Home /News /lifestyle /

UPSC Govt Jobs 2022: UPSC ਦੀਆਂ ਅਸਾਮੀਆਂ ਲਈ ਜਲਦ ਕਰੋ ਅਪਲਾਈ, 4 ਦਿਨ ਰਹਿ ਗਏ ਹਨ ਬਾਕੀ

UPSC Govt Jobs 2022: UPSC ਦੀਆਂ ਅਸਾਮੀਆਂ ਲਈ ਜਲਦ ਕਰੋ ਅਪਲਾਈ, 4 ਦਿਨ ਰਹਿ ਗਏ ਹਨ ਬਾਕੀ

UPSC ਦੀਆਂ ਅਸਾਮੀਆਂ ਲਈ ਜਲਦ ਕਰੋ ਅਪਲਾਈ, 4 ਦਿਨ ਰਹਿ ਗਏ ਹਨ ਬਾਕੀ

UPSC ਦੀਆਂ ਅਸਾਮੀਆਂ ਲਈ ਜਲਦ ਕਰੋ ਅਪਲਾਈ, 4 ਦਿਨ ਰਹਿ ਗਏ ਹਨ ਬਾਕੀ

UPSC Govt Jobs 2022: ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਲਈ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵਿੱਚ ਡਰੱਗ ਇੰਸਪੈਕਟਰ, ਮਾਸਟਰ, ਮਿਨਰਲ ਅਫ਼ਸਰ, ਅਸਿਸਟੈਂਟ ਸ਼ਿਪਿੰਗ ਮਾਸਟਰ ਅਤੇ ਅਸਿਸਟੈਂਟ ਡਾਇਰੈਕਟਰ, ਸੀਨੀਅਰ ਲੈਕਚਰਾਰ (ਟੈਕਸਟਾਈਲ ਪ੍ਰੋਸੈਸਿੰਗ), ਅਤੇ ਹੋਰ ਅਸਾਮੀਆਂ ਨਿਕਲੀਆਂ ਹੋਈਆਂ ਹਨ। ਇਨ੍ਹਾਂ ਅਸਾਮੀਆਂ ਨੂੰ ਅਪਲਾਈ ਕਰਨ ਦੀ ਆਖ਼ਰੀ ਮਿਤੀ 16 ਜੂਨ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਦੱਸ ਦੇਈਏ ਕਿ ਉਮੀਦਵਾਰ ਇਨ੍ਹਾਂ ਅਸਾਮੀਆਂ ਇਸ ਲਿੰਕ https://upsconline.nic.in/ora/VacancyNotice 'ਤੇ ਕਲਿੱਕ ਕਰਕੇ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਲਿੰਕ https://www.upsc.gov.in/sites/default/files/Advt-No-10-2022-engl ਰਾਹੀਂ ਇਸ ਭਰਤੀ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। UPSC ਭਰਤੀ 2022 ਦੇ ਤਹਿਤ ਕੁੱਲ 161 ਅਸਾਮੀਆਂ ਭਰੀਆਂ ਜਾਣਗੀਆਂ ਹਨ।

UPSC ਭਰਤੀ 2022 ਲਈ ਅਸਾਮੀਆਂ ਦੇ ਵੇਰਵੇ

  • ਡਰੱਗ ਇੰਸਪੈਕਟਰ - 3 ਅਸਾਮੀਆਂ

  • ਅਸਿਸਟੈਂਟ ਕੀਪਰ - 1 ਪੋਸਟ

  • ਮਾਸਟਰ - 1 ਪੋਸਟ

  • ਮਿਨਰਲ ਅਫ਼ਸਰ – 20 ਅਸਾਮੀਆਂ

  • ਅਸਿਸਟੈਂਟ ਸ਼ਿਪਿੰਗ ਮਾਸਟਰ ਅਤੇ ਅਸਿਸਟੈਂਟ ਡਾਇਰੈਕਟਰ - 20 ਅਸਾਮੀਆਂ

  • ਸੀਨੀਅਰ ਲੈਕਚਰਾਰ (ਟੈਕਸਟਾਇਲ ਪ੍ਰੋਸੈਸਿੰਗ) – 2 ਅਸਾਮੀਆਂ

  • ਵਾਈਸ ਪ੍ਰਿੰਸੀਪਲ - 131 ਅਸਾਮੀਆਂ

  • ਸੀਨੀਅਰ ਲੈਕਚਰਾਰ (ਕਮਿਊਨਿਟੀ ਮੈਡੀਸਨ) – 1 ਪੋਸਟ

UPSC ਭਰਤੀ 2022 ਲਈ ਲੋੜੀਦੀਂ ਯੋਗਤਾ

  • ਡਰੱਗ ਇੰਸਪੈਕਟਰ - ਸੰਬੰਧਿਤ ਅਨੁਸ਼ਾਸਨ ਵਿੱਚ ਗ੍ਰੈਜੂਏਟ ਲਾਜ਼ਮੀ ਹੈ।

  • ਅਸਿਸਟੈਂਟ ਕੀਪਰ - ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਮਾਨਵ ਵਿਗਿਆਨ ਵਿੱਚ ਮਾਸਟਰ ਡਿਗਰੀ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਮਿਊਜ਼ਿਓਲੋਜੀ ਵਿੱਚ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ।

  • ਮਾਸਟਰ - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਅਧਿਆਪਨ ਵਿੱਚ ਡਿਗਰੀ ਹੋਣੀ ਲਾਜ਼ਮੀ ਹੈ।

  • ਮਿਨਰਲ ਅਫਸਰ - ਭੂ-ਵਿਗਿਆਨ ਜਾਂ ਅਪਲਾਈਡ ਜਿਓਲੋਜੀ ਜਾਂ ਅਰਥ ਸ਼ਾਸਤਰ ਜਾਂ ਮਾਈਨਿੰਗ ਵਿੱਚ ਬੈਚਲਰ ਡਿਗਰੀ ਵਿੱਚ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ।

  • ਅਸਿਸਟੈਂਟ ਸ਼ਿਪਿੰਗ ਮਾਸਟਰ ਅਤੇ ਅਸਿਸਟੈਂਟ ਡਾਇਰੈਕਟਰ- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਡਿਗਰੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਲੋੜੀਦੀ ਹੈ।

  • ਸੀਨੀਅਰ ਲੈਕਚਰਾਰ (ਟੈਕਸਟਾਈਲ ਪ੍ਰੋਸੈਸਿੰਗ) - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਟੈਕਸਟਾਈਲ ਪ੍ਰੋਸੈਸਿੰਗ ਜਾਂ ਟੈਕਸਟਾਈਲ ਕੈਮਿਸਟਰੀ ਵਿੱਚ ਡਿਗਰੀ ਜਾਂ ਬੈਚਲਰ ਆਫ਼ ਇੰਜੀਨੀਅਰਿੰਗ ਜਾਂ ਟੈਕਸਟਾਈਲ ਪ੍ਰੋਸੈਸਿੰਗ ਜਾਂ ਟੈਕਸਟਾਈਲ ਕੈਮਿਸਟਰੀ ਵਿੱਚ ਬੈਚਲਰ ਆਫ਼ ਟੈਕਨਾਲੋਜੀ ਜਾਂ ਟੈਕਸਟਾਈਲ ਕੈਮਿਸਟਰੀ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਟੈਕਸਟਾਈਲ ਪ੍ਰੋਸੈਸਿੰਗ ਜਾਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਟੈਕਸਟਾਈਲ ਪ੍ਰੋਸੈਸਿੰਗ ਵਿੱਚ ਡਿਗਰੀ ਡਿਪਲੋਮਾ ਹੋਣਾ ਚਾਹੀਦਾ ਹੈ।

  • ਵਾਈਸ-ਪ੍ਰਿੰਸੀਪਲ- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਇੰਸਟੀਚਿਊਟ ਤੋਂ ਮਾਸਟਰ ਡਿਗਰੀ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿੱਖਿਆ ਵਿੱਚ ਗ੍ਰੈਜੂਏਟ ਹੋਣਾ ਲਾਜ਼ਮੀ ਹੈ।

  • ਸੀਨੀਅਰ ਲੈਕਚਰਾਰ (ਕਮਿਊਨਿਟੀ ਮੈਡੀਸਨ) - ਇੰਡੀਅਨ ਮੈਡੀਕਲ ਕੌਂਸਲ ਐਕਟ, 1956 (1956 ਦਾ 102) ਦੀ ਕਿਸੇ ਇਕ ਅਨੁਸੂਚੀ ਵਿਚ ਸ਼ਾਮਿਲ ਯੂਨੀਵਰਸਿਟੀ ਜਾਂ ਰਾਜ ਚਿਕਿਤਸਾ ਰਜਿਸਟਰ ਜਾਂ ਭਾਰਤੀ ਚਿਕਿਤਸਾ ਰਜਿਸਟਰ ਵਿਚ ਪੰਜੀਕ੍ਰਿਤ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ M. D. ਦੀ ਡਿਗਰੀ ਹੋਣੀ ਲੋੜੀਂਦੀ ਹੈ।

UPSC ਭਰਤੀ 2022 ਲਈ ਉਮਰ ਸੀਮਾ

  • ਡਰੱਗ ਇੰਸਪੈਕਟਰ, ਅਸਿਸਟੈਂਟ ਕੀਪਰ, ਮਿਨਰਲ ਅਫਸਰ, ਅਸਿਸਟੈਂਟ ਸ਼ਿਪਿੰਗ ਮਾਸਟਰ ਅਤੇ ਅਸਿਸਟੈਂਟ ਡਾਇਰੈਕਟਰ-30 ਸਾਲ

  • ਮਾਸਟਰ - 38 ਸਾਲ

  • ਸੀਨੀਅਰ ਲੈਕਚਰਾਰ (ਟੈਕਸਟਾਈਲ ਪ੍ਰੋਸੈਸਿੰਗ) - SC ਲਈ 40 ਸਾਲ ਅਤੇ OBC ਲਈ 38 ਸਾਲ

  • ਵਾਈਸ ਪ੍ਰਿੰਸੀਪਲ -35 ਸਾਲ

  • ਸੀਨੀਅਰ ਲੈਕਚਰਾਰ (ਕਮਿਊਨਿਟੀ ਮੈਡੀਸਨ) – 55

Published by:rupinderkaursab
First published:

Tags: Government job, Jobs, Recruitment, Upsc

ਅਗਲੀ ਖਬਰ