Home /News /lifestyle /

Ulcerative Colitis ਦੀ ਬਿਮਾਰੀ ਹੋ ਸਕਦੀ ਹੈ ਜਾਨਲੇਵਾ, ਜਾਣੋ ਲੱਛਣ ਅਤੇ ਬਚਾਅ

ਅਲਸਰੇਟਿਵ ਕੋਲਾਈਟਿਸ (Ulcerative colitis) ਅੰਤੜੀਆਂ ਦੀ ਇੱਕ ਗੰਭੀਰ ਬਿਮਾਰੀ ਹੈ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (PM Shinzo Abe) ਨੇ ਸਾਲ 2020 ਵਿੱਚ ਇਸ ਬਿਮਾਰੀ ਕਾਰਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੂੰ ਲੰਮੇ ਸਮੇਂ ਤੋਂ ਅਲਸਰੇਟਿਵ ਕੋਲਾਈਟਿਸ (Ulcerative colitis) ਨਾਂ ਦੀ ਬਿਮਾਰੀ ਸੀ। 2007 'ਚ ਵੀ ਉਹ ਬੀਮਾਰੀ ਕਾਰਨ ਲਗਭਗ ਇਕ ਸਾਲ ਰਾਜਨੀਤੀ ਤੋਂ ਦੂਰ ਰਹੇ ਸਨ। ਤੁਹਾਨੂੰ ਦੱਸ ਰਹੇ ਹਾਂ ਕਿ ਇਹ ਬਿਮਾਰੀ ਕੀ ਹੈ, ਇਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

ਜ਼ਿਕਰਯੋਗ ਹੈ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (PM Shinzo Abe) ਨੂੰ ਸ਼ੁੱਕਰਵਾਰ ਨੂੰ ਨਾਰਾ ਸ਼ਹਿਰ ਵਿੱਚ ਇੱਕ ਸਮਾਗਮ ਦੌਰਾਨ ਗੋਲੀ ਮਾਰ ਦਿੱਤੀ ਗਈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਿੰਜੋ ਆਬੇ ਜਾਪਾਨ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਚਿਹਰਾ ਸਨ ਅਤੇ ਉਹ ਵਿਸ਼ਵ ਪੱਧਰ ਉੱਤੇ ਮਸ਼ਹੂਰ ਸਨ।

ਕੀ ਹੈ ਅਲਸਰੇਟਿਵ ਕੋਲਾਈਟਿਸ ਬਿਮਾਰੀ?

ਅਲਸਰੇਟਿਵ ਕੋਲਾਈਟਿਸ (Ulcerative colitis) ਇੱਕ ਅੰਤੜੀਆਂ ਦੀ ਬਿਮਾਰੀ ਹੈ, ਜੋ ਤੁਹਾਡੀ ਵੱਡੀ ਆਂਦਰ ਵਿੱਚ ਜਲਣ, ਸੋਜ ਅਤੇ ਅਲਸਰ ਦਾ ਕਾਰਨ ਬਣਦੀ ਹੈ। ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ ਪਰ ਸਹੀ ਇਲਾਜ ਨਾਲ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਜੇਕਰ ਇਸ ਬਿਮਾਰੀ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਗਿਆ ਤਾਂ ਇਹ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਅਤੇ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਦੱਸ ਦੇਈਏ ਕਿ 15 ਤੋਂ 30 ਸਾਲ ਦੇ ਲੋਕਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ।

ਅਲਸਰੇਟਿਵ ਕੋਲਾਈਟਿਸ ਦੇ ਲੱਛਣ

ਅਲਸਰੇਟਿਵ ਕੋਲਾਈਟਿਸ (Ulcerative colitis) ਬਿਮਾਰੀ ਦਾ ਸਭ ਤੋਂ ਵੱਡਾ ਲੱਛਣ ਖੂਨੀ ਦਸਤ ਹੈ। ਤੁਹਾਡੀ ਮਲ ਵਿੱਚੋਂ ਪਸ ਵੀ ਨਿੱਕਲ ਸਕਦਾ ਹੈ। ਇਸ ਤੋਂ ਇਲਾਵਾ ਪੇਟ ਵਿਚ ਕੜਵੱਲ, ਭੁੱਖ ਨਾ ਲੱਗਣਾ, ਥਕਾਵਟ ਮਹਿਸੂਸ ਹੋਣਾ, ਭਾਰ ਘਟਣਾ, ਬੁਖਾਰ, ਡੀਹਾਈਡ੍ਰੇਸ਼ਨ, ਜੋੜਾਂ ਵਿਚ ਦਰਦ, ਤੇਜ਼ ਰੌਸ਼ਨੀ ਵਿਚ ਅੱਖਾਂ ਵਿਚ ਦਰਦ, ਅਨੀਮੀਆ, ਸਕਿਨ ਦੇ ਜਖਮ, ਅੰਤੜੀਆਂ ਵਿੱਚ ਦਰਦ ਆਦਿ ਇਸਦੇ ਪ੍ਰਮੁੱਖ ਲੱਛਣ ਹਨ। ਜੇਕਰ ਤੁਸੀਂ ਅਜਿਹੇ ਕੋਈ ਲੱਛਣ ਦੇਖਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਅਲਸਰੇਟਿਵ ਕੋਲਾਈਟਿਸ ਦੇ ਕਾਰਨ ਅਤੇ ਰੋਕਥਾਮ

ਅਲਸਰੇਟਿਵ ਕੋਲਾਈਟਿਸ (Ulcerative colitis) ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਇਮਿਊਨ ਸਿਸਟਮ ਗਲਤੀਆਂ ਕਰਨਾ ਸ਼ੁਰੂ ਕਰ ਦਿੰਦਾ ਹੈ। ਆਮ ਤੌਰ 'ਤੇ ਸਾਡਾ ਇਮਿਊਨ ਸਿਸਟਮ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ, ਪਰ ਜਦੋਂ ਇਹ ਬਿਮਾਰੀ ਹੁੰਦੀ ਹੈ, ਤਾਂ ਸਿਸਟਮ ਦਾ ਕੰਮ ਵਿਗੜ ਜਾਂਦਾ ਹੈ। ਤੁਹਾਡੀ ਰੱਖਿਆ ਕਰਨ ਵਾਲੇ ਚਿੱਟੇ ਰਕਤਾਣੂ ਇਸ ਰੋਗ ਤੋਂ ਬਾਅਦ ਅੰਤੜੀਆਂ 'ਤੇ ਹਮਲਾ ਕਰਦੇ ਹਨ ਅਤੇ ਇਸ ਕਾਰਨ ਅਲਸਰ ਹੋ ਜਾਂਦੇ ਹਨ। ਕਈ ਵਾਰ ਇਹ ਸਮੱਸਿਆ ਪਰਿਵਾਰਕ ਜੀਨਸ ਦੇ ਕਾਰਨ ਹੋ ਸਕਦੀ ਹੈ। ਇਸ ਬਿਮਾਰੀ ਤੋਂ ਬਚਣ ਲਈ ਤੁਹਾਨੂੰ ਸਹੀ ਸਮੇਂ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਸੰਬੰਧੀ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਲਓ।
Published by:rupinderkaursab
First published:

Tags: Health, Health care tips, Health news, Health tips, Lifestyle

ਅਗਲੀ ਖਬਰ