ਨਵੀਂ ਦਿੱਲੀ: ਯੂਪੀਐਸਸੀ ਨੇ ਸਿਵਲ ਸੇਵਾਵਾਂ ਦੀ 27 ਜੂਨ ਨੂੰ ਹੋਣ ਵਾਲੀ ਮੁੱਢਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਹੁਣ ਇਹ ਪ੍ਰੀਖਿਆ 10 ਅਕਤੂਬਰ ਨੂੰ ਹੋਵੇਗੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਇਹ ਫੈਸਲਾ ਕੋਵਿਡ-19 ਦੀ ਖ਼ਤਰਨਾਕ ਸਥਿਤੀ ਦੇ ਮੱਦੇਨਜ਼ਰ ਲਿਆ ਹੈ।
ਦੱਸ ਦੇਈਏ ਕਿ ਕਮਿਸ਼ਨ ਸਿਵਲ ਸੇਵਾਵਾਂ ਦੀ ਪ੍ਰੀਖਿਆ ਸਾਲਾਨਾ ਤਿੰਨ ਪੜਾਵਾਂ - ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ 'ਤੇ ਕਰਵਾਉਂਦਾ ਹੈ। ਇਹ ਪ੍ਰੀਖਿਆਵਾਂ ਭਾਰਤੀ ਪ੍ਰਬੰਧਕੀ ਸੇਵਾ (IAS), ਭਾਰਤੀ ਵਿਦੇਸ਼ੀ ਸੇਵਾ (IFS) ਅਤੇ ਭਾਰਤੀ ਪੁਲਿਸ ਸੇਵਾ (IPS) ਦੇ ਅਧਿਕਾਰੀਆਂ ਦੀ ਚੋਣ ਕਰਨ ਲਈ ਕਰਵਾਈਆਂ ਜਾਂਦੀਆਂ ਹਨ।
ਕਮਿਸ਼ਨ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, “ਕੋਵਿਡ -19 ਤੋਂ ਪੈਦਾ ਹੋਈ ਪ੍ਰਸਥਿਤੀਆਂ ਦੇ ਕਾਰਨ ਯੂਨੀਅਨ ਲੋਕ ਸੇਵਾ ਕਮਿਸ਼ਨ ਨੇ 2021 ਦੀ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ, ਜੋ ਕਿ 27 ਜੂਨ, 2021 ਨੂੰ ਹੋਣੀ ਸੀ। ਹੁਣ ਇਹ ਪ੍ਰੀਖਿਆ 10 ਅਕਤੂਬਰ 2021 ਨੂੰ ਆਯੋਜਿਤ ਕੀਤੀ ਜਾਏਗੀ। ”
ਦੱਸ ਦਈਏ ਕਿ UPSE 2021 ਦੀ ਮੁੱਢਲੀ ਪ੍ਰੀਖਿਆ 27 ਜੂਨ ਨੂੰ ਆਯੋਜਿਤ ਨਾ ਹੋ ਸਕੇ ਇਸ ਲਈ ਵਿਦਿਆਰਥੀ #UPSCexampostpone ਦੁਆਰਾ ਟਵਿੱਟਰ 'ਤੇ ਆਪਣੀ ਗੱਲ ਰੱਖ ਰਹੇ ਸਨ ।
ਇਸ ਵਾਰ ਗਰੁੱਪ ਏ ਅਤੇ ਗਰੁੱਪ ਬੀ ਦੀਆਂ ਕੁੱਲ 712 ਅਸਾਮੀਆਂ ਸਿਵਲ ਸੇਵਾਵਾਂ ਪ੍ਰੀਖਿਆ ਦੇ ਅਧਾਰ ਤੇ ਭਰੀਆਂ ਜਾਣਗੀਆਂ। ਮੁਢਲੀ ਪ੍ਰੀਖਿਆ ਇੱਕ ਕੁਆਲੀਫਾਇਰ ਹੁੰਦੀ ਹੈ ਅਤੇ ਜਿਹੜੇ ਉਮੀਦਵਾਰ ਇਸ ਚ ਸ਼ਾਰਟ ਲਿਸਟ ਹੁੰਦੇ ਹਨ ਉਹ ਮੁੱਖ ਇਮਤਿਹਾਨ ਵਿੱਚ ਸ਼ਾਮਲ ਹੁੰਦੇ ਹਨ ।
UPSC ਪ੍ਰੀਲਿਮਸ ਕੈਨੀਡੇਂਟਸ ਲਈ ਇੱਕ ਹੋਰ ਮੌਕਾ
ਇਸ ਤੋਂ ਇਲਾਵਾ, ਯੂ ਪੀ ਐਸ ਸੀ (UPSC) ਪ੍ਰੀਲਿਮਜ਼ ਨਾਲ ਜੁੜੀ ਤਾਜ਼ਾ ਵੱਡੀ ਖਬਰ ਇਹ ਹੈ ਕਿ ਕੇਂਦਰ ਨੇ ਯੂ ਪੀ ਐਸ ਸੀ ਪ੍ਰੀਲਿਮਜ਼ ਉਮੀਦਵਾਰਾਂ ਨੂੰ ਵਾਧੂ ਮੌਕੇ ਦੇਣ ਲਈ ਸਹਿਮਤੀ ਦਿੱਤੀ ਹੈ। ਇਹ ਫੈਸਲਾ ਸਿਰਫ ਇੱਕ ਵਾਰ ਉਹਨਾਂ ਉਮੀਦਵਾਰਾਂ ਲਈ ਹੈ ਜਿਨ੍ਹਾਂ ਨੇ ਆਪਣੀ ਉਮਰ ਹੱਦ ਨੂੰ ਪਾਰ ਕਰ ਲਿਆ ਹੈ। ਇਹ ਵਾਧੂ ਮੌਕਾ ਸਿਰਫ ਉਨ੍ਹਾਂ ਲਈ ਹੈ ਜਿਨ੍ਹਾਂ ਕੋਲ ਸੀ ਐਸ ਈ (CSE) 2020 ਵਿਚ ਬੈਠਣ ਦਾ ਆਖ਼ਰੀ ਮੌਕਾ ਸੀ। ਸਿਰਫ ਇਨ੍ਹਾਂ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਢਿੱਲ ਮਿਲੇਗੀ, ਉਹ ਸੀਐਸਈ 2021 ਲਈ ਯੋਗ ਹੋਣਗੇ। ਜਿਹੜੇ ਲੋਕ ਪ੍ਰੀਖਿਆ ਵਿਚ ਸ਼ਾਮਲ ਹੋਣ ਦਾ ਆਪਣਾ ਆਖਰੀ ਮੌਕਾ ਨਹੀਂ ਗੁਆਉਣਗੇ, ਉਨ੍ਹਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ 2021 ਵਿਚ ਬੈਠਣ ਦਾ ਵਾਧੂ ਮੌਕਾ ਨਹੀਂ ਦਿੱਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।