Home /News /lifestyle /

Online Fraud ਤੋਂ ਬਚਣ ਲਈ Payment ਕਰਦੇ ਸਮੇਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਖ਼ਿਆਲ, ਨਹੀਂ ਹੋਵੇਗਾ ਨੁਕਸਾਨ

Online Fraud ਤੋਂ ਬਚਣ ਲਈ Payment ਕਰਦੇ ਸਮੇਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਖ਼ਿਆਲ, ਨਹੀਂ ਹੋਵੇਗਾ ਨੁਕਸਾਨ

UPI ਰਾਹੀਂ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਹਮਣੇ ਵਾਲੇ ਵਿਅਕਤੀ ਦਾ UPI ਖਾਤਾ ਚੈੱਕ ਕਰਨਾ ਚੰਗੀ ਆਦਤ ਹੈ ਕਿਉਂਕਿ ਕਈ ਵਾਰ ਗਲਤੀ ਨਾਲ ਪੈਸੇ ਕਿਸੇ ਹੋਰ ਦੇ ਨਾਂ 'ਤੇ ਟਰਾਂਸਫਰ ਹੋ ਜਾਂਦੇ ਹਨ। ਇਸ ਲਈ ਕੋਈ ਵੀ ਲੈਣ-ਦੇਣ ਕਰਨ ਤੋਂ ਪਹਿਲਾਂ 1 ਰੁਪਏ ਦੀ ਥੋੜ੍ਹੀ ਜਿਹੀ ਰਕਮ ਟ੍ਰਾਂਸਫਰ ਕਰਕੇ ਦੇਖੋ ਜੇਕਰ ਸਹੀ ਖਾਤੇ ਵਿਚ ਜਾ ਰਹੀ ਹੋਵੇ ਤਾਂ ਬਚਦਾ ਭੁਗਤਾਨ ਕਰ ਦੇਵੋ।

ਹੋਰ ਪੜ੍ਹੋ ...
  • Share this:

ਅੱਜ ਕੱਲ੍ਹ ਸਾਡੇ ਲਈ ਆਨਲਾਇਨ ਸ਼ਾਪਿੰਗ (Online Shopping) ਅਤੇ ਡਿਜੀਟਲ ਪੇਮੈਂਟ (Digital Payment) ਕਰਨਾ ਆਮ ਗੱਲ ਹੈ। ਜਿੰਨੀ ਤੇਜ਼ੀ ਨਾਲ ਇਹ ਰੁਝਾਨ ਵਧ ਰਿਹਾ ਹੈ, ਉਸੇ ਰਫ਼ਤਾਰ ਨਾਲ ਆਨਲਾਈਨ ਧੋਖਾਧੜੀ (Online Frauds) ਦੇ ਮਾਮਲੇ ਵੀ ਵੱਧ ਰਹੇ ਹਨ।

ਕੰਪਨੀਆਂ, ਬੈਂਕ ਅਤੇ ਆਨਲਾਈਨ ਲੈਣ-ਦੇਣ ਨਾਲ ਸਬੰਧਤ ਸਰਕਾਰੀ ਅਦਾਰੇ ਲੋਕਾਂ ਨੂੰ ਸਮੇਂ-ਸਮੇਂ 'ਤੇ ਆਨਲਾਈਨ ਧੋਖਾਧੜੀ(Online Frauds) ਬਾਰੇ ਸੁਚੇਤ ਕਰਦੇ ਰਹਿੰਦੇ ਹਨ। ਪਰ ਇਸ ਤੋਂ ਬਾਅਦ ਵੀ ਸਾਈਬਰ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਧੋਖਾ ਕਰਦੇ ਰਹਿੰਦੇ ਹਨ।

ਅਸੀਂ ਇਸ ਸਮੇਂ ਡਿਜੀਟਲ ਕ੍ਰਾਂਤੀ ਦੀ ਦੁਨੀਆਂ ਵਿੱਚ ਰਹਿ ਰਹੇ ਹਾਂ ਜਿਸਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਤੁਸੀਂ ਘਰ ਬੈਠੇ ਬੈਂਕ ਨਾਲ ਸਬੰਧਤ ਕੰਮ, ਹਰ ਤਰ੍ਹਾਂ ਦੀ ਖਰੀਦਦਾਰੀ ਅਤੇ ਵਿੱਤੀ ਲੈਣ-ਦੇਣ ਕਰ ਸਕਦੇ ਹੋ। ਯੂਪੀਆਈ ਯਾਨੀ ਯੂਨੀਫਾਈਡ ਪੇਮੈਂਟਸ ਇੰਟਰਫੇਸ (Unified Payments Interface) ਦੇ ਆਉਣ ਨਾਲ ਇਹ ਸਾਰਾ ਕੰਮ ਬਹੁਤ ਆਸਾਨ ਹੋ ਗਿਆ ਹੈ।

UPI ਪੈਸੇ ਦੇ ਲੈਣ ਦੇਣ ਦਾ ਇਕ ਸਾਂਝਾ ਪਲੇਟਫਾਰਮ ਹੈ। ਇਸ ਰਾਹੀਂ ਤੁਸੀਂ ਮਿੰਟਾਂ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ UPI ਆਨਲਾਈਨ ਭੁਗਤਾਨ ਲਈ ਬਹੁਤ ਹੀ ਸੁਰੱਖਿਅਤ ਪਲੇਟਫਾਰਮ ਹੈ। UPI ਐਪਲੀਕੇਸ਼ਨ ਐਂਡਰਾਇਡ ਅਤੇ ਐਪਲ ਦੋਹਾਂ 'ਤੇ ਉਪਲਬਧ ਹੈ। ਤੁਸੀਂ ਇਸਦੀ ਵਰਤੋਂ ਕਿਸੇ ਵੀ ਕਿਸਮ ਦੇ ਵਿੱਤੀ ਲੈਣ-ਦੇਣ ਲਈ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਬੈਂਕ ਖਾਤੇ ਨਾਲ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰਕੇ UPI 'ਤੇ ਰਜਿਸਟਰ ਕਰਨਾ ਪੈਂਦਾ ਹੈ।

UPI ਇੱਕ ਬਹੁਤ ਹੀ ਸੁਰੱਖਿਅਤ ਪਲੇਟਫਾਰਮ ਹੋਣ ਦੇ ਬਾਵਜੂਦ, ਆਨਲਾਈਨ ਲੈਣ-ਦੇਣ ਦੌਰਾਨ ਵੱਡੀ ਗਿਣਤੀ ਵਿੱਚ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਤੁਸੀਂ UPI ਰਾਹੀਂ ਵਿੱਤੀ ਲੈਣ-ਦੇਣ ਕਰਦੇ ਹੋ, ਤਾਂ ਤੁਹਾਨੂੰ ਇਸ ਲਈ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਗੂਗਲ ਪੇਅ (Google Pay), ਫੌਨ ਪੇਅ (PhonePe), ਪੇਅਟੀਐਮ (Paytm) ਜਾਂ ਕਿਸੇ ਹੋਰ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਲੈਣ-ਦੇਣ ਕਰਦੇ ਸਮੇਂ ਚੌਕਸ ਰਹਿਣਾ ਹੋਵੇਗਾ।

ਸਾਈਬਰ ਧੋਖਾਧੜੀ (Cyber Frauds) ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ UPI ਪਤਾ ਕਿਸੇ ਨਾਲ ਸਾਂਝਾ ਨਾ ਕਰੋ। UPI ਪਤਾ ਤੁਹਾਡਾ ਫ਼ੋਨ ਨੰਬਰ, QR ਕੋਡ ਜਾਂ ਵਰਚੁਅਲ ਪੇਮੈਂਟ ਐਡਰੈੱਸ (VPA), UPI ਪਿੰਨ ਨੰਬਰ ਆਦਿ ਕੁਝ ਵੀ ਹੋ ਸਕਦਾ ਹੈ।

UPI ਰਾਹੀਂ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਹਮਣੇ ਵਾਲੇ ਵਿਅਕਤੀ ਦਾ UPI ਖਾਤਾ ਚੈੱਕ ਕਰਨਾ ਚੰਗੀ ਆਦਤ ਹੈ ਕਿਉਂਕਿ ਕਈ ਵਾਰ ਗਲਤੀ ਨਾਲ ਪੈਸੇ ਕਿਸੇ ਹੋਰ ਦੇ ਨਾਂ 'ਤੇ ਟਰਾਂਸਫਰ ਹੋ ਜਾਂਦੇ ਹਨ। ਇਸ ਲਈ ਕੋਈ ਵੀ ਲੈਣ-ਦੇਣ ਕਰਨ ਤੋਂ ਪਹਿਲਾਂ 1 ਰੁਪਏ ਦੀ ਥੋੜ੍ਹੀ ਜਿਹੀ ਰਕਮ ਟ੍ਰਾਂਸਫਰ ਕਰਕੇ ਦੇਖੋ ਜੇਕਰ ਸਹੀ ਖਾਤੇ ਵਿਚ ਜਾ ਰਹੀ ਹੋਵੇ ਤਾਂ ਬਚਦਾ ਭੁਗਤਾਨ ਕਰ ਦੇਵੋ।

ਜ਼ਿਕਰਯੋਗ ਹੈ ਕਿ ਡਿਜੀਟਲ ਭੁਗਤਾਨ ਜਾਂ ਲੈਣ-ਦੇਣ ਲਈ ਕਈ ਐਪਸ ਉਪਲੱਬਧ ਹਨ। ਪਰ ਤੁਹਾਨੂੰ ਹਮੇਸ਼ਾ ਇਕ ਹੀ ਐਪਲੀਕੇਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ। ਜਦ ਅਸੀਂ ਕਈ ਸਾਰੀਆਂ ਐਪਸ ਦੀ ਵਰਤੋਂ ਕਰਦੇ ਹਾਂ ਤਾਂ ਗਲਤੀ ਦੀ ਗੁੰਜਾਇਸ਼ ਹੁੰਦੀ ਹੈ। ਐਪ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋਣ ਤੇ ਮਦਦ ਕੇਂਦਰ ਨਾਲ ਗੱਲਬਾਤ ਕਰੋ ਨਾ ਕਿ ਕਿਸੇ ਬਾਹਰੀ ਵਿਅਕਤੀ ਨਾਲ।

Published by:Amelia Punjabi
First published:

Tags: Cyber attack, Cyber crime, ONLINE FRAUD