Home /News /lifestyle /

Bollywood Gossip : ਇਸ ਪਾਕਿਸਤਾਨੀ ਕ੍ਰਿਕਟਰ ਦੀ ਦੀਵਾਨੀ ਹੋਈ Urvashi Rautela

Bollywood Gossip : ਇਸ ਪਾਕਿਸਤਾਨੀ ਕ੍ਰਿਕਟਰ ਦੀ ਦੀਵਾਨੀ ਹੋਈ Urvashi Rautela

Urvashi Rautela

Urvashi Rautela

ਉਰਵਸ਼ੀ ਰੌਟੇਲਾ ਅਤੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਵਿਚਾਲੇ ਮਤਭੇਦ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਹਨ। ਪਰ ਲੱਗਦਾ ਹੈ ਕਿ ਇਸ ਲੜਾਈ ਦੇ ਵਿਚਕਾਰ ਉਰਵਸ਼ੀ ਨੂੰ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ 'ਤੇ ਕ੍ਰਸ਼ ਹੋ ਗਿਆ ਹੈ। ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਟੇਲਾ ਇਨ੍ਹੀਂ ਦਿਨੀਂ ਆਪਣੇ ਕ੍ਰਿਕਟ ਪ੍ਰੇਮ ਨੂੰ ਲੈ ਕੇ ਸੁਰਖੀਆਂ 'ਚ ਹੈ। ਉਰਵਸ਼ੀ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਵਿਚਾਲੇ ਮੈਚ ਦੇਖਣ ਪਹੁੰਚੀ ਸੀ।

ਹੋਰ ਪੜ੍ਹੋ ...
 • Share this:

  ਉਰਵਸ਼ੀ ਰੌਟੇਲਾ ਅਤੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਵਿਚਾਲੇ ਮਤਭੇਦ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਹਨ। ਪਰ ਲੱਗਦਾ ਹੈ ਕਿ ਇਸ ਲੜਾਈ ਦੇ ਵਿਚਕਾਰ ਉਰਵਸ਼ੀ ਨੂੰ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ 'ਤੇ ਕ੍ਰਸ਼ ਹੋ ਗਿਆ ਹੈ। ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਟੇਲਾ ਇਨ੍ਹੀਂ ਦਿਨੀਂ ਆਪਣੇ ਕ੍ਰਿਕਟ ਪ੍ਰੇਮ ਨੂੰ ਲੈ ਕੇ ਸੁਰਖੀਆਂ 'ਚ ਹੈ। ਉਰਵਸ਼ੀ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਵਿਚਾਲੇ ਮੈਚ ਦੇਖਣ ਪਹੁੰਚੀ ਸੀ।

  ਸੋਸ਼ਲ ਮੀਡੀਆ ਯੂਜ਼ਰਸ ਦਾ ਮੰਨਣਾ ਹੈ ਕਿ ਕ੍ਰਿਕਟਰ ਰਿਸ਼ਭ ਪੰਤ ਅਤੇ ਉਨ੍ਹਾਂ ਦੇ ਕੋਲਡ ਵਾਰ ਕਾਰਨ ਉਰਵਸ਼ੀ ਮੈਚ ਦੇਖਣ ਪਹੁੰਚੀ ਸੀ। 4 ਸਤੰਬਰ ਨੂੰ ਇੱਕ ਵਾਰ ਫਿਰ ਉਰਵਸ਼ੀ ਭਾਰਤ-ਪਾਕਿ ਮੈਚ ਦੇਖਣ ਪਹੁੰਚੀ ਸੀ। ਹਾਲਾਂਕਿ ਇਸ ਵਾਰ ਉਨ੍ਹਾਂ ਦੀ ਨਜ਼ਰ ਪੰਤ 'ਤੇ ਨਹੀਂ ਸਗੋਂ ਪਾਕਿਸਤਾਨੀ ਕ੍ਰਿਕਟਰ 'ਤੇ ਸੀ। ਇਸੇ ਲਈ ਮੈਚ ਤੋਂ ਬਾਅਦ ਉਰਵਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਨਸੀਮ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਨਸੀਮ ਮੈਦਾਨ 'ਚ ਹੱਸਦੇ ਨਜ਼ਰ ਆ ਰਹੇ ਹਨ, ਜਦਕਿ ਉਰਵਸ਼ੀ ਉਸ ਨੂੰ ਦੇਖ ਕੇ ਸ਼ਰਮਾਉਂਦੀ ਨਜ਼ਰ ਆ ਰਹੀ ਹੈ।

  ਇਹ ਵੀਡੀਓ ਉਰਵਸ਼ੀ ਰੌਟੇਲਾ ਦੇ ਫੈਨ ਪੇਜ ਨੇ ਬਣਾਈ ਹੈ। ਉਰਵਸ਼ੀ ਨੇ ਇਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ। ਉਰਵਸ਼ੀ ਦੇ ਇਸ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ, ਉਥੇ ਹੀ ਰਿਸ਼ਭ ਪੰਤ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਵੈਸੇ, 4 ਸਤੰਬਰ ਤੋਂ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਨੇ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨਾਲ ਮੁਕਾਬਲਾ ਕੀਤਾ ਹੈ।

  ਭਾਰਤ ਨੂੰ ਸ਼੍ਰੀਲੰਕਾ ਨੇ ਹਰਾਇਆ ਸੀ ਜਦਕਿ 7 ਸਤੰਬਰ ਨੂੰ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ। ਹੁਣ ਇਸ ਕਾਰਨ ਵੀ ਉਰਵਸ਼ੀ ਰੌਟੇਲਾ ਦੀ ਚਰਚਾ ਹੋ ਰਹੀ ਹੈ। ਕਈ ਯੂਜ਼ਰਸ ਦਾ ਕਹਿਣਾ ਹੈ ਕਿ ਉਹ ਉਰਵਸ਼ੀ 'ਤੇ ਗਲਤ ਇਲਜ਼ਾਮ ਲਗਾ ਰਹੇ ਸਨ। ਯੂਜ਼ਰਸ ਦਾ ਕਹਿਣਾ ਹੈ ਕਿ ਉਹ ਉਰਵਸ਼ੀ ਨੂੰ ਬੁਰਾ ਕਹਿ ਰਹੇ ਸਨ, ਜਦਕਿ ਉਹ ਭਾਰਤ ਦੇ ਨਾਲ-ਨਾਲ ਨਸੀਮ ਲਈ ਵੀ ਲੱਕੀ ਸਾਬਤ ਹੋਈ ਹੈ। ਹੁਣ ਕਈ ਯੂਜ਼ਰਸ ਲਵ ਟ੍ਰਾਈਐਂਗਲ ਬਾਰੇ ਗੱਲ ਕਰ ਰਹੇ ਹਨ ਤੇ ਤਿੰਨਾਂ ਦੇ ਨਾਂ ਇਕੱਠੇ ਜੋੜ ਰਹੇ ਹਨ।

  ਜ਼ਿਕਰਯੋਗ ਹੈ ਕਿ ਉਰਵਸ਼ੀ ਰੌਟੇਲਾ ਅਤੇ ਰਿਸ਼ਭ ਪੰਤ ਦੇ ਵਿੱਚ ਇੱਕ ਸਮੇਂ ਡੇਟਿੰਗ ਦੀਆਂ ਅਫਵਾਹਾਂ ਸਨ। ਇਨ੍ਹਾਂ ਅਫਵਾਹਾਂ ਨੂੰ ਪੰਤ ਨੇ ਰੱਦ ਕਰ ਦਿੱਤਾ ਸੀ। ਹਾਲਾਂਕਿ, ਆਪਣੇ ਹਾਲੀਆ ਇੰਟਰਵਿਊ ਵਿੱਚ, ਉਰਵਸ਼ੀ ਨੇ ਇੱਕ ਮਿਸਟਰ ਆਰਪੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਵਿਅਕਤੀ ਇੱਕ ਹੋਟਲ ਵਿੱਚ 10 ਘੰਟੇ ਤੱਕ ਉਸਦਾ ਇੰਤਜ਼ਾਰ ਕਰਦਾ ਰਿਹਾ। ਉਰਵਸ਼ੀ ਦੇ ਇੰਟਰਵਿਊ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਤ ਨੇ ਇੰਸਟਾ 'ਤੇ ਪੋਸਟ ਕਰਦੇ ਹੋਏ ਇਸ਼ਾਰੇ 'ਚ ਕਿਹਾ ਸੀ ਕਿ 'ਦੀਦੀ' ਨੂੰ ਉਨ੍ਹਾਂ ਦਾ ਪਿੱਛਾ ਛੱਡ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਰਵਸ਼ੀ ਨੇ ਜਵਾਬ 'ਚ ਨਾਂ ਲਏ ਬਿਨਾਂ ਕਿਹਾ ਸੀ ਕਿ 'ਛੋਟੂ ਭਈਆ ਨੂੰ ਬੈਟ ਬਾਲ ਖੇਡਣ 'ਤੇ ਧਿਆਨ ਦੇਣਾ ਚਾਹੀਦਾ ਹੈ।' ਇਸ ਤਰ੍ਹਾਂ ਦੀ ਨੋਕ-ਝੋਂਕ ਦਾ ਲੋਕ ਸੋਸ਼ਲ ਮੀਡੀਆ ਉੱਤੇ ਖੂਬ ਸੁਆਦ ਲੈ ਰਹੇ ਹਨ।

  Published by:Sarafraz Singh
  First published:

  Tags: Bollywood actress, Relation, Rishabh Pant, Urvashi Rautela