ਹਰ ਕੋਈ ਖੁਸ਼ਕ, ਬੇਜਾਨ ਅਤੇ ਫਿੱਕੀ ਸਕਿਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਜਿਸ ਲਈ ਲੋਕ ਮਹਿੰਗੇ ਤੋਂ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਨ ਤੋਂ ਵੀ ਨਹੀਂ ਝਿਜਕਦੇ। ਇਹ ਉਤਪਾਦ ਕੁਝ ਦਿਨਾਂ ਲਈ ਆਪਣਾ ਪ੍ਰਭਾਵ ਦਿਖਾਉਂਦੇ ਹਨ, ਪਰ ਬਾਅਦ ਵਿੱਚ ਸਕਿਨ ਦੀ ਸਥਿਤੀ ਨੂੰ ਪਹਿਲਾਂ ਨਾਲੋਂ ਵੀ ਵਿਗਾੜ ਦਿੰਦੇ ਹਨ। ਅਜਿਹੀ ਸਥਿਤੀ 'ਚ ਸਾਨੂੰ ਸਕਿਨ ਲਈ ਅਜਿਹੇ ਕੇਅਰਟੇਕਰ ਦੀ ਲੋੜ ਹੈ ਜੋ ਕੁਦਰਤੀ ਤਰੀਕੇ ਨਾਲ ਕੰਮ ਕਰੇ।
ਅਜਿਹਾ ਹੀ ਇਕ ਕੁਦਰਤੀ ਸਕਿਨ ਕੇਅਰ ਉਤਪਾਦ ਹੈ, ਸ਼ੀਆ ਦਰੱਖਤ ਦੇ ਅਖਰੋਟ ਤੋਂ ਕੱਢਿਆ ਸ਼ੀਆ ਬਟਰ। ਇਹ ਸਕਿਨ 'ਤੇ ਜਾਦੂ ਵਾਂਗ ਕੰਮ ਕਰਦਾ ਹੈ। ਇਸ ਵਿੱਚ ਕੁਦਰਤੀ ਚਰਬੀ ਹੁੰਦੀ ਹੈ। ਇਸ ਨੂੰ ਸ਼ੀਆ ਦੇ ਦਰੱਖਤ ਦੇ ਪੱਕੇ ਮੇਵੇ ਨੂੰ ਉਬਾਲ ਕੇ ਕੱਢਿਆ ਜਾਂਦਾ ਹੈ। ਸ਼ੀਆ ਬਟਰ ਦਾ ਕ੍ਰੀਮੀ ਟੈਕਸਟ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸਦੇ ਨਾਲ ਹੀ ਇਸ ਸਕਿਨ ਨੂੰ ਹੋਰ ਕਈ ਫਾਇਦੇ ਹੁੰਦੇ ਹਨ।
ਸ਼ੀਆ ਬਟਰ ਵਿੱਚ ਐਂਟੀ-ਏਜਿੰਗ ਅਤੇ ਐਂਟੀ-ਫ੍ਰੀ ਰੈਡੀਕਲ ਏਜੰਟ ਦੇ ਗੁਣ ਹੁੰਦੇ ਹਨ, ਜੋ ਸਕਿਨ ਲਈ ਬਹੁਤ ਮਹੱਤਵਪੂਰਨ ਹਨ। ਸਟਾਈਲਕ੍ਰੇਸ ਦੇ ਅਨੁਸਾਰ, ਸ਼ੀਆ ਬਟਰ ਸੁੱਕੀ ਅਤੇ ਬੇਜਾਨ ਸਕਿਨ ਨੂੰ ਅੰਦਰੋਂ ਨਮੀ ਦਿੰਦਾ ਹੈ, ਜਿਸ ਸਦਕਾ ਸ਼ੀਆ ਬਟਰ ਸਕਿਨ ਨੂੰ ਲਾਭ ਪਹੁੰਚਾਉਂਦਾ ਹੈ। ਸ਼ੀਆ ਬਟਰ ਦੇ ਹੇਠਾਂ ਦਿੱਤੇ ਮੁੱਖ ਫਾਇਦੇ ਹਨ-
ਸ਼ੀਆ ਬਟਰ ਦੇ ਸਕਿਨ ਨਾਲ ਜੁੜੇ ਕਈ ਫਾਇਦੇ ਹਨ, ਇਸ ਤੋਂ ਇਲਾਵਾ ਸ਼ੀਆ ਬਟਰ ਹੋਰ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health benefits, Skin, Skin care tips