ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਆਧਾਰ 'ਚ ਆਪਣੇ ਘਰ ਦਾ ਪਤਾ ਬਦਲ ਸਕਦੇ ਹੋ।
ਜ਼ਿਕਰਯੋਗ ਹੈ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (Unique Identification Authority of India) ਦੇ ਅਨੁਸਾਰ, ਆਧਾਰ ਕਾਰਡ ਦੀ ਪ੍ਰਣਾਲੀ ਭਾਰਤ ਵਿੱਚ ਨਾਗਰਿਕਾਂ ਦੀ ਪਛਾਣ ਲਈ ਇੱਕ ਵਧੀਆ ਅਤੇ ਮਜ਼ਬੂਤ ਤਕਨਾਲੋਜੀ ਪ੍ਰਣਾਲੀ ਹੈ। ਆਧਾਰ ਨੰਬਰ ਜਾਰੀ ਕਰਨ ਵਾਲੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (Unique Identification Authority of India) (UIDAI) ਮੁਤਾਬਕ ਘਰ ਬੈਠੇ ਆਧਾਰ 'ਚ ਪਤਾ ਬਦਲਣ ਲਈ ਸਹਾਇਕ ਦਸਤਾਵੇਜ਼ ਜਾਂ ਕਿਰਾਏ ਦੇ ਸਮਝੌਤੇ ਨੂੰ ਸਕੈਨ ਕਰਕੇ ਪੀਡੀਐਫ ਬਣਾ ਕੇ ਅਪਲੋਡ ਕਰਨਾ ਹੋਵੇਗਾ।
ਆਨਲਾਈਨ ਆਧਾਰ ਵਿੱਚ ਆਪਣਾ ਪਤਾ ਬਦਲਣ ਦੀ ਪ੍ਰਕਿਰਿਆ
>> ਸਭ ਤੋਂ ਪਹਿਲਾਂ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਦੀ ਅਧਿਕਾਰਤ ਵੈੱਬਸਾਈਟ https://uidai.gov.in/ 'ਤੇ ਜਾਓ।
>> ਇਸ ਤੋਂ ਬਾਅਦ ਹੋਮ ਪੇਜ 'ਤੇ ਦਿਖਾਈ ਦੇਣ ਵਾਲੀ ਅਪਡੇਟ ਰਿਕਵੈਸਟ (ਆਨਲਾਈਨ) 'ਤੇ ਕਲਿੱਕ ਕਰੋ।
>> ਹੁਣ ਨਵੀਂ ਵਿੰਡੋ ਵਿੱਚ ਅੱਪਡੇਟ ਐਡਰੈੱਸ 'ਤੇ ਕਲਿੱਕ ਕਰੋ ਅਤੇ ਆਧਾਰ ਨੰਬਰ ਦਰਜ ਕਰ ਕੇ ਲਾਗਇਨ ਕਰੋ।
>> ਇਸ ਤੋਂ ਬਾਅਦ ਤੁਹਾਨੂੰ ਮੋਬਾਈਲ 'ਤੇ ਵਨ ਟਾਈਮ ਪਾਸਵਰਡ (OTP) ਮਿਲੇਗਾ। ਵਨ ਟਾਈਮ ਪਾਸਵਰਡ ਦਾਖਲ ਕਰਕੇ ਪੋਰਟਲ 'ਤੇ ਜਾਓ।
>> ਇਸ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਰੈਂਟ ਐਗਰੀਮੈਂਟ ਸਕੈਨ ਕਰਨਾ ਹੋਵੇਗਾ ਅਤੇ ਪੀਡੀਐਫ ਬਣਾ ਕੇ ਅਪਲੋਡ ਕਰਨਾ ਹੋਵੇਗਾ।
>> ਸਾਰੀ ਜਾਣਕਾਰੀ ਦੀ ਤਸਦੀਕ ਹੋਣ ਤੋਂ ਬਾਅਦ ਨਵਾਂ ਪਤਾ ਆਧਾਰ 'ਚ ਅਪਡੇਟ ਕੀਤਾ ਜਾ ਸਕਦੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aadhaar Card, Aadhaar card UIDAI, Aadhaar PAN Link, Business, Businessman, Tips