Home /News /lifestyle /

ਇੰਟਰਨੈੱਟ 'ਤੇ ਕ੍ਰਿਪਟੋ ਅਸੈਟ ਬਾਰੇ ਜਾਣਨ ਲਈ ਹੇਠ ਲਿਖੀ ਜਾਣਕਾਰੀ ਤੋਂ ਸਮਝੋ ਕਿ ਕਿੱਥੇ-ਕੀ ਪੜ੍ਹਨਾ ਹੈ

ਇੰਟਰਨੈੱਟ 'ਤੇ ਕ੍ਰਿਪਟੋ ਅਸੈਟ ਬਾਰੇ ਜਾਣਨ ਲਈ ਹੇਠ ਲਿਖੀ ਜਾਣਕਾਰੀ ਤੋਂ ਸਮਝੋ ਕਿ ਕਿੱਥੇ-ਕੀ ਪੜ੍ਹਨਾ ਹੈ

ਇੰਟਰਨੈੱਟ 'ਤੇ ਕ੍ਰਿਪਟੋ ਅਸੈਟ ਬਾਰੇ ਜਾਣਨ ਲਈ ਹੇਠ ਲਿਖੀ ਜਾਣਕਾਰੀ ਤੋਂ ਸਮਝੋ ਕਿ ਕਿੱਥੇ-ਕੀ ਪੜ੍ਹਨਾ ਹੈ

ਇੰਟਰਨੈੱਟ 'ਤੇ ਕ੍ਰਿਪਟੋ ਅਸੈਟ ਬਾਰੇ ਜਾਣਨ ਲਈ ਹੇਠ ਲਿਖੀ ਜਾਣਕਾਰੀ ਤੋਂ ਸਮਝੋ ਕਿ ਕਿੱਥੇ-ਕੀ ਪੜ੍ਹਨਾ ਹੈ

ਜਿਵੇਂ ਕਿ 2021 ਵਿੱਚ NFTs, ਮੇਟਾਵਰਸ ਅਤੇ ਬਲਾਕਚੇਨ ਚਰਚਾ ਵਿੱਚ ਰਹੇ ਸਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਲ ਵੀ ਕ੍ਰਿਪਟੋ ਅਸੈਟ ਚਰਚਾ ਦਾ ਮੁੱਖ ਵਿਸ਼ਾ ਹੋਣਗੇ। ਹਾਲਾਂਕਿ, ਬਹੁਤ ਸਾਰੇ ਤਕਨੀਕੀ ਡੇਟਾ ਦੇ ਨਾਲ, ਜੇਕਰ ਤੁਸੀਂ ਕ੍ਰਿਪਟੋ ਅਸੈਟ ਨਾਲ ਸ਼ੁਰੂਆਤ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਇਨ੍ਹਾਂ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਜਿਵੇਂ ਕਿ 2021 ਵਿੱਚ NFTs, ਮੇਟਾਵਰਸ ਅਤੇ ਬਲਾਕਚੇਨ ਚਰਚਾ ਵਿੱਚ ਰਹੇ ਸਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਲ ਵੀ ਕ੍ਰਿਪਟੋ ਅਸੈਟ ਚਰਚਾ ਦਾ ਮੁੱਖ ਵਿਸ਼ਾ ਹੋਣਗੇ। ਹਾਲਾਂਕਿ, ਬਹੁਤ ਸਾਰੇ ਤਕਨੀਕੀ ਡੇਟਾ ਦੇ ਨਾਲ, ਜੇਕਰ ਤੁਸੀਂ ਕ੍ਰਿਪਟੋ ਅਸੈਟ ਨਾਲ ਸ਼ੁਰੂਆਤ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਇਨ੍ਹਾਂ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ। ਇੱਥੋਂ ਤੱਕ ਕਿ ਤਜਰਬੇਕਾਰ ਕ੍ਰਿਪਟੋ ਨਿਵੇਸ਼ਕ ਵੀ ਕਈ ਵਾਰ ਇਨ੍ਹਾਂ ਨਵੀਆਂ ਤਕਨਾਲੋਜੀਆਂ ਨੂੰ ਸਮਝਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ।

ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਇੰਟਰਨੈੱਟ 'ਤੇ ਭਰੋਸੇਯੋਗ ਸਰੋਤਾਂ ਦੀ ਇਸ ਸੂਚੀ ਨੂੰ ਤਿਆਰ ਕੀਤਾ ਹੈ ਜੋ ਕ੍ਰਿਪਟੋ ਅਤੇ ਇਸ ਨਾਲ ਸੰਬੰਧਿਤ ਹੋਰ ਚੀਜ਼ਾਂ ਬਾਰੇ ਸਿੱਖਣ, ਸਮਝਣ ਅਤੇ ਅੱਗੇ ਵਧਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਇਹ ਹੈ ਉਹ ਸੂਚੀ –

1 – ZebPay

ZebPay ਦੇ ਜਾਣਕਾਰੀ ਸਰੋਤਾਂ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸਦੀ ਵਰਤੋਂ ਕੋਈ ਵੀ ਕਰ ਸਕਦਾ ਹੈ। ਭਾਵੇਂ ਤੁਸੀਂ ਨਵ-ਸਿਖਿਅਕ ਹੋ, ਥੌੜਾ-ਬਹੁਤ ਜਾਣਦੇ ਹੋ ਜਾਂ ਇੱਕ ਉੱਨਤ ਕ੍ਰਿਪਟੋ ਯੂਜ਼ਰ ਹੋ, ਤੁਸੀਂ ZebPay ਦੇ ਲਰਨਿੰਗ ਪੋਰਟਲ ਹਮੇਸ਼ਾ ਕੁਝ ਨਵਾਂ ਸਿੱਖ ਸਕਦੇ ਹੋ। ਨਵ-ਸਿਖਿਅਕਾਂ ਲਈ ਸ਼ੁਰੂਆਤੀ ਵਿਸ਼ਿਆਂ ਅਤੇ ਕ੍ਰਿਪਟੋ ਕੋਇਨ ਤੋਂ ਲੈ ਕੇ ਕੀਮਤ ਦੇ ਰੁਝਾਨਾਂ ਤੱਕ ਅਤੇ ਉੱਨਤ ਯੂਜ਼ਰਾਂ ਲਈ ਰੁਪਏ ਦੀ ਔਸਤ ਲਾਗਤ ਤੱਕ, ZebPay ਦੇ ਲਰਨਿੰਗ ਪੋਰਟਲ 'ਤੇ ਗਿਆਨ ਦਾ ਭੰਡਾਰ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਸੈਕਸ਼ਨ ਵਿੱਚ ਕ੍ਰਿਪਟੋ ਸਲੈਂਗ ਨੂੰ ਸਮਰਪਿਤ ਇੱਕ ਅਜਿਹਾ ਸੈਕਸ਼ਨ ਵੀ ਹੈ, ਜੋ ਯੂਜ਼ਰਾਂ ਨੂੰ ਕ੍ਰਿਪਟੋ ਅਸੈਟ ਬਾਰੇ ਸਿੱਖਣ ਦੇ ਕਈ ਉਪਲਬਧ ਵਿਕਲਪਾਂ ਦੇ ਨਾਲ ਸੰਕਲਪਾਂ ਨੂੰ ਆਸਾਨੀ ਨਾਲ ਸਮਝਣ ਲਈ ਸਮਰਪਿਤ ਵੀਡੀਓਜ਼ ਪ੍ਰਦਾਨ ਕਰਦਾ ਹੈ। ਇੰਨਾ ਹੀ ਨਹੀਂ, ਇੱਥੇ ਕ੍ਰਿਪਟੋ ਕੀ ਪਾਠਸ਼ਾਲਾ ਨਾਂ ਦਾ ਇੱਕ ਵੀਡੀਓ ਸੈਕਸ਼ਨ ਹੋਰ ਹੈ, ਜਿਸਦੀ ਵਿਆਖਿਆ ਹਿੰਦੀ ਵਿੱਚ ਦਿੱਤੀ ਗਈ ਹੈ, ਤਾਂਕਿ ਜੋ ਲੋਕ ਅੰਗਰੇਜ਼ੀ ਵਿੱਚ ਮਾਹਰ ਨਹੀਂ ਹਨ, ਉਹਨਾਂ ਦੀ ਵੀ ਸਹਾਇਤਾ ਕੀਤੀ ਜਾ ਸਕੇ।

ਅੰਤ ਵਿੱਚ, ਸਾਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਅਸੀਂ ZebPay ‘ਤੇ ਵੀ ਆਪਣੀ ਕ੍ਰਿਪਟੋ ਅਸੈਟ ਦੀ ਯਾਤਰਾ ਸ਼ੁਰੂ ਕਰ ਸਕਦੇ ਹਾਂ ਅਤੇ ਆਪਣੇ ਪ੍ਰਾਪਤ ਕੀਤੇ ਗਿਆਨ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਵਰਤੋਂ ਵਿੱਚ ਲਿਆ ਸਕਦੇ ਹਾਂ। ਇੱਥੇ ਕਲਿੱਕ ਕਰਕੇ ZebPay ‘ਤੇ ਆਪਣਾ ਖਾਤਾ ਖੋਲ੍ਹਣਾ ਨਾ ਭੁੱਲਣਾ।

2 – Coinmarketcap –

CoinMarketCap ਨੇ ਕ੍ਰਿਪਟੋ ਅਸੈਟ ਦੇ ਖੇਤਰ ਵਿੱਚ ਕ੍ਰਿਪਟੋ ਅਸੈਟ ਲਈ ਦੁਨੀਆ ਦੀ ਸਭ ਤੋਂ ਵੱਧ ਵਧੀਆ ਕੀਮਤ-ਟ੍ਰੈਕਿੰਗ ਵਾਲੀ ਵੈੱਬਸਾਈਟ ਦੇ ਤੌਰ ‘ਤੇ ਆਪਣਾ ਨਾਮ ਬਣਾਇਆ ਹੈ। ਨਾਲੇ ਕਿਹਾ ਜਾਂਦਾ ਹੈ ਕਿ ਅਮਰੀਕੀ ਸਰਕਾਰ ਵੀ ਖੋਜ ਅਤੇ ਰਿਪੋਰਟਾਂ ਲਈ CoinMarketCap ਦੇ ਅੰਕੜਿਆਂ ਦੀ ਵਰਤੋਂ ਕਰਦੀ ਹੈ ਅਤੇ ਜਦੋਂ ਪ੍ਰਮਾਣਿਕਤਾ ਦੀ ਗੱਲ ਆਉਂਦੀ ਹੈ, ਤਾਂ ਤੁਹਾਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੋਵੇਗਾ ਕਿ ਕੀ ਤੁਸੀ ਇੱਥੋਂ ਸਹੀ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਜਾਂ ਨਹੀਂ। Coinmarketcap ਦੇ ਬਲੌਗ ਨੂੰ ਅਲੈਗਜ਼ੈਂਡਰੀਆ ਕਿਹਾ ਜਾਂਦਾ ਹੈ ਅਤੇ ਇਹ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਦੀ ਵਿਰਾਸਤ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਿੱਚ ਦੁਨੀਆ ਭਰ ਵਿੱਚ ਪ੍ਰਕਾਸ਼ਤ ਜ਼ਿਆਦਾਤਰ ਕਿਤਾਬਾਂ ਹੁੰਦੀਆਂ ਸਨ। ਇਸਦਾ ਮੁੱਖ ਉਦੇਸ਼ "ਜੇਕਰ ਸੰਭਵ ਹੋ ਸਕੇ ਤਾਂ ਪੂਰੇ ਸੰਸਾਰ ਵਿੱਚੋਂ ਕ੍ਰਿਪਟੋ ਅਸੈਟ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਨਾ ਹੈ"।

3 – Coingecko –

Coingecko ਪਹਿਲੀ ਨਜ਼ਰ ਵਿੱਚ ਹਲਕੀ ਜਿਹੀ ਔਖੀ ਲੱਗਦੀ ਹੈ, ਪਰ ਕੁਝ ਸਮੇਂ ਇਸਦੀ ਵਰਤੋਂ ਕਰਨ ਤੋਂ ਬਾਅਦ, ਤੁਹਾਨੂੰ ਇਸ ਪਲੇਟਫਾਰਮ 'ਤੇ ਕ੍ਰਿਪਟੋ ਮਾਰਕੀਟ ਬਾਰੇ ਵੱਧ ਜਾਣਕਾਰੀ ਮਿਲੇਗੀ। ਇੱਥੇ ਤੁਸੀਂ ਨਵ-ਸਿਖਿਅਕਾਂ ਲਈ 10,000 ਤੋਂ ਵੱਧ ਕੋਇਨ ਦੀਆਂ ਕੀਮਤਾਂ 'ਤੇ ਨਜ਼ਰ ਰੱਖ ਸਕਦੇ ਹੋ! ਇੰਨਾ ਹੀ ਨਹੀਂ, Coingecko ਕੋਲ NFTs ਤੋਂ ਲੈ ਕੇ DeFi, ਬਿਟਕੋਇਨ ਅਤੇ ਹੋਰ ਵਿਸ਼ਿਆਂ ਬਾਰੇ ਆਪਣੇ ਬਲੌਗ, ਪੋਡਕਾਸਟ ਅਤੇ ਕਿਤਾਬਾਂ ਵਿੱਚ ਜਾਣਕਾਰੀ ਦਾ ਭੰਡਾਰ ਹੈ।

4 – Ethereum Blog –

Ethereum ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀਆਂ ਵਿੱਚੋਂ ਇੱਕ ਹੈ ਅਤੇ ਨਾਲ ਹੀ NFTs ਨਾਲ ਸੰਬੰਧਿਤ ਜ਼ਿਆਦਾਤਰ ਮੌਜੂਦਾ ਰੁਝਾਨਾਂ ਦਾ ਆਧਾਰ ਹੈ। ਇਹ ਆਪਣੇ ਆਪ ਨੂੰ ਕ੍ਰਿਪਟੋ ਦੇ ਭਵਿੱਖ ਲਈ ਵੱਧ ਢੁੱਕਵਾਂ ਬਣਾਉਣ ਲਈ ਆਪਣੀ ਤਕਨਾਲੋਜੀ ਨੂੰ ਵੀ ਵਿਕਸਤ ਕਰ ਰਹੀ ਹੈ। Ethereum ਬਾਰੇ ਵਧੇਰੀ ਜਾਣਕਾਰੀ ਲਈ, ਜਿਸ ਵਿੱਚ ਇਹ ਸਭ ਵੀ ਸ਼ਾਮਲ ਹੈ - ਕਿ ਕੀ ਇਸਦੇ Ether ਕੋਇਨ ਵਿੱਚ ਨਿਵੇਸ਼ ਕਰਨਾ, ਤੁਹਾਡੇ ਲਈ ਸਮਝਦਾਰੀ ਵਾਲੀ ਗੱਲ ਹੈ ਅਤੇ ਸਹਿ-ਸੰਸਥਾਪਕ ਵਿਤਾਲਿਕ ਬੁਟੇਰਿਨ ਦੇ ਵਿਚਾਰ। Etereum ਦੇ ਬਲੌਗ ਨੂੰ ਸਰਗਰਮੀ ਨਾਲ ਫਾਲੋ ਕਰੋ।

5 – Cardano –

ਹਿੱਸੇਦਾਰੀ ਬਲਾਕਚੇਨ ਪਲੇਟਫਾਰਮ ਦਾ ਇੱਕ ਸਬੂਤ ਜਿਸ ਵਿੱਚ 2022 ਵਿੱਚ ਇਹਨਾਂ ਦੇ ਵਾਧੇ ਦੀ ਸੰਭਾਵਨਾ ਹੈ, Cardano ਨੇ ਕ੍ਰਿਪਟੋ ਅਸੈਟ ਦੀ ਦੁਨੀਆ ਵਿੱਚ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਲੰਬੀ-ਮਿਆਦ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੀ ਖੋਜ-ਸੰਚਾਲਿਤ ਪਹੁੰਚ 'ਤੇ ਮਾਣ ਕੀਤਾ ਹੈ। ਕਿਸੇ ਵੀ ਵਿਅਕਤੀ ਲਈ ਜੋ Web3 ਅਤੇ ਬਲਾਕਚੇਨ ਦੇ ਕੰਮਕਾਜ ਅਤੇ ਮੌਜੂਦਾ ਘਟਨਾਵਾਂ ਦੀ ਪੂਰੀ ਜਾਣਕਰੀ ਰੱਖਣਾ ਚਾਹੁੰਦਾ ਹੈ। ਇੱਥੇ Cardano ਦੇ ਬਲੌਗ ਅਤੇ ਫੋਰਮ ਪੇਜ ਨੂੰ ਫਾਲੋ ਕਰਨਾ ਜ਼ਰੂਰੀ ਬਣਦਾ ਹੈ।

6 – Solana –

Solana ਸਭ ਤੋਂ ਵੱਧ ਪ੍ਰਸਿੱਧ ਔਲਟਕੋਇਨ ਵਿੱਚੋਂ ਇੱਕ ਹੈ ਅਤੇ ਇਸ ਕੋਲ ਆਪਣੇ ਆਪ ਨੂੰ ਹੋਰ ਵੀ ਬੁਲੰਦੀਆਂ ਤੱਕ ਲੈ ਜਾਉਣ ਦਾ ਪੈਮਾਨਾ ਬਣਾਉਣ ਦੇ ਸਭ ਤੋਂ ਵੱਧ ਮੌਕੇ ਹਨ। ਇਹ ਆਪਣੇ ਆਪ ਦਾ ਵਰਣਨ 'ਦੁਨੀਆ ਦੇ ਸਭ ਤੋਂ ਤੇਜ਼ ਬਲਾਕਚੇਨ ਅਤੇ ਕ੍ਰਿਪਟੋ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਈਕੋਸਿਸਟਮ ਵਜੋਂ ਕਰਦਾ ਹੈ, ਜਿਸ ਵਿੱਚ DeFi, NFTs, Web3 ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਫੈਲੇ 400 ਤੋਂ ਵੀ ਵੱਧ ਪ੍ਰੋਜੈਕਟ ਹਨ', ਜੋ ਕਿ ਅੱਗੇ ਜਾ ਕੇ ਚੰਗੀ ਸਥਿਤੀ ਵਿੱਚ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਇਹਨਾਂ ਸੰਕਲਪਾਂ ਅਤੇ ਖਾਸ ਕਰਕੇ Solana ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਇੱਕ ਵਾਰ ਇਸਦਾ ਬਲੌਗ ਪੜ੍ਹੋ।

7 – Books and Podcasts –

ਅੰਤ ਵਿੱਚ, ਜੇਕਰ ਤੁਸੀਂ ਕ੍ਰਿਪਟੋਕਰੰਸੀ ਦੀ ਵਿਆਪਕ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਂਡਰੀਅਸ ਐਂਟੋਨੋਪੋਲੋਸ ਦੀ ‘ਦ ਇੰਟਰਨੈੱਟ ਆਫ ਮਨੀ ਐਂਡ ਮਾਸਟਰਿੰਗ ਬਿਟਕੋਇਨ’ ਅਤੇ ਜੈਕ ਟਾਟਰ ਅਤੇ ਕ੍ਰਿਸ ਬਰਨਿਸਕ ਦੀ ‘ਕ੍ਰਿਪਟੋ ਅਸੈਟ’ ਵਰਗੀਆਂ ਕਿਤਾਬਾਂ ਨੂੰ ਲਾਜ਼ਮੀ ਤੌਰ ‘ਤੇ ਪੜਨਾ ਚਾਹੀਦਾ ਹੈ। ਕ੍ਰਿਪਟੋ ਨੂੰ ਹੋਰ ਚੰਗੀ ਤਰ੍ਹਾਂ ਸਮਝ ਲਈ ਪੈਟ੍ਰਿਕ ਓ’ਸ਼ੌਨੇੱਸੀ’ ਦੇ ‘ਇਨਵੈਸਟ ਲਾਈਕ ਦ ਬੈਸਟ’ ਅਤੇ ਲੌਰਾ ਸ਼ਿਨ ਦੇ ‘ਅਨਚੇਨਡ’ ਜਿਹੇ ਪੋਡਕਾਸਟਾਂ ਦੀ ਮਦਦ ਨਾਲ ਆਪਣੇ ਗਿਆਨ ਨੂੰ ਵਧਾਉਣ ਦੀ ਕੋਸ਼ਿਸ਼ ਕਰੋ।

ਤੁਹਾਡੇ ਕੋਲ ਇਹ ਹੈ - ਇੱਕ ਸੰਪੂਰਨ ਸਰੋਤ ਗਾਈਡ, ਜਿਸ ਰਾਹੀਂ ਤੁਸੀਂ ਕ੍ਰਿਪਟੋ ਅਸੈਟ ਨਾਲ ਸਬੰਧਿਤ ਸਾਰੀਆਂ ਚੀਜ਼ਾਂ ਵਿੱਚ ਆਤਮ-ਵਿਸ਼ਵਾਸੀ ਅਤੇ ਮਾਹਰ ਬਣ ਸਕਦੇ ਹੋ। ਬੇਸ਼ੱਕ, ਇਹ ਸਿਰਫ ਸ਼ੁਰੂਆਤੀ ਪੁਆਇੰਟ ਹਨ ਅਤੇ ਕ੍ਰਿਪਟੋ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਦੇ ਨਾਲ, ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਤੁਸੀਂ ਸਿੱਖਣ ਦੇ ਸਰੋਤਾਂ ਰਾਹੀਂ ਹਰੇਕ ਨਵੀਨਤਮ ਜਾਣਕਾਰੀ ਬਾਰੇ ਜਾਗਰੂਕ ਰਹੋ ਖਾਸ ਕਰਕੇ ਜੋ ZebPay Learning ਵੱਲੋਂ ਨਿਯਮਿਤ ਤੌਰ 'ਤੇ ਅੱਪਡੇਟ ਕੀਤੇ ਗਏ ਹਨ।

ਜੇਕਰ ਕ੍ਰਿਪਟੋ ਅਸੈਟ ਬਾਰੇ ਜਾਣਨਾ 2022 ਲਈ ਮਿੱਥੇ ਤੁਹਾਡੇ ਸੰਕਲਪਾਂ ਵਿੱਚੋਂ ਇੱਕ ਸੀ, ਤਾਂ ਤੁਸੀਂ ਇਸਨੂੰ ਸੁਰੱਖਿਅਤ ਢੰਗ ਨਾਲ ਹੁਣੇ ਪੂਰਾ ਕਰ ਸਕਦੇ ਹੋ।

Published by:Ashish Sharma
First published:

Tags: Crypto-currency, Cryptocurrency, Zebpay