Home /News /lifestyle /

UGC NET 2022 ਨੋਟੀਫਿਕੇਸ਼ਨ ਜਾਰੀ, ਰਜਿਸਟ੍ਰੇਸ਼ਨ ਹੋਇਆ ਸ਼ੁਰੂ, ਜਾਣੋ ਕਿੰਝ ਕਰਨਾ ਹੈ Apply

UGC NET 2022 ਨੋਟੀਫਿਕੇਸ਼ਨ ਜਾਰੀ, ਰਜਿਸਟ੍ਰੇਸ਼ਨ ਹੋਇਆ ਸ਼ੁਰੂ, ਜਾਣੋ ਕਿੰਝ ਕਰਨਾ ਹੈ Apply

UGC NET 2022 ਨੋਟੀਫਿਕੇਸ਼ਨ ਜਾਰੀ, ਰਜਿਸਟ੍ਰੇਸ਼ਨ ਹੋਇਆ ਸ਼ੁਰੂ,  ਕਿੰਝ ਕਰੋ Apply

UGC NET 2022 ਨੋਟੀਫਿਕੇਸ਼ਨ ਜਾਰੀ, ਰਜਿਸਟ੍ਰੇਸ਼ਨ ਹੋਇਆ ਸ਼ੁਰੂ, ਕਿੰਝ ਕਰੋ Apply

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਦਸੰਬਰ 2021 ਅਤੇ ਜੂਨ 2022 ਦੇ ਮਰਜਡ ਸਾਈਕਲ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਰਾਸ਼ਟਰੀ ਯੋਗਤਾ ਟੈਸਟ (ਐਨ.ਈ.ਟੀ.) ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ UGC ਦੀ ਅਧਿਕਾਰਤ ਵੈੱਬਸਾਈਟ ugcnet.nta.nic.in, nta.ac.in 'ਤੇ ਅਰਜ਼ੀ ਫਾਰਮ ਆਨਲਾਈਨ ਜਮ੍ਹਾ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 20 ਮਈ ਹੈ। ਹਾਲਾਂਕਿ, NTA ਨੇ ਪ੍ਰੀਖਿਆਵਾਂ ਦੀ ਸਹੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ, ਅਤੇ ਸੰਭਾਵਨਾ ਹੈ ਕਿ ਤਰੀਕਾਂ ਜਲਦੀ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ।

ਹੋਰ ਪੜ੍ਹੋ ...
  • Share this:

ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਦਸੰਬਰ 2021 ਅਤੇ ਜੂਨ 2022 ਦੇ ਮਰਜਡ ਸਾਈਕਲ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਰਾਸ਼ਟਰੀ ਯੋਗਤਾ ਟੈਸਟ (ਐਨ.ਈ.ਟੀ.) ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ UGC ਦੀ ਅਧਿਕਾਰਤ ਵੈੱਬਸਾਈਟ ugcnet.nta.nic.in, nta.ac.in 'ਤੇ ਅਰਜ਼ੀ ਫਾਰਮ ਆਨਲਾਈਨ ਜਮ੍ਹਾ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 20 ਮਈ ਹੈ। ਹਾਲਾਂਕਿ, NTA ਨੇ ਪ੍ਰੀਖਿਆਵਾਂ ਦੀ ਸਹੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ, ਅਤੇ ਸੰਭਾਵਨਾ ਹੈ ਕਿ ਤਰੀਕਾਂ ਜਲਦੀ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ। ਐਨਟੀਏ ਦੇ ਚੇਅਰਮੈਨ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਪ੍ਰੀਖਿਆ ਜੂਨ 2022 ਵਿੱਚ ਹੋਣ ਦੀ ਸੰਭਾਵਨਾ ਹੈ। ਆਮ ਤੌਰ 'ਤੇ, ਯੂਜੀਸੀ-ਨੈੱਟ ਦੀ ਪ੍ਰੀਖਿਆ ਸਾਲ ਵਿੱਚ ਦੋ ਵਾਰ ਹੁੰਦੀ ਹੈ, ਪਰ ਇਸ ਵਾਰ, ਕੋਵਿਡ ਦੇ ਕਾਰਨ, ਪ੍ਰੀਖਿਆ ਦਾ ਸਮਾਂ ਵਿਗੜ ਗਿਆ, ਜਿਸ ਤੋਂ ਬਾਅਦ ਯੂਜੀਸੀ ਨੇ ਦੋ ਟੈਸਟ ਸਾਈਕਲਸ ਨੂੰ ਜੋੜਨ ਅਤੇ ਉਹਨਾਂ ਨੂੰ ਇਕੱਠੇ ਰੱਖਣ ਦਾ ਫੈਸਲਾ ਕੀਤਾ ਹੈ। NTA ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “UGC-NET ਦਸੰਬਰ 2021 ਅਤੇ ਜੂਨ 2022 ਸਾਈਕਲ ਦੇ JRF ਦੇ ਸਲਾਟ ਨੂੰ ਮਿਲਾ ਦਿੱਤਾ ਗਿਆ ਹੈ ਜਦੋਂ ਕਿ JRF ਦੇ ਵਿਸ਼ੇ ਅਨੁਸਾਰ ਸ਼੍ਰੇਣੀ-ਵਾਰ ਅਲਾਟਮੈਂਟ ਦੀ ਕਾਰਜਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਹੈ।”

ਪਿਛਲੇ ਸਾਲ, ਯੂਜੀਸੀ ਦੁਆਰਾ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਨੈੱਟ ਨੂੰ ਜੋੜਿਆ ਜਾਵੇਗਾ, ਉਮੀਦਵਾਰਾਂ ਦੇ ਇੱਕ ਵੱਡੇ ਹਿੱਸੇ ਨੇ ਦਾਅਵਾ ਕੀਤਾ ਸੀ ਕਿ ਜੇਕਰ ਦੋ ਵੱਖਰੇ ਸੈਸ਼ਨ ਹੁੰਦੇ, ਤਾਂ ਨਿਯਮਾਂ ਦੇ ਅਨੁਸਾਰ, ਛੇ ਪ੍ਰਤੀਸ਼ਤ ਉਮੀਦਵਾਰ ਹਰੇਕ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਦੇ, ਇਸ ਲਈ, ਕਿਉਂਕਿ ਵਿਦਿਆਰਥੀਆਂ ਨੇ ਮਹਾਂਮਾਰੀ ਕਾਰਨ ਇੱਕ ਮੌਕਾ ਗੁਆ ਦਿੱਤਾ ਸੀ ਅਤੇ ਇੱਕ ਸੰਯੁਕਤ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ, ਇਸ ਲਈ ਯੋਗਤਾ ਪ੍ਰਤੀਸ਼ਤਤਾ ਨੂੰ ਵਧਾ ਕੇ 12 ਪ੍ਰਤੀਸ਼ਤ ਕੀਤਾ ਜਾਣਾ ਚਾਹੀਦਾ ਹੈ।

UGC NET 2022: ਅਪਲਾਈ ਕਿਵੇਂ ਕਰੀਏ?

-ਅਧਿਕਾਰਤ ਵੈੱਬਸਾਈਟ, ntanet.nic.in 'ਤੇ ਜਾਓ

-'UGC NET ਦਸੰਬਰ 2021/ਜੂਨ 2022 ਰਜਿਸਟ੍ਰੇਸ਼ਨ' ਲਿੰਕ 'ਤੇ ਕਲਿੱਕ ਕਰੋ।

-ਤੁਹਾਨੂੰ ਇੱਕ ਨਵੇਂ ਪੇਜ 'ਤੇ ਰੀਡਾਇਰੈਕਟ ਕੀਤਾ ਜਾਵੇਗਾ

-ਨਿੱਜੀ ਵੇਰਵੇ ਭਰੋ ਅਤੇ ਰਜਿਸਟਰ ਕਰੋ

-ਨਵੇਂ ਬਣੇ ਰਜਿਸਟ੍ਰੇਸ਼ਨ ਨੰਬਰ ਦੀ ਵਰਤੋਂ ਕਰਕੇ ਲੌਗ-ਇਨ ਕਰੋ

-ਫਾਰਮ ਭਰੋ, ਚਿੱਤਰ ਅੱਪਲੋਡ ਕਰੋ ਅਤੇ ਡਾਊਨਲੋਡ ਕਰੋ

-ਫੀਸ ਦਾ ਭੁਗਤਾਨ ਕਰੋ

UGC NET 2022: ਐਪਲੀਕੇਸ਼ਨ ਫੀਸ

ਐਪਲੀਕੇਸ਼ਨ ਵਿੰਡੋ ਖੋਲ੍ਹ ਦਿੱਤੀ ਗਈ ਹੈ ਅਤੇ 20 ਮਈ ਰਾਤ 11:30 ਵਜੇ ਤੱਕ ਖੁੱਲ੍ਹੀ ਰਹੇਗੀ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਲੇਟ ਫੀਸ ਅਦਾ ਕਰਨੀ ਪਵੇਗੀ ਅਤੇ 30 ਮਈ ਸ਼ਾਮ 5 ਵਜੇ ਤੱਕ ਅਪਲਾਈ ਕਰਨਾ ਹੋਵੇਗਾ। ਉਮੀਦਵਾਰਾਂ ਲਈ ਆਪਣੇ ਬਿਨੈ-ਪੱਤਰ ਫਾਰਮ ਵਿੱਚ ਬਦਲਾਅ ਕਰਨ ਲਈ ਸੁਧਾਰ ਵਿੰਡੋ 21 ਮਈ ਤੋਂ 23 ਮਈ ਤੱਕ ਉਪਲਬਧ ਹੋਵੇਗੀ। ਆਮ ਲਈ ਅਰਜ਼ੀ ਦੀ ਫੀਸ 1,100 ਰੁਪਏ ਹੈ; ਜਨਰਲ-EWS, OBC-NCL ਲਈ 550 ਰੁਪਏ; ਅਤੇ SC, ST, PwD, ਥਰਜ ਜੈਂਡਰ ਉਮੀਦਵਾਰਾਂ ਲਈ 275 ਰੁਪਏ ਫੀਸ ਰੱਖੀ ਗਈ ਹੈ। ਰਾਸ਼ਟਰੀ ਯੋਗਤਾ ਟੈਸਟ (NET) ਪ੍ਰੀਖਿਆ ਹਰ ਸਾਲ UGC ਦੁਆਰਾ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਸਹਾਇਕ ਪ੍ਰੋਫੈਸਰਸ਼ਿਪ, ਜੂਨੀਅਰ ਰਿਸਰਚ ਫੈਲੋਸ਼ਿਪ ਜਾਂ ਦੋਵਾਂ ਦੀ ਯੋਗਤਾ ਲਈ ਭਾਰਤੀ ਨਾਗਰਿਕਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕਰਵਾਈ ਜਾਂਦੀ ਹੈ। ਪ੍ਰੀਖਿਆ ਕੰਪਿਊਟਰ ਆਧਾਰਿਤ ਮੋਡ ਵਿੱਚ ਹੋਵੇਗੀ ਅਤੇ ਪ੍ਰੀਖਿਆ ਦੇ ਦਿਨਾਂ ਵਿੱਚ ਦੋ ਸ਼ਿਫਟਾਂ ਵਿੱਚ ਹੋਵੇਗੀ - ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ। ਪ੍ਰੀਖਿਆ 82 ਵਿਸ਼ਿਆਂ ਵਿੱਚ ਹੋਵੇਗੀ।

Published by:rupinderkaursab
First published:

Tags: Career, Education, Student, Study