Home /News /lifestyle /

Urad Dal Benefits For Health: ਕਾਲੇ ਮਾਂਹ ਦੀ ਦਾਲ ਹੁੰਦੀ ਹੈ ਬੇਹੱਦ ਚਮਤਕਾਰੀ, ਜਾਣੋ ਹੈਰਾਨ ਕਰਨ ਵਾਲਾ ਇਤਿਹਾਸ

Urad Dal Benefits For Health: ਉੜਤ ਦੀ ਦਾਲ ਜਿਸਨੂੰ ਕੇ ਪੰਜਾਬ ਵਿਚ ਕਾਲੇ ਮਾਹ ਦੀ ਦਾਲ ਕਿਹਾ ਜਾਂਦਾ ਹੈ, ਸਾਡੀਆਂ ਪ੍ਰਮੁੱਖ ਦਾਲਾਂ ਵਿਚੋਂ ਇਕ ਹੈ। ਹੋਟਲਾਂ ਜਾਂ ਢਾਬਿਆਂ ਉੱਤੇ ਬਣਨ ਵਾਲੀ ਦਾਲ ਮੱਖਣੀ ਵਿਚ ਕਾਲੇ ਮਾਂਹ ਦੀ ਦਾਲ ਦਾ ਹੀ ਪ੍ਰਯੋਗ ਹੁੰਦਾ ਹੈ। ਪਰੰਪਰਾਗਤ ਤੌਰ ਇਸਦਾ ਸੇਵਨ ਸੂਪ ਵਜੋਂ ਵੀ ਹੁੰਦਾ ਆਇਆ ਹੈ। ਵਿਸ਼ਵ ਭਰ ਦੇ ਕਈ ਦੇਸ਼ਾਂ ਵਿਚ ਇਸਦੀ ਕਾਸ਼ਤ ਹੁੰਦੀ ਹੈ ਪਰ ਵਿਸ਼ਵ ਦੀ ਕੁੱਲ ਕਾਸ਼ਤ ਦਾ 70 ਫੀਸਦੀ ਇਕੱਲਾ ਭਾਰਤ ਹੀ ਪੈਦਾ ਕਰਦਾ ਹੈ।

ਹੋਰ ਪੜ੍ਹੋ ...
  • Share this:

ਘਰੇਲੂ ਖਾਣੇ ਵਿਚ ਕਾਲੇ ਮਾਂਹ ਦੀ ਦਾਲ ਦੀ ਵਰਤੋਂ ਆਮ ਹੈ। ਇਹ ਰਿਵਾਇਤ ਭੋਜਨਾਂ ਵਿਚ ਸ਼ਾਮਿਲ ਹੈ। ਇਹ ਦਾਲ ਪੌਸ਼ਕ ਤੱਤਾਂ ਨਾਲ ਭਰਪੂਰ ਹੈ। ਆਪਣੇ ਪੋਸ਼ਟਿਕ ਤੱਤਾਂ ਕਾਰਨ ਇਹ ਔਰਤਾਂ ਦੀ ਕਮਜ਼ੋਰੀ ਨੂੰ ਖ਼ਤਮ ਕਰਨ ਅਤੇ ਆਦਮੀਆਂ ਵਿਚ ਸ਼ਕਤੀ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ। ਘਰੇਲੂ ਤੋਂ ਸਿਵਾ ਜੋਤਿਸ਼ ਸ਼ਾਸਤਰ ਅਤੇ ਤੰਤਰ ਵਿਗਿਆਨ ਵਿਚ ਵੀ ਕਾਲੇ ਮਾਂਹ ਦੀ ਦਾਲ ਦਾ ਪ੍ਰਯੋਗ ਹੁੰਦਾ ਆਇਆ ਹੈ।

ਜੇਕਰ ਜੋਤਿਸ਼ ਅਤੇ ਤੰਤਰ ਵਿਗਿਆਨ ਵਿਚ ਕਾਲੇ ਮਾਂਹ ਦੀ ਦਾਲ ਦੀ ਵਰਤੋਂ ਦੀ ਗੱਲ ਕਰੀਏ ਤਾਂ ਦੋਹਾਂ ਵਿਚ ਇਸਨੂੰ ਮਹੱਤਵਪੂਰਨ ਮੰਨਿਆ ਗਿਆ ਹੈ। ਜੋਤਿਸ਼ ਜੀਵਨ ਨੂੰ ਚੰਗਾ ਬਣਾਉਣ ਦੀ ਵਿਧੀ ਹੈ, ਜੀਵਨ ਦੀਆਂ ਕਈ ਰੁਕਵਾਟਾਂ ਨੂੰ ਦੂਰ ਕਰਨ ਦੇ ਉਪਾਅ ਵਜੋਂ ਜੋਤਸ਼ੀ ਕਾਲੇ ਮਾਂਹ ਦੀ ਦਾਲ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਸਿਵਾ ਪਿੱਤਰ ਦੋਸ਼ ਦੂਰ ਕਰਨ ਲਈ, ਸ਼ਨੀ ਦੀਆਂ ਕਰੋਪੀਆਂ ਤੋਂ ਬਚਣ ਲਈ, ਨਵਾਂ ਕੰਮ ਸ਼ੁਰੂ ਕਰਨ ਸਮੇਂ ਕਾਲੇ ਮਾਂਹ ਦੀ ਦਾਲ ਨੂੰ ਵੱਖ ਵੱਖ ਢੰਗਾਂ ਨਾਲ ਵਰਤਿਆ ਜਾਂਦਾ ਹੈ। ਜੋਤਸ਼ੀ ਅਨੁਸਾਰ ਜੇਕਰ ਘਰ ਵਿਚ ਪੈਸਾ ਨਾ ਆਉਂਦਾ ਹੋਵੇ ਤਾਂ ਕਾਲੇ ਕਾਲੇ ਮਾਂਹ ਦੀ ਦਾਲ ਦਾ ਕੜਾਹ ਬਣਾ ਕੇ ਕਾਲੇ ਕੁੱਤਿਆਂ ਨੂੰ ਖਵਾਉਣਾ ਚਾਹੀਦਾ ਹੈ। ਦੰਪਤੀ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਵੀ ਕਾਲੇ ਮਾਂਹ ਦੀ ਵਰਤੋਂ ਕੀਤੀ ਜਾਂਦੀ ਹੈ।

ਕਾਲੇ ਮਾਂਹ ਦੀ ਦਾਲ ਦੀ ਜਨਮ ਭੂਮੀ ਭਾਰਤ ਹੈ। ਕਾਲੇ ਮਾਂਹ ਦੀ ਦਾਲ ਪਹਿਲੋ ਪਹਿਲ ਕੁਦਰਤੀ ਰੂਪ ਵਿਚ ਉੱਗੀ ਸੀ। ਜਦ ਇਨਸਾਨ ਨੂੰ ਇਸਦੀ ਵਰਤੋਂ ਬਾਰੇ ਪਤਾ ਲੱਗਿਆ ਤਾਂ ਇਸਦੀ ਬਾਕਾਇਦਾ ਖੇਤੀ ਸ਼ੁਰੂ ਹੋਈ। ਆਯੂਰਵੈਦਿਕ ਗ੍ਰੰਥ ‘ਚਰਕਸੰਹਿਤਾ’ ਵਿਚ ਕਾਲੇ ਮਾਂਹ ਦਾ ਵਿਸਤ੍ਰਿਤ ਵਰਣਨ ਕੀਤਾ ਗਿਆ ਹੈ, ਇਹ ਗ੍ਰੰਥ ਸੱਤਵੀਂ-ਅੱਠਵੀਂ ਸਦੀ ਈਸਾ ਪੂਰਵ ਵਿਚ ਰਚਿਆ ਗਿਆ ਸੀ। ਕਈ ਸਬੂਤਾਂ ਅਧਾਰਿਤ ਇਹ ਮਾਨਤਾ ਹੈ ਕਿ ਕਾਲੇ ਮਾਂਹ ਦੀ ਦਾਲ ਦੀ ਪਹਿਲੀ ਕਾਸ਼ਤ ਭਾਰਤ ਵਿਚ ਹੋਈ ਹੈ। ਬਨਸਪਤੀ ਵਿਗਿਆਨੀ ਸੁਸ਼ਮਾ ਨੈਥਾਨੀ ਨੇ ਕਾਲੇ ਮਾਂਹ ਦੀ ਦਾਲ ਦੇ ਮੂਲ ਕੇਂਦਰ ਇੰਡੋ ਬਰਮਾ ਨੂੰ ਮੰਨਿਆ ਹੈ ਜਿਸ ਵਿਚ ਆਸਾਮ ਅਤੇ ਮਿਆਂਮਾਰ ਦਾ ਇਲਾਕਾ ਆਉਂਦਾ ਹੈ। ਇਕ ਵਿਚਾਰ ਅਨੁਸਾਰ ਕਾਲੇ ਮਾਂਹ ਦੀ ਖੇਤੀ ਦੱਖਣੀ ਭਾਰਤ ਦੇ ਮਹਾਰਾਸ਼ਟਰ ਵਿਚ 2200 ਈਸਾ ਪੂਰਵ ਵਿਚ ਆਰੰਭ ਹੋਈ ਸੀ। ਕੌਟਿਲਯ ਦੇ ਅਰਥ ਸ਼ਾਸਤਰ ਵਿਚ ਵੀ ਕਾਲੇ ਮਾਂਹ ਦੀ ਖੇਤੀ ਦਾ ਸੁਝਾਅ ਦਿੱਤਾ ਗਿਆ ਹੈ। ਭਾਰਤ ਵਿਚ ਪੈਦਾ ਹੋਣ ਉਪਰੰਤ ਕਾਲੇ ਮਾਂਹ ਯੂਰਪੀ, ਅਫਰੀਕੀ ਅਤੇ ਹੋਰਨਾਂ ਏਸ਼ੀਆਈ ਦੇਸ਼ਾਂ ਵਿਚ ਫੈਲ ਗਿਆ।

ਕਾਲੇ ਮਾਂਹ ਦੀ ਦਾਲ ਦੇ ਪੌਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਹ ਤਾਕਤ ਦਾ ਇਕ ਚੰਗਾ ਸੋਮਾ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ (USDA) ਨੇ ਉੜਤ ਬਾਰੇ ਜਾਣਕਾਰੀ ਦਿੱਤੀ ਹੈ। ਜਿਸ ਅਨੁਸਾਰ 100 ਗ੍ਰਾਮ ਕਾਲੇ ਮਾਂਹ ਦੀ ਦਾਲ ਵਿਚ 25.21 ਗ੍ਰਾਮ ਪ੍ਰੋਟੀਨ, 1.64 ਗ੍ਰਾਮ ਚਰਬੀ, 18.3 ਗ੍ਰਾਮ ਫਾਈਬਰ, 58.99 ਗ੍ਰਾਮ ਕਾਰਬੋਹਾਈਡਰੇਟ ਅਤੇ 341 ਕੈਲੋਰੀਜ਼ ਹੁੰਦੀਆਂ ਹਨ।

ਆਪਣੇ ਪੌਸ਼ਕ ਗੁਣਾਂ ਕਾਰਨ ਕਾਲੇ ਮਾਂਹ ਦੀ ਦਾਲ ਮਰਦਾਂ ਤੇ ਔਰਤਾਂ ਲਈ ਵਿਸ਼ੇਸ਼ ਰੂਪ ਵਿਚ ਸਹਾਇਕ ਹੁੰਦੀ ਹੈ। ਇਸ ਵਿਚ ਆਇਰਨ ਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜਿਸ ਕਾਰਨ ਹੈ ਮਹਾਂਵਾਰੀ (ਪੀਰੀਅਡਸ) ਦੌਰਾਨ ਔਰਤਾਂ ਨੂੰ ਕਮਜ਼ੋਰੀ ਤੋਂ ਬਚਾਉਂਦੀ ਹੈ। ਕਾਲੇ ਮਾਂਹ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਮਰਦਾਂ ਦੇ ਮਾਮਲੇ ਵਿਚ ਇਹ ਸਰੀਰਕ ਸ਼ਕਤੀ ਵਧਾਉਣ ਵਿਚ ਸਹਾਈ ਹੁੰਦ ਹੈ। ਆਯੂਰਵੈਦਿਕ ਗ੍ਰੰਥ ‘ਚਰਕਸੰਹਿਤਾ’ ਵਿਚ ਕਾਲੇ ਮਾਂਹ ਨੂੰ ਉੱਤਮ, ਕਾਮੋਧਿਕ, ਮਿੱਠਾ ਅਤੇ ਸ਼ਕਤੀਸ਼ਾਲੀ ਕਿਹਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕਾਲੇ ਮਾਂਹ ਦੀ ਦਾਲ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ। ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਿਸੇ ਵੀ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਨੁਕਸਾਨ ਕਰਦੀ ਹੀ ਹੈ। ਇਸੇ ਤਰ੍ਹਾਂ ਜੇਕਰ ਕਾਲੇ ਮਾਂਹ ਨੂੰ ਲਗਭਗ ਰੋਜ਼ਾਨਾ ਹੀ ਡਾਇਟ ਦਾ ਹਿੱਸਾ ਬਣਾ ਲਿਆ ਜਾਵੇ ਤਾਂ ਇਸ ਨਾਲ ਯੂਰਿਕ ਐਸਿਡ ਵੱਧ ਸਕਦਾ ਹੈ। ਯੂਰਿਕ ਐਸਿਡ ਦੇ ਵਧਣ ਕਾਰਨ ਮੋਟਾਪਾ ਆ ਸਕਦਾ ਹੈ ਅਤੇ ਗੁਰਦੇ ਵਿਚ ਪੱਥਰੀ ਬਣ ਜਾਣ ਦਾ ਖਤਰਾ ਵੱਧ ਜਾਂਦਾ ਹੈ। ਕਈ ਵਾਰ ਸਕਿਨ ਉੱਪਰ ਖੁਰਕ ਹੋਣ ਲਗਦੀ ਹੈ, ਇਸ ਸਥਿਤੀ ਵਿਚ ਕਾਲੇ ਮਾਂਹ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।

Published by:Rupinder Kaur Sabherwal
First published:

Tags: Health, Health care, Health care tips, Health news, Lifestyle