀ ਇੱਛਾ ਅਤੇ ਸਮਰੱਥਾ ਅਨੁਸਾਰ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋਵਾਂ ਕੋਰਸਾਂ ਦੀ ਸਮਾਂ ਸਾਰਣੀ ਅਲੱਗ ਹੋਵੇਗੀ ਅਤੇ ਦੂਜੇ ਕੋਰਸ ਲਈ ਵਧੇਰੇ ਔਨਲਾਈਨ ਮਾਧਿਅਮ ਰਾਹੀਂ ਹੋਣਗੇ। ਸੋ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੱਕ ਬਹੁ-ਅਨੁਸ਼ਾਸਨੀ ਸਿੱਖਿਆ ਤੋਂ ਵਿਦਿਆਰਥੀਆਂ ਨੂੰ ਵਿਭਿੰਨ ਯੋਗਤਾਵਾਂ ਪ੍ਰਦਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਵਿਦਿਆਰਥੀ ਆਪਣੀਆਂ ਇੱਛਾਵਾਂ ਅਤੇ ਰੁਜ਼ਗਾਰਦਾਤਾਵਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਆਪਣੇ ਵਿਕਲਪ ਚੁਣ ਸਕਦੇ ਹਨ।

Published by:Rupinder Kaur Sabherwal
First published:

Tags: Education, Student, Study, UGC