Home /News /lifestyle /

ਸਕਿਨ ਨੂੰ ਸੁੰਦਰ 'ਤੇ ਚਮਕਦਾਰ ਬਣਾਉਣ ਲਈ ਵਰਤੋ ਕਾਲੀ ਇਲਾਇਚੀ, ਜਾਣੋ ਫਾਇਦੇ

ਸਕਿਨ ਨੂੰ ਸੁੰਦਰ 'ਤੇ ਚਮਕਦਾਰ ਬਣਾਉਣ ਲਈ ਵਰਤੋ ਕਾਲੀ ਇਲਾਇਚੀ, ਜਾਣੋ ਫਾਇਦੇ

ਸਕਿਨ ਨੂੰ ਸੁੰਦਰ 'ਤੇ ਚਮਕਦਾਰ ਬਣਾਉਣ ਲਈ ਵਰਤੋ ਕਾਲੀ ਇਲਾਇਚੀ, ਜਾਣੋ ਫਾਇਦੇ

ਸਕਿਨ ਨੂੰ ਸੁੰਦਰ 'ਤੇ ਚਮਕਦਾਰ ਬਣਾਉਣ ਲਈ ਵਰਤੋ ਕਾਲੀ ਇਲਾਇਚੀ, ਜਾਣੋ ਫਾਇਦੇ

ਕਾਲੀ ਇਲਾਇਚੀ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਂਦੀ ਹੈ। ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਇਸ ਦੀ ਖੁਸ਼ਬੂ ਜ਼ਰੂਰ ਤੁਹਾਡਾ ਧਿਆਨ ਆਪਣੇ ਵੱਲ ਖਿੱਚੇਗੀ। ਵੱਡੀ ਇਲਾਇਚੀ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਣ ਦਾ ਕੰਮ ਕਰਦੀ ਹੈ, ਇਸ ਵਿਚ ਆਯੁਰਵੈਦਿਕ ਗੁਣ ਵੀ ਹੁੰਦੇ ਹਨ। ਆਯੁਰਵੇਦ ਵਿੱਚ ਇਸ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਵੱਡੀ/ਕਾਲੀ ਇਲਾਇਚੀ ਵਿੱਚ ਕਈ ਗੁਣ ਹੁੰਦੇ ਹਨ, ਜੋ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਸਾਬਤ ਹੁੰਦੇ ਹਨ।

ਹੋਰ ਪੜ੍ਹੋ ...
  • Share this:

ਇਹੀ ਕਾਰਨ ਹੈ ਕਿ ਕਈ ਬਿਊਟੀ ਪ੍ਰੋਡਕਟਸ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਆਪਣੀ ਸਕਿਨ ਕੇਅਰ ਰੁਟੀਨ 'ਚ ਇਲਾਇਚੀ ਦੀ ਸਹੀ ਤਰੀਕੇ ਨਾਲ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਦੇਵੇਗੀ। ਇਸ ਦੇ ਨਾਲ ਹੀ ਇਹ ਚਿਹਰੇ 'ਤੇ ਕੁਦਰਤੀ ਗਲੋ ਵਧਾਉਣ 'ਚ ਵੀ ਕਾਰਗਰ ਹੋਵੇਗੀ। ਆਓ ਜਾਣਦੇ ਹਾਂ ਕਾਲੀ ਇਲਾਇਚੀ ਦੇ ਫਾਇਦੇ ਅਤੇ ਇਸ ਦੀ ਵਰਤੋਂ ਕਿਵੇਂ ਕਰੀਏ।

ਸਕਿਨ ਲਈ ਕਾਲੀ ਇਲਾਇਚੀ ਦੇ ਫਾਇਦੇ :

ਕਾਲੀ ਇਲਾਇਚੀ ਵਿੱਚ ਐਂਟੀ-ਆਕਸੀਡੈਂਟ, ਵਿਟਾਮਿਨ-ਸੀ, ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਕਿਨ ਨੂੰ ਜਵਾਨ ਬਣਾਉਣ 'ਚ ਮਦਦਗਾਰ ਸਾਬਤ ਹੁੰਦਾ ਹੈ ਅਤੇ ਸਕਿਨ 'ਤੇ ਦਿਖਾਈ ਦੇਣ ਵਾਲੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ। ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਕਾਲੀ ਇਲਾਇਚੀ ਦੀ ਵਰਤੋਂ ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਕੀਤੀ ਜਾ ਸਕਦੀ ਹੈ।

ਵੱਡੀ ਇਲਾਇਚੀ ਦਾ ਫੇਸ ਪੈਕ : ਇੱਕ ਕਟੋਰੀ ਵਿੱਚ 1 ਚੱਮਚ ਕਾਲੀ ਇਲਾਇਚੀ ਪਾਊਡਰ ਅਤੇ 1 ਚੱਮਚ ਦਹੀਂ ਲਓ। ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ 'ਤੇ 20 ਮਿੰਟ ਤੱਕ ਲਗਾ ਕੇ ਰੱਖੋ ਅਤੇ ਫਿਰ ਪਾਣੀ ਨਾਲ ਧੋ ਲਓ। ਹਫਤੇ 'ਚ ਦੋ ਵਾਰ ਇਸ ਦੀ ਵਰਤੋਂ ਕਰੋ।

ਵੱਡੀ ਇਲਾਇਚੀ ਨਾਲ ਬਣਾਓ ਚਿਹਰੇ ਦਾ ਮਾਸਕ : ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਚੱਮਚ ਇਲਾਇਚੀ ਪਾਊਡਰ ਅਤੇ 3 ਚੱਮਚ ਨਿੰਬੂ ਦਾ ਰਸ ਚਾਹੀਦਾ ਹੈ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕ ਕਟੋਰੇ 'ਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। 10 ਮਿੰਟ ਬਾਅਦ ਚਿਹਰਾ ਧੋ ਲਓ। ਹਰ ਹਫਤੇ ਇਸ ਦੀ ਵਰਤੋਂ ਕਰਨ ਨਾਲ ਕੁਝ ਹੀ ਦਿਨਾਂ 'ਚ ਫਰਕ ਨਜ਼ਰ ਆਉਣ ਲੱਗੇਗਾ।

ਇਲਾਇਚੀ ਚਮੜੀ ਨੂੰ ਸਾਫ਼ ਕਰਦੀ ਹੈ : ਇਸ ਨੂੰ ਸਕਿਨ ਕਲਿੰਜ਼ਰ ਦੇ ਤੌਰ 'ਤੇ ਵਰਤਣ ਲਈ ਇਕ ਕਟੋਰੀ 'ਚ 1/3 ਕੱਪ ਬੱਕਰੀ ਦਾ ਦੁੱਧ ਲਓ ਅਤੇ ਇਸ 'ਚ 1 ਚਮਚ ਇਲਾਇਚੀ ਪਾਊਡਰ ਮਿਲਾਓ। ਹੁਣ ਇਸ ਨੂੰ ਹੌਲੀ-ਹੌਲੀ ਚਿਹਰੇ 'ਤੇ ਲਗਾਓ ਅਤੇ ਮਸਾਜ ਕਰੋ। 10 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਹ ਸਕਿਨ ਨੂੰ ਸਾਫ਼ ਕਰਨ ਦੇ ਨਾਲ-ਨਾਲ ਇਸ ਨੂੰ ਨਰਮ ਵੀ ਬਣਾਏਗਾ।

ਵੱਡੀ ਇਲਾਇਚੀ ਨਾਲ ਬਣਾਓ ਫੇਸ ਸਕ੍ਰਬ : ਇਕ ਕਟੋਰੀ ਵਿਚ 1 ਚਮਚ ਓਟਸ ਲਓ ਅਤੇ ਇਸ ਨੂੰ ਪੀਸ ਲਓ। 1 ਛੋਟਾ ਚਮਚ ਗੁਲਾਬ ਜਲ ਅਤੇ ਇਕ ਚਮਚ ਕਾਲੀ ਇਲਾਇਚੀ ਪਾਊਡਰ ਨੂੰ ਮਿਲਾ ਕੇ ਪੀਸ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਉਂਗਲਾਂ ਨੂੰ ਗੋਲਾਕਾਰ ਮੋਸ਼ਨ 'ਚ ਹਿਲਾ ਕੇ ਮਾਲਿਸ਼ ਕਰੋ। ਇਸ ਨਾਲ ਸਕਿਨ ਤੋਂ ਡੈੱਡ ਸਕਿਨ ਦੂਰ ਹੋ ਜਾਵੇਗੀ ਅਤੇ ਤੁਹਾਡਾ ਚਿਹਰਾ ਤਰੋ-ਤਾਜ਼ਾ ਦਿਖਾਈ ਦੇਵੇਗਾ। ਹੁਣ ਆਪਣਾ ਚਿਹਰਾ ਧੋ ਲਓ। ਹਫ਼ਤੇ ਵਿੱਚ ਇੱਕ ਵਾਰ ਇਸ ਘਰੇਲੂ ਸਕਰੱਬ ਦੀ ਵਰਤੋਂ ਕਰੋ।
Published by:rupinderkaursab
First published:

Tags: Beauty, Beauty tips, Fashion tips, Lifestyle

ਅਗਲੀ ਖਬਰ