Home /News /lifestyle /

ਪੁਰਾਣੇ ਨਿਯਮਾਂ ਦੇ ਚਲਦੇ ਯੁੱਧ ਦੌਰਾਨ ਵੀ ਯੂਕਰੇਨ ਨਹੀਂ ਵਧਾ ਸਕਦਾ ਪੰਜਾਬ ਤੋਂ ਕਣਕ ਦੀ ਖਰੀਦ, ਜਾਣੋ ਕਿਵੇਂ

ਪੁਰਾਣੇ ਨਿਯਮਾਂ ਦੇ ਚਲਦੇ ਯੁੱਧ ਦੌਰਾਨ ਵੀ ਯੂਕਰੇਨ ਨਹੀਂ ਵਧਾ ਸਕਦਾ ਪੰਜਾਬ ਤੋਂ ਕਣਕ ਦੀ ਖਰੀਦ, ਜਾਣੋ ਕਿਵੇਂ

ਪੁਰਾਣੇ ਨਿਯਮਾਂ ਦੇ ਚਲਦੇ ਯੁੱਧ ਦੌਰਾਨ ਵੀ ਯੂਕਰੇਨ ਨਹੀਂ ਵਧਾ ਸਕਦਾ ਪੰਜਾਬ ਤੋਂ ਕਣਕ ਦੀ ਖਰੀਦ, ਜਾਣੋ ਕਿਵੇਂ

ਪੁਰਾਣੇ ਨਿਯਮਾਂ ਦੇ ਚਲਦੇ ਯੁੱਧ ਦੌਰਾਨ ਵੀ ਯੂਕਰੇਨ ਨਹੀਂ ਵਧਾ ਸਕਦਾ ਪੰਜਾਬ ਤੋਂ ਕਣਕ ਦੀ ਖਰੀਦ, ਜਾਣੋ ਕਿਵੇਂ

ਪੰਜਾਬ ਵਿੱਚ ਇਸ ਰਬੀ ਸੀਜ਼ਨ ਵਿੱਚ ਕਣਕ ਦੀ ਸੁਸਤ ਖਰੀਦ ਦੇਖਣ ਨੂੰ ਮਿਲ ਰਹੀ ਹੈ, ਜਿਸ ਵਿੱਚ 132 ਲੱਖ ਮੀਟ੍ਰਿਕ ਟਨ (LMT) ਦੀ ਖਰੀਦ ਦੇ ਟੀਚੇ ਵਿੱਚੋਂ ਸਿਰਫ਼ 50% ਹੀ ਪੂਰਾ ਹੋ ਸਕਿਆ ਹੈ, ਭਾਵੇਂ ਕਿ ਪ੍ਰਾਈਵੇਟ ਕੰਪਨੀਆਂ ਵਧੇਰੇ ਤੇਜ਼ੀ ਨਾਲ ਖਰੀਦ ਕਰ ਰਹੀਆਂ ਹਨ।

  • Share this:

ਪੰਜਾਬ ਵਿੱਚ ਇਸ ਰਬੀ ਸੀਜ਼ਨ ਵਿੱਚ ਕਣਕ ਦੀ ਸੁਸਤ ਖਰੀਦ ਦੇਖਣ ਨੂੰ ਮਿਲ ਰਹੀ ਹੈ, ਜਿਸ ਵਿੱਚ 132 ਲੱਖ ਮੀਟ੍ਰਿਕ ਟਨ (LMT) ਦੀ ਖਰੀਦ ਦੇ ਟੀਚੇ ਵਿੱਚੋਂ ਸਿਰਫ਼ 50% ਹੀ ਪੂਰਾ ਹੋ ਸਕਿਆ ਹੈ, ਭਾਵੇਂ ਕਿ ਪ੍ਰਾਈਵੇਟ ਕੰਪਨੀਆਂ ਵਧੇਰੇ ਤੇਜ਼ੀ ਨਾਲ ਖਰੀਦ ਕਰ ਰਹੀਆਂ ਹਨ।

ਸੂਤਰਾਂ ਅਨੁਸਾਰ ਯੂਕਰੇਨ-ਰੂਸ ਯੁੱਧ ਦੀ ਸਥਿਤੀ ਕਾਰਨ ਪੈਦਾ ਹੋਈ ਬਾਜ਼ਾਰ ਦੀ ਅਨਿਸ਼ਚਿਤਤਾ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਸਕਦੀ ਸੀ, ਪਰ “ਪੁਰਾਣੇ ਨਿਯਮ” ਇਸ ਵਿੱਚ ਰੁਕਾਵਟ ਬਣ ਰਹੇ ਹਨ। ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਨੇ ਹੁਣ ਤੱਕ ਸਿਰਫ 84 LMT ਦੀ ਹੀ ਖਰੀਦ ਕੀਤੀ ਹੈ ਅਤੇ ਇਹ ਖਦਸ਼ਾ ਹੈ ਕਿ ਸਾਰੀ ਖਰੀਦ 100 MLT ਤੋਂ ਘੱਟ ਹੋ ਸਕਦੀ ਹੈ, ਜੋ ਕਿ ਰਬੀ ਦੇ ਸਾਰੇ ਸੀਜ਼ਨਾਂ ਲਈ 15 ਸਾਲ ਦੀ ਸਭ ਤੋਂ ਘੱਟ ਖਰੀਦ ਹੈ।

ਪਿਛਲੇ ਸਾਲ 1 ਲੱਖ ਮੀਟਰਕ ਟਨ ਦੇ ਮੁਕਾਬਲੇ ਇਸ ਸੀਜ਼ਨ ਵਿੱਚ ਨਿੱਜੀ ਖਰੀਦਦਾਰਾਂ ਵੱਲੋਂ ਕਰੀਬ 5 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਮੰਡੀ ਫੀ ਲੋਡ

ਲਗਾਤਾਰ ਰੂਸ-ਯੂਕਰੇਨ ਯੁੱਧ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਪ੍ਰਾਈਵੇਟ ਪਲੇਅਰ ਖਰੀਦਣ ਲਈ ਉਤਸੁਕ ਹਨ। ਕਿਸਾਨ ਕਣਕ ਦੀ ਮੰਗ ਵਧਣ ਦੀ ਉਮੀਦ ਵਿੱਚ ਆਪਣੀ ਉਪਜ ਨੂੰ ਫੜੀ ਬੈਠੇ ਹਨ ਕਿਉਂਕਿ ਰੂਸ ਅਤੇ ਯੂਕਰੇਨ ਵਰਗੇ ਸਭ ਤੋਂ ਵੱਡੇ ਕਣਕ ਉਤਪਾਦਕ ਦੇਸ਼ ਬਰਾਮਦ ਕਰਨ ਵਿੱਚ ਅਸਫਲ ਹੋ ਸਕਦੇ ਹਨ। ਹਾਲਾਂਕਿ ਕਿਸਾਨ, ਹਾਈ ਮੰਡੀ ਫੀਸ, ਜੋ ਕਿ ਪੁਰਾਣੇ ਨਿਯਮਾਂ ਵਿੱਚੋਂ ਇੱਕ ਹੈ, ਦੇ ਕਾਰਨ ਜੰਗੀ ਸਥਿਤੀ ਦਾ ਲਾਭ ਉਠਾਉਣ ਵਿੱਚ ਅਸਮਰੱਥ ਹੈ।

ਸਰਕਾਰੀ ਸੂਤਰਾਂ ਨੇ ਮੰਨਿਆ ਕਿ ਪ੍ਰਾਈਵੇਟ ਪਾਰਟੀਆਂ ਪੰਜਾਬ ਵਿੱਚ 8.5% ਫੀਸ ਦੇ ਕਾਰਨ ਅਗਰੀਕਰਚਰਲ ਪ੍ਰੋਡਿਊਸ ਮਾਰਕੀਟ ਕੋਮੇਟੀਜ਼ (ਏਪੀਐਮਸੀ) ਤੋਂ ਝਿਜਕਦੇ ਹੋਏ ਖਰੀਦ ਕਰ ਰਹੀਆਂ ਹਨ। ਇਹ ਫੀਸ ਜਾਂ ਤਾਂ ਘੱਟ ਹੈ ਜਾਂ ਕੁਝ ਹੋਰ ਰਾਜਾਂ ਵਿੱਚ ਹੈ ਹੀ ਨਹੀਂ। ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਨੇ ਬਰਾਮਦਕਾਰਾਂ ਲਈ ਮੰਡੀ ਫੀਸ ਮੁਆਫ ਕਰ ਦਿੱਤੀ ਹੈ।

ਹੋਰ ਰਾਜਾਂ ਨੂੰ ਲਾਭ

ਦੂਜੇ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਦੇ ਖਰੀਦ ਅੰਕੜੇ ਦਰਸਾਉਂਦੇ ਹਨ ਕਿ ਪ੍ਰਾਈਵੇਟ ਕੰਪਨੀਆਂ ਦੁਆਰਾ ਸਰਕਾਰੀ ਅਧਿਸੂਚਿਤ ਮਿਨੀਮਮ ਸਪੋਰਟ ਪ੍ਰਾਇਸ (ਐੱਮ.ਐੱਸ.ਪੀ.) ਤੋਂ ਵੱਧ ਦਰਾਂ 'ਤੇ ਕਣਕ ਦਾ ਵੱਡਾ ਹਿੱਸਾ ਖਰੀਦਿਆ ਗਿਆ ਹੈ।

ਮਾਲਵੇ ਦੀ ਇੱਕ ਮੰਡੀ ਦੇ ਇੱਕ ਅਧਿਕਾਰੀ ਨੇ ਕਿਹਾ, “ਦੂਜੇ ਰਾਜਾਂ ਦੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਕਿਉਂਕਿ ਨਿੱਜੀ ਖਰੀਦਦਾਰ ਇਸ ਸਾਲ ਉੱਚ ਨਿਰਯਾਤ ਕੀਮਤਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਭੁਗਤਾਨ ਕਰ ਰਹੇ ਹਨ।

ਮੱਧ ਪ੍ਰਦੇਸ਼ ਵਿੱਚ ਪ੍ਰਾਈਵੇਟ ਪਲੇਅਰ ਦੁਆਰਾ ਪੇਸ਼ ਕੀਤੀ ਗਈ ਕੀਮਤ 2,015 ਰੁਪਏ ਦੇ ਐਮਐਸਪੀ ਦੇ ਮੁਕਾਬਲੇ ਲਗਭਗ 2,740 ਰੁਪਏ ਪ੍ਰਤੀ ਕੁਇੰਟਲ ਹੈ। ਰਾਜਸਥਾਨ ਵਿੱਚ ਕਿਸਾਨਾਂ ਨੂੰ ਆਪਣੀ ਕਣਕ ਲਈ 2,680 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਅਤੇ ਗੁਜਰਾਤ ਵਿੱਚ ਕੀਮਤ 2,700 ਰੁਪਏ ਦੇ ਨੇੜੇ ਹੈ। ਪੰਜਾਬ ਵਿੱਚ, ਕੀਮਤ 2,300 ਰੁਪਏ ਪ੍ਰਤੀ ਕੁਇੰਟਲ ਹੈ, ਜਦੋਂ ਕਿ ਘੱਟੋ-ਘੱਟ ਸਮਰਥਨ ਮੁੱਲ 2,010 ਰੁਪਏ ਹੈ।

ਪੰਜਾਬ ਦੇ ਇੱਕ ਸੀਨੀਅਰ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇਤਾ ਨੇ ਕਿਹਾ, “ਦੂਜੇ ਰਾਜਾਂ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਰਾਜ ਸਰਕਾਰਾਂ ਦੁਆਰਾ ਅਪਣਾਈਆਂ ਗਈਆਂ ਨੀਤੀਆਂ, ਕੇਂਦਰ ਦੁਆਰਾ ਲਾਗੂ ਕੀਤੀਆਂ ਨੀਤੀਆਂ ਦੇ ਸਮਰਥਨ ਨਾਲ ਵਧੀਆ ਕੀਮਤਾਂ ਮਿਲ ਰਹੀਆਂ ਹਨ।

ਚਿੰਤਾ

ਇਸ ਸੀਜ਼ਨ ਵਿੱਚ ਪੰਜਾਬ ਦੇ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਉੱਚ ਤਾਪਮਾਨ ਹੈ, ਜਿਸ ਨੇ ਝਾੜ ਦੀ ਗੁਣਵੱਤਾ ਅਤੇ ਮਾਤਰਾ ਨੂੰ ਪ੍ਰਭਾਵਿਤ ਕੀਤਾ ਹੈ। ਫਾਰਮਰ ਲੀਡਰ ਬਲਬੀਰ ਸਿੰਘ ਰਾਜੇਵਾਲ, ਜੋ ਹੁਣ ਰੱਦ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸਨ, ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਦੁਆਰਾ ਖਰੀਦ ਲਗਭਗ ਪਿਛਲੇ ਸਾਲ ਵਾਂਗ ਹੀ ਹੈ।

ਰਾਜੇਵਾਲ ਨੇ ਦਾਅਵਾ ਕੀਤਾ, "ਹੋਰ ਰਾਜਾਂ ਵਿੱਚ ਖਰੀਦ ਦੀ ਮਾਤਰਾ ਪੰਜਾਬ ਅਤੇ ਹਰਿਆਣਾ ਨਾਲੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ, ਪਰ ਇਹ ਮੁੱਖ ਤੌਰ 'ਤੇ ਵਧੀਆ ਪੈਦਾਵਾਰ ਵਰਗੇ ਕਾਰਕਾਂ ਕਰਕੇ ਹੈ।"

ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਦੀ ਮਦਦ ਨਹੀਂ ਕਰ ਰਹੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: “ਇਹ ਯਕੀਨੀ ਬਣਾਉਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਰਾਜ ਨੇ ਅਜੇ ਤੱਕ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਹੈ।

Published by:Rupinder Kaur Sabherwal
First published:

Tags: Business, Russia Ukraine crisis, Russia-Ukraine News, Ukraine