ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਥੋੜ੍ਹਾ ਇੰਤਜ਼ਾਰ ਕਰੋ ਕਿਉਂਕਿ ਅਗਲੇ ਮਹੀਨੇ 6 ਨਵੀਆਂ ਕਾਰਾਂ ਲਾਂਚ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਇੱਕ ਇਲੈਕਟ੍ਰਿਕ ਕਾਰ ਅਤੇ ਚਾਰ SUV ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰੀਮੀਅਮ ਸੇਡਾਨ ਸੈਗਮੈਂਟ 'ਚ ਨਵੀਂ Volkswagen Vertus ਵੀ ਆ ਰਹੀ ਹੈ ਜੋ Honda City, Skoda Slavia, Maruti Ciaz ਅਤੇ Hyundai Verna ਨਾਲ ਟੱਕਰ ਲਵੇਗੀ। ਆਓ ਭਾਰਤ ਵਿੱਚ ਲਾਂਚ ਹੋਣ ਵਾਲੀਆਂ ਇਨ੍ਹਾਂ ਕਾਰਾਂ ਬਾਰੇ ਜਾਣਦੇ ਹਾਂ।
Hyundai Ioniq 5 : Hyundai ਭਾਰਤ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਧਮਾਲ ਮਚਾਉਣ ਤੋਂ ਬਾਅਦ, Hyundai IONIQ 5 ਇਲੈਕਟ੍ਰਿਕ ਕਾਰ ਨੂੰ ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਭਾਰਤ 'ਚ Hyundai IONIQ 5 ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਬਾਰੇ ਅਧਿਕਾਰਤ ਘੋਸ਼ਣਾ ਕੀਤੀ ਹੈ। Hyundai ਨੇ Ionic 5 ਨੂੰ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਹੈ। ਇਸ ਕਾਰ ਨੂੰ ਅਗਲੇ ਮਹੀਨੇ ਜੂਨ 'ਚ ਲਾਂਚ ਕੀਤਾ ਜਾਵੇਗਾ।
Volkswagen Virtus : ਜਰਮਨ ਕਾਰ ਨਿਰਮਾਤਾ Volkswagen 9 ਜੂਨ ਨੂੰ ਆਪਣੀ ਨਵੀਂ ਆਉਣ ਵਾਲੀ ਪ੍ਰੀਮੀਅਮ ਸੇਡਾਨ Volkswagen Virtus ਦੀ ਕੀਮਤ ਦਾ ਅਧਿਕਾਰਤ ਤੌਰ 'ਤੇ ਐਲਾਨ ਕਰੇਗੀ। Volkswagen Virtus ਭਾਰਤ 2.0 ਪ੍ਰੋਜੈਕਟ ਦੇ ਤਹਿਤ ਕਾਰ ਨਿਰਮਾਤਾ ਦਾ ਦੂਜਾ ਉਤਪਾਦ ਹੈ ਅਤੇ ਇਹ MQB A0 IN ਪਲੇਟਫਾਰਮ 'ਤੇ ਅਧਾਰਤ ਹੈ। ਇਹ ਆਪਣੇ ਸੈਗਮੈਂਟ ਵਿੱਚ 4,561 ਮਿਲੀਮੀਟਰ ਦੀ ਲੰਬਾਈ ਦੇ ਨਾਲ ਸਭ ਤੋਂ ਲੰਬੀ ਕਾਰ ਹੈ ਅਤੇ ਆਪਣੇ ਸੈਗਮੈਂਟ ਵਿੱਚ 521 ਲੀਟਰ ਦੇ ਨਾਲ ਸਭ ਤੋਂ ਵੱਧ ਬੂਟ ਸਪੇਸ ਵੀ ਇਸ ਕਾਰ ਵਿੱਚ ਮਿਲੇਗੀ। ਇਸ ਕਾਰ 'ਚ 1.5-ਲੀਟਰ TSI EVO ਇੰਜਣ ਦੇ ਨਾਲ ਐਕਟਿਵ ਸਿਲੰਡਰ ਟੈਕਨਾਲੋਜੀ (ACT) ਦੇਖਣ ਨੂੰ ਮਿਲੇਗੀ। ਇਸ 'ਚ 1.0-ਲੀਟਰ TSI ਇੰਜਣ ਦਾ ਵਿਕਲਪ ਵੀ ਮਿਲੇਗਾ।
Citroen C3 : C5 Aircross SUV ਤੋਂ ਬਾਅਦ 2022 C3 SUV ਭਾਰਤ ਵਿੱਚ ਲਾਂਚ ਕੀਤੀ ਜਾਣ ਵਾਲੀ ਫ੍ਰੈਂਚ ਕਾਰ ਨਿਰਮਾਤਾ ਦਾ ਦੂਜਾ ਮਾਡਲ ਹੋਣ ਜਾ ਰਿਹਾ ਹੈ। ਇਸ ਦੇ ਅਗਲੇ ਮਹੀਨੇ ਲਾਂਚ ਹੋਣ ਦੀ ਉਮੀਦ ਹੈ। ਆਧਿਕਾਰਿਕ ਲਾਂਚ ਵੀ ਜੂਨ ਵਿੱਚ ਹੋਣ ਦੀ ਸੰਭਾਵਨਾ ਹੈ। ਇਹ ਛੋਟੀ SUV ਟਾਟਾ ਪੰਚ ਨੂੰ ਟੱਕਰ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਇੱਕ ਬਜਟ ਮਿਡ-ਸਾਈਜ਼ SUV ਹੋਵੇਗੀ।
New Mahindra Scorpio : ਮਹਿੰਦਰਾ ਅਗਲੇ ਮਹੀਨੇ ਆਪਣੀ ਮਸ਼ਹੂਰ Scorpio SUV ਦਾ ਨਵਾਂ ਮਾਡਲ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਇਸ ਦੀ ਅਧਿਕਾਰਤ ਤਾਰੀਖ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਮਹਿੰਦਰਾ 2022 ਸਕਾਰਪੀਓ ਆਪਣੇ ਮੌਜੂਦਾ 2.0-ਲੀਟਰ mStallion ਚਾਰ-ਸਿਲੰਡਰ ਪੈਟਰੋਲ ਅਤੇ 2.2-ਲੀਟਰ mHawk ਚਾਰ-ਸਿਲੰਡਰ ਡੀਜ਼ਲ ਇੰਜਣਾਂ ਦੇ ਵਿਕਲਪ ਵਿੱਚ ਆਉਣ ਦੀ ਸੰਭਾਵਨਾ ਹੈ। ਇਹੀ ਇੰਜਣ ਥਾਰ ਅਤੇ XUV700 ਵਿੱਚ ਵੀ ਵਰਤਿਆ ਗਿਆ ਹੈ।
Maruti Suzuki Vitara Brezza : ਮਾਰੂਤੀ ਅਗਲੇ ਮਹੀਨੇ ਭਾਰਤੀ ਬਾਜ਼ਾਰ 'ਚ ਮਸ਼ਹੂਰ ਕੰਪੈਕਟ SUV ਵਿਟਾਰਾ ਬ੍ਰੇਜ਼ਾ ਦਾ ਅਪਡੇਟਿਡ ਮਾਡਲ ਲਾਂਚ ਕਰ ਸਕਦੀ ਹੈ। ਹਾਲਾਂਕਿ ਮਾਰੂਤੀ ਨੇ ਕਿਸੇ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ ਹੈ। ਅਜਿਹਾ ਮਹੀਨੇ ਦੇ ਅੰਤ ਵਿੱਚ ਹੋਣ ਦੀ ਸੰਭਾਵਨਾ ਹੈ। ਇਹ ਸੰਭਾਵਨਾ ਹੈ ਕਿ ਮਾਰੂਤੀ ਇਸ ਨੂੰ ਹੋਰ ਸਟਾਈਲਿਸ਼ ਦਿਖਾਉਣ ਲਈ SUV ਦੇ ਡਿਜ਼ਾਈਨ ਨੂੰ ਅਪਗ੍ਰੇਡ ਕਰ ਸਕਦੀ ਹੈ।
Hyundai Venue : ਹੁੰਡਈ ਅਪਡੇਟਡ ਬ੍ਰੇਜ਼ਾ ਦੇ ਤੁਰੰਤ ਬਾਅਦ ਵੇਨਿਊ ਦਾ ਅਪਡੇਟਿਡ ਮਾਡਲ ਵੀ ਲਾਂਚ ਕਰ ਸਕਦੀ ਹੈ। Hyundai Venue ਸਬ-ਕੰਪੈਕਟ SUV ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ ਵਿੱਚੋਂ ਇੱਕ ਹੈ। SUV, ਜੋ ਪਹਿਲਾਂ ਹੀ ਗਲੋਬਲ ਬਾਜ਼ਾਰਾਂ ਲਈ ਤਿਆਰ ਕੀਤੀ ਜਾ ਚੁੱਕੀ ਹੈ, ਨੂੰ ਅਗਲੇ ਮਹੀਨੇ ਦੇ ਅੰਤ ਤੱਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।