Home /News /lifestyle /

Home Hacks: ਮੀਂਹ ਦੇ ਮੌਸਮ ਵਿੱਚ ਅਪਣਾਓ ਇਹ ਢੰਗ, ਘਰ ਚੋਂ ਸਿੱਲ੍ਹ ਦੀ ਸਮੱਸਿਆ ਹੋਵੇਗੀ ਦੂਰ

ਮੀਂਹ ਦਾ ਮੌਸਮ (rainy season) ਸਭ ਨੂੰ ਗਰਮੀ ਤੋਂ ਰਾਹਤ ਦਿੰਦਾ ਹੈ। ਪਰ ਲਗਾਤਾਰ ਮੀਂਹ ਪੈਣ ਕਰਕੇ ਸਭ ਤੋਂ ਵੱਡੀ ਸਮੱਸਿਆ ਨਮੀ ਜਾਂ ਸਿੱਲ੍ਹ (dampness) ਦੀ ਆਉਂਦੀ ਹੈ। ਸਿੱਲ੍ਹ ਚੜਣ ਕਰਕੇ ਇਸ ਮੌਸਮ ਵਿੱਚ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਖ਼ਰਾਬ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿੱਲ੍ਹ ਕਰਕੇ ਉੱਲੀ ਅਤੇ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ ਵਿੱਚ ਲਗਾਤਾਰ ਵਧੇਰੇ ਸਮਾਂ ਸਿੱਲ੍ਹ ਰਹਿਣ ਕਰਕੇ ਘਰ ਵਿੱਚੋਂ ਬਦਬੂ ਵੀ ਆਉਣ ਲੱਗਦੀ ਹੈ। ਜੇਕਰ ਤੁਸੀਂ ਵੀ ਸਿੱਲ੍ਹ ਤੋਂ ਪਰੇਸ਼ਾਨ ਹੋ, ਤਾਂ ਕੁਝ ਤਰੀਕਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਨਮੀ ਜਾਂ ਸਿੱਲ੍ਹ ਤੋਂ ਘਰ ਨੂੰ ਸੁਰੱਖਿਅਤ ਕਰਨ ਦੇ ਤਰੀਕੇ ਕੀ ਹਨ।

ਹੋਰ ਪੜ੍ਹੋ ...
  • Share this:

ਘਰ ਨੂੰ ਸਿੱਲ੍ਹ ਤੋਂ ਬਚਾਉਣ ਦੇ ਤਰੀਕੇ

  • ਘਰ 'ਚ ਰੱਖੇ ਅਖਬਾਰ ਨੂੰ ਪਾਣੀ 'ਚ ਭਿਓ ਕੇ ਚੰਗੀ ਤਰ੍ਹਾਂ ਪੀਸ ਲਓ ਅਤੇ ਬਾਅਦ 'ਚ ਇਸ ਨੂੰ ਕੰਧਾਂ 'ਤੇ ਚਿਪਕਾਓ, ਇਸ ਨਾਲ ਨਮੀ ਘੱਟ ਹੋਵੇਗੀ। ਕਈ ਵਾਰ ਸਸਤੀ ਪੇਂਟ ਮੀਂਹ ਵਿੱਚ ਸਿੱਲ੍ਹ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਸਿੱਲ੍ਹ ਤੋਂ ਛੁਟਕਾਰਾ ਪਾਉਣ ਲਈ ਘਰ ਨੂੰ ਚੰਗਾ ਪੇਂਟ ਕਰਵਾਓ।

  • ਪਹਿਲਾਂ ਹੀ ਗਿੱਲੀਆਂ ਕੰਧਾਂ ਦੀ ਮੁਰੰਮਤ ਕਰਨ ਲਈ ਤਰੇੜਾਂ ਵਿੱਚ ਵਾਟਰਪ੍ਰੂਫ ਚੂਨਾ ਭਰੋ। ਇਸ ਤਰ੍ਹਾਂ ਕਰਨ ਨਾਲ ਉਸ ਥਾਂ 'ਤੇ ਮੁੜ ਗਿੱਲਾ ਨਹੀਂ ਹੋਵੇਗਾ।

  • ਘਰ 'ਚ ਲਗਾਈ ਗਈ ਪਾਣੀ ਦੀ ਪਾਈਪ ਲਾਈਨ 'ਚ ਲੀਕੇਜ ਹੋਣ ਕਾਰਨ ਕਈ ਵਾਰ ਸਿੱਲ੍ਹ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਸਮੇਂ-ਸਮੇਂ 'ਤੇ ਇਨ੍ਹਾਂ 'ਤੇ ਨਜ਼ਰ ਰੱਖੋ ਅਤੇ ਜੇਕਰ ਤੁਸੀਂ ਅਜਿਹੀ ਕੋਈ ਗੜਬੜ ਦੇਖਦੇ ਹੋ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ।

  • ਤੁਸੀਂ ਲੌਂਗ ਦੀ ਵਰਤੋਂ ਕਰਕੇ ਵੀ ਆਪਣੇ ਘਰ ਦੀ ਨਮੀ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਲੌਂਗ ਅਤੇ ਦਾਲਚੀਨੀ ਨੂੰ ਕਰੀਬ ਅੱਧੇ ਘੰਟੇ ਲਈ ਪਾਣੀ 'ਚ ਭਿਓ ਕੇ ਰੱਖ ਦਿਓ। ਅੱਧੇ ਘੰਟੇ ਬਾਅਦ ਇਸ ਪਾਣੀ ਨੂੰ ਉਬਾਲੋ ਅਤੇ ਰੂਮ ਪ੍ਰੈਸਨਰ ਦੇ ਤੌਰ 'ਤੇ ਇਸਦੀ ਵਰਤੋਂ ਕਰੋ।

  • ਰਸੋਈ ਅਤੇ ਅਲਮਾਰੀਆਂ ਦੀਆਂ ਸੈਲਫ਼ਾਂ 'ਤੇ ਅਖਬਾਰ ਵਿਛਾ ਕੇ ਰੱਖੋ ਤਾਂ ਕਿ ਨਮੀ ਉਨ੍ਹਾਂ ਉੱਤੇ ਰੱਖੀਆਂ ਚੀਜ਼ਾਂ ਤੱਕ ਨਾ ਪਹੁੰਚੇ। ਇਸ ਤੋਂ ਇਲਾਵਾ ਆਪਣੇ ਘਰ ਨੂੰ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਓ, ਇਸ ਨਾਲ ਨਾ ਸਿਰਫ ਘਰ ਸੁੰਦਰ ਬਣੇਗਾ ਸਗੋਂ ਬਦਬੂ ਤੋਂ ਵੀ ਛੁਟਕਾਰਾ ਮਿਲੇਗਾ।

  • ਰਸੋਈ ਅਤੇ ਬਾਥਰੂਮ ਆਦਿ ਥਾਵਾਂ ਜਿੱਥੇ ਘਰ ਵਿੱਚ ਵਧੇਰੇ ਪਾਣੀ ਵਰਤਿਆ ਜਾਂਦਾ ਹੈ ਅਤੇ ਸੂਰਜ ਦੀ ਰੌਸ਼ਨੀ ਵੀ ਬਹੁਤ ਘੱਟ ਪਹੁੰਚਦੀ ਹੈ, ਅਜਿਹੀਆਂ ਥਾਵਾਂ ਨੂੰ ਸੁੱਕਾ ਰੱਖਣ ਦੀ ਕੋਸ਼ਿਸ਼ ਵਧੇਰੇ ਕਰਨੀ ਚਾਹੀਦੀ ਹੈ।

Published by:rupinderkaursab
First published:

Tags: Lifestyle, Rain, Tips

ਅਗਲੀ ਖਬਰ