Home /News /lifestyle /

UPSC Civil Services Exam 'ਚ 150 ਸੀਟਾਂ ਵਧੀਆਂ, ਜਾਣੋ Apply ਕਰਨ ਦੀ Last Date

UPSC Civil Services Exam 'ਚ 150 ਸੀਟਾਂ ਵਧੀਆਂ, ਜਾਣੋ Apply ਕਰਨ ਦੀ Last Date

UPSC Civil Services Free Coaching: IGNOU ਸਿਵਲ ਸੇਵਾਵਾਂ ਪ੍ਰੀਖਿਆ ਲਈ ਕਰਵਾਏਗਾ ਮੁਫਤ ਤਿਆਰੀ, ਇਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ ਮੌਕਾ

UPSC Civil Services Free Coaching: IGNOU ਸਿਵਲ ਸੇਵਾਵਾਂ ਪ੍ਰੀਖਿਆ ਲਈ ਕਰਵਾਏਗਾ ਮੁਫਤ ਤਿਆਰੀ, ਇਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ ਮੌਕਾ

UPSC Civil Services Exam: ਸਿਵਲ ਸੇਵਾਵਾਂ ਪ੍ਰੀਖਿਆ 2022 ਵਿੱਚ ਹੁਣ ਤੱਕ 861 ਅਸਾਮੀਆਂ ਖਾਲੀ ਸਨ। ਭਾਵ ਹੁਣ ਸਿਵਲ ਸੇਵਾਵਾਂ ਪ੍ਰੀਖਿਆ 2022 ਰਾਹੀਂ 1011 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ UPSC ਸਿਵਲ ਸੇਵਾਵਾਂ ਪ੍ਰੀਖਿਆ 2022 ਦੀ ਨੋਟੀਫਿਕੇਸ਼ਨ 2 ਫਰਵਰੀ 2022 ਨੂੰ ਜਾਰੀ ਕੀਤੀ ਗਈ ਸੀ।

ਹੋਰ ਪੜ੍ਹੋ ...
  • Share this:

UPSC ਸਿਵਲ ਸੇਵਾਵਾਂ ਦੀ ਪ੍ਰੀਖਿਆ 2022 ਲਈ ਅਪਲਾਈ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2022 ਵਿੱਚ 150 ਅਸਾਮੀਆਂ ਵਿੱਚ ਵਾਧਾ ਕੀਤਾ ਹੈ।

ਸਿਵਲ ਸੇਵਾਵਾਂ ਪ੍ਰੀਖਿਆ 2022 ਵਿੱਚ ਹੁਣ ਤੱਕ 861 ਅਸਾਮੀਆਂ ਖਾਲੀ ਸਨ। ਭਾਵ ਹੁਣ ਸਿਵਲ ਸੇਵਾਵਾਂ ਪ੍ਰੀਖਿਆ 2022 ਰਾਹੀਂ 1011 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ UPSC ਸਿਵਲ ਸੇਵਾਵਾਂ ਪ੍ਰੀਖਿਆ 2022 ਦੀ ਨੋਟੀਫਿਕੇਸ਼ਨ 2 ਫਰਵਰੀ 2022 ਨੂੰ ਜਾਰੀ ਕੀਤੀ ਗਈ ਸੀ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਰੇਲਵੇ ਦੀਆਂ 8 ਸੇਵਾਵਾਂ ਨੂੰ ਮਿਲਾ ਕੇ ਇੱਕ ਕਾਡਰ ਇੰਡੀਅਨ ਰੇਲਵੇ ਮੈਨੇਜਮੈਂਟ ਸਰਵਿਸ (IRMS) ਦਾ ਗਠਨ ਕੀਤਾ ਸੀ। IRMS ਕੇਡਰ ਦੀਆਂ ਅਸਾਮੀਆਂ ਲਈ ਭਰਤੀ UPSC ਰਾਹੀਂ ਕੀਤੀ ਜਾਵੇਗੀ। ਇਸ ਦਾ ਨੋਟੀਫਿਕੇਸ਼ਨ ਹਾਲ ਹੀ 'ਚ ਜਾਰੀ ਕੀਤਾ ਗਿਆ ਹੈ। UPSC ਸਿਵਲ ਸਰਵਿਸਿਜ਼ ਪ੍ਰੀਖਿਆ 2022 ਵਿੱਚ ਵਧੀਆਂ ਸੀਟਾਂ ਦੀ ਗਿਣਤੀ IRMS ਕੇਡਰ ਦੀ ਹੈ। ਇਸ ਵਿੱਚ ਅਪਾਹਜ ਉਮੀਦਵਾਰਾਂ ਲਈ 6 ਸੀਟਾਂ ਰਾਖਵੀਆਂ ਹੋਣਗੀਆਂ।

IRMS ਕਾਡਰ ਲਈ ਯੋਗਤਾ

ਇੰਡੀਅਨ ਰੇਲਵੇ ਮੈਨੇਜਮੈਂਟ ਸਰਵਿਸ ਯਾਨੀ IRMS ਕਾਡਰ ਲਈ ਵੀ ਇਹੀ ਯੋਗਤਾ ਰੱਖੀ ਗਈ ਹੈ ਜਿਵੇਂ ਕਿ ਸਿਵਲ ਸੇਵਾਵਾਂ ਪ੍ਰੀਖਿਆ 2022 ਲਈ। ਅਜਿਹੇ 'ਚ ਜਿਨ੍ਹਾਂ ਉਮੀਦਵਾਰਾਂ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2022 ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ।

UPSC ਸਿਵਲ ਸਰਵਿਸਿਜ਼ ਪ੍ਰੀਲਿਮਨਰੀ ਪ੍ਰੀਖਿਆ 2022 ਕਦੋਂ ਹੋਵੇਗੀ?

UPSC ਸਿਵਲ ਸਰਵਿਸਿਜ਼ ਪ੍ਰੀਖਿਆ 2022 ਲਈ ਅਪਲਾਈ ਕਰਨ ਦੀ ਆਖਰੀ ਮਿਤੀ 22 ਫਰਵਰੀ ਹੈ। ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ 5 ਜੂਨ 2022 ਨੂੰ ਪ੍ਰਸਤਾਵਿਤ ਹੈ। ਸਿਵਲ ਸੇਵਾਵਾਂ ਦੇ ਨਾਲ ਹੀ ਭਾਰਤੀ ਜੰਗਲਾਤ ਸੇਵਾ ਭਰਤੀ ਲਈ ਵੀ ਨੋਟਿਸ ਜਾਰੀ ਕੀਤਾ ਗਿਆ ਹੈ।

ਭਾਰਤੀ ਜੰਗਲਾਤ ਸੇਵਾ ਵਿੱਚ 151 ਅਸਾਮੀਆਂ ਹਨ। ਦੋਵਾਂ ਲਈ ਸਿਰਫ਼ ਇੱਕ ਹੀ ਮੁਢਲੀ ਪ੍ਰੀਖਿਆ ਹੋਵੇਗੀ। ਸੋ ਇਨ੍ਹਾਂ UPSC ਸਿਵਲ ਸਰਵਿਸਿਜ਼ ਪ੍ਰੀਖਿਆ 2022 ਨੂੰ ਦੇਣ ਦੇ ਚਾਹਵਾਨ ਆਖ਼ਰੀ ਮਿਤੀ ਜਾਨੀ ਕਿ 22 ਫਰਵਰੀ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਚਾਹਵਾਨ ਵਧੇਰੇ ਜਾਣਕਾਰੀ ਲਈ UPSC ਦੀ ਅਧਕਾਰਿਤ ਵੈੱਬ ਸਾਈਟ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Published by:Amelia Punjabi
First published:

Tags: Civil, Education, Exams, Government job, Jobs, Services, Student, Upsc