HOME » NEWS » Life

ਮੀਂਹ ਵਿੱਚ ਭਿੱਜੀ ਮੁਟਿਆਰ ਦੇ tiktok ਡਾਂਸ ਨੇ ਕੀਤਾ ਧਮਾਲ ਤਾਂ ਪਰੇਸ਼ਾਨ ਹੋਈ ਪੁਲਿਸ, ਵੇਖੋ Viral Video

News18 Punjabi | News18 Punjab
Updated: June 27, 2020, 12:20 PM IST
share image
ਮੀਂਹ ਵਿੱਚ ਭਿੱਜੀ ਮੁਟਿਆਰ ਦੇ tiktok ਡਾਂਸ ਨੇ ਕੀਤਾ ਧਮਾਲ ਤਾਂ ਪਰੇਸ਼ਾਨ ਹੋਈ ਪੁਲਿਸ, ਵੇਖੋ Viral Video

  • Share this:
  • Facebook share img
  • Twitter share img
  • Linkedin share img
ਉਜੈਨ ਵਿੱਚ ਇੱਕ ਟਿਕ ਟਾਕ (tiktok) ਵੀਡੀਓ ਵਾਇਰਲ (video viral) ਹੋਇਆ ਤਾਂ ਦੇਖਣ ਵਾਲਿਆਂ ਨੇ ਤਾਂ ਆਨੰਦ ਲਿਆ ਪਰ ਪੁਲਿਸ (police ) ਨੇ ਜਾਂਚ ਦਾ ਆਦੇਸ਼ ਦੇ ਦਿੱਤੇ। ਇਸ ਵੀਡੀਓ (video) ਵਿੱਚ ਇੱਕ ਮੁਟਿਆਰ ਵਰ੍ਹਦੇ ਪਾਣੀ ਵਿੱਚ ਆਟੋ ਵਿੱਚ ਲਟਕੇ ਡਾਂਸ ਕਰ ਰਹੀ ਹੈ। ਮਸਤੀ ਵਿੱਚ ਡੁੱਬੀ ਮੁਟਿਆਰ ਮੀਂਹ ਦਾ ਮਜਾ ਲੈ ਰਹੀ ਹੈ। ਇਹ ਡਾਂਸ ਦੀ ਵੀਡਿਉ ਤੇਜੀ ਨਾਲ ਵਾਇਰਲ ਹੋ ਰਹੀ ਹੈ।


ਵਾਇਰਲ ਹੋ ਰਿਹਾ ਵੀਡੀਓ ਉੱਜੈਨ ਦਾ ਦੱਸਿਆ ਜਾ ਰਿਹਾ ਹੈ। ਜਗ੍ਹਾ ਦੀ ਪਹਿਚਾਣ ਉਜੈਨ ਰੇਲਵੇ ਸਟੈਸ਼ਨ ਦੇ ਸਾਹਮਣੇ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਨਿਊਜ18 ਇਸਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਵਿੱਚ ਇੱਕ ਮੁਟਿਆਰ ਆਟੋ ਦੀ ਰਾਡ ਫੜਕੇ ਮੀਂਹ ਦਾ ਮਜਾ ਲੈਂਦੇ ਹੋਏ ਵਿਖਾਈ ਦੇ ਰਹੀ ਹੈ। ਉਹ ਇੱਕ ਪਾਪੁਲਰ ਹਿੰਦੀ ਗੀਤ ਉੱਤੇ ਠੁਮਕੇ ਲਗਾ ਰਹੀ ਹੈ। ਇੱਕ ਹੱਥ ਨਾਲ ਆਟੋ ਦੀ ਰਾਡ ਫੜੇ ਹੈ ਅਤੇ ਦੂਜਾ ਹੱਥ ਹਵਾ ਵਿੱਚ ਘੁਮਾ ਰਹੀ ਹੈ।

ਇਹ ਮਾਨਸੂਨ ਮਸਤੀ ਨਹੀਂ ਖਤਰਨਾਕ ਸਟੰਟ
ਮੁਟਿਆਰ ਮੀਂਹ ਦਾ ਵੀ ਆਨੰਦ ਲੈ ਰਹੀ ਹੈ। ਪਰ ਉਹ ਭੁੱਲ ਗਈ ਕਿ ਇਹ ਮਾਨਸੂਨ ਮਸਤੀ ਨਹੀਂ ਸਗੋਂ ਖਤਰਨਾਕ ਸਟੰਟ ਹੈ। ਜਿਸ ਵਿੱਚ ਉਸਦੀ ਜਾਨ ਜਾ ਸਕਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਆਇਆ ਤਾਂ ਵਾਇਰਲ ਹੋ ਗਿਆ। ਇਹ ਉਜੈਨ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਨੇ ਇਸ ਨੂੰ ਖਤਰਨਾਕ ਦੱਸਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਨਾਲ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਅਤੇ ਜਾਨ ਨਾਲ ਖਿਲਵਾੜ ਕਰਨਾ ਹੈ। ਪੁਲਿਸ ਨੇ ਇਸ ਵੀਡਿਉ ਨੂੰ ਦੇਖਦੇ ਜਾਂਚ ਦੇ ਹੁਕਮ ਦੇ ਦਿੱਤੇ ਹਨ।
First published: June 27, 2020, 11:39 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading